ਰੂਪਨਗਰ, 12 ਮਈ 2021:ਕੋਵਿਡ-19 ਦੀ ਬਿਮਾਰੀ ਸਬੰਧੀ ਆਮ ਪਬਲਿਕ ਨੂੰ ਆ ਰਹੀ ਪ੍ਰੇਸ਼ਾਨੀਆਂ ਸਬੰਧੀ ਉਨ੍ਹਾਂ ਵਲੋਂ ਕੀਤੀ ਜਾ ਰਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜਿਲ੍ਹਾ ਪੱਧਰ ਤੇ ਕਮੇਟੀ ਬਣਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਹ ਕਮੇਟੀ ਰੋਜਾਨਾ ਇਲੈਕਟਰੋਨਿਕ ਤਰੀਕੇ ਨਾਲ ਮੀਟਿੰਗ ਕਰੇਗੀ ਅਤੇ ਕੋਵਿਡ-19 ਸਬੰਧੀ ਜੋ ਵੀ ਸਿਕਾਇਤਾਂ ਪ੍ਰਾਪਤ ਹੋਣਗੀਆਂ ਉਨ੍ਹਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕਰਨਾ ਯਕੀਨੀ ਬਣਾਵੇਗੀ।
ਇਹ ਜਾਣਕਾਰੀ ਦੇਂਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਕੋਵਿਡ-19 ਦੇ ਕੇਸਾਂ ਸਬੰਧੀ -242/2021 ਰਿਸੀ ਬਨਾਮ ਸਟੇਟ ਆਫ ਹਰਿਆਣਾ ਦੀ ਸੁਣਵਾਈ ਦੌਰਾਨ ਸੁਣਾਏ ਹੁਕਮਾਂ ਦੀ ਪਾਲਣਾ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਚੇਅਰਪਰਸਨ, ਸੀਨੀਅਰ ਪੁਲਿਸ ਕਪਤਾਨ (ਮੈਂਬਰ), ਸਿਵਲ ਸਰਜਨ (ਮੈਂਬਰ), ਸਕਤਰ ਜਿਲਾ ਲੀਗਲ ਸਰਵਿਸ ਅਥਾਰਟੀ (ਮੈਂਬਰ), ਸਿਕਾਇਤ ਕਮਿਸ਼ਨਰ (ਸਿ) ਕਨਵੀਨਰ, ਨਗਰ ਕੌਂਸਲ ਦਾ ਪ੍ਰਤੀਨਿਧੀ (ਮੈਂਬਰ) ਤੇ ਆਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਹੈ।