36 ਅੱਪਰ ਪ੍ਰਾਇਮਰੀ, 22 ਪ੍ਰਾਇਮਰੀ ਅਧਿਆਪਕਾਂ ਨੂੰ ਰਾਜ ਪੁਰਸਕਾਰ ਤੇ 11 ਸਿੱਖਿਆ ਅਧਿਕਾਰੀ ਵਧੀਆ ਪ੍ਰਬੰਧਕ ਪੁਰਸਕਾਰ ਨਾਲ ਸਨਮਾਨਤ

 ਕੈਪਟਨ ਸਰਕਾਰ ਨੇ ਚਾਰ ਸਾਲਾਂ 'ਚ ਬਦਲੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਨੁਹਾਰ-ਵਿਜੈ ਇੰਦਰ ਸਿੰਗਲਾ


-36 ਅੱਪਰ ਪ੍ਰਾਇਮਰੀ, 22 ਪ੍ਰਾਇਮਰੀ ਅਧਿਆਪਕਾਂ ਨੂੰ ਰਾਜ ਪੁਰਸਕਾਰ ਤੇ 11 ਸਿੱਖਿਆ ਅਧਿਕਾਰੀ ਵਧੀਆ ਪ੍ਰਬੰਧਕ ਪੁਰਸਕਾਰ ਨਾਲ ਸਨਮਾਨਤ

-6 ਅੱਪਰ ਪ੍ਰਾਇਮਰੀ ਤੇ 5 ਪ੍ਰਾਇਮਰੀ ਅਧਿਆਪਕਾਂ ਨੂੰ ਮਿਲੇ ਯੁਵਾ ਅਧਿਆਪਕ ਪੁਰਸਕਾਰ 



ਪਟਿਆਲਾ, 5 ਸਤੰਬਰ 2021- ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਵਰਚੂਅਲ ਕਮ ਆਫਲਾਈਨ ਰਾਜ ਪੱਧਰੀ ਅਧਿਆਪਕ ਪੁਰਸਕਾਰ ਵੰਡ ਸਮਾਰੋਹ ਮੌਕੇ ਪੰਜਾਬ ਦੇ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅਧਿਆਪਕ ਦਿਵਸ ਮੌਕੇ ਰਾਜ ਦੇ 80 ਅਧਿਆਪਕਾਂ ਨੂੰ ਮਾਣ ਮੱਤੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪਿਛਲੇ 4 ਸਾਲਾਂ 'ਚ ਰਾਜ ਅੰਦਰ ਸਿੱਖਿਆ ਪ੍ਰਣਾਲੀ ਦੀ ਸਮੁੱਚੀ ਨੁਹਾਰ ਬਦਲ ਦਿੱਤੀ ਹੈ ਅਤੇ ਸਿੱਟੇ ਵਜੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਦੀ ਬਦੌਲਤ ਪੰਜਾਬ ਦੇਸ਼ ਭਰ 'ਚ ਸਿੱਖਿਆ ਦੇ ਖੇਤਰ 'ਚ ਮੋਹਰੀ ਹੋਕੇ ਉਭਰਿਆ ਹੈ।



