ਅਧਿਆਪਕਾਂ ਦੀ ਮੰਗ ਅਨੁਸਾਰ ਆਨਲਾਈਨ ਬਦਲੀਆਂ ਲਈ ਨਵੀਂ ਰਜਿਸ਼ਟ੍ਰੇਸ਼ਨ ਕਰਨ ਦਾ ਇੱਕ ਹੋਰ ਵਿਸ਼ੇਸ਼ ਮੌਕਾ ਦੇਣ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਮੰਗ ਕੀਤੀ ਹੈ।
ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਸਾਲ 2023 ਦੌਰਾਨ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕਈ ਅਧਿਆਪਕਾਂ ਵਲੋਂ ਬਦਲੀ ਨੀਤੀ ਅਨੁਸਾਰ ਆਪਣੀ ਬਦਲੀ ਕਰਵਾਉਂਣ ਲਈ ਕੁਝ ਕਾਰਨਾਂ ਕਰਕੇ ਰਜਿਸਟ੍ਰੇਸ਼ਨ ਨਹੀਂ ਕੀਤੀ ਗਈ।
ਜਦਕਿ ਪਹਿਲੇ, ਦੂਜੇ ਤੇ ਤੀਜੇ ਗੇੜ ਦੌਰਾਨ ਕਾਫੀ ਖਾਲੀ ਸਟੇਸ਼ਨ ਸਬੰਧਤ ਅਧਿਆਪਕਾਂ ਦੀ ਰਿਹਾਇਸ਼ ਨੇੜੇ ਖਾਲੀ ਹੋ ਗਏ ਹਨ।ਹੁਣ ਇਹ ਅਧਿਆਪਕ ਆਪਣੀ ਬਦਲੀ ਇਹਨਾਂ ਨੇੜੇ ਦੇ ਖਾਲੀ ਸਟੇਸ਼ਨਾਂ ਤੇ ਬਦਲੀ ਕਰਵਾਉਣਾ ਚਾਹੁੰਦੇ ਹਨ।
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜੱਥੇਬੰਦੀ ਵੱਲੋਂ ਮੰਗ ਕੀਤੀ ਗਈ ਹੈ ਕਿ ਅਜਿਹੇ ਯੋਗ ਤੇ ਲੋੜਵੰਦ ਅਧਿਆਪਕਾਂ ਨੂੰ ਬਦਲੀ ਕਰਵਾਉਂਣ ਲਈ ਰਜਿਸ਼ਟ੍ਰੇਸ਼ਨ ਕਰਵਾਉਣ ਤੇ ਸਟੇਸ਼ਨ ਚੁਣਨ ਦਾ ਇੱਕ ਆਖਰੀ ਵਿਸ਼ੇਸ਼ ਮੌਕਾ ਜਰੂਰ ਦੇਣ ਦੀ ਖੇਚਲ ਕੀਤੀ ਜਾਵੇ।