“ਕੰਪਿਊਟਰ ਅਧਿਆਪਕ 31 ਅਕਤੂਬਰ ਨੂੰ ਮੋਰਿੰਡਾ ‘ਚ ਕਰਨਗੇ ਮਹਾਂ ਰੈਲੀ”
“ਮੁੱਖ ਦੇ ਰਿਹਾਇਸ਼ ਤੇ ਲਗਾਉਣਗੇ ਪੱਕਾ ਧਰਨਾ”
“ਕੰਪਿਊਟਰ ਅਧਿਆਪਕ ਆਈ.ਟੀ.ਸੈੱਲ ਰਾਹੀਂ ਵੀ ਸਰਕਾਰ ਨੂੰ ਘੇਰਣਗੇ”
ਨਵਾਂਸ਼ਹਿਰ(ਹਰਿੰਦਰ ਸਿੰਘ)ਕੰਪਿਊਟਰ ਅਧਿਆਪਕ ਯੂਨੀਅਨ ਦੇ ਜਿਲ਼੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਕੰਪਿਊਟਰ ਅਧਿਆਪਕ ਦੀ ਇੱਕੋ ਇੱਕ ਅਤੇ ਜਾਇਜ ਮੰਗ ਹੈ ਕਿ ਬਿਨ੍ਹਾ ਕਿਸੇ ਸ਼ਰਤ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਮਰਜ ਕੀਤਾ ਜਾਵੇ, ਇਸ ਸੰਬੰਧੀ ਪਿਛਲੇ ਸਮੇਂ ਕਈ ਮੀਟਿੰਗਾਂ ਮੁੱਖ ਸਕੱਤਰ ਅਤੇ ਸਿੱਖਿਆ ਮੰਤਰੀ ਨਾਲ ਵੀ ਕੀਤੀਆ ਗਈਆਂ ਪ੍ਰੰਤੁ ਲਾਰਿਆ ਤੋਂ ਇਲਾਵਾ ਕੁਝ ਵੀ ਨਹੀਂ ਮਿਲਿਆ ,ਕੰਪਿਊਟਰ ਅਧਿਆਪਕਾਂ ਦਾ ਅਗਰ ਸਿੱਖਿਆ ਵਿਭਾਗ ਵਿੱਚ ਰਲੇਵਾਂ ਕੀਤਾ ਜਾਂਦਾ ਹੈ ਤਾਂ ਸਰਕਾਰ ਤੇ ਕੋਈ ਵੀ ਵਾਧੂ ਵਿੱਤੀ ਬੋਝ ਨਹੀ ਪੈਣਾ ਹੈ। ਪਿਛਲੇ ਸਮੇਂ ‘ਚ ਹੋਈਆ ਮੀਟਿੰਗਾ ਬੇਸਿੱਟਾ ਰਹੀਆ ਜਿਸ ਕਾਰਨ ਕੰਪਿਊਟਰ ਅਧਿਆਪਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ। ਮੋਜੂਦਾ ਸਰਕਾਰ ਕੰਪਿਊਟਰ ਅਧਿਆਪਕਾਂ ਦੇ ਮਾਨਯੋਗ ਰਾਜਪਾਲ ਵਲੋਂ ਜਾਰੀ ਨਿਯੁਕਤੀ ਪੱਤਰ ਵਿੱਚ ਦਰਜ ਸਿਵਲ ਸਰਵਿਸ਼ ਰੂਲਜ ਨੂੰ ਹੀ ਲਾਗੂ ਨਹੀ ਕਰ ਰਹੀ ਹੈ , ਬਾਰ ਬਾਰ ਮੀਟਿੰਗਾ ਦਾ ਬਹਾਨਾ ਬਣਾ ਕੇ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਵਾਰ ਵਾਰ ‘ਸੰਵਿਧਾਨ’ ਦਾ ਹਵਾਲਾ ਦੇਣ ਵਾਲੀ ਸਰਕਾਰ ਆਪਣੇ ਕੰਪਿਉੂਟਰ ਅਧਿਆਪਕਾ ਨੂੰ ਸੰਵਿਧਾਨਿਕ ਹੱਕ ਲਾਗੂ ਨਹੀ ਕਰ ਰਹੀ ਤਾਂ ਆਮ ਜੰਨਤਾ ਦੀ ਕੀ ਸੁਣਵਾਈ ਕਰਨਗੇ।ਕਕੰਪਿਊਟਰ ਅਧਿਆਪਕਾ ਨੂੰ 2011 ਵਿੱਚ ਰੈਗੂਲਰ ਕੀਤਾ ਗਿਆ ਸੀ , ਪ੍ਰੰਤੂ ਦੀਆਂ ਸਰਕਾਰਾ ਵਲੋਂ ਸਮੇਂ ਸਮੇਂ ਕੰਪਿਉਟਰ ਅਧਿਆਪਕਾਂ ਦੀ ਜਾਇਜ ਮੰਗਾ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ।ਮੰਤਰੀ ਮੰਡਲ ਵਿੱਚ ਬਦਲਾਅ ਹੋਣ ਕਾਰਨ ਕੰਪਿਊਟਰ ਅਧਿਆਪਕਾਂ ਨੂੰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਜੀ ਦੇ ਬਿਆਨਾਂ ਤੋਂ ਆਸ ਬੱਝੀ ਸੀ ਪ੍ਰੰਤੂ ਸਿਰਫ ਚਿਹਰੇ ਬਦਲੇ ਨੇ ਕੰਪਿਊਟਰ ਅਧਿਆਪਕਾਂ ਦੇ ਮਸਲੇ ਜਿਉਂ ਦੇ ਤਿਉਂ ਨੇ।ਕੰਪਿੳਟਰ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਇਸ ਵਾਰ ਕੰਪਿਊਟਰ ਅਧਿਆਪਕਾ ਆਰ ਪਾਰ ਲੜਾਈ ਲੜਣ ਲਈ 31 ਅਕਤੂਬਰ ਨੂੰ ਰੈਲੀ ਮਗਰੋਂ ਮੋਰਿੰਡਾ ਵਿਖੇ ਪੱਕਾ ਧਰਨਾ ਲਗਾਉਣਗੇ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕਰਨਗੇ ਤੇ ਗੁਪਤ ਐਕਸ਼ਨ ਵੀ ਉਲੀਕੇ ਜਾਣਗੇ।