ਸ੍ਰੀ ਵਿਜੈ ਇੰਦਰ ਸਿੰਗਲਾ ਨੇ ਪਟਿਆਲਾ ਵਿਖੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਆਡੀਟੋਰੀਅਮ ਵਿਖੇ ਪਟਿਆਲਾ ਸਮੇਤ ਸੰਗਰੂਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਫ਼ਤਿਹਗੜ੍ਹ ਸਾਹਿਬ ਦੇ 23 ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਨਿਜੀ ਤੌਰ 'ਤੇ ਸਨਮਾਨਤ ਕੀਤਾ ਜਦੋਂਕਿ ਬਾਕੀ ਅਧਿਆਪਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਦੇ ਬਾਕੀ ਜ਼ਿਲ੍ਹਾ ਮੁੱਖ ਦਫ਼ਤਰਾਂ ਵਿਖੇ ਸਨਮਾਨਤ ਕੀਤਾ ਗਿਆ। ਇਨ੍ਹਾਂ ਵਿੱਚ 36 ਅੱਪਰ ਪ੍ਰਾਇਮਰੀ ਅਧਿਆਪਕਾਂ ਤੇ 22 ਪ੍ਰਾਇਮਰੀ ਅਧਿਆਪਕਾਂ ਨੂੰ ਰਾਜ ਪੁਰਸਕਾਰ, 6 ਅੱਪਰ ਪ੍ਰਾਇਮਰੀ ਤੇ 5 ਪ੍ਰਾਇਮਰੀ ਅਧਿਆਪਕਾਂ ਨੂੰ ਯੁਵਾ ਅਧਿਆਪਕ ਪੁਰਸਕਾਰ ਅਤੇ 11 ਸਿੱਖਿਆ ਅਧਿਕਾਰੀਆਂ ਨੂੰ ਪ੍ਰਬੰਧਕੀ ਰਾਜ ਪੁਰਸਕਾਰ ਦਿੱਤੇ ਗਏ।



ਰਾਜ ਭਰ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੇਸ਼ ਦੇ ਮਰਹੂਮ ਰਾਸ਼ਟਰਪਤੀ, ਵਿਦਵਾਨ, ਦਾਰਸ਼ਨਿਕ ਅਤੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ, ਜਿਨ੍ਹਾਂ ਦਾ ਜਨਮ ਅੱਜ ਦੇ ਦਿਨ 1888 ਨੂੰ ਹੋਇਆ ਸੀ, ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਰਾਸ਼ਟਰਪਤੀ ਹੋਣ ਦੇ ਬਾਵਜੂਦ ਇੱਕ ਅਧਿਆਪਕ ਅਖਵਾਉਣਾ ਵੱਧ ਪਸੰਦ ਕੀਤਾ ਸੀ। ਉਨ੍ਹਾਂ ਨੇ ਅਧਿਆਪਕਾਂ ਨੂੰ ਸਤਿਕਾਰ ਦਿੰਦਿਆਂ ਕਿਹਾ ਕਿ ਮਾਤਾ-ਪਿਤਾ ਤੋਂ ਬਾਅਦ ਅਧਿਆਪਕ ਹੀ ਕਿਸੇ ਵਿਅਕਤੀ ਦੇ ਜੀਵਨ ਦੇ ਅਹਿਮ ਰੋਲ ਮਾਡਲ ਹੁੰਦੇ ਹਨ ਇਸ ਲਈ ਅਧਿਆਪਕ ਕਿਸਮਤ ਵਾਲੇ ਹਨ ਕਿ ਉਹ ਕੌਮ ਦੀ ਨਿਰਮਾਤਾ ਅਧਿਆਪਕ ਜਮਾਤ ਦਾ ਹਿੱਸਾ ਬਣੇ।



ਸ੍ਰੀ ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਪਹਿਲੀ ਕੈਬਨਿਟ ਮੀਟਿੰਗ 'ਚ ਹੀ ਅਹਿਮ ਫੈਸਲੇ ਲਏ ਗਏ ਸਿੱਟੇ ਵਜੋਂ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਸਿੱਖਿਆ ਚਾਲੂ ਹੋਈ ਅਤੇ ਅੱਜ ਬਾਕੀ ਸੂਬੇ ਵੀ ਪੰਜਾਬ ਦੀ ਤਰਜ 'ਤੇ ਸਿੱਖਿਆ ਸੁਧਾਰ ਅਮਲ 'ਚ ਲਿਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਫੈਸਲਿਆਂ ਤੇ ਅਧਿਆਪਕਾਂ ਦੀ ਮਿਹਨਤ ਦੀ ਬਦੌਲਤ ਅੱਜ ਰਾਜ ਅੰਦਰ 7 ਲੱਖ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖਲ ਹੋਏ ਹਨ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਵਿਦਿਆਰਥੀਆਂ ਦੇ ਸਹੀ ਰਾਹ ਦਸੇਰਾ ਬਣੇ ਹਨ ਅਤੇ ਆਈ.ਐਸ.ਬੀ. ਤੇ ਭਾਰਤੀ ਪਬਲਿਕ ਪਾਲਿਸੀ ਅਧਿਆਪਕਾਂ ਨੂੰ ਸਿੱਖਿਅਤ ਕਰਨ ਲਈ ਅੱਗੇ ਆਏ ਹਨ।



ਸ੍ਰੀ ਸਿੰਗਲਾ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਅਧਿਆਪਕਾਂ ਦੀ ਭਰਤੀ ਤੇ ਤਬਾਦਲਿਆਂ ਦੀ ਨੀਤੀ ਪਾਰਦਰਸ਼ੀ ਤੇ ਮੈਰਿਟ 'ਤੇ ਕਰਨ ਦੀ ਨੀਤੀ ਬਣਾਈ, ਜਿਸ ਸਦਕਾ ਬੱਚਿਆਂ ਦੇ ਭਵਿੱਖ ਨਾਲ ਜੁੜੇ ਮਸਲੇ 'ਚ ਕੋਈ ਕੁਤਾਹੀ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਕੋਵਿਡ ਦੀ ਚੁਣੌਤੀ ਦੇ ਬਾਵਜੂਦ ਸਰਕਾਰੀ ਅਧਿਆਪਕਾਂ ਨੇ ਸਿੱਖਿਆ ਦੇ ਖੇਤਰ 'ਚ ਵਿਲੱਖਣ ਸੇਵਾਵਾਂ ਨਿਭਾਉਂਦਿਆਂ ਅਣਚਿਤਵਿਆ ਕਰਕੇ ਦਿਖਾਇਆ ਹੈ। ਜਦਕਿ ਸਿੱਖਿਆ ਵਿਭਾਗ ਦੇ ਸਮੂਹ ਅਮਲੇ ਦੀ ਸਾਂਝੀ ਮਿਹਨਤ ਸਦਕਾ ਸਮਾਰਟ ਸਕੂਲ ਨੀਤੀ ਵੀ ਸਫ਼ਲ ਹੋਈ। ਸ੍ਰੀ ਸਿੰਗਲਾ ਨੇ ਉਮੀਦ ਜਤਾਈ ਕਿ ਪੰਜਾਬ ਨੈਸ਼ਨਲ ਅਚੀਵਮੈਂਟ ਸਰਵੇ 'ਚ ਵੀ ਮੋਹਰੀ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਦੇਸ਼ ਦਾ ਸਭ ਤੋਂ ਵਧੀਆ ਅਧਿਆਪਕ-ਵਿਦਿਆਰਥੀ ਅਨੁਪਾਤ ਹੈ ਅਤੇ ਸਰਕਾਰੀ ਸਕੂਲਾਂ 'ਚ ਖੇਡਾਂ ਸਮੇਤ ਸਮੁੱਚਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਗਿਆ ਹੈ।



