Saturday, 6 March 2021

ਡੀ. ਈ.ਓ. ਪ੍ਰਾਇਮਰੀ ਰਜਿੰਦਰ ਕੌਰ ਨੇ ਕੀਤੀ ਜਿਲ੍ਹੇ ਦੀ ਜ਼ੂਮ ਮੀਟਿੰਗ


ਦਾਖਲਾ ਵਧਾਉਣ ਲਈ ਕੀਤਾ ਪ੍ਰੇਰਿਤ

ਲੁਧਿਆਣਾ 6 ਮਾਰਚ (ਅੰਜੂ ਸੂਦ) 



ਅੱਜ ਸਮਾਰਟ ਸਕੂਲ ਪ੍ਰੋਜੈਕਟ ਤਹਿਤ ਸਮੂਹ ਸੀਐੱਸਟੀ ਸਹਿਬਾਨ ਦੀ ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰਜਿੰਦਰ ਕੌਰ ਜੀ ਦੀ ਯੋਗ ਅਗਵਾਈ ਹੇਠ ਜੂਮ ਐਪ  ਰਾਹੀਂ ਇਕ ਜ਼ਰੂਰੀ ਮੀਟਿੰਗ ਕੀਤੀ ਗਈ  ਮੀਟਿੰਗ ਵਿਚ ਸਮੂਹ ਸੀਐੱਸਟੀ ਸਹਿਬਾਨ ਨੂੰ ਈਚ ਕਲਾਸਰੂਮ ਸਮਾਰਟ ਕਲਾਸ ਰੂਮ , ਸਕੂਲਾਂ ਵਿੱਚ  ਬਾਥਰੂਮਾਂ ਨੂੰ ਸਾਫ ਸੁਥਰਾ ਰੱਖਣ ਸਬੰਧੀ,ਸਕੂਲਾਂ ਵਿੱਚ ਖੇਡ ਗਰਾਊਂਡ ਸਥਾਪਤ ਕਰਨ ਸਬੰਧੀ,ਸਕੂਲ ਦੇ ਮੇਨ ਗੇਟ ਉੱਪਰ ਸਕੂਲ ਦੀ ਸਥਾਪਨਾ ਮਿਤੀ  ਲਿਖਣ ਸਬੰਧੀ,ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਸਬੰਧੀ ਪ੍ਰੇਰਨਾ ਦਾਇਕ ਮੀਟਿੰਗ ਕੀਤੀ ਗਈ। 



ਮੀਟਿੰਗ ਵਿਚ ਅਸਿਸਟੈਂਟ  ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਕੁਮਾਰ ਨੇ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਸਬੰਧੀ  ਸਾਰਿਆਂ ਨੂੰ ਉਤਸ਼ਾਹਿਤ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰਜਿੰਦਰ ਕੌਰ ਜੀ ਵੱਲੋਂ  ਸਕੂਲ ਮੁਖੀ ਸਾਹਿਬਾਨ ਨੂੰ  ਆਪਣੀਆਂ ਬੈਸਟ ਪ੍ਰੈਕਟਿਸਿਸ ਅਤੇ ਸਕੂਲ ਦੇ ਸਮਾਰਟ ਕਲਾਸ ਰੂਮ ਅਤੇ ਬਾਥਰੂਮਾਂ ਦੀਅਾਂ ਤਸਵੀਰਾਂ ਹਰ ਰੋਜ਼ ਗਰੁੱਪਾਂ ਵਿੱਚ ਸ਼ੇਅਰ ਕਰਨ ਲਈ ਆਖਿਆ  ਮੀਟਿੰਗ ਵਿਚ ਸਮੂਹ ਬੀਪੀਓ ਸਹਿਬਾਨ ਬਲਾਕ ਨੋਡਲ ਆਫੀਸਰ ਸਹਿਬਾਨ ਸੀਐਸਟੀ ਸਹਿਬਾਨ ਆਦਿ ਹਾਜ਼ਰ ਸਨ। 


ਸੋਸ਼ਲ ਮੀਡੀਆ ਕੋਆਰਡੀਨੇਟਰ ਲੁਧਿਆਣਾ ਅੰਜੂ ਸੂਦ ਨੇ ਲੁਧਿਆਣਾ ਪ੍ਰਾਇਮਰੀ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭ ਪੰਜਾਬ ਪੱਧਰ ਤੇ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ।



 

ਸਿੱਖਿਆ ਸਕੱਤਰ ਨੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਜਿਲ੍ਹੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਦਿੱਤੀ ਹੱਲਾਸ਼ੇਰੀ


 *ਵਿਦਿਆਰਥੀ, ਅਧਿਆਪਕ ਅਤੇ ਸਕੂਲ ਮੁਖੀ ਕੋਵਿਡ 19 ਸਬੰਧੀ ਹਦਾਇਤਾਂ ਅਤੇ ਸਾਵਧਾਨੀਆਂ ਦਾ ਪਾਲਣ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਕਰਨ - ਸਿੱਖਿਆ ਸਕੱਤਰ*

 ਪਟਿਆਲਾ 6 ਮਾਰਚ (  ਪ੍ਰਮੋਦ ਭਾਰਤੀ )

 ਮਿਸ਼ਨ ਸ਼ਤ ਪ੍ਰਤੀਸ਼ਤ ਸਮੇਤ ਵਿਭਾਗ ਦੇ ਹੋਰਨਾਂ ਟੀਚਿਆਂ ਦੀ ਪੂਰਤੀ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਨੇ ਜਿਲ੍ਹਾ ਸੰਗਰੂਰ ਅਤੇ ਪਟਿਆਲਾ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰੇਰਨਾਦਾਇਕ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸੈਸ਼ਨ 2020-21 ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ–2021 ਨੂੰ ਕਾਮਯਾਬ ਬਣਾਉਣ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਕਿਹਾ ਕਿ 7 ਨਵੰਬਰ 2020 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਸ਼ਤ-ਪ੍ਰਤੀਸ਼ਤ 2021 ਦਾ ਆਗਾਜ਼ ਕੀਤਾ ਗਿਆ ਸੀ। ਇਸਦਾ ਮਨੋਰਥ 100 ਫੀਸਦੀ ਵਿਦਿਆਰਥੀ ਪਾਸ ਹੋਣ ਅਤੇ ਵੱਧ ਤੋਂ ਵੱਧ ਵਿਦਿਆਰਥੀ 90 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ। ਇਸਦੇ ਨਾਲ ਹੀ ਵਿਦਿਆਰਥੀਆਂ ਦੇ ਪ੍ਰਾਪਤ ਅੰਕਾਂ ਦੀ ਵੇਟੇਡ ਐਵਰੇਜ਼ ਵੀ ਵੱਧ ਹੋਵੇ।

  ਸਿੱਖਿਆ ਸਕੱਤਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਕੋਵਿਡ-19 ਸੰਕ੍ਰਮਣ ਦੇ ਕਾਰਣ ਹੋਈ ਤਾਲਾਬੰਦੀ ਦੌਰਾਨ ਯੋਧਿਆਂ ਦੀ ਤਰ੍ਹਾਂ ਸਾਹਮਣੇ ਆ ਕੇ ਕਾਰਜ ਕੀਤੇ ਹਨ। ਇਸ ਸਮੇਂ ਦੌਰਾਨ ਹੀ ਦੌਰਾਨ ਵਿਭਾਗ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਸਫ਼ਲਤਾਪੂਰਵਕ ਨਤੀਜੇ ਦੇਣ ਲਈ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ, ਨਾਨ-ਟੀਚਿੰਗ ਸਟਾਫ਼, ਮਿਡ-ਡੇ-ਮੀਲ ਵਰਕਰਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤੇ ਸੱਜਣਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

  ਉਹਨਾਂ ਕਿਹਾ ਕਿ ਅਧਿਆਪਕਾਂ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸੈਸ਼ਨ 2020-21 ਦੇ ਦਾਖਲਿਆਂ ਵਿੱਚ ਰਿਕਾਰਡ ਵਾਧਾ ਕਰਨ ਲਈ 'ਈਚ ਵਨ, ਬਰਿੰਗ ਵਨ' ਮੁਹਿੰਮ, ਵਿਦਿਆਰਥੀਆਂ ਦੀ ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਸ਼ਮੂਲੀਅਤ ਅਤੇ ਸ਼ਾਨਦਾਰ ਕਾਰਗੁਜ਼ਾਰੀ, ਬੱਚਿਆਂ ਨੂੰ ਘਰ ਬੈਠੇ ਸਿੱਖਿਆ ਦੇਣ ਲਈ ਪੰਜਾਬ ਐਜੂਕੇਅਰ ਐਪ ਅਤੇ ਆਨਲਾਈਨ ਵਰਚੁਅਲ ਜਮਾਤਾਂ, ਬੁੱਕ ਬੈਂਕਾਂ ਅਤੇ ਨਵੀਆਂ ਪਾਠਕ੍ਰਮ ਦੀਆਂ ਕਿਤਾਬਾਂ ਦੀ ਸਮੇਂ 'ਤੇ ਵੰਡ, ਮਾਪੇ ਅਧਿਆਪਕ ਵਰਚੁਅਲ ਅਤੇ ਆਫ਼ਲਾਈਨ ਮਿਲਣੀਆਂ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਉਤਸ਼ਾਹਿਤ ਕਰਨਾ, ਸਕੂਲਾਂ ਨੂੰ ਸਮਾਰਟ ਬਣਾਉਣ,  ਸਕੂਲਾਂ ਦੇ ਫ਼ਰਨੀਚਰ ਨੂੰ ਸੰਭਾਲਣ ਅਤੇ ਸੰਵਾਰਨ ਲਈ ਕੀਤੇ ਉਪਰਾਲੇ, ਹਫ਼ਤਾਵਾਰੀ ਅਤੇ ਦੋਮਾਹੀ ਟੈਸਟਾਂ ਦਾ ਆਯੋਜਨ ਅਤੇ ਮੁਲਾਂਕਣ ਕਰਕੇ ਵਿਦਿਆਰਥੀਆਂ ਦੀ ਅਗਵਾਈ ਕਰਨਾ, ਆਨਲਾਈਨ ਵਿੱਦਿਅਕ ਮੁਕਾਬਲਿਆਂ ਵਿੱਚ ਲੱਖਾਂ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਕੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਕਾਰਜ ਸਰਾਹਨਾਯੋਗ ਹਨ। 



