ਬੇਰੁਜ਼ਗਾਰਾਂ ਵੱਲੋਂ 28 ਅਕਤੂਬਰ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਦਾ ਐਲਾਨ

 ਬੇਰੁਜ਼ਗਾਰ ਬੀ ਐਡ ਅਧਿਆਪਕ ਮੀਟਿੰਗ ਮਗਰੋਂ ਸਿੱਖਿਆ ਮੰਤਰੀ ਦੀ ਕੋਠੀ ਪਹੁੰਚੇ; ਦਿੱਤਾ ਮੰਗ ਪੱਤਰ  


ਬੇਰੁਜ਼ਗਾਰਾਂ ਵੱਲੋਂ 28 ਅਕਤੂਬਰ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਉਣ ਦਾ ਐਲਾਨ


ਦਲਜੀਤ ਕੌਰ ਭਵਾਨੀਗੜ੍ਹ


ਜਲੰਧਰ, 23 ਅਕਤੂਬਰ, 2021: ਪਿਛਲੇ ਕਰੀਬ ਚਾਰ ਸਾਲ ਤੋ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੇ ਹੁਣ ਸਥਾਨਕ ਸਿੱਖਿਆ ਮੰਤਰੀ ਦੀ ਕੋਠੀ ਵੱਲ ਨੂੰ ਰੁਖ ਕਰਨ ਦਾ ਐਲਾਨ ਕਰ ਦਿੱਤਾ ਹੈ।


ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਸੂਬਾਈ ਮੀਟਿੰਗ ਕਰਨ ਮਗਰੋਂ ਸਥਾਨਕ ਵਿਧਾਇਕ ਅਤੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਦੀ ਫੇਜ਼-2 ਵਿੱਚਲੀ ਕੋਠੀ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਨਾਮ ਮੰਗ ਪੱਤਰ ਉਹਨਾਂ ਦੇ ਦਫ਼ਤਰ ਸਕੱਤਰ ਸੁੱਖੀ ਵੜੈਚ ਨੂੰ ਸੌਂਪਿਆ।


ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਕਾਂਗਰਸ ਦੀ ਪਿਛਲੀ ਟੀਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਖਿਲਾਫ ਭੜਾਸ ਕੱਢੀ। 


ਉਹਨਾਂ ਕਿਹਾ ਕਿ ਘਰ ਘਰ ਰੁਜ਼ਗਾਰ ਦਾ ਵਾਅਦਾ ਕਾਂਗਰਸ ਦਾ ਚੋਣ ਵਾਅਦਾ ਸੀ, ਇਸ ਲਈ ਮੌਜੂਦਾ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਨੂੰ ਬੇਰੁਜ਼ਗਾਰ ਜਿੰਮੇਵਾਰੀ ਤੋਂ ਨਹੀਂ ਭੱਜਣ ਦੇਣਗੇ। ਉਹਨਾਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਉੱਤੇ ਓਹਨਾ ਦੀ ਮੋਰਿੰਡਾ ਕੋਠੀ ਸਾਹਮਣੇ ਕਾਂਗਰਸੀ ਵਰਕਰਾਂ ਕੋਲੋਂ ਬੇਰੁਜ਼ਗਾਰਾਂ ਉੱਤੇ 5 ਅਕਤੂਬਰ ਨੂੰ ਜ਼ਬਰ ਕਰਨ ਦਾ ਦੋਸ਼ ਲਗਾਇਆ। 


ਬੇਰੁਜ਼ਗਾਰ ਆਗੂਆਂ ਗੁਰਪ੍ਰੀਤ ਸਿੰਘ ਪੱਕਾ, ਬਲਰਾਜ ਸਿੰਘ ਫਰੀਦਕੋਟ, ਸੰਦੀਪ ਸਿੰਘ ਗਿੱਲ, ਅਮਨ ਸੇਖਾ ਅਤੇ ਰਸ਼ਪਾਲ ਸਿੰਘ ਜਲਾਲਾਬਾਦ ਆਦਿ ਨੇ ਕਿਹਾ ਕਿ ਸ੍ਰ ਪ੍ਰਗਟ ਸਿੰਘ ਨੇ ਭਾਵੇਂ 5 ਅਤੇ 12 ਅਕਤੂਬਰ ਨੂੰ ਬੇਰੁਜ਼ਗਾਰਾਂ ਨਾਲ ਮੀਟਿੰਗਾਂ ਕੀਤੀਆਂ ਹਨ, ਪ੍ਰੰਤੂ ਭਰੋਸਾ ਦੇਣ ਉਪਰੰਤ ਵੀ ਭਰਤੀ ਕਰਨ ਬਾਰੇ ਐਲਾਨ ਨਹੀਂ ਕੀਤਾ। 


ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਮਾਤ ਭਾਸ਼ਾ ਪੰਜਾਬੀ ਸਮੇਤ ਕੁੱਲ 9000 ਅਤੇ ਮਾਸਟਰ ਕੇਡਰ ਦੀਆਂ ਘੱਟੋ ਘੱਟ 18000 ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ। 



ਉਨ੍ਹਾਂ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਜਲਦ ਹੱਲ ਨਹੀਂ ਕੀਤਾ ਤਾਂ ਸਾਬਕਾ ਸਿੱਖਿਆ ਮੰਤਰੀ ਵਾਲਾ ਹਸ਼ਰ ਹੀ ਨਵੇਂ ਸਿੱਖਿਆ ਮੰਤਰੀ ਦਾ ਹੋਵੇਗਾ। 


ਜ਼ਿਕਰਯੋਗ ਹੈ ਕਿ ਬੇਰੁਜ਼ਗਾਰਾਂ ਨੇ ਕਰੀਬ 9 ਮਹੀਨੇ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਕੇ ਰੱਖਿਆ ਸੀ। ਉਨ੍ਹਾਂ ਐਲਾਨ ਕੀਤਾ ਕਿ 28 ਅਕਤੂਬਰ ਤੋਂ ਸਿੱਖਿਆ ਮੰਤਰੀ ਦੀ ਸਥਾਨਕ ਕੋਠੀ ਕੋਲ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।


ਇਸ ਮੌਕੇ ਹਰਜਿੰਦਰ ਕੌਰ ਗੋਲੀ, ਅਲਕਾ, ਰੂਬੀ, ਰਜਵੰਤ ਕੌਰ, ਦਲਜਿੰਦਰ ਸਿੰਘ, ਪਵਨ ਕੁਮਾਰ, ਬਲਵੀਰ ਚੰਦ, ਸੁਖਜੀਤ ਸਿੰਘ ਹਰੀਕੇ, ਮਨਦੀਪ ਸਿੰਘ ਰੱਤੂ, ਹਰਪ੍ਰੀਤ ਸਿੰਘ ਫਗਵਾੜਾ ਆਦਿ ਹਾਜ਼ਰ ਸਨ।

Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends