*ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋ ਹਜਾਰਾਂ ਦੀ ਗਿਣਤੀ ਵਿੱਚ ਮੁੱਖ ਮੰਤਰੀ ਰਿਹਾਇਸ਼ ਸਿਸਵਾਂ ਫਾਰਮ ਨੇੜੇ ਕੀਤੀ ਰੋਸ ਮੁਜ਼ਾਹਰਾ*।
*ਵਰਦਾ ਮੀਂਹ ਵੀ ਨਾ ਰੋਕ ਸਕਿਆ ਅਧਿਆਪਕਾਂ ਦੇ ਹੜ੍ਹ ਨੂੰ*।
*ਅਧਿਆਪਕਾਂ ਦਾ ਰੋਹ ਵੇਖ ਕੇ ਪ੍ਰਸਾਸ਼ਨ ਨੇ ਕੱਲ੍ਹ ਹੀ ਪੰਜਾਬ ਭਵਨ ਵਿਖੇ ਪੈਨਲ ਮੀਟਿੰਗ ਕਰਾਈ ਤਹਿ।*
*ਐਸ ਡੀ ਐਮ ਖਰੜ ਨੇ ਰੋਸ ਰੈਲੀ ਵਿੱਚ ਪਹੁੰਚ ਕੇ ਮੀਟਿੰਗ ਦਾ ਦਿੱਤਾ ਸੱਦਾ*।
ਲੁਧਿਆਣਾ : ਪੰਜਾਬ ਰਾਜ ਅਧਿਆਪਕ ਗਠਜੋੜ ਵਿੱਚ ਸ਼ਾਮਿਲ ਜਥੇਬੰਦੀਆਂ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) , ਮਾਸਟਰ ਕੇਡਰ ਯੂਨੀਅਨ ਪੰਜਾਬ, ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ, ਬੀ. ਐਡ. ਅਧਿਆਪਕ ਫਰੰਟ ਪੰਜਾਬ ਅਤੇ ਟੈਟ ਪਾਸ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੁਬਾਈ ਆਗੂਆਂ ਹਰਜਿੰਦਰਪਾਲ ਸਿੰਘ ਪੰਨੂੰ ਬਲਦੇਵ ਸਿੰਘ ਬੁੱਟਰ ਰਣਜੀਤ ਸਿੰਘ ਬਾਠ ਪ੍ਰਗਟਜੀਤ ਸਿੰਘ ਕ੍ਰਿਸ਼ਨਪੁਰਾ ਅਤੇ ਅਮਰਜੀਤ ਸਿੰਘ ਕੰਬੋਜ ਦੀ ਅਗਵਾਈ ਚ ਅੱਜ ਸਿਸਵਾਂ ਵਿਖੇ ਹਜਾਰਾਂ ਦੀ ਗਿਣਤੀ ਵਿੱਚ ਪੰਜਾਬ ਭਰ ਦੇ ਸਾਰੇ ਜਿਲਿਆਂ ਦੇ ਆਗੂਆਂ ਦੀ ਅਗਵਾਈ ਚ ਇਕੱਠੇ ਹੋ ਕੇ ਅਧਿਆਪਕਾਂ ਨੇ ਰੋਸ ਮੁਜ਼ਾਹਰਾ ਕੀਤਾ। ਪੇ - ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਾਉਣ, 2011 ਵਿੱਚ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਅਧਿਆਪਕਾਂ ਦੇ ਪੇ- ਸਕੇਲਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੇ 2:25 ਗੁਣਾਕ ਨੂੰ ਨਾ ਮੰਜੂਰ ਕਰਦਿਆਂ ਸਾਰੇ ਮੁਲਾਜ਼ਮਾਂ ਦੀ ਮੰਗ ਅਨੁਸਾਰ 3.01 ਦੇ ਗੁਣਾਂਕ ਨਾਲ ਵਾਧਾ ਕਰਵਾਉਣ , ਡੀ ਏ ਤੇ ਕਟੌਤੀ ਕੀਤੇ ਭੱਤੇ ਬਹਾਲ ਕਰਵਾਉਣ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ,ਕੱਚੇ ਅਧਿਆਪਕ ਸਾਥੀਆਂ ਨੂੰ ਬਿਨਾਂ ਸ਼ਰਤ ਪੱਕੇ ਕਰਵਾਉਣ ,ਏ ਸੀ ਪੀ ਤਹਿਤ ਅਗਲਾ ਗਰੇਡ ਲੈਣ ,ਖਾਲੀ ਅਸਾਮੀਆ ਜਲਦ ਭਰਨ ਤੇ ਖਤਮ ਕੀਤੀਆਂ ਪੋਸਟਾ ਬਹਾਲ ਕਰਾਉਣ ਅਹਿਮ ਮੰਗਾਂ ਨੂੰ ਲੈ ਕੇ ਰੋਹ ਨਾਲ ਭਰੇ ਹੋਏ ਅਧਿਆਪਕਾਂ ਰੋਸ ਮੁਜ਼ਾਹਰਾ ਕਰਨ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਸਿਸਵਾਂ ਫਾਰਮ ਵੱਲ ਰੋਸ ਮਾਰਚ ਕਰਨ ਲਈ ਬਜਿੱਦ ਰਹੇ ਜਿਸ ਨੂੰ ਵੇਖਦਿਆਂ ਪ੍ਰਸਾਸ਼ਨ ਵਲੋਂ ਕੱਲ੍ਹ ਹੀ 22 ਜੁਲਾਈ ਨੂੰ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਕਮੇਟੀ ਨਾਲ ਪੈਨਲ ਮੀਟਿੰਗ ਤਹਿ ਕਰਦਿਆ ਐਸ ਡੀ ਐਮ ਵਲੋਂ ਸਰਕਾਰ ਵਲੋਂ ਲਿਖਤੀ ਸੱਦਾ ਪੱਤਰ ਰੋਸ ਮੁਜ਼ਾਹਰੇ ਮੌਕੇ ਆ ਕੇ ਅਧਿਆਪਕ ਗਠਜੋੜ ਦੇ ਆਗੂਆਂ ਨੂੰ ਸੌਂਪਿਆ। ਰੈਲੀ ਦੌਰਾਨ ਪੰਜਾਬ - ਯੂ ਟੀ ਮੁਲਾਜਮ ਅਤੇ ਪੈਨਸ਼ਨਰ ਫਰੰਟ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਸੀ ਪੀ ਐਫ ਯੂਨੀਅਨ ਵਲੋਂ ਸੁਖਜੀਤ ਸਿੰਘ, ਅਤੇ ਹੋਰ ਭਰਾਤਰੀ ਜਥੇਬੰਦੀਆਂ ਸ਼ਾਮਿਲ ਹੋਈਆਂ*।
*ਅਧਿਆਪਕ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਬਾਅਦ ਲੰਗੜਾ ਪੇ - ਕਮਿਸ਼ਨ ਲਾਗੂ ਕਰਕੇ ਪੰਜਾਬ ਸਰਕਾਰ ਨੇ ਅਧਿਆਪਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਕਿਉਂਕਿ ਇਸ ਰਿਪੋਰਟ ਨਾਲ ਕਿਸੇ ਵੀ ਮੁਲਾਜ਼ਮ ਨੂੰ ਕੋਈ ਲਾਭ ਨਹੀਂ ਹੋਵੇਗਾ। ਗਠਜੋੜ ਦੇ ਆਗੂਆਂ ਨੇ ਕਿਹਾ ਕਿ ਜੇਕਰ ਕੱਲ੍ਹ ਹੋਣ ਵਾਲੀ ਪੈਨਲ ਮੀਟਿੰਗ ਵਿੱਚ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ, ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ*।
*ਇਸ ਰੋਸ ਪ੍ਰਦਰਸ਼ਨ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਹਰਕ੍ਰਿਸ਼ਨ ਸਿੰਘ ਮੋਹਾਲੀ, ਗੁਰਪ੍ਰੀਤ ਸਿੰਘ ਰਿਆੜ, ਹਰਜੀਤ ਸਿੰਘ ਸੈਣੀ, ਸੁਖਜਿੰਦਰ ਸਿੰਘ ਸਠਿਆਲਾ, ਸਰਬਜੀਤ ਸਿੰਘ ਭਾਵੜਾ, ਵਸਿੰਗਟਨ ਸਿੰਘ, ਸਤਬੀਰ ਸਿੰਘ ਰੌਣੀ, ਹਰਜਿੰਦਰ ਹਾਂਡਾ, ਰਛਪਾਲ ਸਿੰਘ, ਗੁਰਿੰਦਰ ਸਿੰਘ ਘੁੱਕੇਵਾਲੀ, ਸੁਦਰਸ਼ਨਪਾਲ ਸਿੰਘ ਬਠਿੰਡਾ, ਬਲਜਿੰਦਰ ਸਿੰਘ ਧਾਲੀਵਾਲ, ਪਰਮਜੀਤ ਸਿੰਘ ਮਾਛੀਵਾੜਾ, ਸਰਤਾਜ ਸਿੰਘ, ਸ਼ਿਵ ਕੁਮਾਰ ਮੋਹਾਲੀ, ਸਤਨਾਮ ਸਿੰਘ ਮੋਹਾਲੀ, ਤੇਜਿੰਦਰ ਸਿੰਘ ਅਤੇ ਹੋਰ ਆਗੂ ਸ਼ਾਮਿਲ ਸਨ*