 ਇਸ ਤੋਂ ਇਲਾਵਾ ਕੌਮੀ ਪ੍ਰਤਿਭਾ ਖੋਜ ਪ੍ਰੀਖਿਆਵਾਂ, ਐੱਨ.ਐੱਮ.ਐੱਮ.ਐੱਸ. ਅਤੇ ਪੀ.ਐੱਸ.ਟੀ.ਐੱਸ.ਈ. ਵਿੱਚ ਵੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀ ਪ੍ਰੇਰਣਾ ਸਦਕਾ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਹੈ।

 ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹੁਣ ਸਮਾਂ ਹੈ ਕਿ ਮਿਸ਼ਨ ਸ਼ਤ-ਪ੍ਰਤੀਸ਼ਤ 2021 ਨੂੰ ਸੰਜ਼ੀਦਗੀ ਨਾਲ ਲੈ ਕੇ ਵਿਦਿਆਰਥੀਆਂ ਦੀ  ਕਾਰਗੁਜ਼ਾਰੀ ਦੇ ਅੰਕੜਿਆਂ ਦਾ ਸੂਖਮ ਵਿਸ਼ਲੇਸ਼ਣ ਕੀਤਾ ਜਾਵੇ। ਜਿਹੜੇ ਪੱਖਾਂ ਵਿੱਚ ਵਿਦਿਆਰਥੀ ਕਮਜ਼ੋਰ ਹਨ ਉਹਨਾਂ ਦੇ ਸਿੱਖਣ ਪਰਿਣਾਮਾਂ ਦੇ ਮੁਲਾਂਕਣ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਬਡੀ ਗਰੁੱਪ ਵਿੱਚ ਕੰਮ ਕਰਵਾਕੇ ਸਬੰਧਿਤ ਵਿਸ਼ੇ ਦੀਆਂ ਧਾਰਨਾਵਾਂ ਦੀ ਦੁਹਰਾਈ ਕਰਵਾਈ ਜਾਵੇ। ਇਸ ਲਈ ਸਿੱਖਿਆ ਵਿਭਾਗ ਦੀਆਂ ਸਿੱਖਿਆ ਸੁਧਾਰ ਟੀਮਾਂ, ਸਮੂਹ ਵਿਸ਼ਿਆਂ ਦੇ ਜ਼ਿਲ੍ਹਾ ਅਤੇ ਬਲਾਕ ਮੈਂਟਰ ਆਪਣੇ-ਆਪਣੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਅਗਵਾਈ ਵਿੱਚ ਮਾਈਕ੍ਰੋ ਯੋਜਨਾਬੰਦੀ ਕਰਕੇ ਮੁੱਖ ਦਫਤਰ ਵੱਲੋਂ ਦਿੱਤੇ ਜਾ ਰਹੀ ਯੋਜਨਾ ਨੂੰ ਲਾਗੂ ਕਰਵਾਉਣ ਤਾਂ ਜੋ ਸ਼ਤ-ਪ੍ਰਤੀਸ਼ਤ ਨਤੀਜੇ ਲਏ ਜਾ ਸਕਣ। ਸਿੱਖਿਆ ਵਿਭਾਗ ਵੱਲੋਂ ਚਲਾਈ ਬਡੀ ਮੇਰਾ ਸਿੱਖਿਆ ਸਾਥੀ ਦੀ ਮੁੱਖ ਮੰਤਰੀ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ। ਉਹਨਾਂ ਕਿਹਾ ਕਿ 'ਈਚ ਵਨ ਆਸਕ ਵਨ' ਮੁਹਿੰਮ ਤਹਿਤ ਵਿਦਿਆਰਥੀ ਨਾ ਕੇਵਲ ਆਪਣੇ ਬਡੀ ਸਾਥੀਆਂ ਨੂੰ ਹੀ ਸਵਾਲ ਪੁੱਛ ਰਹੇ ਹਨ ਸਗੋਂ ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਵੱਖ-ਵੱਖ ਵਿਸ਼ਿਆਂ ਦੀਆਂ ਧਾਰਨਾਵਾਂ ਦੇ ਸ਼ੰਕਿਆਂ ਦਾ ਨਿਵਾਰਣ ਕਰ ਰਹੇ ਹਨ। 