ਸਿੱਖਿਆ ਮੰਤਰੀ ਨੇ ਹੋਰ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਵਿਭਾਗ ਦੀ ਸੇਵਾ ਕਰਨ ਦਾ ਮਾਣ ਹਾਸਲ ਹੋਇਆ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿੱਖਿਆ ਪ੍ਰਣਾਲੀ ਨੂੰ ਪ੍ਰਫੁੱਲਤ ਕਰਨ ਦਾ ਜੋ ਟੀਚਾ ਮਿੱਥਿਆ ਗਿਆ ਸੀ ਉਹ ਪੂਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਨੇ ਜੋ ਤਰੱਕੀ ਕੀਤੀ ਹੈ ਉਸ ਲਈ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਇਸ ਮੌਕੇ ਤੋਂ ਪਹਿਲਾਂ ਸਕੂਲ ਸਿੱਖਿਆ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਸ੍ਰੀ ਸਿੰਗਲਾ ਦਾ ਸਵਾਗਤ ਕਰਦਿਆਂ ਰਾਜ ਪੱਧਰੀ ਪੁਰਸਕਾਰਾਂ ਦੀ ਚੋਣ ਪ੍ਰਣਾਲੀ ਨੂੰ ਦੇਸ਼ ਦੀ ਸਭ ਤੋਂ ਬਿਹਤਰ ਪ੍ਰਣਾਲੀ ਦੱਸਦਿਆਂ ਕਿਹਾ ਕਿ ਰਾਜ ਸਰਕਾਰ ਨੇ ਪਿਛਲੀ ਵਾਰ ਅਧਿਆਪਕਾਂ ਨੂੰ ਦਿੱਤੇ ਜਾਂਦੇ ਸਟੇਟ ਐਵਾਰਡਾਂ 'ਚ ਵਾਧਾ ਕਰਦਿਆਂ ਯੁਵਾ ਅਧਿਆਪਕਾਂ, ਸਕੂਲ ਮੁਖੀਆਂ ਤੇ ਅਧਿਕਾਰੀਆਂ ਲਈ ਪੁਰਸਕਾਰ ਆਰੰਭ ਕੀਤੇ ਤਾਂ ਕਿ ਨੌਜਵਾਨ ਅਧਿਆਪਕਾਂ ਦੇ ਉਤਸ਼ਾਹ ਦਾ ਵੀ ਲਾਭ ਲਿਆ ਜਾਵੇ।



ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਮੇਸ਼ ਕੁਮਾਰ ਗੰਤਾ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖਿਆ ਇੱਕ ਮਿਸ਼ਨ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੀ ਸਕੂਲ ਸਿੱਖਿਆ ਦੇਸ਼ ਦੀ ਬਿਹਤਰ ਸਿੱਖਿਆ ਪ੍ਰਣਾਲੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ 'ਚ ਅਧਿਆਪਕਾਂ ਦੀ ਮਹੱਤਤਾ ਹੋਰ ਵੀ ਜ਼ਿਆਦਾ ਵੱਧ ਗਈ ਹੈ। ਡੀ.ਪੀ.ਆਈ. (ਸੈਕੰਡਰੀ) ਸੁਖਜੀਤਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ।



ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ, ਡੀ.ਪੀ.ਆਈ. (ਸੈ.ਸਿੱ.) ਸੁਖਜੀਤਪਾਲ ਸਿੰਘ, ਏ.ਡੀ.ਸੀ. (ਜ) ਪੂਜਾ ਸਿਆਲ, ਐਸ.ਡੀ.ਐਮ. ਚਰਨਜੀਤ ਸਿੰਘ, ਐਸ.ਪੀ. ਟ੍ਰੈਫਿਕ ਤੇ ਸੁਰੱਖਿਆ ਪਲਵਿੰਦਰ ਸਿੰਘ ਚੀਮਾ, ਸਹਾਇਕ ਕਮਿਸ਼ਨਰ (ਜ) ਜਸਲੀਨ ਕੌਰ ਇੰਚਾਰਜ ਡੀ.ਪੀ.ਆਈ. (ਐਲੀ.ਸਿੱ.) ਹਰਿੰਦਰ ਕੌਰ, ਡਿਪਟੀ ਡਾਇਰੈਕਟਰ (ਸਪੋਰਟਸ) ਸੁਨੀਲ ਕੁਮਾਰ, ਸਹਾਇਕ ਡਾਇਰੈਕਟਰ (ਸੈ.ਸਿੱ.) ਕਰਮਜੀਤ ਕੌਰ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਮੋਹਾਲੀ ਜਰਨੈਲ ਸਿੰਘ ਕਾਲੇਕੇ, ਬਲਜਿੰਦਰ ਸਿੰਘ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਮੋਹਾਲੀ, ਪ੍ਰਭਸਿਮਰਨ ਕੌਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਫਤਹਿਗੜ੍ਹ ਸਾਹਿਬ, ਜਗਵਿੰਦਰ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਫਤਹਿਗੜ੍ਹ ਸਾਹਿਬ ਹਾਜ਼ਰ ਸਨ। ਇਸ ਤੋਂ ਇਲਾਵਾ ਰਾਜ ਦੇ ਬਾਕੀ ਜਿਲ੍ਹਾ ਹੈਡਕੁਆਰਟਰਜ਼ 'ਤੇ ਹੋਏ ਵਰਚੂਅਲ ਰਾਜ ਅਧਿਆਪਕ ਪੁਰਸਕਾਰ ਸਮਾਰੋਹਾਂ ਦੌਰਾਨ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਮੁੱਖ ਅਧਿਆਪਕਾ ਰੁਪਿੰਦਰ ਕੌਰ ਗਰੇਵਾਲ ਤੇ ਅਮਰਦੀਪ ਸਿੰਘ ਬਾਠ ਨੇ ਕੀਤਾ।

