Wednesday, 15 September 2021

ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਸਕੱਤਰ ਦੀ ਅਰਥੀ ਨੂੰ ਲਾਇਆ ਲਾਂਬੂ

 ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਸਕੱਤਰ ਦੀ ਅਰਥੀ ਨੂੰ ਲਾਇਆ ਲਾਂਬੂ 

 NAS ਪ੍ਰੀਖਿਆ ਦੇ ਨਾਂ ਤੇ ਸਿੱਖਿਆ ਦਾ ਬੇੜਾ ਗ਼ਰਕ ਕਰਨ ਦੇ ਲਾਏ ਗੰਭੀਰ ਦੋਸ਼ 
ਬਰਨਾਲਾ (     ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਸਿੱਖਿਆ ਸਕੱਤਰ ਦੇ ਬਰਨਾਲਾ ਜਿਲ੍ਹੇ ਵਿੱਚ ਆਉਣ ਤੇ ਜਿਲ੍ਹਾ ਬਰਨਾਲਾ ਇਕਾਈ ਨੇ ਸਿੱਖਿਆ ਸਕੱਤਰ ਦੀ ਅਰਥੀ ਨੂੰ ਫੂਕਿਆ ਗਿਆ। ਇਸ ਮੌਕੇ ਜਿਲ੍ਹਾ ਕਨਵੀਨਰ ਹਰਿੰਦਰ ਮੱਲ੍ਹੀਆਂ ਰਾਜੀਵ ਕੁਮਾਰ ਕੁਸ਼ਲ ਸਿੰਘੀ ਨੇ ਕਿਹਾ ਕਿ ਸਿੱਖਿਆ ਸਕੱਤਰ ਨੇ ਨੈਸ ਪ੍ਰੀਖਿਆ ਅਤੇ ਆਨ ਲਾਈਨ ਸਿੱਖਿਆ ਦੇ ਨਾਂ ਤੇ ਸਿੱਖਿਆ ਦਾ ਬੇੜਾ ਗਰਕ ਕਰ ਦਿੱਤਾ ਹੈ ਅਤੇ ਪੰਜਾਬ ਦੇ ਅਣਭੋਲ ਬੱਚਿਆਂ ਨੂੰ ਅਸਲ ਸਿੱਖਿਆ ਤੋਂ ਦੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਇਸ ਸਮੇਂ ਡੂੰਘੀ ਮਾਨਸਿਕ ਪੀੜਾ ਚੋਂ ਲੰਘ ਰਹੇ ਨੇ ਅਤੇ ਅਧਿਆਪਕਾਂ ਨੂੰ ਸਿਲੇਬਸ ਅਨੁਸਾਰ ਪੜ੍ਹਾਉਣ ਨਹੀਂ ਦਿੱਤਾ ਜਾ ਰਿਹਾ।

ਇਸ ਮੌਕੇ ਆਗੂ  ਮਾਲਵਿੰਦਰ ਬਰਨਾਲਾ ,ਅਮਰੀਕ ਸਿੰਘ ਭੱਦਲਵੱਡ, ਤੇਜਿੰਦਰ ਸਿੰਘ ਤੇਜੀ, ਜਗਤਾਰ ਸਿੰਘ ਪੱਤੀ, ਦੇਵਿੰਦਰ ਤਲਵੰਡੀ, ਏਕਮਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਸਿੱਖਿਆ ਸਕੱਤਰ ਨੇ ਅੱਜ ਬਰਨਾਲਾ ਜਿਲ੍ਹੇ ਦੇ ਸਕੂਲਾਂ ਵਿੱਚ ਵਿਜਿਟ ਕੀਤਾ ਸੀ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਇਹ ਫੈਸਲਾ ਕੀਤਾ ਹੋਇਆ ਹੈ ਕਿ ਜਦ ਤੱਕ ਸਿੱਖਿਆ ਸਕੱਤਰ ਆਪਣੀ ਹੈੰਕੜੀ ਛੱਡ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਨੂੰ ਹੱਲ ਨਹੀਂ ਕਰਦਾ ਤਦ ਤੱਕ ਉਹ ਪੰਜਾਬ ਦੇ ਜਿਸ ਜਿਲ੍ਹੇ ਵਿੱਚ ਵੀ ਜਾਵੇਗਾ ਉਸਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਉਸਦੇ ਪੁਤਲੇ ਸਾੜੇ ਜਾਣਗੇ। ਇਸੇ ਕੜ੍ਹੀ ਤਹਿਤ ਅੱਜ ਬਰਨਾਲਾ ਜਿਲ੍ਹੇ ਦੇ ਅਧਿਆਪਕਾਂ ਨੇ ਸਿੱਖਿਆ ਸਕੱਤਰ ਦੀ ਅਰਥੀ ਨੂੰ ਫੂਕ ਕੇ ਆਪਣਾ ਰੋਹ ਦਰਜ਼ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਬਦਰਾ, ਪਰਦੀਪ ਸਿੰਘ, ਗੁਰਦੇਵ ਸਿੰਘ ਸਹਿਣਾ, ਜਗਦੀਪ ਸਿੰਘ ਭੱਦਲਵੱਡ, ਸਤਨਾਮ ਸਿੰਘ ਭੋਤਨਾ, ਵਿਕਾਸ ਕੁਮਾਰ ਆਦਿ ਹਾਜਰ ਸਨ।

RECENT UPDATES

Today's Highlight

CM gets Vigilance, Power, Mining, Excise, Personnel and Public Relations

  CM gets Vigilance, Power, Mining, Excise, Personnel and Public Relations ·Also to hold All Other Departments not assigned to any other Min...