ਪੰਜਾਬ ਸਰਕਾਰ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਸਹੂਲਤਾਂ ਤੇ ਰਾਹਤ ਪ੍ਰਦਾਨ ਕਰਨ ਲਈ ਯਤਨਸ਼ੀਲ - ਸੁਖਪ੍ਰੀਤ ਸਿੰਘ ਸਿੱਧੂ

 ਪੰਜਾਬ ਸਰਕਾਰ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਸਹੂਲਤਾਂ ਤੇ ਰਾਹਤ ਪ੍ਰਦਾਨ ਕਰਨ ਲਈ ਯਤਨਸ਼ੀਲ - ਸੁਖਪ੍ਰੀਤ ਸਿੰਘ ਸਿੱਧੂ



ਜ਼ਿਲ੍ਹੇ ਅੰਦਰ ਲਗਭਗ 29,355 ਲਾਭਪਾਤਰਾਂ ਦੇ 11 ਕਰੋੜ 8 ਲੱਖ 24 ਹਜ਼ਾਰ ਰੁਪਏ ਦੇ ਬਿਜਲੀ ਦੇ ਬਕਾਏ ਬਿਲ ਕੀਤੇ ਜਾਣਗੇ ਮੁਆਫ਼-ਵਧੀਕ ਡਿਪਟੀ ਕਮਿਸ਼ਨਰ


ਮਲੇਰਕੋਟਲਾ,23 ਅਕਤੂਬਰ :


ਪੰਜਾਬ ਸਰਕਾਰ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਸਹੂਲਤਾਂ ਤੇ ਰਾਹਤ ਪ੍ਰਦਾਨ ਕਰਨ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਦੇ ਦੋ ਕਿੱਲੋਵਾਟ ਤੱਕ ਦੇ ਬਿਜਲੀ ਦੇ ਕੁਨੈਕਸ਼ਨਾਂ ਦੇ ਬਕਾਇਆ ਬਿਲ ਮੁਆਫ਼ ਕਰਨ ਸਬੰਧੀ ਕੀਤੇ ਗਏ ਐਲਾਨ ਨੂੰ ਅਮਲੀ ਕਾਰਵਾਈ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੌਰ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਕੀਤਾ ।


ਉਨ੍ਹਾਂ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਜ਼ਿਲ੍ਹੇ ਅੰਦਰ ਪੀ.ਐਸ.ਪੀ.ਸੀ.ਐੱਲ ਦੇ ਸਹਿਯੋਗ ਨਾਲ 2 ਕਿੱਲੋਵਾਟ ਮਨਜ਼ੂਰਸ਼ੁਦਾ ਲੋਡ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਏ ਬਿਜਲੀ ਬਿਲ ਮੁਆਫ਼ ਕਰਨ ਸਬੰਧੀ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ।ਜਿਸ ਤਹਿਤ ਪੀ.ਐਸ.ਪੀ.ਸੀ.ਐੱਲ ਮਲੇਰਕੋਟਲਾ ਡਵੀਜ਼ਨ,ਅਹਿਮਦਗੜ੍ਹ ਅਤੇ ਅਮਰਗੜ੍ਹ ਡਵੀਜ਼ਨਾਂ ਦੇ ਜ਼ਿਲ੍ਹੇ ਅੰਦਰ ਲਗਭਗ 29,355 ਘਰੇਲੂ ਬਿਜਲੀ ਦੇ ਖਪਤਕਾਰਾਂ  ਦੇ 11 ਕਰੋੜ 8 ਲੱਖ 24 ਹਜ਼ਾਰ ਰੁਪਏ ਦੇ ਬਿਜਲੀ ਦੇ ਬਕਾਏ ਬਿਲ ਮੁਆਫ਼ ਕੀਤੇ ਜਾਣਗੇ ।


ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐੱਲ ਮਲੇਰਕੋਟਲਾ ਡਵੀਜ਼ਨ ਅਧੀਨ 26,945 ਘਰੇਲੂ ਬਿਜਲੀ ਖਪਤਕਾਰਾਂ ਦੇ 10 ਕਰੋੜ 47 ਲੱਖ ਰੁਪਏ , ਅਹਿਮਦਗੜ੍ਹ ਡਵੀਜ਼ਨ ਅਧੀਨ 805 ਘਰੇਲੂ ਬਿਜਲੀ ਖਪਤਕਾਰਾਂ ਦੇ 34 ਲੱਖ 10 ਲੱਖ ਰੁਪਏ ਅਤੇ ਅਮਰਗੜ੍ਹ ਦੇ 1605 ਘਰੇਲੂ ਬਿਜਲੀ ਖਪਤਕਾਰਾਂ ਦੇ 27 ਲੱਖ 10 ਹਜ਼ਾਰ ਰੁਪਏ ਦੇ ਬਿਜਲੀ ਦੇ ਬਕਾਏ ਬਿੱਲਾਂ ਨੂੰ ਮੁਆਫ਼ ਕਰਕੇ ਰਾਹਤ ਦਿੱਤੀ ਜਾ ਰਹੀ ਹੈ।


ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਮਲੇਰਕੋਟਲਾ ਵਿਖੇ ਪੀ.ਐਸ.ਪੀ.ਸੀ.ਐੱਲ ਵਲੋਂ ਕਰੀਬ 08 ਕੈਂਪ ਲਗਾਏ ਗਏ ਹਨ ਜਿਨ੍ਹਾਂ 'ਚ ਕਰੀਬ 480 ਘਰੇਲੂ ਬਿਜਲੀ ਖਪਤਕਾਰਾਂ ਦੇ  ਕਰੀਬ  31 ਲੱਖ 24 ਹਜ਼ਾਰ ਰੁਪਏ ਦੇ ਬਿਲ ਮੁਆਫ਼ ਕਰਨ ਸਬੰਧੀ ਫਾਰਮ ਭਰੇ ਗਏ ਹੈ । ਉਨ੍ਹਾਂ ਹੋਰ ਦੱਸਿਆ ਕਿ ਪੀ.ਐਸ.ਪੀ.ਸੀ.ਐੱਲ ਡਵੀਜ਼ਨ ਅਹਿਮਦਗੜ੍ਹ ਅਧੀਨ ਕਰੀਬ 805 ਘਰੇਲੂ ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨ ਆਉਂਦੇ ਹਨ, ਜਿਨ੍ਹਾਂ ਨੂੰ ਕਰੀਬ 34 ਲੱਖ 14 ਹਜ਼ਾਰ ਰੁਪਏ ਦੇ ਬਿਜਲੀ ਦੇ ਬਕਾਇਆ ਬਿਲ ਮੁਆਫ਼ ਕਰਕੇ ਰਾਹਤ ਦਿੱਤੀ ਜਾਵੇਗੀ ।ਉਨ੍ਹਾਂ ਦੱਸਿਆ ਕਿ 2 ਕਿੱਲੋਵਾਟ ਮਨਜ਼ੂਰਸ਼ੁਦਾ ਲੋਡ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਏ ਬਿਜਲੀ ਬਿਲ ਜੋ ਪੰਜਾਬ ਸਰਕਾਰ ਵਲੋਂ ਭਰੇ ਗਏ ਹਨ ਉਨ੍ਹਾਂ ਦੇ ਬਿੱਲਾਂ ਤੇ ਬਿਲ ਦੇ ਬਕਾਇਆ ਪੰਜਾਬ ਸਰਕਾਰ ਵਲੋਂ ਭਰਿਆ ਗਿਆ ਹੈ ਦਾ ਇੰਦਰਾਜ ਅੰਤਿਕ ਹੈ।


ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਹੋਰ ਕੈਂਪ ਵੀ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਵੇਂ ਜਿਵੇਂ ਖਪਤਕਾਰ ਬਿਲ ਮੁਆਫ਼ ਕਰਨ ਸਬੰਧੀ ਜਾਂ ਕੱਟੇ ਗਏ ਬਿਜਲੀ ਕੁਨੈਕਸ਼ਨਾਂ ਨੂੰ ਜੋੜਨ ਸਬੰਧੀ ਆਪਣੀਆਂ ਅਰਜ਼ੀਆਂ ਦੇਣਗੇ ਤੁਰੰਤ ਕਾਰਵਾਈ ਕਰਦਿਆਂ ਬਣਦਾ ਲਾਹਾ ਮੁਹੱਈਆ ਕਰਵਾਇਆ ਜਾਵੇਗਾ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends