ਵਰਦੇ ਭਾਰੀ ਮੀਂਹ ਵਿਚ ਵੀ ਪੰਚਾਇਤਾ ਨੂੰ ਗ੍ਰਾਟਾਂ ਵੰਡਦੇ ਰਹੇ ਸਪੀਕਰ ਰਾਣਾ ਕੇ.ਪੀ ਸਿੰਘ
ਔਰਤਾਂ ਨੂੰ ਕਰਵਾਚੋਥ ਦੇ ਤਿਉਹਾਰ ਮੌਕੇ ਦਿੱਤੀ ਵਧਾਈ
ਢੇਰ (ਸ੍ਰੀ ਅਨੰਦਪੁਰ ਸਾਹਿਬ) 24 ਅਕਤੂਬਰ ()
ਅੱਜ ਭਾਰੀ ਮੀਂਹ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਟਾਂ ਵੰਡਣ ਦੇ ਸਮਾਗਮ ਲਗਾਤਾਰ ਜਾਰੀ ਰਹੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਇਨ੍ਹਾਂ ਪਿੰਡਾਂ ਵਿਚ ਅਧਿਕਾਰੀਆਂ ਨਾਲ ਪੁੱਜੇ ਅਤੇ ਪੰਚਾ, ਸਰਪੰਚਾਂ ਨਾਲ ਇਲਾਕੇ ਦੇ ਵਿਕਾਸ ਕਾਰਜਾਂ ਬਾਰੇ ਸਮੀਖਿਆ ਕੀਤੀ। ਉਨ੍ਹਾਂ ਨੇ ਪੰਚਾਇਤਾ ਲਈ ਲੋੜੀਦੀਆਂ ਹੋਰ ਗ੍ਰਾਟਾਂ ਦਿੱਤੀਆਂ।
ਅੱਜ ਭਾਰੀ ਮੀਂਹ ਹੋਣ ਦੇ ਬਾਵਜੂਦ ਬਾਸੋਵਾਲ ਅਤੇ ਗੱਗ ਵਿਚ ਆਯੋਜਿਤ ਸਮਾਗਮਾਂ ਦੌਰਾਨ ਲੋਕਾਂ ਵਿਚ ਭਾਰੀ ਉ਼ਤਸ਼ਾਹ ਸੀ। ਰਾਣਾ ਕੇ.ਪੀ ਸਿੰਘ ਨੇ ਮਹਿਲਾਵਾਂ ਨੂੰ ਕਰਵਾਚੋਥ ਦੀ ਮੁਬਾਰਕਵਾਦ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੱਤਕ ਮਹੀਨੇ ਦੀ ਪੁੂਰਨਮਾਸ਼ੀ ਦੇ ਚੋਥੇ ਦਿਨ ਇਹ ਚੋਥੀ ਤਿਥੀ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ, ਜੋ ਸਾਡੀ ਅਮੀਰ ਸੰਸਕ੍ਰਿਤੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮਹਿਲਾਵਾਂ ਹਰ ਖੇਤਰ ਵਿਚ ਤਰੱਕੀ ਦੀਆਂ ਪੁਲਾਘਾ ਪੁੱਟ ਰਹੀਆਂ ਹਨ। ਪੰਜਾਬ ਸਰਕਾਰ ਨੇ ਔਰਤਾਂ ਨੂੰ ਵੱਧ ਅਧਿਕਾਰ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿਚ ਵੀ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰੀ ਵਰਦੇ ਮੀਂਹ ਵਿਚ ਜਦੋਂ ਪੰਚਾ, ਸਰਪੰਚ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਸਮੀਖਿਆ ਕਰਨ, ਸਮਾਗਮਾਂ ਵਿਚ ਸਾਮਿਲ ਹੋ ਰਹੇ ਹਨ, ਤਾਂ ਮਹਿਲਾਵਾਂ ਦੀ ਸਮੁੂਲੀਅਤ ਵੀ ਸ਼ਲਾਘਾਯੋਗ ਹੈ।