ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਸਦਕਾ ਪੰਜਾਬ ਨੇ ਹਾਸਿਲ ਕੀਤਾ ਸਕੂਲ ਸਿੱਖਿਆ ਦਰਜਾਬੰਦੀ ਵਿੱਚ ਭਾਰਤ ਵਿੱਚ ਪਹਿਲਾ ਸਥਾਨ

 



ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਸਦਕਾ ਪੰਜਾਬ ਨੇ ਹਾਸਿਲ ਕੀਤਾ ਸਕੂਲ ਸਿੱਖਿਆ ਦਰਜਾਬੰਦੀ ਵਿੱਚ ਭਾਰਤ ਵਿੱਚ ਪਹਿਲਾ ਸਥਾਨ।

ਚੰਡੀਗੜ੍ਹ 27 ਜੂਨ ( ਪ੍ਰਮੋਦ ਭਾਰਤੀ)


ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਲਿਆਉਣ ਦੇ ਕੀਤੇ ਗਏ ਆਪਣੇ ਵਾਅਦੇ ਨੂੰ ਅਮਲ ਵਿੱਚ ਲਿਆਉਣ ਲਈ ਅਪਨਾਈ ਗਈ ਦੁਰਦਰਸ਼ੀ ਨੀਤੀ ਅਤੇ ਸਿੱਖਿਆ ਵਿਭਾਗ ਵੱਲੋਂ ਉਹਨਾਂ ਦੀਆਂ ਨੀਤੀਆਂ ਨੂੰ ਜਮੀਨੀ ਪੱਧਰ ਤੇ ਅਮਲੀ ਜਾਮਾ ਪਹਿਨਾਉਣ ਲਈ ਦਿਖਾਈ ਗਈ ਤੱਤਪਰਤਾ ਸਦਕਾ ਪੰਜਾਬ ਦੇਸ਼ ਭਰ ਵਿੱਚ “ਸਿੱਖਿਆ ਕ੍ਰਾਂਤੀ” ਲਿਆਉਣ ਵਿੱਚ ਮੋਢੀ ਰਾਜ ਬਣ ਕੇ ਉਭਰਿਆ ਹੈ। 

ਭਾਰਤ ਸਰਕਾਰ ਵੱਲੋਂ ਹਾਲ ਹੀ ਵਿੱਚ “ਪ੍ਰਫੋਰਮੈਂਸ ਗ੍ਰੇਡਿੰਗ ਇੰਡੈਕਸ” (ਪੀ.ਜੀ.ਆਈ) ਦੇ ਜਾਰੀ ਕੀਤੇ ਗਏ ਨਤੀਜਿਆਂ ਵਿੱਚ ਪੰਜਾਬ ਨੇ ਸਕੂਲ ਸਿੱਖਿਆ ਰਾਸ਼ਟਰੀ ਦਰਜਾ ਬੰਦੀ ਵਿੱਚ 1000 ਵਿੱਚੋਂ 929 ਅੰਕ ਹਾਸਿਲ ਕਰਕੇ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਦੇਸ਼ ਵਿੱਚ ਸਿੱਖਿਆ ਸੁਧਾਰ ਲਹਿਰ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਹੈ। 

ਜਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਸਕੂਲ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਦੀ ਮੁਹਿੰਮ ਨੂੰ ਵੱਖ-ਵੱਖ ਰਾਜਾ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਚਲ ਰਹੀਆਂ ਉਸਾਰੂ ਨੀਤੀਆਂ ਅਤੇ ਪਰਮਪਰਾਵਾਂ ਦਾ ਤੁਲਨਾਤਮਕ ਅਧਿਅਨ ਕਰਨ ਹਿੱਤ “ਪ੍ਰਫੋਰਮੈਂਸ ਗ੍ਰੇਡਿੰਗ ਇੰਡੈਕਸ” (ਪੀ.ਜੀ.ਆਈ) ਕਰਵਾਇਆ ਜਾਂਦਾ ਹੈ ਤਾਂ ਜੋ ਇਹ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਲਈ ਪ੍ਰੇਰਨਾਦਾਇਕ ਸਿੱਧ ਹੋ ਸਕੇ ਅਤੇ ਸਕੂਲ ਸਿੱਖਿਆ ਸੁਧਾਰ ਮੁਹਿੰਮ ਨੂੰ ਸਾਰਥਕ ਹੁਲਾਰਾ ਦਿੱਤਾ ਜਾ ਸਕੇ।ਇਸ ਲੜੀ ਵਿੱਚ ਇਹ ਤੀਸਰਾ ਦਰਜਾਬੰਦੀ ਸਰਵੇਖਣ ਹੈ ਅਤੇ ਇਹ ਪਹਿਲੀ ਬਾਰ ਹੋਇਆ ਹੈ ਕਿ ਪੰਜ ਰਾਜਾ/ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਜਿਨਾਂ ਵਿੱਚ ਪੰਜਾਬ,ਚੰਡੀਗੜ, ਤਮਿਲਨਾਡੂ, ਕੇਰਲ, ਅੰਡਮਾਨ ਐਂਡ ਨਿਕੋਬਾਰ ਨੇ 901-950 ਵਿਚਕਾਰ ਅੰਕ ਹਾਸਿਲ ਕੀਤੇ ਹਨ। ਪੰਜਾਬ ਨੇ ਪ੍ਰਫੋਰਮੈਂਸ ਗ੍ਰੈਡ ਇੰਡੈਕਸ ਵਿੱਚ ਗ੍ਰੇਡ 1++ ਹਾਸਿਲ ਕਰਕੇ ਪੂਰੇ ਭਾਰਤ ਵਿੱਚ ਨਾ ਸਿਰਫ ਪਹਿਲਾ ਸਥਾਨ ਹਾਸਿਲ ਕੀਤਾ ਹੈ ਸਗੋਂ ਇਸ ਦਰਜਾ ਬੰਦੀ ਸਰਵੇਖਣ ਦੇ ਪੰਜ ਵਿੱਚੋਂ ਚਾਰ ਪੈਰਾ ਮੀਟਰਜ – “ਐਕਸੇਸ” ਵਿੱਚ 80 ਵਿੱਚੋਂ 79 ਅੰਕ, “ਇਨਫਰਾਸਟਕਚਰ “ ਵਿੱਚ 150 ਵਿੱਚੋਂ 150, “ੋ ਇਕਵਿਟੀ” 230 ਵਿੱਚੋਂ 228 ਅੰਕ, “ਗਵਰਨੈਂਸ ਪ੍ਰੌਸੈਸਿਜ” ਵਿੱਚ 360 ਵਿੱਚੋਂ 346 ਅੰਕ ਹਾਸਿਲ ਕਰਕੇ ਬਾਕੀ ਰਾਜਾ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾ ਤੋਂ ਹਰ ਖੇਤਰ ਵਿੱਚ ਅਗੇ ਰਿਹਾ ਹੈ। ਇੱਥੇ ਇਸ ਗੱਲ ਦਾ ਵਿਸੇਸ਼ ਤੌਰ ਤੇ ਜਿਕਰ ਕੀਤਾ ਜਾਣਾ ਬਣਦਾ ਹੈ ਕਿ “ਲਰਨਿੰਗ ਆਉਟਕਮ ਐਂਡ ਕੁਆਲਟੀ” ਪੈਰਾਮੀਟਰਜ ਵਿੱਚ ਪੰਜਾਬ ਵੱਲੋਂ ਜੋ 126 ਅੰਕ ਹਾਸਿਲ ਕੀਤੇ ਗਏ ਹਨ ਅਤੇ ਇਸ ਨੂੰ ਲੈ ਕੇ ਜੋ ਤੱਥਾਂ ਦੀ ਜਾਣਕਾਰੀ ਤੋਂ ਬਗੈਰ ਨੁਕੱਤਾਚੀਨੀ ਜਾ ਗੁਣਾਤਮਕ ਸਿੱਖਿਆ ਤੇ ਸਵਾਲੀਆਂ ਨਿਸ਼ਾਨ ਲਗਾਏ ਜਾ ਰਹੇ ਹਨ, ਦੇ ਸਬੰਧ ਵਿੱਚ ਜਾਣਕਾਰੀ ਵਿੱਚ ਵਾਧਾ ਕੀਤਾ ਜਾਣਾ ਬਣਦਾ ਹੈ ਕਿ ਇਹ ਅੰਕ ਨੈਸ਼ਨਲ ਅਚੀਵਮੈਂਟ ਸਰਵੇ -2017 ਦੇ ਹਨ। ਇੱਥੇ ਇਹ ਸਪਸ਼ਟ ਕਰਣਾ ਵੀ ਬਣਦਾ ਹੈ ਕਿ ਨੈਸ਼ਨਲ ਅਚੀਵਮੈਂਟ ਸਰਵੇ ਜੋ ਕਿ ਨਵੰਬਰ 2020 ਵਿੱਚ ਹੋਣਾ ਸੀ ਪ੍ਰੰਤੂ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਆਯੋਜਿਤ ਨਹੀ ਕੀਤਾ ਜਾ ਸਕਿਆ ਅਤੇ ਪੰਜਾਬ ਸਮੇਤ ਸਾਰੇ ਰਾਜਾ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ -2017 ਦੇ ਅੰਕਾਂ ਤੇ ਹੀ ਸੰਤੁਸ਼ਟ ਰਹਿਣਾ ਪਿਆ।ਸਿੱਖਿਆ ਵਿਭਾਗ ਦੇ ਸੂਤਰਾਂ ਮੁਤਾਬਿਕ ਨਵੰਬਰ -2020 ਵਿੱਚ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੂਰੀ ਵਿਊਤਬੰਦੀ ਤਿਆਰ ਕੀਤੀ ਗਈ ਸੀ ਅਤੇ ਵਿਦਿਆਰਥੀਆਂ ਨੁੰ iੁੲਸ ਪ੍ਰੀਖਿਆ ਵਿੱਚ ਵਧਿਆ ਕਾਰਗੁਜਾਰੀ ਦਿਖਾਉਣ ਲਈ ਨਾ ਸਿਰਫ ਪੂਰੀ ਤਰਾਂ ਨਾਲ ਤਿਆਰੀ ਕਰਵਾਈ ਗਈ ਸਗੋਂ ਨੈਸ਼ਨਲ ਅਚੀਵਮੇਂਟ ਸਰਵੇ 2020 ਨਾ ਹੋਣ ਦੀ ਸੂਰਤ ਵਿੱਚ ਵੀ ਸਿੱਖਿਆ ਵਿਭਾਗ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਦੇ ਨਿਰਧਾਰਿਤ ਨਿਯਮਾਂ ਮੁਤਾਬਿਕ ਆਪਣੇ ਪੱਧਰ ਤੇ ਪੰਜਾਬ ਅਚੀਵਮੈਂਟ ਸਰਵੇ ਤਹਿਤ ਵਿਦਿਆਰਥੀਆਂ ਦੀ ਪ੍ਰੀਖਿਆ ਆਯੋਜਿਤ ਕੀਤੀ ਗਈ।ਜੇਕਰ ਨੈਸ਼ਨਲ ਅਚੀਵਮੇਂਟ ਸਰਵੇ 2020 ਆਯੋਜਿਤ ਹੋ ਜਾਂਦਾ ਜਾਂ “ਪ੍ਰਫੋਰਮੈਂਸ ਗ੍ਰੇਡਿੰਗ ਇੰਡੈਕਸ” (ਪੀ.ਜੀ.ਆਈ) ਵਿੱਚ ਪੰਜਾਬ ਅਚੀਵਮੈਂਟ ਸਰਵੇ ਦੇ ਨਤੀਜੀਆਂ ਦੇ ਆਧਾਰ ਤੇ “ਲਰਨਿੰਗ ਆਉਟਕਮ ਐਂਡ ਕੁਆਲਟੀ” ਪੈਰਾਮੀਟਰ ਦੇ ਅੰਕ ਦਿੱਤੇ ਜਾਂਦੇ ਤਾਂ ਪੰਜਾਬ ਦੀ ਸਥਿਤੀ ਹੋਰ ਵੀ ਬਿਹਤਰ ਹੋਣੀ ਸੀ।

