ਦੇਸ਼ ਭਰ ਵਿੱਚ ਹੋਇਆ ਨੈਸ਼ਨਲ ਐਚੀਵਮੈਂਟ ਸਰਵੇ
ਪੰਜਾਬ ਰਾਜ ਨੂੰ ਮੁੜ ਨੰਬਰ ਵਨ ਬਣਨ ਦੀ ਆਸ,ਅਧਿਆਪਕਾਂ ਨੇ ਕੀਤੀ ਮਿਹਨਤ ਦਿਨ ਰਾਤ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਬਾਅਦ ਅਜੋਏ ਸ਼ਰਮਾ ਵੀ ਰਹੇ ਪੱਬਾਂ ਭਾਰ
ਚੰਡੀਗੜ੍ਹ 12 ਨਵੰਬਰ (ਹਰਦੀਪ ਸਿੰਘ ਸਿੱਧੂ)
ਭਾਰਤ ਸਰਕਾਰ ਵੱਲੋਂ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦੇ ਸਰਕਾਰੀ, ਪ੍ਰਾਇਵੇਟ, ਨਵੋਦਿਆ ਵਿੱਦਿਅਆਲਿਆ ਅਤੇ ਕੇਂਦਰੀ ਵਿੱਦਿਅਆਲਿਆ ਦੇ ਸਕੂਲਾਂ ਦੇ ਵਿਦਿਆਰਥੀਆਂ ਦੀ ਗੁਣਵੱਤਾ ਜਾਂਚਣ ਹਿੱਤ ਸੀ.ਬੀ.ਐੱਸ.ਸੀ.ਵੱਲੋਂ ਪੂਰੇ ਭਾਰਤ ਵਿੱਚ ਨੈਸ਼ਨਲ ਐਚੀਵਮੈਂਟ ਸਰਵੇਖਣ ਕਰਵਾਇਆ ਗਿਆ।
ਪੰਜਾਬ ਰਾਜ ਜਿਥੇ ਕਿ ਨੈਸ ਦੀ ਤਿਆਰੀ ਦੀ ਕਮਾਂਡ ਲੰਬਾ ਸਮਾਂ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਹੱਥ ਰਹੀ ਹੈ,ਹੁਣ ਸਿੱਖਿਆ ਸਕੱਤਰ ਵਜੋਂ ਅਜੋਏ ਸ਼ਰਮਾ ਇਸ ਦੀ ਵਾਂਗਡੋਰ ਸੰਭਾਲ ਰਹੇ ਸਨ,ਉਥੇ ਦੇ ਅਧਿਆਪਕਾਂ, ਵਿਦਿਆਰਥੀਆਂ ਨੂੰ ਮੁੜ ਪੰਜਾਬ ਰਾਜ ਨੂੰ ਨੰਬਰ ਵਨ ਬਣਨ ਦੀ ਆਸ ਹੈ।
ਮਾਨਸਾ ਦੇ ਸੇਂਟ ਜੇਵੀਅਰ ਪਬਲਿਕ ਸਕੂਲ ਵਿਖੇ ਚੱਲ ਰਹੇ ਸਰਵੇ ਦੌਰਾਨ ਏ. ਡੀ. ਸੀ. ਮਾਨਸਾ ਅਜੇ ਅਰੋੜਾ ਨੇ ਨਿਰੀਖਣ ਕੀਤਾ, ਜਿਸ ਵਿੱਚ ਸਾਰੇ ਪ੍ਰਬੰਧ ਮੁਕੰਮਲ ਪਾਏ ਗਏ।ਅੰਜੂ ਗੁਪਤਾ ਜ਼ਿਲ੍ਹਾ ਨੋਡਲ ਅਫ਼ਸਰ ਨੈਸ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਸਰਵੇ ਦੀ ਸਫਲਤਾ ਲਈ 138 ਸੈਂਟਰਾਂ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਤੀਸਰੀ,ਪੰਜਵੀਂ,ਅੱਠਵੀਂ ਅਤੇ ਦਸਵੀਂ ਨਾਲ ਸੰਬੰਧਿਤ 172 ਜਮਾਤਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ।