ਵੱਡੀ ਖੱਬਰ: ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਟੈਸਟ ਪਾਸ ਨਾਂ ਕਰਨ ਤੇ ਕੀਤਾ ਜਾਵੇਗਾ ਡਿਮੋਟ
ਦਫ਼ਤਰਾਂ ਵਿੱਚ ਮਿਤੀ 25.03.2021 ਤੋਂ ਪਹਿਲਾਂ ਤਰਸ ਦੇ ਆਧਾਰ ਤੇ ਨਿਯੁਕਤ ਕਲਰਕਾਂ ਦਾ ਪਰਖ ਸਮਾਂ ਪਾਰ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ, " ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ, ਪ੍ਰਸੋਨਲ ਪਾਲਿਸੀ-2 ਸ਼ਾਖਾ ਦੇ ਪੱਤਰ ਨੰਬਰ PERS-PP-20 PLCY/20-3PP-2/67-69 ਮਿਤੀ, ਚੰਡੀਗੜ੍ਹ 25.03.2021 ਸਵੈ-ਸਪੱਸ਼ਟ ਹਨ, ਜਿਸ ਦੇ ਅਨੁਸਾਰ ਜੇਕਰ ਕੋਈ ਤਰਸ ਦੇ ਆਧਾਰ ਤੇ ਨਿਯੁਕਤ ਕਲਰਕ, ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਿਰਧਾਰਿਤ ਸਮੇਂ ਦੇ ਅੰਦਰ-2 ਵਿਭਾਗੀ ਟਾਈਪ ਟੈਸਟ ਪਾਸ ਨਹੀਂ ਕਰਦਾ ਤਾਂ ਉਸਨੂੰ ਦਰਜਾਚਾਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਵੇਗੀ।
ਇਹ ਹਦਾਇਤਾਂ ਮਿਤੀ 25.03.2021 ਤੋਂ ਪਹਿਲਾਂ ਨਿਯੁਕਤ ਕਰਮਚਾਰੀਆਂ ਤੇ ਲਾਗੂ ਨਹੀਂ ਹੁੰਦੀਆਂ। ਇਸ ਲਈ ਜੇਕਰ ਕੋਈ ਕਰਮਚਾਰੀ ਤਰਸ ਦੇ ਆਧਾਰ ਤੇ ਮਿਤੀ 25.03.2021 ਤੋਂ ਪਹਿਲਾਂ ਦਾ ਨਿਯੁਕਤ ਹੈ ਅਤੇ ਉਸਨੇ ਸਫ਼ਲਤਾ ਪੂਰਵਕ ਪਰਖ ਕਾਲ ਦਾ ਸਮਾਂ ਪੂਰਾ ਕਰ ਲਿਆ ਹੈ ਤਾਂ ਉਸਨੂੰ ਪੰਜਾਬ ਸਿਵਲ ਸੇਵਾਵਾਂ (ਆਮ ਤੇ ਸਾਝੀਆਂ ਸ਼ਰਤਾਂ ) ਨਿਯਮਾਂਵਲੀ 1994 ਦੇ ਨਿਯਮ 7 ਵਿੱਚ ਕੀਤੇ ਉਪਬੰਧਾਂ ਅਨੁਸਾਰ ਉਸਦਾ ਪਰਖ ਸਮਾਂ ਇਸ ਸ਼ਰਤ ਤੇ ਪਾਰ ਕੀਤਾ ਜਾਵੇ ਕਿ ਉਸਨੂੰ ਸਲਾਨਾ ਤਰੱਕੀ ਦਾ ਲਾਭ ਵਿਭਾਗੀ ਟਾਈਪ ਟੈਸਟ ਪਾਸ ਕਰਨ ਉਪਰੰਤ ਹੀ ਮਿਲੇਗਾ।" For more details read here