ਪੰਜਾਬ ਨੇ ਇਨਫਰਾਸਟਰਕਚਰ ਪੈਰਾਮੀਟਰ ਵਿੱਚ ਪੂਰੇ ਅੰਕ ਹਾਸਿਲ ਕਰਕੇ ਇਕ ਨਵਾ ਕੀਰਤੀਮਾਨ ਸਥਾਪਿਤ ਕੀਤਾ ਹੈ।ਸਿੱਖਿਆ ਵਿਭਾਗ ਦੇ ਸੂਤਰਾਂ ਮੁਤਾਬਿਕ ਇਹ ਪੰਜਾਬ ਸਰਕਾਰ ਵੱਲੋਂ ਜੋ ਸਮਾਰਟ ਸਕੂਲ ਪਾਲਿਸੀ ਤਿਆਰ ਕੀਤੀ ਗਈ ਅਤੇ ਇਸ ਪਾਲਿਸੀ ਨੂੰ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾ ਅਤੇ ਕਰਮਚਾਰੀਆਂ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਸਹਿਯੋਗ ਨਾਲ ਜਿਸ ਮਿਹਨਤ ਲਗਨ ਅਤੇ ਤਤਪਰਤਾ ਨਾਲ ਜਮੀਨੀ ਪੱਧਰ ਤੇ ਅਮਲੀ ਜਾਮਾ ਪਹਿਨਾ ਕੇ ਇਸ ਨੂੰ ਇਕ ਲੋਕ ਲਹਿਰ ਵਿੱਚ ਬਦਲਿਆ ਹੈ , ਸਦਕਾ ਸਭੰਵ ਹੋਇਆ ਹੈ।ਪੰਜਾਬ ਦੇ ਜਿਆਦਾਤਰ ਸਕੂਲ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤੇ ਜਾ ਚੁੱਕੇ ਹਨ, ਜਮਾਤਾਂ ਵਿੱਚ ਐਲ.ਈ.ਡੀ ਪ੍ਰੌਜੈਕਟਰ ਲਗਾਏ ਜਾ ਰਹੇ ਹਨ, ਸਕੂਲਾਂ ਦੇ ਗੇਟ ,ਇਮਾਰਤਾਂ ਮਨਮੋਹਕ ਰੰਗਾ ਨਾਲ ਸ਼ਿੰਗਾਰਿਆ ਜਾ ਚੁੱਕੀਆਂ ਹਨ, ਵਧਿਆ ਐਜੁਕੇਸ਼ਨਲ ਪਾਰਕ , ਲੈਬਜ, ਖੇਡ ਦੇ ਮੈਦਾਨ, ਲੜਕੇ ਅਤੇ ਲੜਕੀਆਂ ਲਈ ਸਾਫ- ਸੁਥਰੇ ਪਖਾਨੇ ਅਤੇ ਪੀਣ ਵਾਲੇ ਸ਼ੁੱਧ ਪਾਣੀ ਦੀ ਵਿਵਸਥਾ ਕੀਤੀ ਜਾ ਚੁੱਕੀ ਹੈ।ਸਕੂਲਾਂ ਵਿੱਚ ਬੁਨਿਆਦੀ ਢਾਂਚਾਗੱਤ ਸੁਵਿਧਾਵਾਂ ਦੇ ਨਾਲ-ਨਾਲ ਮਿਆਰੀ ਸਿੱਖਿਆ ਸੁਵਿਧਾ ਮੁਹੱਇਆ ਕਰਵਾਉਣ ਲਈ ਹਰੇਕ ਜਮਾਤ ਦੇ ਸਾਰੇ ਵਿਸ਼ਿਆ ਦੇ ਸਿਲੇਬਸ ਨੂੰ ਡਿਜੀਟਲ ਕੀਤਾ ਜਾ ਚੁੱਕਾ ਹੈ। ਪ੍ਰੀ-ਪ੍ਰਾਇਮਰੀ ਸਿੱਖਿਆ ਅਤੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦਾ ਇਕ ਵੱਖਰਾ ਕੇਡਰ ਤਿਆਰ ਕਰਕੇ ਅਧਿਆਪਕਾਂ ਦੀ ਭਰਤੀ ਸ਼ੁਰੂ ਕਰਨ ਵਾਲਾ ਪੰਜਾਬ ਭਾਰਤ ਵਿੱਚ ਪਹਿਲਾ ਰਾਜ ਬਣਿਆ । ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਸਰਲ, ਰੋਚਕ ਅਤੇ ਪ੍ਰਭਾਵਸ਼ਾਲੀ ਬਨਾਉਣ ਹਿੱਤ ਨਿਵੇਕਲੇ ਮਡਿਅੁਲ ਅਤੇ ਗਤੀਵਿਧੀਆਂ ਤਿਆਰ ਕੀਤੀਆਂ ਗਈਆਂਹਨ।ਵਿਦਿਆਰਥੀਆਂ ਲਈ “ ਪੰਜਾਬ ਐਜੁਕੇਅਰ ਐਪ” ਨਾਮ ਦਾ ਇੱਕ ਨਿਵੇਕਲਾ ਡਿਜੀਟਲ ਬਸਤਾ ਵੀ ਤਿਆਰ ਕੀਤਾ ਗਿਆ ਹੈ।ਕੋਵਿਡ-ਮਹਾਮਾਰੀ ਦੌਰਾਨ “ ਘਰ ਬੈਠੇ ਸਿੱਖਿਆ” ਪ੍ਰੋਗਰਾਮ ਤਹਿਤ ਦੂਰਦਰਸ਼ਨ/ਰੇਡਿਓ ਅਤੇ ਨਵੀਨਤਮ ਡਿਜੀਟਲ ਸਾਧਨਾਂ ਰਾਹੀਂ ਸਿੱਖਿਆ ਸਹੂਲਤਾਂ ਮੁਹੱਇਆ ਕਰਵਾਉਣ ਵਿੱਚ ਵੀ ਪੰਜਾਬ ਇਕ ਚਾਨੰਨ ਮੁਨਾਰਾ ਬਣ ਕੇ ਉਭਰਿਆ।ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਜੀਵਨ ਜਾਂਚ ਸਿਖਾਉਣ ਲਈ ਇਕ ਨਵਾਂ ਵਿਸ਼ਾ “ ਸਵਾਗਤ ਜਿੰਦਗੀ” ਸ਼ੁਰੂ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਅੱਜ ਦੇ ਯੂੱਗ ਦੀਆਂ ਚੁਨੋਤੀਆਂ ਦਾ ਸਾਹਮਨਾ ਕਰਨ ਦੇ ਯੋਗ ਬਨਾਉਣ ਦੇ ਨਾਲ-ਨਾਲ ਉਹਨਾਂ ਨੂੰ ਪੰਜਾਬ ਦੇ ਮਹਾਨ ਵਿਰਸੇ, ਸੱਭਿਆਚਾਰ ਅਤੇ ਸੰਸਕਾਰਾਂ ਨਾਲ ਵੀ ਜੋੜਿਆ ਜਾ ਸਕੇ।  