ਸੰਜੀਵ ਕੁਮਾਰ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਨੈਸ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਾਨਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨੈਸ਼ਨਲ ਐਚੀਵਮੈਂਟ ਸਰਵੇਖਣ ਦੀ ਸਫਲਤਾ ਲਈ 138 ਸਰਵੇ ਸੈਟਰਾਂ ਲਈ 203 ਸੀ. ਬੀ. ਐੱਸ. ਈ. ਵੱਲੋਂ ਅਬਜਰਵਰ ਨਿਯੁਕਤ ਕੀਤੇ ਗਏ ਅਤੇ 203 ਖੇਤਰੀ ਨਿਗਰਾਨ ਨਿਯੁਕਤ ਕੀਤੇ ਗਏ।ਇਸ ਸਰਵੇ ਲਈ 42 ਖੇਤਰੀ ਨਿਗਰਾਨ ਨੂੰ ਰਾਖਵੇਂ ਸਟਾਫ਼ ਵਜੋਂ ਵੀ ਨਿਯੁਕਤ ਕੀਤਾ ਗਿਆ।ਡਾ ਬੂਟਾ ਸਿੰਘ ਸਹਾਇਕ ਨੋਡਲ ਅਫ਼ਸਰ ਨੈਸ ਕਮ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ( ਮਾਨਸਾ )ਨੇ ਕਿਹਾ ਕਿ ਚੁਣੇ ਗਏ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਜਾਣਨ ਲਈ ਪ੍ਰਾਪਤੀ ਟੈਸਟ ਲਿਆ ਗਿਆ, ਜਿਸ ਵਿੱਚ ਵਿਦਿਆਰਥੀ ਪ੍ਰਸ਼ਨਾਵਲੀ, ਅਧਿਆਪਕ ਪ੍ਰਸ਼ਨਾਵਲੀ ਅਤੇ ਸਕੂਲ ਪ੍ਰਸ਼ਨਾਵਲੀ ਸ਼ਾਮਲ ਸਨ।
ਇਸ ਸਰਵੇ ਲਈ ਸੀ.ਬੀ.ਐੱਸ.ਈ ਵੱਲੋਂ ਨਿਯੁਕਤ ਜ਼ਿਲ੍ਹਾ ਪੱਧਰੀ ਕੋਆਰਡੀਨੇਟਰ ਵਿਨੋਦ ਕੁਮਾਰ ਰਾਣਾ ਦਾ ਵੀ ਸਮੁੱਚੇ ਪ੍ਰਬੰਧ ਵਿੱਚ ਅਹਿਮ ਯੋਗਦਾਨ ਰਿਹਾ ।ਜਗਰੂਪ ਸਿੰਘ ਭਾਰਤੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਾਨਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਸਕੂਲ ਵਿੱਚ ਨੈਸ਼ਨਲ ਐਚੀਵਮੈਂਟ ਸਰਵੇ ਪੂਰੀ ਸਫਲਤਾ ਨਾਲ ਪੂਰਾ ਹੋਇਆ।ਗੁਰਲਾਭ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮਾਨਸਾ ਨੇ ਨੈਸ਼ਨਲ ਐਚੀਵਮੈਂਟ ਸਰਵੇ ਦੀ ਸਫਲਤਾ ਲਈ ਜ਼ਿਲ੍ਹਾ ਮਾਨਸਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।ਇਸ ਮੌਕੇ ਸਮੂਹ ਬਲਾਕ ਨੋਡਲ ਅਫ਼ਸਰ, ਸਮੂਹ ਡੀ. ਐੱਮ. ,ਬੀ.ਐੱਮ. ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਸਮੁੱਚੀ ਟੀਮ ਦਾ ਯੋਗਦਾਨ ਰਿਹਾ ।