ਪੇਅ ਕਮਿਸ਼ਨ ਦੇ 2.59 ਗੁਣਾਂਕ ; ਜੋ ਕਿ ਬਹੁ ਗਿਣਤੀ ਪੰਜਾਬ ਦੇ ਮੁਲਾਜ਼ਮਾਂ 'ਤੇ ਲਾਗੂ ਹੋਵੇਗਾ ; ਦੇ ਸੰਦਰਭ 'ਚ ਇੱਕ ਨੁਕਤਾ ਸਾਂਝਾ ਕਰ ਰਿਹਾ ਹਾਂ ;
ਜਿਵੇਂ ਕਿ ਸਭ ਜਾਣਦੇ ਨੇ ਪੇਅ ਫਿਕਸੇਸ਼ਨ ਦਾ ਸਾਫਟਵੇਅਰ ਵੀ ਵਿਭਾਗ ਵੱਲੋੰ ਤਿਆਰ ਕਰ ਲਿਆ ਗਿਆ;ਜਿਸ ਵਿੱਚ 2.59 ਗੁਣਾਂਕ ਦਾ ਸਬੰਧ ਨੋਸ਼ਨਲ ਫਿਕਸੇਸ਼ਨ ਭਾਵ 01/01/2006 ਤੋਂ ਹੈ ।
ਭਾਵੇਂ ਕਿ ਸਾਫਟਵੇਅਰ ਵਿੱਚ figures ਦੇ ਇੰਦਰਾਜ 01/01/2011 ਤੋਂ ਕੀਤੇ ਜਾ ਰਹੇ ਨੇ। ਇਹ ਸਾਹਮਣੇ ਆ ਰਿਹਾ ਹੈ ਕਿ ਸਾਫਟਵੇਅਰ 2011 ਤੋਂ ਪਹਿਲਾਂ ਪਾਸ ਹੋਏ A.C.P. ਲਈ ਅਗਲਾ ਗ੍ਰੇਡ ਪੇਅ ਦਿੰਦਾ ਹੈ । ਪਰ ਇਸਤੋਂ ਬਾਅਦ ਪਾਸ ਹੋਣ ਵਾਲ਼ੇ ACP ਲਈ ਸਿਰਫ ਇੱਕ ਇਨਕਿਰੀਮੈਂਟ ਦੇ ਕੇ ਗ੍ਰੇਡ ਪੇਅ ਵਾਲ਼ਾ ਕਾਲਮ ਫਰੀਜ਼ ਕਰ ਦਿੱਤਾ ਜਾਂਦਾ ਹੈ, ਜੋ ਕਿ ਗੈਰ ਸੰਵਿਧਾਨਕ ਹੈ ।
ਕਿਉਂਕਿ 2.59 ਦੇ ਗੁਣਾਂਕ ਨਾਲ਼ ਕਰਮਚਾਰੀ ਨੂੰ 2011 ਵਿੱਚ ਮਿਲ਼ਿਆ ਵਾਧਾ ਤਿਆਗ ਕੇ ਨੋਸ਼ਨਲੀ ਫਿਕਸੇਸ਼ਨ 01/01/2006 ਤੋਂ ਫਿਕਸ ਹੋਣਾਂ ਪੈ ਰਿਹਾ ਹੈ, ਇਸ ਲਈ ਇਨਾਂ ਸਾਰੇ ਕਰਮਚਾਰੀਆਂ ਨੂੰ ਪੰਜਵੇਂ ਪੇਅ ਕਮਿਸ਼ਨ ਅਨੁਸਾਰ ਹਰੇਕ ACP 'ਤੇ ਅਗਲਾ ਗ੍ਰੇਡ ਪੇਅ ਮਿਲਣਯੋਗ ਹੈ ।
6TH PAY COMMISSION : DOWNLOAD ALL NOTIFICATION PROFORMA HERE
ਪਰ ਸਾਫਟਵੇਅਰ ਇਸ ਨੂੰ freeze ਕਰ ਰਿਹਾ ਹੈ। ਸੋ ਸਮੂਹ ਆਗੂ ਸਾਹਿਬਾਨ ਨੂੰ ਅਪੀਲ ਹੈ ਕਿ ਇਸ ਸਾਂਝੇ ਨੁਕਤੇ ਦੀ ਠੋਕਵੀਂ ਪੈਰਵੀ ਕਰਨ ਦੇ ਨਾਲ਼ ਸਰਕਾਰ ਕੋਲ਼ੋੰ 14% D.A. ਦਾ ਪੱਤਰ ਜਾਰੀ ਕਰਨ ਲਈ ਵੀ ਅਪੀਲ ਕੀਤੀ ਜਾਵੇ।
ਬਲਦੇਵ ਕ੍ਰਿਸ਼ਨ ਸ਼ਰਮਾ ( ਅਧਿਆਪਕ) ਜ਼ਿਲ੍ਹਾ ਅਮ੍ਰਿਤਸਰ
- ਪੰਜਾਬ ਦੇ ਕਾਲਜਾਂ ਵਿੱਚ ਲੈਕਚਰਾਰਾਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ , ਕਰੋ ਅਪਲਾਈ
- ਪੰਜਾਬ ਕੈਬਨਿਟ ਦੇ ਫੈਸਲੇ ਪੜ੍ਹੋ ਇਥੇ
- ਪੰਜਾਬ ਸਰਕਾਰ ਵੱਲੋਂ ਹਰੇਕ ਨਗਰ ਕੌਂਸਲ ਵਿੱਚ ਹਜ਼ਾਰਾਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ
- ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