ਪ੍ਰਸ਼ਾਸ਼ਨਿਕ ਸੁਧਾਰਾਂ ਵਿੱਚ ਵੀ ਪੰਜਾਬ ਨੇ ਨਿਵੇਕਲਿਆਂ ਪਹਿਲ ਕਦਮੀਆਂ ਕੀਤੀਆਂ। ਅਧਿਆਪਕਾਂ ਨੂੰ ਹਰੇਕ ਸੁਵਿਧਾ ਬਿਨਾ ਕਿਸੇ ਖੱਜਲ ਖੁਆਰੀ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਇਆ ਕਰਵਾਇਆ ਜਾਣਾ ਯਕੀਨੀ ਬਣਾਇਆ ਗਿਆ।ਅਧਿਆਪਕਾਂ ਦੀ ਭਰਤੀ , ਸਟੇਸ਼ਨ ਚੁਆਇਸ ਅਤੇ ਤਬਾਦਲਾ ਨੀਤੀ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਣਾ ਯਕੀਨੀ ਬਨਾਇਆ ਗਿਆ। ਸੀਮਾਵਰਤੀ, ਬੇਟ ਕੰਡੀ ਆਦਿ ਇਲਾਕਿਆਂ ਵਿੱਚ ਸਥਿਤ ਸਕੂਲਾਂ ਵਿੱਚ ਸਟਾਫ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਨਿਯਮ ਬਨਾਏ ਗਏ।

