ONLINE TEACHER TRANSFER: LAST DATE EXTENDED

 

TEACHER TRANSFER 2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਦਲੀਆਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਕੀਤਾ ਵਾਧਾ

TEACHER TRANSFER 2023: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬਦਲੀਆਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਕੀਤਾ ਵਾਧਾ 


ਚੰਡੀਗੜ੍ਹ, 31 ਮਾਰਚ ( pbjobsoftoday) 

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਜੀ ਦੀਆਂ ਹਦਾਇਤਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਆਮ ਬਦਲੀਆਂ ਦੇ ਖੋਲ੍ਹੇ ਗਏ ਈ-ਪੰਜਾਬ ਪੋਰਟਲ ਦੇ ਬਿਜ਼ੀ ਹੋਣ ਕਾਰਨ ਬਹੁਤ ਸਾਰੇ ਅਧਿਆਪਕਾਂ ਨੂੰ ਬਦਲੀਆਂ ਸਬੰਧੀ ਵੇਰਵੇ ਭਰਨ 'ਚ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਅੰਤਿਮ ਮਿਤੀ 31/03/2023 ਤੋਂ ਵਧਾ ਕੇ 02/04/2023 ਕੀਤੀ ਗਈ ਹੈ। 



ਬਾਕੀ ਨਿਯਮ ਤੇ ਸ਼ਰਤਾਂ ਪਹਿਲਾਂ ਜਾਰੀ ਪੱਤਰ ਵਾਲੀਆਂ ਹੀ ਰਹਿਣਗੀਆਂ। Read official letter here 



ਪੜ੍ਹੋ ਪੰਜਾਬ ਪੜਾਓ ਪੰਜਾਬ ਤਹਿਤ ਬੀਐਮ/ ਡੀਐਮ ਦੀਆਂ ਡਿਊਟੀਆਂ ਸਬੰਧੀ ਜਾਰੀ ਹੋਏ ਨਵੇਂ ਹੁਕਮ

 

ਸਿੱਖਿਆ ਮੰਤਰੀ ਦੇ ਭਰੋਸੇ ਸਿਰਫ਼ ਲਾਰੇ, 23 ਅਪ੍ਰੈਲ ਨੂੰ ਹੋਵੇਗੀ ਸੂਬਾ ਪੱਧਰੀ ਰੋਸ ਰੈਲੀ: ਡੀ ਟੀ ਐੱਫ


*ਅਧਿਆਪਕ ਮੰਗਾਂ ਸਬੰਧੀ ਸਿੱਖਿਆ ਮੰਤਰੀ ਦੇ ਭਰੋਸੇ ਹੁਣ ਤੱਕ ਲਾਰੇ ਸਾਬਤ ਹੋਏ: ਡੀ ਟੀ ਐੱਫ*

*23 ਅਪ੍ਰੈਲ ਨੂੰ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ* : *ਡੀ ਟੀ ਐੱਫ*


*ਰੈਗੂਲਰਾਈਜੇਸ਼ਨ, ਤਰੱਕੀਆਂ ਅਤੇ ਭੱਤੇ ਬਹਾਲੀ ਦੀਆਂ ਮੰਗਾਂ ਨੂੰ ਲੈ ਕੇ ਡੀ ਟੀ ਐੱਫ ਵੱਲੋਂ ਰੈਲੀ ਦਾ ਐਲਾਨ*


ਅੰਮ੍ਰਿਤਸਰ, 31 ਮਾਰਚ 2023 (Pbjobsoftoday): ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਦੀ 30 ਦਸੰਬਰ 2022 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਪੈਨਲ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਪਿਛਲੇ 11 ਸਾਲਾਂ ਤੋਂ ਪੈਂਡਿੰਗ 7654, 3442, 5178 ਓਪਨ ਡਿਸਟੈਂਸ ਲਰਨਿੰਗ (ਓ.ਡੀ.ਐੱਲ.) ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕਰਨ ਦਾ ਭਰੋਸਾ ਹੁਣ ਤੱਕ ਸਿਰਫ ਲਾਰਾ ਹੀ ਸਾਬਿਤ ਹੋਇਆ ਹੈ। ਅਧਿਆਪਕ ਮੰਗਾਂ ਤੇ ਇਸ ਤਰ੍ਹਾਂ ਦੀ ਲਾਰੇਬਾਜ਼ੀ ਖਿਲਾਫ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਓ ਡੀ ਐੱਲ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਗਰੇਵਾਲ ਅਤੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਮਲੇਰਕੋਟਲਾ ਨੇ 23 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕੇ ਸੰਗਰੂਰ ਵਿਖੇ ਰੋਸ ਰੈਲੀ ਕਰਨ ਦਾ ਐਲਾਨ ਕੀਤਾ। 