ਇਸ ਦੌਰਾਨ ਅੱਪਰ ਪ੍ਰਾਇਮਰੀ 'ਚੋਂ ਪੂਜਾ ਸ਼ਰਮਾ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਅੰਮ੍ਰਿਤਪਾਲ ਸਿੰਘ ਛਪਾਰ, ਨਵਦੀਪ ਸ਼ਰਮਾ ਗੋਸਲ, ਵਰਿੰਦਰ ਪਰਵੀਨ ਸੇਖੇਵਾਲ (ਲੁਧਿਆਣਾ), ਅੰਮ੍ਰਿਤਪਾਲ ਸਿੰਘ ਚੌਰ ਵਾਲਾ, ਕਰਮਜੀਤ ਕੌਰ ਸਿੱਧੂਪੁਰ ਕਲਾਂ, ਰਾਜੀਵ ਕੁਮਾਰ ਫੈਜੁਲਾਪੁਰ, (ਫਤਹਿਗੜ੍ਹ ਸਾਹਿਬ), ਸੁਰਿੰਦਰ ਮੋਹਨ ਦੀਨਾ ਨਗਰ, ਪ੍ਰਿੰ. ਰਜਨੀ ਬਾਲਾ ਸ੍ਰੀ ਹਰਗੋਬਿੰਦਪੁਰ, (ਗੁਰਦਾਸਪੁਰ), ਨਰਿੰਦਰ ਲਾਲ ਬਨੀਲੋਧੀ (ਪਠਾਨਕੋਟ), ਚੰਦਰ ਸ਼ੇਖਰ ਲਾਡੋਵਾਲੀ, ਕੁਲਵਿੰਦਰ ਸਿੰਘ ਗਾਖਲ ਧਾਲੀਵਾਲ (ਜਲੰਧਰ), ਮੁੱਖ ਅਧਿਆਪਕ ਭੂਸ਼ਨ ਕੁਮਾਰ ਮਰਦਾਂਹੇੜੀ, ਪਰਮਦੀਪ ਕੌਰ ਘੱਗਾ, ਨਿਰੰਜਣ ਸਿੰਘ ਭਗਵਾਨਪੁਰ ਜੱਟਾਂ (ਪਟਿਆਲਾ), ਚਰਨਜੀਤ ਸਿੰਘ ਛੰਨਾ ਸ਼ੇਰ ਸਿੰਘ, ਬਲਜਿੰਦਰ ਸਿੰਘ ਮਨਸੂਰਵਾਲ ਦੋਨਾ (ਕਪੂਰਥਲਾ), ਗੁਰਪ੍ਰੀਤ ਸਿੰਘ ਪੱਖੀ ਖੁਰਦ (ਫਰੀਦਕੋਟ), ਮੀਨਾਕਸ਼ੀ ਆਰਿਫ ਕੇ (ਫਿਰੋਜਪੁਰ), ਮੁੱਖ ਅਧਿਆਪਕ ਨਰਿੰਦਰ ਸਿੰਘ ਚਵਿੰਡਾ ਕਲਾਂ, ਪ੍ਰਿੰ. ਗੁਰਿੰਦਰ ਕੌਰ ਤਲਵੰਡੀ ਦੋਸਾਂਧਾ ਸਿੰਘ (ਅੰਮ੍ਰਿਤਸਰ), ਗੁਰਜੰਟ ਸਿੰਘ ਬੱਪੀਆਣਾ, ਮੁੱਖ ਅਧਿਆਪਕ ਹਰਜਿੰਦਰ ਸਿੰਘ ਬੋੜਾਵਾਲ (ਮਾਨਸਾ), ਡਾ. ਕੁਲਦੀਪ ਸਿੰਘ ਬਨੂੜ (ਐਸ.ਏ.ਐਸ. ਨਗਰ), ਛਵੀ ਬੱਲਾਂ ਕਲਾਂ (ਰੂਪਨਗਰ), ਜਸਮਨ ਸਿੰਘ ਹਾਜੀਪੁਰ (ਹੁਸ਼ਿਆਰਪੁਰ), ਮੁੱਖ ਅਧਿਆਪਕ ਕਪਿਲ ਕੁਮਾਰ ਮਧੀਰ (ਸ੍ਰੀ ਮੁਕਤਸਰ ਸਾਹਿਬ), ਲਖਵਿੰਦਰ ਸਿੰਘ ਜਹਾਂਗੀਰ (ਤਰਨਤਾਰਨ), ਰੁਪਿੰਦਰਜੀਤ ਕੌਰ ਸਾਸੂਵਾਲਾ (ਮੋਗਾ) ਨੂੰ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।