 ਵਿਦਿਆਰਥੀਆਂ ਨੂੰ ਮਾਡਲ ਟੈਸਟ ਪੇਪਰਾਂ ਨਾਲ ਪਾਠਕ੍ਰਮ ਦੀ ਦੁਹਰਾਈ ਕਰਵਾਉਣ ਅਤੇ ਲਿਖਣ ਦਾ ਅਭਿਆਸ ਵੀ ਵਾਰ-ਵਾਰ ਕਰਵਾਉਣ ਤਾਂ ਜੋ ਉਹਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਗਲਤੀਆਂ ਨੂੰ ਖਤਮ ਕੀਤਾ ਜਾ ਸਕੇ। ਸਕੱਤਰ ਸਕੂਲ ਸਿੱਖਿਆ ਨੇ ਵੱਧ ਹਾਜ਼ਰੀ ਵਾਲੇ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਉਹਨਾਂ ਦੀ ਯੋਜਨਾਬੰਦੀ ਬਾਰੇ ਵੀ ਵਧਾਈ ਦਿੱਤੀ ਅਤੇ ਨਾਲ ਹੀ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਸੰਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਕਰਨ ਬਾਰੇ ਵੀ ਜਾਗਰੂਕ ਕੀਤਾ।  ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਤੱਕ ਨੈਤਿਕ ਸਿੱਖਿਆ ਦਾ ਵਿਸ਼ਾ 'ਸਵਾਗਤ ਜ਼ਿੰਦਗੀ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਪਾਠਕ੍ਰਮ ਅਧਿਆਪਕਾਂ ਵੱਲੋਂ ਹੀ ਤਿਆਰ ਕੀਤਾ ਗਿਆ ਹੈ ਅਤੇ ਸਮਾਜ ਦੇ ਹਰ ਵਰਗ ਵੱਲੋਂ ਇਸਦਾ ਸਵਾਗਤ ਕੀਤਾ ਗਿਆ ਹੈ। ਇੱਥੋਂ ਤੱਕ ਕਿ ਦੂਜੇ ਰਾਜ ਵੀ ਇਸ ਉਪਰਾਲੇ ਦੀ ਸਰਾਹਨਾ ਕਰ ਰਹੇ ਹਨ।

ਅਧਿਆਪਕਾਂ ਅਤੇ ਸਕੂਲ ਮੁਖੀਆਂ ਦਾ ਉਤਸ਼ਾਹ ਵਧਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਕਾਲਾਝਾੜ,  ਸਮਿਸ ਕਾਲਾਝਾੜ, ਸਸਸਸ ਫਤਿਹਗੜ੍ਹ ਛੰਨਾ, ਸਸਸਸ ਗਾਜੇਵਾਸ, ਸਪਸ ਗਾਜੇਵਾਸ, ਸਹਸ ਮਵੀ ਕਲਾਂ, ਸਹਸ ਮਰਦਾਂਹੇੜੀ, ਸਪਸ ਮਰਦਾਂਹੇੜੀ, ਸਹਸ ਲਾਡਬਨਜਾਰਾ ਕਲਾਂ ਅਤੇ ਸਪਸ ਲਾਡਬਨਜਾਰਾ ਕਲਾਂ ਵਿਖੇ ਵਿਜਿਟ ਕੀਤਾ।

ਸਰਕਾਰੀ ਸਕੂਲਾਂ ਦੇ ਅੱਪਰ ਪ੍ਰਾਇਮਰੀ ਵਿਦਿਆਰਥੀਆਂ ਦੀ ਮਾਪੇ-ਅਧਿਆਪਕ ਮਿਲਣੀ 8 ਅਤੇ 9 ਮਾਰਚ ਨੂੰ

 ਲੁਧਿਆਣਾ 6 ਮਾਰਚ(ਅੰਜੂ ਸੂਦ) ਸਰਕਾਰੀ ਸਕੂਲਾਂ ਦੇ ਅੱਪਰ ਪ੍ਰਾਇਮਰੀ ਵਿਦਿਆਰਥੀਆਂ ਦੀ ਮਾਪੇ-ਅਧਿਆਪਕ ਮਿਲਣੀ 8 ਅਤੇ 9 ਮਾਰਚ ਨੂੰ


ਵਿਦਿਆਰਥੀਆਂ ਦੀ ਪ੍ਰੀ-ਬੋਰਡ ਪ੍ਰੀਖਿਆ ਕਾਰਗੁਜ਼ਾਰੀ ਬਾਰੇ ਮਾਪਿਆਂ ਨੂੰ ਦਿੱਤੀ ਜਾਵੇਗੀ ਜਾਣਕਾਰੀ।

ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੀਟਿੰਗਾਂ ਕਰਕੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ।ਫਰਵਰੀ ਮਹੀਨੇ ਦੌਰਾਨ ਸਮੂਹ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਵਿਸ਼ਾਵਾਰ ਪ੍ਰੀ-ਬੋਰਡ ਮੁਲਾਂਕਣ ਕਰਵਾਇਆ ਗਿਆ। ਇਸ ਮੁਲਾਂਕਣ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਸਬੰਧੀ ਮਾਪਿਆਂ ਨੂੰ ਜਾਣੂ ਕਰਵਾਉਣ ਅਤੇ ਸਾਲਾਨਾ ਪ੍ਰੀਖਿਆਵਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਦੇ ਉਦੇਸ਼ ਨਾਲ 8 ਅਤੇ 9 ਮਾਰਚ ਨੂੰ ਸਮੂਹ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।


ਡੀਈਓ ਹਰਜੀਤ ਸਿੰਘ      ਅਤੇ ਡਿਪਟੀ ਡੀਈਓ ਚਰਨਜੀਤ ਸਿੰਘ



 



 ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਚਰਨਜੀਤ ਸਿੰਘ ਜਲਾਜਣ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਿਲ੍ਹੇ ਦੇ ਸਮੂਹ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ।ਇਸ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਵਿਦਿਆਰਥੀਆਂ ਦੀ ਪ੍ਰੀ-ਬੋਰਡ ਪ੍ਰੀਖਿਆ ਕਾਰਗੁਜ਼ਾਰੀ ਤੋਂ ਜਾਣੂ ਕਰਵਾ ਕੇ ਵਿਦਿਆਰਥੀਆਂ ਦੇ ਬਿਹਤਰ ਅਤੇ ਕਮਜ਼ੋਰ ਪੱਖਾਂ ਬਾਰੇ ਵਿਸਥਾਰ 'ਚ ਵਟਾਂਦਰਾ ਕੀਤਾ ਜਾਵੇਗਾ ਤਾਂ ਕਿ ਮਿਸ਼ਨ ਸ਼ਤ ਪ੍ਰਤੀਸ਼ਤ ਅਧੀਨ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਸਮੂਹ ਵਿਦਿਆਰਥੀਆਂ ਦੀ ਸਫ਼ਲਤਾ ਯਕੀਨੀ ਬਣਾਈ ਜਾ ਸਕੇ।ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਮਾਪੇ-ਅਧਿਆਪਕ ਮਿਲਣੀ ਸਬੰਧੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਇਹ ਸਕਾਰਾਤਮਕ ਪ੍ਰਭਾਵ ਵਾਲੀ ਹੋਵੇ। 



                                  ਅਧਿਕਾਰੀਆਂ ਨੇ ਅੱਗੇ ਕਿਹਾ ਕਿ ਕੋਵਿਡ-19 ਮਹਾਂਮਾਰੀ ਸਬੰਧੀ ਜਾਰੀ ਸਰਕਾਰੀ ਹਦਾਇਤਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਬਾਰੇ ਗੱਲਬਾਤ ਕਰਨ ਦੇ ਨਾਲ ਨਾਲ ਸਾਲਾਨਾ ਇਮਤਿਹਾਨਾਂ ਦੀ ਡੇਟਸ਼ੀਟ ਵੀ ਮਾਪਿਆਂ ਨੂੰ ਨੋਟ ਕਰਵਾਈ ਜਾਵੇਗੀ। ਸੈਸ਼ਨ 2021-22 ਲਈ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਸ਼ੁਰੂ ਹੋਣ ਸਬੰਧੀ ਵੀ ਮਾਪਿਆਂ ਨੂੰ ਦੱਸਿਆ ਜਾਵੇਗਾ ਤਾਂ ਜੋ ਆਲ਼ੇ-ਦੁਆਲੇ ਵਿੱਚ ਇਸ ਸਬੰਧੀ ਪ੍ਰਚਾਰ ਹੋ ਸਕੇ।ਵਿਦਿਆਰਥੀਆਂ ਦੀ ਬਿਹਤਰ ਪੜ੍ਹਾਈ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਕੂਲ ਵਿੱਚ ਪ੍ਰੋਜੈਕਟਰ, ਐੱਲ.ਈ.ਡੀ., ਮੁਫ਼ਤ ਕਿਤਾਬਾਂ, ਸਪਲੀਮੈਂਟਰੀ ਕਿਤਾਬਾਂ ਆਦਿ ਸਹੂਲਤਾਂ ਦੀ ਉਪਲਬਧਤਾ ਬਾਰੇ ਮਾਪਿਆਂ ਅਤੇ ਕਮਿਊਨਟੀ ਨੂੰ ਜਾਣੂ ਕਰਵਾਉਣਾ, ਸਕੂਲ ਦੀਆਂ ਚੰਗੀਆਂ ਗਤੀਵਿਧੀਆਂ ਨੂੰ ਪ੍ਰੋਜੈਕਟਰ ਰਾਹੀਂ ਮਾਪਿਆਂ ਨਾਲ ਸਾਂਝਾ ਕਰਨਾ, ਮਾਪਿਆਂ ਨੂੰ ਸਕੂਲ ਵਿਜ਼ਿਟ ਕਰਵਾਉਣਾ ਅਤੇ ਸਕੂਲ ਵਿੱਚ ਕੀਤੇ ਗਏ ਨਿਵੇਕਲੇ ਕੰਮਾਂ ਦੀ ਜਾਣਕਾਰੀ ਦੇਣਾ ਅਤੇ ਬੱਚਿਆਂ ਦੀ ਸੁੰਦਰ ਲਿਖਾਈ ਦੇ ਨਮੂਨੇ ਮਾਪਿਆਂ ਨੂੰ ਦਿਖਾਉਣਾ ਵੀ ਮਾਪੇ- ਅਧਿਆਪਕ ਮਿਲਣੀ ਦੇ ਮਨੋਰਥ ਵਿੱਚ ਸ਼ਾਮਲ ਹੈ।ਮਿਲਣੀ ਦੌਰਾਨ ਮਾਪਿਆਂ ਦੇ ਨਾਲ ਨਾਲ ਪੰਚਾਇਤਾਂ, ਆਂਗਨਵਾੜੀ ਵਰਕਰਾਂ, ਯੂਥ ਕਲੱਬ ਦੇ ਮੈਂਬਰਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਪਤਵੰਤੇ ਲੋਕਾਂ ਤੱਕ ਪਹੁੰਚ ਕਰਨ ਦਾ ਵੀ ਟੀਚਾ ਰੱਖਿਆ ਗਿਆ ਹੈ। ਸਮੂਹ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮ ਮੈਂਬਰ ਇਸ ਮਾਪੇ-ਅਧਿਆਪਕ ਮਿਲਣੀ ਵਿੱਚ ਆਪ ਵੀ ਭਾਗ ਲੈਂਦੇ ਹੋਏ ਅਧਿਆਪਕਾਂ ਦਾ ਸਹਿਯੋਗ ਕਰਨਗੇ ਅਤੇ ਇਹਨਾਂ ਮਿਲਣੀਆਂ ਸਬੰਧੀ ਇਕੱਤਰ ਡਾਟੇ ਨੂੰ ਸਿੱਖਿਆ ਦਰਪਣ ਐਪ ਵਿੱਚ ਨਿਰਧਾਰਿਤ ਪ੍ਰੋਫਾਰਮੇ ਵਿੱਚ ਭਰਨ ਦਾ ਕੰਮ ਕਰਨਗੇ।ਇਸ ਮੌਕੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਲੁਧਿਆਣਾ ਅੰਜੂ ਸੂਦ ਨੇ ਕਿਹਾ ਕਿ ਸਕੂਲ ਮੁਖੀ ਸਾਹਿਬਾਨ ਆਪਣੇ ਸਕੂਲਾਂ ਦੀਆਂ ਪ੍ਰਾਪਤੀਆਂ , ਸੁੰਦਰ ਇਮਾਰਤਾਂ ਅਤੇ ਸਹੂਲਤਾਂ ਨੂੰ ਸੋਸ਼ਲ ਮੀਡੀਆ,ਫਲੈਕਸ ਰਾਂਹੀ ਲੋਕਾਂ ਤੱਕ ਪਹੁੰਚਾਉਣ।