       ਆਗੂਆਂ ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਰਾਜੇਸ਼ ਕੁਮਾਰ ਪ੍ਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਕੁਲਦੀਪ ਸਿੰਘ ਵਰਨਾਲੀ, ਕੇਵਲ ਸਿੰਘ, ਨਰਿੰਦਰ ਸਿੰਘ ਮੱਲੀਆਂ, ਵਿਸ਼ਾਲ ਕਪੂਰ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਚੇਤਨ ਤੇੜਾ ਆਦਿ ਨੇ ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ 7654, 3442 ਅਤੇ 5178 ਭਰਤੀਆਂ ਵਿੱਚੋਂ 125 ਦੇ ਕਰੀਬ ਓਡੀਐਲ ਅਧਿਆਪਕਾਂ ਦੇ ਰੈਗੂਲਰ ਆਰਡਰ ਪਿਛਲੇ ਲਗਭਗ 11 ਸਾਲਾਂ ਤੋਂ ਵਿਭਾਗ ਵਿੱਚ ਕੰਮ ਕਰ ਰਹੇ ਹਨ ਪਰ ਹਾਲੇ ਤੱਕ ਇੰਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਹੈ। ਇਹਨਾਂ ਅਧਿਆਪਕਾਂ ਨੂੰ ਪਿਛਲੇ 11 ਸਾਲਾਂ ਤੋਂ ਸਿਰਫ 10,300/- ਰੁਪਏ ਪ੍ਰਤੀ ਮਹੀਨਾ ਬੱਝਵੀਂ ਤਨਖਾਹ ਦੇ ਕੇ ਇਨ੍ਹਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਤੋਂ ਬਾਹਰ ਸਥਿਤ ਯੂਨੀਵਰਸਿਟੀਆਂ ਤੋਂ ਓਪਨ ਡਿਸਟੈਂਸ ਲਰਨਿੰਗ ਮੋਡ ਰਾਹੀਂ ਹਾਸਲ ਵਿੱਦਿਅਕ ਯੋਗਤਾਵਾਂ ਦੇ ਅਧਾਰ 'ਤੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਇਨ੍ਹਾਂ 125 ਅਧਿਆਪਕਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਹਜ਼ਾਰਾਂ ਕਰਮਚਾਰੀ ਨਿਯੁਕਤ ਕੀਤੇ ਗਏ ਹਨ ਅਤੇ ਨਿਰੰਤਰ ਤਰੱਕੀਆਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਸਿੱਖਿਆ ਵਿਭਾਗ ਨੇ ਸਿਰਫ ਇਨ੍ਹਾਂ 125 ਅਧਿਆਪਕਾਂ ਨੂੰ ਹੀ ਇਹਨਾਂ ਦੇ ਬਣਦੇ ਰੈਗੂਲਰਾਈਜੇ਼ਸ਼ਨ ਦੇ ਹੱਕ ਤੋਂ ਵਾਂਝਾ ਰੱਖਿਆ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਨੰ: 11049/2017 ਕਰਮਜੀਤ ਕੌਰ ਬਨਾਮ ਪੰਜਾਬ ਸਰਕਾਰ ਦੇ ਹੋਏ ਫੈਸਲੇ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਸਰਕਾਰ ਇੰਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਓਡੀਐੱਲ ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਆਰਡਰ ਜਾਰੀ ਕਰਵਾਉਣ, ਹਰ ਕਾਡਰ ਦੀਆਂ ਨਿਰੰਤਰ ਤਰੱਕੀਆਂ ਕਰਾਉਣ, ਪੇਂਡੂ ਭੱਤੇ ਸਮੇਤ ਰੋਕੇ ਹੋਏ ਹੋਰ ਭੱਤੇ ਬਹਾਲ ਕਰਾਉਣ, ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਸਮੱਸਿਆਵਾਂ ਦੇ ਹੱਲ ਕੱਢਣ ਦੀਆਂ ਅਧਿਆਪਕ ਮੰਗਾਂ ਨੂੰ ਲੈ ਕੇ 23 ਅਪ੍ਰੈਲ 2023 ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕੇ ਸੰਗਰੂਰ ਵਿਖੇ ਰੋਸ ਰੈਲੀ ਕੀਤੀ ਜਾਵੇਗੀ। ਜਾਰੀ ਕਰਤਾ

