ਕਾਲਜਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਦਾਖਲਾ ਵਧਾਉਣ ਲਈ ਸ਼ਾਮਿਲ
ਜਗਰਾਓਂ 5 ਮਈ ( ਪ੍ਮੋਦ ਭਾਰਤੀ)
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿਚ ਦਾਖਲਿਆਂ ਨੂੰ ਬੜਾਵਾ ਦੇਣ ਲਈ ਸ਼ੁਰੂ ਕੀਤੀ ਈਚ ਵੰਨ ਬਰਿੰਗ ਵੰਨ ਅਤੇ ਬਰਿੰਗ ਵੰਨ ਟੀਚ ਵੰਨ ਮੁਹਿੰਮ ਤਹਿਤ ਜਿਲ੍ਹਾ ਲੁਧਿਆਣਾ ਦੀ ਡਾਇਟ ਜਗਰਾਉਂ ਦੇ ਪ੍ਰਿੰਸੀਪਲ ਸ਼੍ਰੀਮਤੀ ਰਾਜਵਿੰਦਰ ਕੌਰ ਵੱਲੋਂ ਦਾਖਲਾ ਅਭਿਆਨ ਤਹਿਤ ਪ੍ਰਾਈਵੇਟ ਡੀ.ਐੱਲ.ਐੱਡ. ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਨਾਲ ਜ਼ੂਮ ਤੇ ਮੀਟਿੰਗ ਅਯੋਜਿਤ ਕੀਤੀ ਗਈ ।ਇਸ ਮੀਟਿੰਗ ਵਿੱਚ ਸ਼੍ਰੀਮਤੀ ਜਸਵਿੰਦਰ ਕੌਰ ਗਰੇਵਾਲ਼ ਜ਼ਿਲ੍ਹਾ ਸਿੱਖਿਆ ਅਫਸਰ (ਅ) ਲੁਧਿਆਣਾ ,ਚਰਨਜੀਤ ਸਿੰਘ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ (ਸ) ਲੁਧਿਆਣਾ , ਡਾਇਟ ਫੇਕਿਲਟੀ , ਪੰਜ ਪ੍ਰਾਈਵੇਟ ਡੀ.ਐੱਲ.ਐੱਡ.ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਿੱਖਿਆਰਥੀ ਅਧਿਆਪਕਾਂ ਵੱਲੋ ਭਾਗ ਲਿਆ ਗਿਆ।ਜ਼ਿਲ੍ਹਾ ਸਿੱਖਿਆ ਅਫਸਰ (ਅ) ਸ਼੍ਰੀਮਤੀ ਜਸਵਿੰਦਰ ਕੌਰ ਗਰੇਵਾਲ਼ ਨੇ ਬਹੁਤ ਪ੍ਰਭਾਵਸ਼ਾਲੀ ਸਬਦਾਂ ਵਿੱਚ ਪ੍ਰਾਈਵੇਟ ਕਾਲਜਾਂ ਦੇ ਵਿਦਿਆਰਥੀਆਂ ਮੋਟੀਵੇਟ ਕੀਤਾ ।
ਉਹਨਾਂ ਕਿਹਾ ਕਿ ਵਿਦਿਆਰਥੀਓ ਤੁਹਾਡੀਆਂ ਨੌਕਰੀ ਪ੍ਰਤੀ ਸੱਧਰਾਂ ਨੂੰ ਨਵਾਂ ਦਾਖਲਾ ਹੀ ਬੂਰ ਪਾਏਗਾ ।ਤੁਸੀ ਸਮੇ ਦੀ ਨਜ਼ਾਕਤ ਨੂੰ ਪਹਿਚਾਨਦੇ ਹੋਏ ਨਵੇਂ ਦਾਖਲੇ ਲਈ ਜੁੱਟ ਜਾਉ। ਡਾਇਟ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਨੂੰ ਵਧਾਉਣ ਲਈ ਸਹਿਯੋਗ ਕਰਨ। ਉਹਨਾਂ ਨੇ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ ਨਿਰਧਾਰਿਤ ਦਾਖਲਾ ਕਰਾਉਣ ਲਈ ਰੱਖੇ ਗਏ 50 ਅੰਕਾਂ ਬਾਰੇ ਵੀ ਜਾਣਕਾਰੀ ਦਿੱਤੀ ।ਸੁਖਚੈਨ ਸਿੰਘ ਹੀਰਾ ਡਾਇਟ ਲੈਕਚਰਾਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਕਰੋਨਾ ਵਾਇਰਸ ਤੋ ਬਚ ਕੇ ਸਾਰੀਆਂ ਹਦਾਇਤਾਂ ਧਿਆਨ ਵਿਚ ਰੱਖਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦੇਣ । ਉਹਨਾਂ ਨੇ ਵਿਸ਼ੇਸ਼ ਗੱਲ ਕਹੀ ਕਿ ਜੇਕਰ ਡੀ.ਐੱਲ.ਐੱਡ ਵਿਦਿਆਰਥੀ ਦਾਖਲਾ ਮੁਹਿੰਮ ਤਹਿਤ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਮਾਪਿਆਂ ਨੂੰ ਸਰਕਾਰੀ ਸਕੂਲ ਦਾ ਇੱਕ ਵਾਰ ਵਿਜਿਟ ਜ਼ਰੂਰ ਕਰਵਾ ਦੇਣ ਤਾਂ ਇਹ ਵਿਜਿਟ 50% ਸਾਡਾ ਕੰਮ ਕਰ ਦੇਵੇਗਾ ।ਮੀਟਿੰਗ ਵਿੱਚ ਲੈਕ. ਪਰਮਜੀਤ ਡਾਇਟ, ਪ੍ਰਿੰਸੀਪਲ ਡਾ . ਸ਼ਿਲਪੀ ਦਿਉਲ , ਪ੍ਰਿੰਸੀਪਲ ਕਿਰਨ ਵਰਮਾਂ , ਸੀਨੀਅਰ ਲੈਕ. ਪਰਦੀਪ ਕੁਮਾਰ ਪ੍ਰਤਾਪ ਕਾਲਜ ,ਸੀਨੀਅਰ ਲੈਕ. ਪਰਦੀਪ ਕੁਮਾਰ ਸ਼੍ਰੀ ਗੁਰੂ ਰਾਮਦਾਸ ਕਾਲਜ ਅਤੇ ਲੱਗਭਗ 60 ਦੇ ਕਰੀਬ ਸਿੱਖਿਆਰਥੀ ਅਧਿਆਪਕ ਵੀ ਸ਼ਾਮਿਲ ਸਨ।