ਸਿੱਖਿਆ ਵਿਭਾਗ ਵੱਲੋਂ ਰਿਸੋਰਸ ਪਰਸਨਾਂ ਦੀ 10 ਰੋਜ਼ਾ ਟ੍ਰੇਨਿੰਗ 7 ਮਾਰਚ ਤੋਂ ਸ਼ੁਰੂ

 *ਸਿੱਖਿਆ ਵਿਭਾਗ ਵੱਲੋਂ ਰਿਸੋਰਸ ਪਰਸਨਾਂ ਦੀ 10 ਰੋਜ਼ਾ ਟ੍ਰੇਨਿੰਗ 7 ਮਾਰਚ ਤੋਂ ਸ਼ੁਰੂ*

*ਰਿਸੋਰਸ ਪਰਸਨਾਂ ਨੂੰ ਈ-ਕੰਟੈਂਟ ਤਿਆਰ ਕਰਨ ਲਈ ਦਿੱਤੀ ਜਾਵੇਗੀ ਸਿਖਲਾਈ*

 ਐੱਸ.ਏ.ਐੱਸ. ਨਗਰ 6 ਮਾਰਚ (  ਪ੍ਰਮੋਦ ਭਾਰਤੀ  ) ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ  ਵੱਖ-ਵੱਖ ਵਿਸ਼ਿਆਂ ਦੇ ਰਿਸੋਰਸ ਪਰਸਨਾਂ ਦੀ 7 ਮਾਰਚ ਤੋਂ 16 ਮਾਰਚ ਤੱਕ ਈ-ਕੰਟੈਂਟ ਕਰੀਏਸ਼ਨ ਐਂਡ ਡਿਵੈਲਪਮੈਂਟ ਟ੍ਰੇਨਿੰਗ ਆਨਲਾਈਨ ਕਰਵਾਈ ਜਾ ਰਹੀ ਹੈ। 

  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ.) ਨੂੰ ਇਸ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਵਿਭਾਗ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਰਿਸੋਰਸ ਪਰਸਨ ਜ਼ੂਮ ਪਲੇਟਫਾਰਮ ਰਾਹੀਂ ਇਹ ਸਿਖਲਾਈ ਪ੍ਰਾਪਤ ਕਰਨਗੇ। ਇਸ ਦਾ ਵਿਭਾਗ ਵੱਲੋਂ ਸ਼ਡਿਊਲ ਵੀ ਜਾਰੀ ਕੀਤਾ ਗਿਆ ਹੈ। ਇਸ ਟ੍ਰੇਨਿੰਗ ਦਾ ਜ਼ੂਮ ਲਿੰਕ ਰਿਸੋਰਸ ਪਰਸਨਾਂ ਨੂੰ ਵਟਸਐਪ ਗਰੁੱਪਾਂ ਰਾਹੀਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਸਾਂਝਾ ਕੀਤਾ ਜਾਵੇਗਾ। ਟ੍ਰੇਨਿੰਗ ਉਪਰੰਤ ਅਧਿਆਪਕ ਵੱਲੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਮੁਲਾਂਕਣ ਲਈ ਵਿਭਾਗ ਵੱਲੋਂ ਭੇਜੇ ਗਏ ਆਨਲਾਈਨ ਕੁਇਜ਼ ਨੂੰ ਅਧਿਆਪਕਾਂ ਵੱਲੋਂ ਹੱਲ ਕੀਤਾ ਜਾਵੇਗਾ।

ਸਿੱਖਿਆ ਵਿਭਾਗ ਵੱਲੋਂ ਨਵ-ਨਿਯੁਕਤ ਅਧਿਆਪਕਾਂ ਦੀ 10 ਰੋਜ਼ਾ ਟ੍ਰੇਨਿੰਗ 7 ਮਾਰਚ ਤੋਂ ਸ਼ੁਰੂ


*ਨਵ-ਨਿਯੁਕਤ ਅਧਿਆਪਕਾਂ ਨੂੰ ਇੰਡਕਸ਼ਨ ਟ੍ਰੇਨਿੰਗ ਦੇ ਨਾਲ ਈ-ਕੰਟੈਂਟ ਸੰਬੰਧੀ ਵੀ ਦਿੱਤੀ ਜਾਵੇਗੀ ਸਿਖਲਾਈ*

 ਐੱਸ.ਏ.ਐੱਸ. ਨਗਰ 6 ਮਾਰਚ (   ਪ੍ਰਮੋਦ ਭਾਰਤੀ   ) ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਵੱਖ-ਵੱਖ ਵਿਸ਼ਿਆਂ ਦੇ ਨਵ-ਨਿਯੁਕਤ ਅਧਿਆਪਕਾਂ ਨੂੰ 7 ਮਾਰਚ ਤੋਂ 16 ਮਾਰਚ ਤੱਕ ਇੰਡਕਸ਼ਨ ਟ੍ਰੇਨਿੰਗ ਦੇ ਨਾਲ-ਨਾਲ ਈ-ਕੰਟੈਂਟ ਕਰੀਏਸ਼ਨ ਐਂਡ ਡਿਵੈਲਪਮੈਂਟ ਟ੍ਰੇਨਿੰਗ ਵੀ ਆਨਲਾਈਨ ਕਰਵਾਈ ਜਾ ਰਹੀ ਹੈ। 

  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ.) ਨੂੰ ਇਸ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਨਵ-ਨਿਯੁਕਤ ਅਧਿਆਪਕ ਯੂ-ਟਿਊਬ ਰਾਹੀਂ ਇੰਡਕਸ਼ਨ ਟ੍ਰੇਨਿੰਗ ਦੇ ਨਾਲ-ਨਾਲ ਇਹ ਸਿਖਲਾਈ ਵੀ ਪ੍ਰਾਪਤ ਕਰਨਗੇ। ਇਸ ਦਾ ਵਿਭਾਗ ਵੱਲੋਂ ਸ਼ਡਿਊਲ ਵੀ ਜਾਰੀ ਕੀਤਾ ਗਿਆ ਹੈ। ਇਸ ਟ੍ਰੇਨਿੰਗ ਦਾ ਯੂ-ਟਿਊਬ ਲਿੰਕ ਨਵ-ਨਿਯੁਕਤ ਅਧਿਆਪਕਾਂ ਨੂੰ ਵਟਸਐਪ ਗਰੁੱਪਾਂ ਰਾਹੀਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਸਾਂਝਾ ਕੀਤਾ ਜਾਵੇਗਾ। ਟ੍ਰੇਨਿੰਗ ਉਪਰੰਤ ਅਧਿਆਪਕ ਵੱਲੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਦੇ ਮੁਲਾਂਕਣ ਲਈ ਵਿਭਾਗ ਵੱਲੋਂ ਭੇਜੇ ਗਏ ਆਨਲਾਈਨ ਕੁਇਜ਼ ਨੂੰ ਅਧਿਆਪਕਾਂ ਵੱਲੋਂ ਹੱਲ ਕੀਤਾ ਜਾਵੇਗਾ।

ਕਰੋਨਾ ਮਹਾਂਮਾਰੀ: ਇਸ ਜਿਲ੍ਹੇ ਵਿੱਚ ਅਣਮਿੱਥੇ ਸਮੇਂ ਲਈ ਲਗਿਆ ਕਰਫਿਊ

 ਇਸ ਜਿਲ੍ਹੇ ਵਿੱਚ ਅਣਮਿੱਥੇ ਸਮੇਂ ਲਈ ਲਗਿਆ ਕਰਫਿਊ


 DC JALANDHAR ਨੇ ਆਪਣੇ ਹੁਕਮਾਂ ਵਿੱਚ ਕਿਹਾ "ਇਹ ਧਿਆਨ ਵਿੱਚ ਆਇਆ ਹੈ ਕਿ ਜਿਲ੍ਹਾ ਜਲੰਧਰ ਵਿੱਚ ਕੋਵਿਡ-19 (ਕਰੋਨਾ ਵਾਇਰਸ) ਦੇ ਕੇਸਾਂ ਵਿੱਚ ਮੁੜ ਤੋਂ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਇਸ ਲਈ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਮਤੀ ਮਨੁਖੀ ਜਾਨਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਮੈਂ, ਘਨਸ਼ਿਆਮ ਥੋਰੀ, ਆਈ.ਏ.ਐਸ, ਜਿਲ੍ਹਾ

ਮੈਜਿਸਟਰੇਟ, ਜਲੰਧਰ, ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਤੇ National Disaster Management

Act, 2005 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ ਜਿਲ੍ਹਾ ਜਲੰਧਰ ਦੀ ਹਦੂਦ ਅੰਦਰ ਰਾਤ 11:00 ਵਜੇ ਤੋਂ ਸਵੇਰ 05:00 ਵਜੇ ਤੱਕ ਨਾਈਟ ਕਰਫਿਊ ਲਗਾਉਣ ਦੇ ਹੁਕਮ ਜਾਰੀ ਕਰਦਾ ਹਾਂ। ਇਹ ਹੁਕਮ ਅੱਜ ਮਿਤੀ 06.03.2021 ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।"