ਡੀ.ਟੀ.ਐਫ.ਪੰਜਾਬ,

ਅੰਮ੍ਰਿਤਸਰ ।

MOUSAM PUNJAB: ਮੌਸਮ ਵਿਭਾਗ ਵੱਲੋਂ 5 ਦਿਨਾਂ ਦੀ ਭਵਿੱਖਬਾਣੀ ਜਾਰੀ, 4 ਦਿਨਾਂ ਲਈ ਯੈਲੋ ਅਲਰਟ

 MOUSAM PUNJAB: ਮੌਸਮ ਵਿਭਾਗ ਵੱਲੋਂ 5 ਦਿਨਾਂ ਦੀ ਭਵਿੱਖਬਾਣੀ ਜਾਰੀ, 4 ਦਿਨਾਂ ਲਈ ਯੈਲੋ ਅਲਰਟ 


ਚੰਡੀਗੜ੍ਹ, 31 ਮਾਰਚ

ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਅਗਲੇ 5 ਦਿਨਾਂ ਲਈ ਭਵਿੱਖਬਾਣੀ ਕੀਤੀ ਹੈ। ਸੂਬੇ ਵਿੱਚ 31 ਮਾਰਚ ਸਮੇਤ 3 ਅਪ੍ਰੈਲ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 



ਆਉਣ ਵਾਲੇ ਅਗਲੇ 2-3 ਘੰਟਿਆਂ ਦੌਰਾਨ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਬਰਨਾਲਾ, ਮੋਗਾ, ਮਾਨਸਾ, ਸੰਗਰੂਰ, ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਿਜਲੀ ਅਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼/ਗਰਜ-ਗਰਜ ਮੀਂਹ ਪੈਣ ਦੀ ਸੰਭਾਵਨਾ ਹੈ। ਸੰਗਰੂਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗੜੇ ਵੀ ਪੈ ਸਕਦੇ ਹਨ। 

ਵਧੇਰੇ ਜਾਣਕਾਰੀ ਲਈ ਵੀਡੀਓ ਦੇਖੋ 

EDUSAT SCHEDULE 2023-24: ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਸੈਸ਼ਨ 2023-24 ਲਈ ਐਜੂਸੈਟ ਪ੍ਰੋਗਰਾਮਾਂ ਦਾ ਸ਼ਡਿਊਲ ਜਾਰੀ

EDUSAT TIME TABLE 2023-24: ਸਿੱਖਿਆ ਵਿਭਾਗ ਵੱਲੋਂ ਵਿੱਦਿਅਕ ਸੈਸ਼ਨ 2023-24 ਲਈ ਐਜੂਸੈਟ ਪ੍ਰੋਗਰਾਮਾਂ ਦਾ ਸ਼ਡਿਊਲ ਜਾਰੀ 


ਸਕੂਲ ਸਿੱਖਿਆ ਵਿਭਾਗ ਦੇ ਵਿੱਦਿਅਕ ਸੈਸ਼ਨ 2023-24 ਲਈ ਐਜੂਸੈਟ ਰਾਹੀਂ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਸਬੰਧੀ ਟਾਈਮ-ਟੇਬਲ ਜਾਰੀ ਕੀਤਾ ਗਿਆ ਹੈ। 



ਸਮੂਹ ਸਕੂਲਾਂ ਨੂੰ  ਪੱਤਰ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ  ਵਿੱਦਿਅਕ ਸੈਸ਼ਨ 2023-24 ਲਈ ਐਜੂਸੈਟ ਟਾਈਮ-ਟੇਬਲ ਵਿੱਚ ਫਿਲਹਾਲ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਪਿੱਛਲੇ ਸਾਲ (2022-23) ਵਾਲਾ ਟਾਈਮ-ਟੇਬਲ ਹੀ ਲਾਗੂ ਰਹੇਗਾ। ਜੇਕਰ ਭੱਵਿਖ ਵਿੱਚ ਟਾਈਮ ਟੇਬਲ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਤਾਂ ਇਸ ਸਬੰਧੀ ਜਾਣੂ ਕਰਵਾ ਦਿੱਤਾ ਜਾਵੇਗਾ। DOWNLOAD EDUSAT SCHEDULE 2023-24 CLICK HERE 