ਇਸੇ ਤਰ੍ਹਾਂ ਪ੍ਰਾਇਮਰੀ 'ਚੋਂ ਰਾਜਿੰਦਰਪਾਲ ਕੌਰ ਸ਼ੁਕਰਪੁਰਾ, ਜੀਤ ਰਾਜ ਚੌਂਤਾ (ਗੁਰਦਾਸਪੁਰ), ਸ਼ਸ਼ੀ ਭੂਸ਼ਨ ਗੌਡ ਦਿੱਤੂਪੁਰ ਫਕੀਰਾਂ, ਬੇਅੰਤ ਸਿੰਘ ਸਲਾਣਾ (ਫਤਹਿਗੜ੍ਹ ਸਾਹਿਬ), ਨਿਰਭੈ ਸਿੰਘ ਭੂੰਦੜ (ਬਠਿੰਡਾ), ਅਮਰਿੰਦਰ ਸਿੰਘ ਖੇੜੀ ਸੋਢੀਆਂ (ਸੰਗਰੂਰ), ਰਾਕੇਸ਼ ਸੈਣੀ ਠਾਕੁਰਪੁਰ, ਪਰਵੀਨ ਸਿੰਘ ਚਸਮਾ (ਪਠਾਨਕੋਟ), ਦਿਨੇਸ਼ ਰਿਸ਼ੀ ਬਰ੍ਹੇ (ਮਾਨਸਾ), ਕੁਲਵਿੰਦਰ ਸਿੰਘ ਸੇਢਾ ਸਿੰਘ ਵਾਲਾ (ਫਰੀਦਕੋਟ), ਹਰਵਿੰਦਰ ਸਿੰਘ ਪਿੰਡ ਮਲੋਟ-1 (ਸ੍ਰੀ ਮੁਕਤਸਰ ਸਾਹਿਬ), ਜਸਵਿੰਦਰ ਕੌਰ ਲੂੰਬੜੀ ਵਾਲਾ (ਫਿਰੋਜਪੁਰ), ਬਲਜਿੰਦਰ ਸਿੰਘ ਟਕਾਰਲਾ (ਸ਼ਹੀਦ ਭਗਤ ਸਿੰਘ ਨਗਰ), ਪਰਵਿੰਦਰ ਸਿੰਘ ਕਥੇੜਾ, ਸੀਮਾ ਕੁਲਗਰਾਂ (ਰੂਪਨਗਰ), ਗੁਰਵਿੰਦਰ ਕੌਰ ਮੁਸਤਫਾਪੁਰ (ਜਲੰਧਰ) ਜਗਤਾਰ ਸਿੰਘ ਕਾਦਰਾਬਾਦ (ਪਟਿਆਲਾ), ਮਨਦੀਪ ਕੌਰ ਮਾਝੀ (ਸੰਗਰੂਰ), ਰੁਪਿੰਦਰਜੀਤ ਕੌਰ ਬਾਬਾ ਆਲਾ ਸਿੰਘ (ਬਰਨਾਲਾ), ਕੇਵਲ ਸਿੰਘ ਇੱਡਾ (ਜਲੰਦਰ), ਬਲਵਿੰਦਰ ਸਿੰਘ ਨਾਰੰਗਵਾਲ (ਲੁਧਿਆਣਾ) ਨੂੰ ਰਾਜ ਅਧਿਆਪਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।



