ਵਿਧਾਨ ਸਭਾ ਚੋਣਾਂ-2022-ਆਓ ਲੋਕਤੰਤਰ ਦਾ ਜਸ਼ਨ ਮਨਾਈਏ
ਸਵੀਪ ਗਤੀਵਿਧੀਆਂ ਤਹਿਤ ਲੇਖ ਰਚਨਾ ਅਤੇ ਭਾਸਣ ਦੇ ਮੁਕਾਬਲੇ ਕਰਵਾਏ ਗਏ
ਨਵਾਂਸ਼ਹਿਰ , 27 ਅਕਤੂਬਰ-
ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇੱਤਾ ਹੇਠ ਅਗਾਮੀ ਵਿਧਾਨ ਸਭਾ ਚੋਣਾਂ-2022-ਆਓ ਲੋਕਤੰਤਰ ਦਾ ਜਸ਼ਨ ਮਨਾਈਏ ਵਿਸ਼ਾ ੌ ਚੋਣਾਂ, ਭਾਰਤੀ ਲੋਕਤੰਤਰ ਅਤੇ ਭਾਰਤ ਦੇ ਲੋਕ ੌ ਤਹਿਤ ਸਵੀਪ ਗਤੀਵਿਧੀਆਂ ਦੇ ਵੱਖ-ਵੱਖ ਕੈਟਾਗਿਰੀਜ ਗੀਤ(ਸੋਲੋ), ਲੇਖ ਰਚਨਾ ਅਤੇ ਭਾਸਣ ਦੇ ਵਿਧਾਨ ਸਭਾ ਚੋਣ ਹਲਕਾ ਪੱਧਰ ਤੇ ਮੁਕਾਬਲੇ ਕਰਵਾਏ ਗਏ ਤਾਂ ਜ਼ੋ ਨਵੇਂ ਵੋਟਰ ਅਤੇ ਭਵਿੱਖੀ ਵੋਟਰਾਂ ਵਿੱਚ ਵੋਟ ਬਣਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਅਤੇ ਰੂਚੀ ਪੈਦਾ ਕੀਤੀ ਜਾ ਸਕੇ। ਸ੍ਰੀ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਵਲੋਂ ਦੱਸਿਆ ਗਿਆ ਕਿ ਵਿਧਾਨ ਸਭਾ ਚੋਣ ਹਲਕਾ ਪੱਧਰ ਤੇ ਕਰਵਾਏ ਮੁਕਾਬਲਿਆਂ ਵਿੱਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਿਦਿਆਰਥੀਆਂ/ਵਿਦਿਆਰਥਣਾਂ ਦਾ ਜਿਲ੍ਹਾ ਪੱਧਰੀ ਮੁਕਾਬਲੇ ਡੀ.ਏ.ਐਨ. ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਨਵਾਂਸ਼ਹਿਰ ਵਿਖੇ ਕਰਵਾਏ ਗਏ ਅਤੇ ਗੀਤ(ਸੋਲੋ) ਮੁਕਾਬਲੇ ਵਿੱਚ ਅਨੁਜ਼ ਸ਼ਰਮਾ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ, ਸੁਖਪਾਲ ਕੌਰ ਡੀ.ਏ.ਐਨ. ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਨਵਾਂਸ਼ਹਿਰ ਅਤੇ ਨਵੀ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਲੋਂ ਕ੍ਰਮਵਾਰ ਪਹਿਲਾਂ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ। ਲੇਖ ਰਚਨਾ ਮੁਕਾਬਲੇ ਵਿੱਚ ਅਨੀਸ਼ਾ ਐਸ.ਐਨ. ਕਾਲਜ ਬੰਗਾ, ਹਰਸਿਮਰਤ ਕੌਰ ਡੀ.ਏ.ਐਨ. ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਨਵਾਂਸ਼ਹਿਰ ਅਤੇ ਕੰਚਨ ਆਰ.ਕੇ.ਆਰਿਆ ਕਾਲਜ ਨਵਾਂਸ਼ਹਿਰ ਵਲੋਂ ਕ੍ਰਮਵਾਰ ਪਹਿਲਾਂ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਗਿਆ ਇਸੇ ਤਰ੍ਹਾਂ ਭਾਸਣ ਮੁਕਾਬਲੇ ਵਿੱਚ ਨਿਸ਼ਾ ਰਾਣੀ ਡੀ.ਏ.ਐਨ. ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਨਵਾਂਸ਼ਹਿਰ, ਲਖਵਿੰਦਰ ਕੌਰ ਆਰ.ਕੇ.ਆਰਿਆ ਕਾਲਜ ਨਵਾਂਸ਼ਹਿਰ ਅਤੇ ਜ਼ਸਦੀਪ ਕੌਰ ਐਸ.ਐਨ. ਕਾਲਜ ਬੰਗਾ ਵਲੋਂ ਕ੍ਰਮਵਾਰ ਪਹਿਲਾਂ, ਦੂਸਰਾ ਅਤੇ ਤੀਸਰਾ ਸਥਾਨ ਹਾਸ਼ਲ ਕੀਤਾ ਗਿਆ।
