ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਵਧੀਆ ਕਾਰਗੁਜ਼ਾਰੀ ਨੂੰ ਉਤਸ਼ਾਹਿਤ ਕਰਨ ਲਈ ਉਪਰਾਲਾ
ਐੱਸਏਐੱਸ ਨਗਰ 6 ਸਤੰਬਰ : ਕੇਂਦਰ ਸਰਕਾਰ ਵੱਲੋਂ ਕਰਵਾਏ ਜਾ ਰਹੇ
“ਨੈਸ਼ਨਲ ਅਚੀਵਮੈਂਟ ਸਰਵੇ-2021 ਵਿੱਚ
ਵਧੀਆ ਕਾਰਗੁਜ਼ਾਰੀ ਨੂੰ ਉਤਸ਼ਾਹਿਤ
ਕਰਨ ਲਈ ਸਿੱਖਿਆ ਵਿਭਾਗ ਵੱਲੋਂ
ਸ਼ਾਨਦਾਰ ਕਾਰਗੁਜ਼ਾਰੀ ਵਾਲੇ
ਜ਼ਿਲ੍ਹਾ/ ਬਲਾਕਾਂ ਦੇ ਸਿੱਖਿਆ
ਅਧਿਕਾਰੀਆਂ ਅਤੇ ਅਧਿਆਪਕਾਂ ਨੂੰ
ਸਾਲਾਨਾ ਗੁਪਤ ਰਿਪੋਰਟਾਂ ਵਿੱਚ ਵਾਧੂ
ਅੰਕ ਦੇਣ ਦੀ ਪਹਿਲਕਦਮੀ ਕੀਤੀ
ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ
ਸਿੱਖਿਆ ਮੰਤਰਾਲਾ ਭਾਰਤ ਸਰਕਾਰ ਵੱਲੋਂ
12 ਨਵੰਬਰ ਨੂੰ ਤੀਜੀ, ਪੰਜਵੀਂ, ਅੱਠਵੀਂ
ਅਤੇ ਦਸਵੀਂ ਦਾ ਨੈਸ਼ਨਲ ਅਚੀਵਮੈਂਟ
ਸਰਵੇ ਕਰਵਾਇਆ ਜਾਣਾ ਹੈ, ਜਿਸ
ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ
ਦੇ ਆਧਾਰ 'ਤੇ ਸੂਬਿਆਂ ਅਤੇ ਕੇਂਦਰ
ਸ਼ਾਸਿਤ ਦੇਸ਼ਾਂ ਦੇ ਨਾਲ-ਨਾਲ ਜ਼ਿਲ੍ਹਿਆਂ
ਦੀ ਵੀ ਦਰਜਾਬੰਦੀ ਕੀਤੀ ਜਾਣੀ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ
ਕਿ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ
ਅਧਿਆਪਕਾਂ ਵੱਲੋਂ ਮੀਟਿੰਗਾਂ ਵਿੱਚ ਦਿੱਤੇ
ਗਏ ਸੁਝਾਅ ਅਨੁਸਾਰ ਸਿੱਖਿਆ ਵਿਭਾਗ
ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਿਸ
ਜ਼ਿਲ੍ਹੇ ਦੇ ਬਲਾਕਾਂ ਅਤੇ ਸਕੂਲਾਂ ਦੀ
ਕਾਰਗੁਜ਼ਾਰੀ ਵਧੀਆ ਹੋਵੇਗੀ, ਉਸ
ਜ਼ਿਲ੍ਹੇ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ
(ਸੀਨੀਅਰ ਸੈਕੰਡਰੀ), ਜ਼ਿਲ੍ਹਾ ਸਿੱਖਿਆ
ਅਫ਼ਸਰ (ਐਲੀਮੈਂਟਰੀ), ਉਪ ਜ਼ਿਲ੍ਹਾ
ਸਿੱਖਿਆ ਅਫ਼ਸਰ (ਸੈਕੰਡਰੀ), ਉਪ
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ),
ਡਾਈਟ ਪ੍ਰਿੰਸੀਪਲ, ਬਲਾਕ ਨੋਡਲ
ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ
ਅਫ਼ਸਰਾਂ, ਪ੍ਰਿੰਸੀਪਲਾਂ, ਹੱਡ ਮਾਸਟਰਾਂ,
ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ,
ਅਧਿਆਪਕਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ
ਪੰਜਾਬ ਟੀਮਾਂ ਦੀ ਸੈਸ਼ਨ 2021-22 ਦੀ
ਸਾਲਾਨਾ ਗੁਪਤ ਰਿਪੋਰਟ ਵਿੱਚ 25 ਅੰਕ
ਵੱਧ ਦਰਜ ਕੀਤੇ ਜਾਣਗੇ।