ਬੋਰਡ ਪਰੀਖਿਆਵਾਂ ਦੇ ਪ੍ਰਯੋਗੀ ਵਿਸ਼ੇ ਦੇ ਅੰਕ ਦੋ ਹਫ਼ਤੇ ਵਿੱਚ ਆਨਲਾਈਨ ਭਰਨ ਲਈ ਸਕੂਲਾਂ ਨੂੰ ਹਦਾਇਤਾਂ

1. ਪਰੀਖਿਆ ਲਈ ਪ੍ਰਯੋਗੀ ਵਿਸ਼ੇ ਦੇ ਅੰਕ ਆਨਲਾਈਨ ਭਰਨ ਲਈ ਸਕੂਲਾਂ ਨੂੰ ਮਿਤੀ: 04.03.2021 ਤੋਂ 18.03.2021 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਆਨਲਾਈਨ ਪੈਨਲ ਬੰਦ ਕਰ ਦਿੱਤਾ ਜਾਵੇਗਾ। 

 2. ਜੇਕਰ ਪਰੀਖਿਆਰਥੀ ਗੈਰਹਾਜਰ ਹੈ ਤਾਂ ਦਿੱਤੇ ਗਏ ਕਾਲਮ ਵਿੱਚ ਅੰਕਾਂ ਦੀ ਥਾਂ A ਲਿਖਿਆ ਜਾਵੇ। 

 3. ਜੇਕਰ ਪਰੀਖਿਆਰਥੀ ਦੀ ਯੋਗਤਾ ਰੱਦ ਹੈ ਤਾਂ ਦਿੱਤੇ ਗਏ ਕਾਲਮ ਵਿੱਚ ਅੰਕਾਂ ਦੀ ਥਾਂ c ਲਿਖਿਆ ਜਾਵੇ।

 4. ਫਾਈਨਲ ਸਬਮਿਸ਼ਨ ਕਰਨ ਤੋਂ ਪਹਿਲਾਂ ਰਫ ਪ੍ਰਿੰਟ ਲੈ ਕੇ ਪਰੀਖਿਆਰਥੀਆਂ ਦੇ ਵਿਸ਼ੇ ਦੋਂ ਭਰੇ ਅੰਕ ਚੈਕ ਕਰ ਲਏ ਜਾਣ, ਜੇਕਰ ਕੋਈ ਤਰੁੱਟੀ ਹੈ ਤਾਂ ਆਨਲਾਈਨ ਸੋਧ ਕਰ ਲਈ ਜਾਵੇ। 

 5. ਫਾਈਨਲ ਸਬਮਿਸ਼ਨ ਕਰਨ ਉਪਰੰਤ ਆਨਲਾਈਨ ਡਾਟਾ ਲੀਕ ਹੋ ਜਾਵੇਗਾ ਅਤੇ ਕਿਸੇ ਵੀ ਪ੍ਰਕਾਰ ਦੀ ਸੋਧ ਨਹੀਂ ਕੀਤੀ ਜਾ ਸਕੇਗੀ। 

 6. ਪ੍ਰਯੋਗੀ ਪਰੀਖਿਆ ਦੇ ਅੰਕ ਭਰਨ ਦੀ ਸਹੀ ਵਿਧੀ ਹੈ ਕਿ ਜੇਕਰ ਪਰੀਖਿਆਰਥੀ ਦੇ ਅੰਕ 10 ਹਨ ਤਾਂ ਨੰਬਰਾਂ ਵਾਲੇ ਕਾਲਮ ਵਿੱਚ 010 ਦਰਜ ਕੀਤਾ ਜਾਵੇ ਅਤੇ ਜੇਕਰ 1 ਅੰਕ ਹੈ ਤਾਂ 001 ਦਰਜ ਕੀਤਾ ਜਾਵੇ। ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

 7. ਸਬੰਧਤ ਸਕੂਲ ਪ੍ਰਯੋਗੀ ਵਿਸ਼ੇ ਦੇ ਫਾਈਨਲ ਸਬਮਿਸ਼ਨ ਦਾ ਪ੍ਰਿੰਟ ਆਪਣੇ ਰਿਕਾਰਡ ਵਿੱਚ ਰੱਖਣਗੇ, ਇਸ ਪ੍ਰਿੰਟ ਨੂੰ ਮੁੱਖ ਦਫਤਰ ਜਾਂ ਖੇਤਰੀ ਦਫਤਰ ਜਮਾਂ ਨਾ ਕਰਵਾਇਆ ਜਾਵੇ।

 8. ਪ੍ਰਯੋਗੀ ਵਿਸ਼ੇ ਦੇ ਹਸਤਾਖਰ ਚਾਰਟ ਮਿਤੀ: 22.03.2021 ਤੱਕ ਖੇਤਰੀ ਦਫਤਰ ਜਾਂ ਮੁੱਖ ਦਫਤਰ, ਪਰੀਖਿਆ ਸ਼ਾਖਾ ਦਸਵੀਂ/ਬਾਰਵੀਂ ਦੇ ਸਬੰਧਤ ਸੈਟਾਂ ਵਿੱਚ ਜਮਾਂ ਕਰਵਾਏ ਜਾਣ।

RECENT UPDATES

Today's Highlight