ਜੱਥੇਬੰਦੀ ਦੇ ਐਕਸ਼ਨਾਂ ਅਤੇ ਪਟਿਆਲਾ ਰੈਲੀ ਨੇ ਸਰਕਾਰ ਦੇ ਦਬਾਅ ਵਧਾਇਆ ਜਿਸ ਕਾਰਨ ਮੁਲਾਜ਼ਮਾਂ ਅਤੇ ਸਰਕਾਰ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਟਿਆਲਾ ਰੈਲੀ ਉਪਰੰਤ ਸਾਂਝਾ ਫਰੰਟ ਦੀ ਪਹਿਲੀ ਮੀਟਿੰਗ (ਜਿਸ ਵਿੱਚ PSMSU ਇੱਕ ਧਿਰ ਦੇ ਤੌਰ ਤੇ ਸਮੂਲੀਅਤ ਕਰ ਰਹੀ ਹੈ) ਮਿਤੀ 30-07-2021, ਦੂਸਰੀ ਮੀਟਿੰਗ 03-08-2021 ਅਤੇ ਤੀਸਰੀ ਮੀਟਿੰਗ ਮਿਤੀ 04-08-2021 ਨੂੰ ਸਰਕਾਰ ਦੀ ਕਮੇਟੀ ਆਫ ਮਨਿਸਟਰਜ਼ ਅਤੇ ਆਫੀਸਰ ਕਮੇਟੀ ਨਾਲ ਹੋਈ ।
ਇਹਨਾਂ ਮੀਟਿੰਗਾਂ ਵਿੱਚ ਮੁਲਾਜ਼ਮ ਵਰਗ ਦੀਆਂ ਸਾਂਝੀਆਂ ਮੰਗਾਂ ਤੇ ਚਰਚਾ ਹੋਈ ਵਿਸ਼ੇਸ਼ ਤੌਰ ਤੇ 6ਵੇਂ ਤਨਖਾਹ ਕਮਿਸ਼ਨ ਸਬੰਧੀ ।
ਪਹਿਲੀਆਂ ਦੇ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਤੇ ਮਿਤੀ 04-08-2021 ਵਾਲੀ ਮੀਟਿੰਗ ਦੌਰਾਨ ਸਰਕਾਰ ਨੂੰ ਆਪਣੇ ਪੱਤੇ ਖੋਲਣੇ ਪਏ, ਜਿਸ
ਵਿੱਚ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਕਮੇਟੀ ਦੇ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵੱਲੋਂ ਹਰ ਇੱਕ ਮੁਲਾਜ਼ਮ ਦੀ ਤਨਖਾਹ ਵਿੱਚ ਘੱਟੋ-ਘੱਟ
15% ਵਾਧੇ ਦੀ ਗੱਲ ਕਹੀ ਹੈ ਅਤੇ ਇਸਦੇ ਨਾਲ ਕਮੇਟੀ ਆਫ ਮਨਿਸਟਰਜ਼ ਵੱਲੋਂ ਇਹ ਵੀ ਕਿਹਾ ਕਿ ਪਹਿਲਾਂ ਮਿਲ ਰਹੇ ਭੱਤਿਆਂ ਵਿੱਚੋਂ ਕੋਈ ਵੀ ਭਤਾ ਕੱਟਿਆ
ਨਹੀਂ ਜਾਵੇਗਾ।
ਇਸਦੇ ਨਾਲ ਹੀ ਬਾਕੀ ਰਹਿੰਦੀਆਂ ਸਾਂਝੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਅਧੀਨ ਫੈਮਲੀ ਪੈਨਸ਼ਨ, ਪੱਤਰ ਮਿਤੀ 15-01-2015,
ਪੱਤਰ ਮਿਤੀ 17-07-2020 ਨੂੰ ਵਾਪਿਸ ਲੈਣਾ, ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨਾ ਅਤੇ ਹੋਰ ਵੀ ਅਹਿਮ ਮੰਗਾਂ ਦੀ ਪੂਰਤੀ ਲਈ ਅਗਲੀ ਮੀਟਿੰਗ ਕੀਤੀ ਜਾ
ਰਹੀ ਹੈ। ਇਸਦੇ ਨਾਲ ਹੀ ਕਮੇਟੀ ਆਫ ਮਨਿਸਟਰਜ਼ ਖਾਾਸ ਤੌਰ ਤੇ ਚੇਅਰਮੈਨ ਜੀ ਨੇ ਮੁਲਾਜ਼ਮ ਜੱਥੇਬੰਦੀਆਂ ਨੂੰ ਹੜਤਾਲਾਂ ਉਦੋਂ ਤੱਕ ਮੁਲਤਵੀ ਕਰਨ ਦੀ ਅਪੀਲ
ਕੀਤੀ ਹੈ ਜਦੋਂ ਤੱਕ ਉਹਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਸ ਉਪਰੰਤ ਸਾਂਝਾ ਫਰੰਟ ਵੱਲੋਂ ਸਰਕਾਰ ਵੱਲੋਂ ਦਿੱਤੀ ਆਫਰ ਸਮੂਹ ਜੱਥੇਬੰਦੀਆਂ
ਨਾਲ ਸਾਂਝੀ ਕਰਨ ਲਈ ਅਤੇ ਅਗਲਾ ਵਿਚਾਰ ਵਟਾਂਦਰਾ ਕਰਨ ਮਿਤੀ 07-08-2021 ਨੂੰ ਲੁਧਿਆਣਾ ਵਿਖੇ ਇੱਕ ਸਾਂਝੀ ਮੀਟਿੰਗ ਰੱਖ ਲਈ ਗਈ ਹੈ, ਜਿਸ
ਵਿੱਚ ਜੱਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਵੀ ਭਾਗ ਲਿਆ ਜਾਣਾ ਹੈ।
ਇਸ ਲਈ ਜੱਥੇਬੰਦੀ
ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ ਕਿ ਮਿਤੀ 06-08-2021 ਨੂੰ ਕੀਤੀ ਜਾ ਰਹੀ ਕਲਮਛੋੜ ਕੰਪਿਉਟਰ ਬੰਦ ਅਤੇ ਆਨ ਲਾਈਨ ਕੰਮ ਬੰਦ ਕਰਨ
ਦਾ ਐਕਸ਼ਨ ਕੇਵਲ ਹਾਲ ਦੀ ਘੜੀ ਮੁਲਤਵੀ ਕੀਤਾ ਜਾਂਦਾ ਹੈ ਅਤੇ ਅਗਲੇ ਐਕਸ਼ਨ ਮਿਤੀ 09-08-2021 ਤੋਂ 15-08-2021 ਤੱਕ ਸਬੰਧੀ
ਸਬਾ/ਜਿਲਾ ਅਹੁਦੇਦਾਰਾਂ ਨਾਲ ਰਾਏ (ਆਨ ਲਾਈਨ ਮੀਟਿੰਗ ਜਾਂ ਟੈਲੀਫੋਨ ਮਸ਼ਵਰਾ ਕਰਨ ਉਪਰੰਤ ਮਿਤੀ 08-08-2021 ਤੱਕ ਸਮਹੁ ਸਾਥੀਆਂ
ਦੇ ਧਿਆਨ ਵਿੱਚ ਲਿਆ ਦਿੱਤਾ ਜਾਵੇਗਾ।
ਉੱਕਤ ਫੈਸਲਾ ਮੌਜੂਦਾ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਮੁਲਾਜ਼ਮ ਹਿੱਤਾਂ ਲਈ ਲਿਆ ਗਿਆ ਹੈ, ਇਸ ਸਬੰਧੀ ਜੇਕਰ ਕਿਸੇ ਸਾਬੀ ਦੇ ਕੋਈ
ਵੱਖਰੇ ਸੁਝਾਵ ਹੋਵੇ ਤਾਂ ਉਹ ਸੂਬਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਨਾਲ ਨਿੱਜੀ ਪੱਧਰ ਤੇ ਤਾਲਮੇਲ ਕਰ ਸਕਦੇ ਹਨ ।