ਲੋਕ ਵਿਰੋਧੀ ਕਾਲੇ ਖੇਤੀ ਕਾਨੂੰਨ ਰੱਦ ਕਰਾ ਕੇ ਵਾਪਸ ਘਰਾਂ ਨੂੰ ਮੁੜਾਂਗੇ: ਕਿਸਾਨ ਆਗੂ
ਮੋਦੀ ਸਰਕਾਰ ਨੇ ਅੰਬਾਨੀ-ਆਡਾਨੀ ਲਈ ਦੇਸ਼ ਗਹਿਣੇ ਪਾਇਆ: ਕਿਸਾਨ ਆਗੂ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 19 ਅਗਸਤ 2021: ਸੰਗਰੂਰ ਰੇਲਵੇ ਸਟੇਸ਼ਨ ਦੇ ਬਾਹਰ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਮੋਦੀ ਸਰਕਾਰ ਦੇ ਖ਼ਿਲਾਫ਼ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕਿਉਂਕਿ ਭਾਜਪਾ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਬਣਾ ਕੇ ਪਾਰਲੀਮੈਂਟ ਵਿੱਚ ਪਾਸ ਕਰਾ ਦਿੱਤੇ ਹਨ, ਜਿਸ ਨਾਲ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਣਿਆਂ ਹੱੜਪ ਜਾਣਗੇ।
ਕਿਸਾਨ ਜਥੇਬੰਦੀਆਂ ਨੇ 'ਸਯੁੰਕਤ ਕਿਸਾਨ ਮੋਰਚਾ ਭਾਰਤ' ਬਣਾ ਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਾਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਮੁੱਚੇ ਭਾਰਤ ਦੇ ਲੋਕਾਂ ਦਾ ਸਮਰਥਨ ਤੇ ਭਰੋਸਾ ਹਾਸਲ ਹੈ। ਕਿਸਾਨ ਹੁਣ ਤਿੰਨੇ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਦਿੱਲੀ ਤੋਂ ਵਾਪਸ ਘਰਾਂ ਨੂੰ ਮੁੜਨਗੇ।
ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਹਰਮੇਲ ਸਿੰਘ ਮਹਿਰੋਕ, ਨਿਰਮਲ ਸਿੰਘ ਵਟੜਿਆਣਾ, ਸੁਖਦੇਵ ਸਿੰਘ, ਸਰਬਜੀਤ ਸਿੰਘ ਸੰਗਰੂਰ ਆਦਿ ਨੇ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਨਾਲ 11 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਮੋਦੀ ਸਰਕਾਰ ਇਹ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ ਕਿਉਂਕਿ ਮੋਦੀ ਸਰਕਾਰ ਸਿਰਫ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ। ਹੋਰ ਕੁੱਝ ਮੋਦੀ ਸਰਕਾਰ ਨੂੰ ਦਿਖ ਨਹੀਂ ਰਿਹਾ ਹੈ। ਭਾਜਪਾ ਦੀ ਮੋਦੀ ਸਰਕਾਰ ਨੇ ਅੰਬਾਨੀ-ਆਡਾਨੀ ਦੇ ਕੋਲ ਸਾਰੇ ਦੇਸ਼ ਵੇਚ ਦਿੱਤਾ ਹੈ ਜਾਂ ਗਹਿਣੇ ਪਾ ਦਿੱਤਾ ਹੈ। ਕੋਈ ਸਰਕਾਰੀ ਮਹਿਕਮਾ ਨਹੀਂ ਛੱਡਿਆ, ਸਭ ਕੰਪਨੀਆਂ ਨੂੰ ਸੋਂਪ ਦਿੱਤੇ ਹਨ।
ਮੋਦੀ ਸਰਕਾਰ ਦੇ ਰਾਜ ਅੰਦਰ ਪਟਰੋਲ ਡੀਜ਼ਲ ਰਸੋਈ ਗੇਸ ਸਰੋ ਦਾ ਤੇਲ ਖੰਡ ਦਾਲਾ ਸਬਜ਼ੀਆਂ ਹੋਰ ਸਾਮਾਨ ਦੁੱਗਣੇ ਤਿੰਨ ਗੁਣਾ ਮਹਿੰਗੇ ਹੋ ਗਏ ਹਨ। ਆਮ ਆਦਮੀ ਦਾ ਜਿਊਣਾ ਦੁੱਭਰ ਹੋ ਗਿਆ ਹੈ। ਸਰਕਾਰ ਆਪਣਾ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰੀ ਬੈਠੀ ਹੈ। ਅੱਜ ਦੇਸ਼ ਹਰ ਵਰਗ ਮਹਿੰਗਾਈ ਤੋ ਦੁਖੀ ਹੈ। ਆਰ ਐੱਸ ਐੱਸ ਤੇ ਭਾਜਪਾ ਦੀ ਲੀਡਰਸ਼ਿਪ ਸੁੱਤੀਆਂ ਪਈਆ ਹਨ।
ਅੱਜ ਦੇ ਧਰਨੇ ਨੂੰ ਰੋਹੀ ਸਿੰਘ ਮੰਗਵਾਲ, ਮਾਸਟਰ ਪ੍ਰੀਤਮ ਸਿੰਘ, ਜੋਗਿੰਦਰ ਸਿੰਘ ਸਾਰਾਉ, ਮਹੋਨ ਲਾਲ ਸੁਨਾਮ, ਮਾਸਟਰ ਕੁਲਦੀਪ ਸਿੰਘ, ਮਹਿੰਦਰ ਸਿੰਘ ਭੱਠਲ, ਪਰਮਦੇਵ ਜੀ, ਡਾ ਸਵਰਨਜੀਤ ਸਿੰਘ, ਲੱਖਮੀ ਚੰਦ ਆਦਿ ਸਾਥੀਆਂ ਨੇ ਵੀ ਸੰਬੋਧਨ ਕੀਤਾ।
ਫੋਟੋਆਂ: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਗਰੂਰ ਰੇਲਵੇ ਸਟੇਸ਼ਨ ਦੇ ਬਾਹਰ ਲਗਾਏ ਧਰਨੇ ਵਿੱਚ ਕਿਸਾਨ ਨਾਅਰੇਬਾਜ਼ੀ ਕਰਦੇ ਹੋਏ |