Extra marks for player ( PUNJAB): ਸਕੂਲ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਮਿਲਣਗੇ ਬੋਰਡ ਪ੍ਰੀਖਿਆਵਾਂ ਵਿੱਚ ਵਾਧੂ ਅੰਕ, ਇਸ ਲਿੰਕ ਰਾਹੀਂ ਹੋਵੇਗੀ ਐਂਟਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਸਾਲ ਦੀ ਤਰਾਂ ਅੰਤਰ ਜਿਲਾ ਸਕੂਲ ਖੇਡਾਂ 2022-23 ਦੇ ਜੇਤੂ ਖਿਡਾਰੀਆਂ ਨੂੰ ਬੋਰਡ ਦੇ ਇਮਤਿਹਾਨਾਂ ਵਿੱਚ ਵਾਧੂ ਖੇਡ ਅੰਕ ਦਿੱਤੇ ਜਾਣੇ ਹਨ। 



ਪੰਜਾਬ ਸਕੂਲ ਸਕੂਲ ਸਿੱਖਿਆ ਬੋਰਡ ਵਲੋਂ ਸਟੇਟ ਖੇਡਾਂ ਦੇ ਜੇਤੂ ਖਿਡਾਰੀਆਂ ਦੀ ਆਨਲਾਈਨ ਐਂਟਰੀ ਕਰਨ ਲਈ Sports Marks Entry ਪੋਰਟਲ ਬਣਾਇਆ ਗਿਆ ਹੈ,ਜਿਸ ਵਿੱਚ ਕਿ 66ਵੀਆਂ ਅੰਤਰ ਜਿਲਾ ਸਕੂਲ ਖੇਡਾਂ 2022-23 ਦੇ ਜੇਤੂ ਖਿਡਾਰੀਆਂ ਦੀ ਸੂਚਨਾ ਆਪ ਵਲੋਂ ਹੀ ਭਰੀ ਜਾਵੇਗੀ। ਖੇਡ ਪਾਲਿਸੀ 2021 ਅਨੁਸਾਰ ਅੰਤਰ ਜਿਲਾ ਸਕੂਲ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਹੇਠ ਲਿਖੇ ਅਨੁਸਾਰ ਵਾਧੂ ਖੇਡ ਅੰਕ ਦਿੱਤੇ ਜਾਣਗੇ।

  • ਪਹਿਲੀ ਪੁਜੀਸ਼ਨ: 15
  • ਦੂਜੀ ਪੁਜੀਸ਼ਨ :12
  • ਤੀਜੀ ਪੁਜੀਸ਼ਨ :9

ਵਧੇਰੇ ਜਾਣਕਾਰੀ ਲਈ ਪੰਜਾਬ ਸਕੂਲ ਸਕੂਲ ਸਿੱਖਿਆ ਬੋਰਡ ਦੇ ਟੈਲੀਫੋਨ ਨੰ: 8427950212 ਤੇ ਸੰਪਰਕ ਕੀਤਾ ਜਾ ਸਕਦਾ ਹੈ।

LINK-http://registration2022.pseb.ac.in/DeoPortal ਤੇ ਖਿਡਾਰੀਆਂ ਦੀ ਐਂਟਰੀ 03-04-2023 ਤੋਂ ਕੀਤੀ ਜਾਵੇਗੀ। 


EDS-44 GRANT : 12486 ਨੂੰ ਸਕੂਲਾਂ ਨੂੰ ਜਾਰੀ ਹੋਈ ਗ੍ਰਾਂਟ

 

ਨਵਜੋਤ ਸਿੰਘ ਸਿੱਧੂ ਭਲਕੇ ਪਟਿਆਲਾ ਜੇਲ੍ਹ ਤੋਂ ਹੋਣਗੇ ਰਿਹਾਅ

 ਨਵਜੋਤ ਸਿੰਘ ