ਪੰਜਾਬ ਸਕੂਲ
ਸਿੱਖਿਆ ਬੋਰਡ ਵੱਲੋਂ ਵੱਡਾ ਫੈਸਲਾ
ਕਰਦੇ ਹੋਏ ਪ੍ਰਾਈਵੇਟ ਸਕੂਲ ਨੂੰ ਵੱਡੀ
ਰਾਹਤ ਦਿੰਦੇ ਹੋਏ ਮਾਰਚ 2021-20
22 ਦੀਆਂ ਪ੍ਰੀਖਿਆਵਾਂ ਲਈ ਸਕੂਲਾਂ
ਦੇ ਸੈਲਫ ਪ੍ਰੀਖਿਆ ਕੇਂਦਰ ਬਣਾਉਣ
ਦੀ ਸਹੁਲਤ ਦਿਤੀ ਗਈ ਹੈ।
ਪ੍ਰਾਪਤ
ਜਾਣਕਾਰੀ ਅਨੁਸਾਰ ਰੈਕੋਗਨਾਈਜ਼ਡ
ਅਤੇ
ਐਫੀਲਿਏਟਡ ਸਕੂਲਜ
ਐਸੋਸ਼ੀਏਸ਼ਨ ਪੰਜਾਬ ( ਰਾਸਾ) , ਸਿੱਖਿਆ ਮੰਤਰੀ ਪ੍ਰਗਟ
ਸਿੰਘ ਨੂੰ ਮਿਲਿਆ ਸੀ। ਸਿੱਖਿਆ
ਮੰਤਰੀ ਦੇ ਆਦੇਸ਼ਾ ਅਨੁਸਾਰ ਅਜ
ਰਾਸਾ ਦਾ ਇਕ ਵਫਦ ਸਿੱਖਿਆ
ਬੋਰਡ ਦੇ ਚੇਅਰਮੈਨ ਡਾ ਯੋਗਰਾਜ
ਨੂੰ ਸਿੱਖਿਆ ਬੋਰਡ ਦੇ ਦਫਤਰ ਵਿੱਚ
ਮਿਲਿਆ।
ਰਾਸਾ ਵੱਲੋਂ ਸਿੱਖਿਆ ਮੰਤਰੀ ਪਾਸੋਂ
ਮੰਗ ਕੀਤੀ ਗਈ ਕਿ ਦਸੰਬਰ ਵਿੱਚ
ਆ ਰਹੀਆਂ ਪਹਿਲੀ ਟਰਮ ਬੋਰਡ
ਪ੍ਰੀਖਿਆਵਾਂ ਜਿੰਨ੍ਹਾਂ ਵਿੱਚ ਪੰਜਵੀਂ ਦੇ
ਸੈਂਟਰ ਸਕੂਲ ਵਿੱਚ ਹੀ ਬਣਾਏ ਜਾ
ਰਹੇ ਹਨ ਜਦੋਂ ਕਿ ਅੱਠਵੀਂ, ਦਸਵੀਂ
ਤੇ ਬਾਰੂਵੀਂ ਦੇ ਸੈਂਟਰ ਆਪਣੇ ਸਕੂਲ
ਵਿੱਚ ਨਾ ਬਣਾ ਕੇ ਬਾਹਰ ਬਣਾਏ ਜਾ
ਰਹੇ ਹਨ।
HOLIDAY ALERT: ਅੱਜ ਹੋਵੇਗੀ ਅਧੇ ਦਿਨ ਦੀ ਛੁੱਟੀ, ਪੜ੍ਹੋ
ਉਨ੍ਹਾਂ ਦੱਸਿਆ ਕਿ ਪਹਿਲੀ
ਟਰਮ ਦੇ ਪੇਪਰ ਦਾ ਸਮਾਂ ਇੱਕ ਘੰਟੇ
ਦਾ ਹੈ ਜਦੋਂ ਕਿ ਬਾਹਰੀ ਪ੍ਰੀਖਿਆ
ਕੇਂਦਰਾਂ ਵਿੱਚ ਬੱਚਿਆਂ ਨੂੰ ਲਿਜਾਣ
ਅਤੇ ਛੱਡਣ ਉੱਪਰ ਹੀ ਦੋ ਘੰਟੇ
ਲੱਗ ਜਾਣੇ ਹਨ । ਇਸ ਪ੍ਰਕਾਰ ਇਹ
ਨੀਤੀ ਬੱਚਿਆਂ ਦਾ ਟਾਈਮ ਖ਼ਰਾਬ
ਕਰਨ ਅਤੇ ਸਕੂਲਾਂ ਨੂੰ ਬੇਲੋੜੀ ਖੱਜਲ
ਖੁਆਰੀ ਚ ਪਾਉਣ ਤੋਂ ਵਧੇਰੇ ਕੁਝ
ਨਹੀਂ ਹੈ।
PAY COMMISSION: ਪੰਜਾਬ ਪੇਅ ਕਮਿਸ਼ਨ ਵਲੋਂ ਮੁਲਾਜ਼ਮਾਂ-ਪੈਨਸਰਾਂ ਲਈ ਜਾਰੀ ਕੀਤੀਆਂ ਨਵੀਆਂ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਥੇ ਕਲਿੱਕ
ਘਰ ਘਰ ਰੋਜ਼ਗਾਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ, ਜਲਦੀ ਕਰੋ ਅਪਲਾਈ
PSEB FIRST TERM EXAM: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਜਮਾਤਾਂ ਦੀ ਪ੍ਰੀਖਿਆਵਾਂ ਲਈ ਸਿਲੇਬਸ, ਮਾਡਲ ਪ੍ਰਸ਼ਨ ਪੱਤਰ, ਡੇਟ ਸੀਟ ਜਾਰੀ ਕਰੋ ਡਾਊਨਲੋਡ
CBSE FIRST TERM EXAM: ਸੀਬੀਐਸਈ ਬੋਰਡ ਵੱਲੋਂ ਪ੍ਰੀਖਿਆਵਾਂ ਲਈ ਜ਼ਰੂਰੀ ਹਦਾਇਤਾਂ, ਪੜ੍ਹੋ ਇਥੇ
ਸਿੱਖਿਆ ਬੋਰਡ ਦੇ ਚੇਅਰਮੈਨ
ਡਾ ਯੋਗਰਾਜ ਨੇ ਕਿਹਾ ਕਿ
ਵਿਦਿਆਰਥੀਆਂ ਦੀਆਂ ਮੁਸ਼ਕਲਾਂ
ਨੂੰ ਮੁੱਖ ਰਖਦੇ ਹੋਏ ਇਹ ਫੈਸਲਾ
ਕੀਤਾ ਗਿਆ ਹੈ ਕਿ ਇਸ ਸਾਲ ਹੋਣ
ਵਾਲੀਆਂ ਪ੍ਰੀਖਿਆਵਾਂ ਲਈ ਸਕੂਲਾਂ
ਦੇ ਸੈਲਫ ਪ੍ਰੀਖਿਆ ਕੇਂਦਰ ਬਣਾਏ
ਜਾਣਗੇ। ਉਨ੍ਹਾਂ ਕਿਹਾ ਕਿ ਇਸ
ਸਕੂਲਾਂ ਨੂੰ ਇਕ ਪ੍ਰਫਾਰਮਾਂ ਭਰਨਾਂ
ਪਵੇਗੀ ਜੋ ਕਿ ਸਿੱਖਿਆ ਬੋਰਡ ਦੀ
ਵੈਬਸਾਇਟ ਤੇ ਪਾ ਦਿੱਤਾ ਗਿਆ
ਹੈ। ਪੁਰਾਣੇ ਪ੍ਰੀਖਿਆ ਕੇਂਦਰ ਨੂੰ 3
ਹਜ਼ਾਰ ਰੁਪਏ ਕੰਟੀਨਿਊਸ਼ਨ ਫੀਸ
ਜਮਾਂ ਕਰਵਾਉਣੀ ਪਵੇਗੀ। ਜੇਕਰ
ਕਿਸੇ ਸਕੂਲ ਨੇ ਨਵਾਂ ਪ੍ਰੀਖਿਆ ਕੇਂਦਰ
ਬਣਾਉਣਾ ਹੈ ਉਹ ਪਹਿਲਾਂ ਵਾਂਗ
ਹੀ 20 ਹਜ਼ਾਰ ਰੁਪਏ ਫੀਸ ਜਮਾਂ
ਕਰਵਾਉਣੀ ਹੋਵੇਗੀ।