ਇਸ ਤੋਂ ਇਲਾਵਾ ਯੁਵਾ ਅਧਿਆਪਕ ਰਾਜ ਪੁਰਸਕਾਰ ਦਿੱਤੇ ਗਏ ਜਿੰਨ੍ਹਾਂ ਵਿੱਚੋਂ ਅੱਪਰ ਪ੍ਰਾਇਮਰੀ 'ਚੋਂ ਨਰੇਸ਼ ਕੁਮਾਰ ਕੱਲਰ ਖੇੜਾ (ਫਾਜਿਲਕਾ), ਮੁੱਖ ਅਧਿਆਪਕ ਸੁਮਿਤ ਬਾਂਸਲ ਦੱਪਰ (ਐਸ.ਏ.ਐਸ. ਨਗਰ), ਨੀਰਜ ਕੁਮਾਰੀ ਭੰਗਲ ਖੁਰਦ ਅਮਰਗੜ੍ਹ (ਸ਼ਹੀਦ ਭਗਤ ਸਿੰਘ ਨਗਰ), ਮੁੱਖ ਅਧਿਆਪਕ ਪ੍ਰਦੀਪ ਕੁਮਾਰ ਪਾਰਕ (ਸ੍ਰੀ ਮੁਕਤਸਰ ਸਾਹਿਬ), ਜਸਵੀਰ ਕੌਰ ਬਲਿਆਲ, ਸ਼ਵੇਤਾ ਸ਼ਰਮਾ ਹਿੰਮਤਾਣਾ (ਸੰਗਰੂਰ), ਪ੍ਰਾਇਮਰੀ ਵਿੱਚੋਂ ਕਿਰਨਜੀਤ ਕੌਰ ਵਾੜਾ ਭਾਈਕਾ (ਫਰੀਦਕੋਟ), ਸ਼ੈਲ ਕੁਮਾਰੀ ਮੁਹੰਮਦ ਅਮੀਰਾ, ਕ੍ਰਿਸ਼ਨ ਲਾਲ ਪੱਤੀ ਬੀਹਲਾ (ਫਾਜਿਲਕਾ) ਅਤੇ ਲਿਆਕਤ ਅਲੀ ਰਾਮਪੁਰ ਬਹਿਲ (ਐਸ.ਏ.ਐਸ. ਨਗਰ) ਸ਼ਾਮਲ ਹਨ।

ਇਸ ਦੇ ਨਾਲ ਹੀ ਪ੍ਰਬੰਧਕੀ ਸਟੇਟ ਐਵਾਰਡ ਵੀ ਸਿੱਖਿਆ ਅਧਿਕਾਰੀਆਂ ਨੂੰ ਦਿੱਤੇ ਗਏ ਜਿਨ੍ਹਾਂ 'ਚ ਗੁਰਦੀਪ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਕਪੂਰਥਲਾ, ਬਿਕਰਮਜੀਤ ਸਿੰਘ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.), ਕਪੂਰਥਲਾ, ਅਮਰਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਪਟਿਆਲਾ, ਦੀਦਾਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਫਤਹਿਗੜ੍ਹ ਸਾਹਿਬ, ਡਾ. ਬੂਟਾ ਸਿੰਘ ਪ੍ਰਿੰਸੀਪਲ ਡਾਈਟ ਅਹਿਮਦਪੁਰ (ਮਾਨਸਾ), ਗੁਰਪ੍ਰੀਤ ਸਿੰਘ ਬੀ.ਪੀ.ਈ.ਓ. ਸਮਾਣਾ-3 (ਪਟਿਆਲਾ), ਤ੍ਰਿਪਤਾ ਦੇਵੀ ਬੀ.ਪੀ.ਈ.ਓ. ਲੁਧਿਆਣਾ-1, ਭਿੁਪੰਦਰ ਕੌਰ ਬੀ.ਪੀ.ਈ.ਓ. ਮਾਂਗਟ-1 (ਲੁਧਿਆਣਾ), ਜਸਵਿੰਦਰ ਸਿੰਘ ਬੀ.ਪੀ.ਈ.ਓ. ਚੋਹਲਾ ਸਾਹਿਬ (ਤਰਨਤਾਰਨ) ਤੇ ਅਸ਼ੋਕ ਕੁਮਾਰ ਬੀ.ਪੀ.ਈ.ਓ. ਬੰਗਾ (ਸ਼ਹੀਦ ਭਗਤ ਸਿੰਘ ਨਗਰ) ਸ਼ਾਮਲ ਸਨ।



ਇਸ ਤੋਂ ਇਲਾਵਾ ਸਿੱਖਿਆ ਮੰਤਰੀ ਵੱਲੋਂ ਨਾਮਜ਼ਦ ਕੀਤੇ ਗਏ ਅਧਿਕਾਰੀਆਂ ਤੇ ਅਧਿਆਪਕਾਂ 'ਚ ਮਲਕੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੰਗਰੂਰ, ਮੁੱਖ ਅਧਿਆਪਕਾ ਮੁਨੀਸ਼ਾ ਭੱਲ ਰੱਕੜ ਢਾਹਾ (ਹੁਸ਼ਿਆਰਪੁਰ), ਗੁਰਜੀਤ ਕੌਰ ਪੁਤਲੀਘਰ, ਆਦਰਸ਼ ਸ਼ਰਮਾ (ਅੰਮ੍ਰਿਤਸਰ), ਸ਼ਤੀਸ਼ ਕੁਮਾਰ ਆਲੋਵਾਲ, ਰਜਨੀ ਕਾਲੜਾ ਰਣਬੀਰਪੁਰਾ (ਪਟਿਆਲਾ), ਸੁਖਬੀਰ ਕੌਰ ਹਰਦੋਬਥਵਾਲਾ ਗੁਰਦਾਸਪੁਰ), ਪ੍ਰਿੰ. ਭੁਪਿੰਦਰ ਪਾਲ ਮੰਡ, ਗਗਨਦੀਪ ਸਿੰਘ ਬਸਤੀ ਮਿੱਠੂ (ਜਲੰਧਰ) ਅਤੇ ਬਲਜੀਤ ਸਿੰਘ ਭਵਾਨੀਗੜ੍ਹ (ਸੰਗਰੂਰ) ਸ਼ਾਮਲ ਹਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends