ਪੰਜਾਬ ਸਰਕਾਰ ਦੇ ਵਿਤੱ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਸਾੰਝੇ ਫਰੰਟ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਹਾ ਕਿ ਪੇ ਕਮਿਸ਼ਨ ਲਾਗੂ ਹੋਣ ਨਾਲ ਪੰਜਾਬ ਦੇ ਮੁਲਾਜ਼ਮਾਂ ਨੂੰ 80000 ਰੁਪਏ ਦਾ ਔਸਤ ਸਾਲਾਨਾ ਵਾਧਾ ਹੋਇਆ ਹੈ । ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੇ ਕਮਿਸ਼ਨ ਦਾ ਏਰੀਅਰ 01-01- 2016 ਤੋਂ ਦਿੱਤਾ ਜਾਵੇਗਾ।ਅਤੇ ਇਹ ਏਰੀਅਰ ਘੱਟੋ-ਘੱਟ ਲਗਭਗ 2.5 ਲੱਖ ਰੁਪਏ ਪ੍ਰਤੀ ਮੁੁੁਲਾਜ਼ਮਲ ਨੂੰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੇ ਕਮਿਸ਼ਨ ਲਾਗੂ ਹੋਣ ਨਾਲ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਘੱਟੋ-ਘੱਟ 15% ਵਾਧਾ ਕੀਤਾ ਜਾਵੇਗਾ। ਡਾਕਟਰਾਂ ਦਾ ਐਨ. ਪੀ. ਏ ਜਾਰੀ ਰਹੇਗਾ, ਅਤੇ ਭਤੇ ਵੀ ਪਹਿਲਾਂ ਵਾਂਗ ਬਰਕਰਾਰ ਰੱਖੇ ਜਾਣਗੇ। ਉਹਨਾਂ ਕਿਹਾ ਕਿ ਪੇ ਕਮਿਸ਼ਨ ਲਾਗੂ ਹੋਣ ਤੇ 13700 ਕਰੋੜ ਰੁਪਏ ਖਜ਼ਾਨੇ ਤੇ ਬੋਝ ਪਵੇਗਾ।
ਮੁਲਾਜ਼ਮ ਜਥੇਬੰਦੀਆਂ ਤਨਖਾਹ ਵਿਚ ਘੱਟੋ-ਘੱਟ 20% ਵਾਧੇ ਦੀ ਮੰਗ ਕਰ ਰਹੀਆਂ ਹਨ।