ਮੁੱਖ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ 13 ਨਵੰਬਰ ਨੂੰ
ਪੰਜਾਬ ਰਾਜ ਅਧਿਆਪਕ ਗੱਠਜੋਡ਼ ਵੱਲੋਂ ਪੇ ਕਮਿਸ਼ਨ ਸਬੰਧੀ ਦਿਤੀਆਂ ਤਜਵੀਜ਼ਾਂ ਨੂੰ ਚੌਵੀ ਕੈਟੇਗਰੀਆਂ ਤੇ ਹੂਬਹੂ ਲਾਗੂ ਕਰਾਉਣ ਲਈ ਚਮਕੌਰ ਸਾਹਿਬ ਵਿਖੇ ਤੇਰਾਂ ਨਵੰਬਰ ਨੂੰ ਝੰਡਾ ਮਾਰਚ ਕੀਤਾ ਜਾਵੇਗਾ
ਪੰਜਾਬ ਭਰ ਤੋਂ ਅਧਿਆਪਕ ਝੰਡਾ ਮਾਪੰਜਾਬ ਰਾਜ ਅਧਿਆਪਕ ਗੱਠਜੋਡ਼ ਵੱਲੋਂਰਚ ਵਿਚ ਸ਼ਾਮਲ ਹੋਣਗੇ ਅਧਿਆਪਕ l ਇਹ ਝੰਡਾ ਮਾਰਚ ਮੁੱਖ ਮੰਤਰੀ ਦੇ ਹਲਕੇ ਤੇ ਉਨ੍ਹਾਂ ਦੇ ਜੱਦੀ ਸ਼ਹਿਰ ਵਿੱਚੋਂ ਦੀ ਹੁੰਦਾ ਹੋਇਆ ਸਰਕਾਰ ਨੂੰ ਚਿਤਾਵਨੀ ਦੇਵੇਗਾ ਕਿ ਪੇ ਕਮਿਸ਼ਨ ਸਬੰਧੀ ਤਜਵੀਜ਼ਾਂ ਨੂੰ ਲਾਗੂ ਕੀਤਾ ਜਾਵੇ । ਪੇ ਕਮਿਸ਼ਨ ਦੀਆਂ ਤਜਵੀਜਾਂ ਵਿਚ ਚੌਵੀ ਕੈਟਾਗਰੀਆਂ ਨੂੰ ਬਣਦੇ ਹੱਕ ਦਿੱਤੇ ਜਾਣ । ਗੱਠਜੋੜ ਦੇ ਅਧਿਆਪਕ ਆਗੂਆਂ ਨੇ ਤੇਰਾਂ ਨਵੰਬਰ ਦੀ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਨ ਲਈ ਫ਼ਾਜ਼ਿਲਕਾ ਦੀ ਸੁਆਮੀ ਵਿਵੇਕਾਨੰਦ ਪਾਰਕ ਵਿਚ ਇਕ ਹੰਗਾਮੀ ਮੀਟਿੰਗ ਕੀਤੀ । ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਉਹ ਸਰਕਾਰ ਨੂੰ ਚੰਗੇ ਚਣੇ ਚਬਾਅ ਕੇ ਹੀ ਮੁੜਨਗੇ ।ਗੱਠਜੋੜ ਦੇ ਆਗੂਆਂ ਨੇ ਦੱਸਿਆ ਕਿ ਫ਼ਾਜ਼ਿਲਕਾ ਤੋਂ ਪੰਦਰਾਂ ਗੱਡੀਆਂ ਦਾ ਕਾਫਲਾ ਚਮਕੌਰ ਸਾਹਿਬ ਵਿਖੇ ਰਵਾਨਾ ਹੋਵੇਗਾ । ਓਹਨਾ ਕਿਹਾ ਸਰਕਾਰ ਪੇ ਕਮਿਸ਼ਨ ਨੂੰ ਹੂਬਹੂ ਲਾਗੂ ਕਰਨ ਵਿਚ ਕੰਨੀ ਕਤਰਾ ਰਹੀ ਹੈ ।ਸਰਕਾਰ ਨਹੀਂ ਚਾਹੁੰਦੀ ਕਿ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿੱਤੇ ਜਾਣ । ਪੰਜਾਬ ਦਾ ਵਿੱਤ ਮੰਤਰੀ ਸਭ ਤੋਂ ਵੱਧ ਤਾਕਤਵਰ ਗਿਣਿਆ ਜਾਂਦਾ ਹੈ ।ਉਹ ਮੁੱਖ ਮੰਤਰੀ ਦੀ ਕੋਈ ਵੀ ਗੱਲ ਨਹੀਂ ਮੰਨਦਾ ।ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਸਭ ਤੋਂ ਵੱਧ ਅੜ੍ਬ ਹੈ ਤੇ ਉਸ ਨੇ ਪੰਜਾਬ ਦਾ ਹੁਣ ਤੱਕ ਕੱਖ ਵੀ ਨਹੀਂ ਸੰਵਾਰਿਆ । ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਦੋ ਹਜਾਰ ਬਾਈ ਦੀਆਂ ਵੋਟਾਂ ਵਿਚ ਮਨਪ੍ਰੀਤ ਬਾਦਲ ਤੇ ਚੰਨੀ ਸਰਕਾਰ ਨੂੰ ਮਜ਼ਾ ਚੁਕਾਉਣਗੇ ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਮੰਗ ਪੂਰੀ ਨਹੀਂ ਕੀਤੀ ਤੇ ਸਰਕਾਰ ਦੇ ਮੰਤਰੀ ਦਸ ਦਸ ਪੈਨਸ਼ਨਾਂ ਲੈ ਰਹੇ ਹਨ ।ਝੂਠੇ ਚੋਣ ਵਾਅਦੇ ਜੁਮਲੇ ਕਰਕੇ ਕਾਂਗਰਸ ਸਰਕਾਰ ਹੁਣ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ।ਅਧਿਆਪਕ ਆਗੂਆਂ ਨੇ ਦੱਸਿਆ ਕਿ ਚਮਕੌਰ ਸਾਹਿਬ ਵਿਖੇ ਅਧਿਆਪਕ ਹੁੰਮ ਹੁਮਾ ਕੇ ਪਹੁੰਚਣਗੇ ਤੇ ਜੇ ਲੋੜ ਪਈ ਤਾਂ ਸਰਕਾਰ ਖਿਲਾਫ ਪੱਕਾ ਧਰਨਾ ਵੀ ਲਾਇਆ ਜਾਵੇਗਾ । ਇਸ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਗੁਪਤਾ ਕੁਲਦੀਪ ਗਰੋਵਰ ਕੁਲਦੀਪ ਸਿੰਘ ਸੱਭਰਵਾਲ ਦਪਿੰਦਰ ਢਿੱਲੋਂ ਇਨਕਲਾਬ ਗਿੱਲ ਰਮਨ ਸਿੰਘ ਜਨਰਲ ਸੈਕਟਰੀ ਸ ਬਲਵਿੰਦਰ ਸਿੰਘ ,ਤਹਿਸੀਲ ਪ੍ਰਧਾਨ ਦਲਜੀਤ ਸਿੰਘ ਸੁਖਵਿੰਦਰ ਸਿੰਘ, ਸੁਖਦੇਵ ਸਿੰਘ ਮੌਜੂਦ ਸਨ