ਸ੍ਰੀ ਜ਼ਸਬੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਜਿਲਾ ਸਵੀਪ ਨੋਡਲ ਅਫਸਰ ਵਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਜਿਲਾ ਪੱਧਰ ਕਰਵਾਏ ਗਏ ਮੁਕਾਬਿਲਆਂ ਵਿਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਨਾਲ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਜਿਲਾ ਸਵੀਪ ਨੋਡਲ ਅਫਸਰ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇੱਤਾਂ ਅਨੁਸਾਰ ਯੋਗਤਾ ਮਿਤੀ 01.01.2022 ਦੇ ਅਧਾਰ ਤੇ ਵੋਟਰ ਸਚੀ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਕੰਮ ਮਿਤੀ 01.11.2021 ਤੋਂ ਮਿਤੀ 30.11.2021 ਤੱਕ ਕੀਤਾ ਜਾਵੇਗਾ ਜਿਸ ਦੋਰਾਨ ਮਿਤੀ 06.11.2021 ਅਤੇ 07.11..2021, 20.11.2021 ਅਤੇ 21.11.2021 ਨੂੰ ਸਬੰਧਤ ਪੋਲਿੰਗ ਬੂਥਾਂ ਦੇ ਬੂਥ ਲੈਵਲ ਅਫਸਰਾਂ ਵਲੋ ਫਾਰਮ ਭਰੇ/ਪ੍ਰਾਪਤ ਕੀਤੇ ਜਾਣਗੇ। ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in <http://www.nvsp.in> s/ Login eoe/ iK Voter Helpline Apps ਡਾਊਨਲੋਡ ਕਰਕੇ ਬਿਨੈਕਾਰ ਫਾਰਮ ਨੰ:6,7,8 ਅਤੇ 8-ਏ ਭਰ ਸਕਦੇ ਹਨ। ਇਸ ਮੌਕੇ ਸ੍ਰੀ ਸਤਨਾਮ ਸਿੰਘ ਸਹਾਇਕ ਨੋਡਲ ਅਫਸਰ ਸਵੀਪ, ਰਾਜਿੰਦਰ ਕੁਮਾਰ ਸ਼ਰਮਾ ਸਹਾਇਕ ਸਵੀਪ ਨੋਡਲ ਅਫਸਰ ਬੰਗਾਂ, ਸ੍ਰੀ ਸੁਭਾਸ਼ ਕੁਮਾਰ ਸਹਾਇਕ ਸਵੀਪ ਨੋਡਲ ਅਫਸਰ ਬਲਾਚੋਰ, ਸ੍ਰੀਮਤੀ ਗੁਰਵਿੰਦਰ ਕੋੌਰ ਪਿ਼੍ਰੰ਼ਸੀਪਲ, ਪ੍ਰੋ.ਵਿਕਾਸ ਕੁਮਾਰ, ਡਾ.ਗੋਰੀ, ਮਿਸ ਹਰਦੀਪ ਕੌਰ, ਸ੍ਰੀ ਵੀ.ਪੀ. ਸਿੰਘ, ਸ੍ਰੀਮਤੀ ਕਰੂਣਾ ਓਬਰਾਏ, ਡਾ. ਮੀਨਕਸ਼ੀ, ਡਾ.ਕਵਿਤਾ, ਮਿਸ ਰਮਨਦੀਪ ਕੌਰ, ਸੰਜੇ ਚਾਂਦਵਾਨੀ, ਸ੍ਰੀ ਜ਼ਸਵਿੰਦਰ ਸਿੰਘ, ਰਜਨਾ, ਦੀਪਕ ਰਾਏ ਸ਼ਰਮਾ, ਕ੍ਰਿਸ਼ਨ ਪ੍ਰਕਾਸ ਆਦਿ ਹਾਜਿਰ ਸਨ। ਇਸ ਮੌਕੇ ਸਟੇਜ਼ ਦਾ ਸੰਚਾਲਨ ਸ੍ਰੀਮਤੀ ਰਜਨੀ ਬਾਲਾ ਵਲੋਂ ਸੁਚਾਰੂ ਢੰਗ ਨਾਲ ਨਿਭਾਇਆ ਗਿਆ।