ਅਨੂਸੂਚਿਤ ਜਾਤੀ,ਪੇਂਡੂ ਖੇਤਰਾਂ, ਲੜਕੀਆਂ ਅਤੇ ਦਿਵਿਆਂਗ ਵਿਦਿਆਰਥੀਆਂ ਨੂੰ ਸਿੱਖਿਆ ਸਹੁਲਤਾਂ ਮੁਹੱਇਆਂ ਕਰਵਾਉਣ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।ਇਸ ਤੋਂ ਇਲਾਵਾ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਦੀ ਸਮਰਥਾ ਉਸਾਰੀ ਲਈ ਸਿਖਲਾਈ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ।ਸਕੂਲ ਮੁੱਖੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸੰਸਥਾਂ ਇੰਡਿਅਨ ਸਕੂਲ ਆਫ ਬਿਜਨੈਸ ਤੋਂ ਸਿਖਲਾਈ ਦਿੱਤੀ ਜਾ ਰਹੀ ਹੈ।

ਪੰਜਾਬ ਵੱਲੋਂ ਪਿਛਲੇ 4 ਸਾਲਾਂ ਤੋਂ ਚਲਾਈ ਜਾ ਰਹੀ ਸਿੱਖਿਆ ਸੁਧਾਰ ਮੁਹਿੰਮ ਹੁਣ ਇੱਕ ਲੋਕ ਲਹਿਰ ਵਿੱਚ ਤਬਦੀਲ ਹੋ ਚੁੱਕੀ ਹੈ।ਇਸ ਦਾ ਅੰਦਾਜਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਮੁਹਿੰਮ ਨੂੰ ਸਮਾਜ ਦੇ ਹਰ ਵਰਗ ਦਾ ਸਹਿਯੋਗ ਅਤੇ ਸਮਰਥਨ ਮਿਲ ਰਿਹਾ ਹੈ ਜਿਸ ਸਦਕਾ ਸਰਕਾਰੀ ਸਕੂਲਾ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਬਹੁੱਤ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਭਾਰੀ ਸੰਖਿਆ ਵਿੱਚ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਹੱਟ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends