ਮੰਗੂਪੁਰ ਵਲੋਂ ਮਾਲੇਵਾਲ ਸਕੂਲ ਦੇ ਸੁੰਦਰੀ ਕਰਨ ਲਈ ਕੈਬਨਿਟ ਮੰਤਰੀ ਭਾਰਤ ਭੂਸਨ ਦੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਦਾ ਚੈਕ ਦਿੱਤਾ
ਨਵਾਂਸਹਿਰ 12 ਸਤੰਬਰ()ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲੇਵਾਲ ਨੂੰ ਅੱਜ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਅਖ਼ਤਿਆਰੀ ਕੋਟੇ ਵਿੱਚੋਂ ਸਕੂਲ ਦੇ ਸੁੰਦਰੀਕਰਨ ਲਈ 5 ਲੱਖ ਰੁਪਏ ਦਾ ਚੈੱਕ ਦਿੱਤਾ।ਇੱਥੇ ਵਰਨਣਯੋਗ ਹੈ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਉਦਯੋਗਪਤੀ ਸਤਪਾਲ ਭੁੰਬਲਾ ਸਪੁੱਤਰ ਲੇਟ ਚੌਧਰੀ ਮੇਲਾ ਰਾਮ ਭੂੰਬਲਾ ਦੇ ਬਹੁਤ ਹੀ ਨਜ਼ਦੀਕੀਆਂ ਵਿੱਚੋਂ ਜਿਸ ਕਾਰਨ ਉਨ੍ਹਾਂ ਇਹ ਚੈੱਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ ਨੂੰ ਭੇਜਿਆ ਤੇ ਅੱਜ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਵੱਲੋਂ ਇਹ ਚੈੱਕ ਸਕੂਲ ਪ੍ਰਿੰਸੀਪਲ ਵਿਜੇ ਕੁਮਾਰ ਨੂੰ ਪਤਵੰਤਿਆਂ ਦੀ ਹਾਜ਼ਰੀ ਵਿੱਚ ਦਿੱਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਕਾਰੀ ਤਬਦੀਲੀਆਂ ਲਿਆਂਦੀਆਂ ਹਨ ਜਿਸ ਕਾਰਨ ਅੱਜ ਸਾਡਾ ਸੂਬਾ ਦੇਸ਼ ਵਿੱਚੋਂ ਪਹਿਲੇ ਸਥਾਨ ਤੇ ਆਇਆ ਹੈ। ।ਇਸ ਮੌਕੇ ਉਦਯੋਗਪਤੀ ਸਤਪਾਲ ਭੂੰਬਲਾ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਦਾ ਧੰਨਵਾਦ ਕਰਦੇ ਹੋਏ ਕਿਹਾ ਇਹਨਾਂ ਵੱਲੋਂ ਪਹਿਲਾਂ ਵੀ ਇਸ ਸਕੂਲ ਤੇ ਉਨ੍ਹਾਂ ਦੇ ਪਿੰਡ ਦੇ ਵਿਕਾਸ ਵਿੱਚ ਮਦਦ ਕੀਤੀ ਹੈ।ਇਸ ਮੌਕੇ ਉਨ੍ਹਾਂ ਸਕੂਲ ਪ੍ਰਿੰਸੀਪਲ ਵਿਜੇ ਕੁਮਾਰ ਤੇ ਉਨ੍ਹਾਂ ਦੇ ਸਟਾਫ਼ ਨੂੰ ਸਕੂਲ ਦਾ ਜ਼ਿਲ੍ਹੇ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਲਈ ਵਧਾਈ ਦਿੱਤੀ।
ਇਸ ਮੌਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਸਕੂਲ ਨੂੰ 12 ਕਿੱਲੋਵਾਟ ਦਾ ਜਨਰੇਟਰ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਪ੍ਰਿੰਸੀਪਲ ਵਿਜੇ ਕੁਮਾਰ, ਦਰਸ਼ਨ ਲਾਲ ਸਰਪੰਚ ਮਾਲੇਵਾਲ, ਉਦਯੋਗਪਤੀ ਸਤਪਾਲ ਭੂੰਬਲਾ, ਰਘਵੀਰ ਸਿੰਘ ਕਟਾਰੀਆ ਸਾਬਕਾ ਮੁੱਖ ਅਧਿਆਪਕ, ਹਰਪਾਲ ਚੰਦ ਝੰਡੂਪੁਰ, ਡਾ ਧਰਮਵੀਰ ਨਾਨੋਵਾਲ, ਅੱਛਰ ਰਾਮ ਮਾਲੇਵਾਲ,ਰਜਿੰਦਰ ਸਿੰਘ ਛਿੰਦੀ ਸ਼ਹਿਰੀ ਪ੍ਰਧਾਨ ਕਾਂਗਰਸ,ਰਾਮ ਕਿਸ਼ਨ, ਮਾਸਟਰ ਤੀਰਥ ਰਾਮ ਭੂੰਬਲਾ,ਰੋਸ਼ਨ ਲਾਲ ਐਸ.ਆਈ,ਵਾਸਦੇਵ ਮਾਲੇਵਾਲ,ਮਾਸਟਰ ਧਰਮਵੀਰ, ਓਮ ਪ੍ਰਕਾਸ ਬੱਗਾ, ਸੁੱਖਾ ਝੰਡੂਪੁਰ, ਰਾਜ ਕੁਮਾਰੀ, ਮਾਸਟਰ ਰਾਕੇਸ ਕੁਮਾਰ ਬੂਥਗੜ੍ਹ, ਨਰੇਸ ਕੁਮਾਰੀ ਮਿਲਨ ਚੌਧਰੀ ਆਦਿ ਸਮੇਤ ਸਮੂਹ ਸਟਾਫ਼ ਤੇ ਪਤਵੰਤੇ ਹਾਜਰ ਸਨ।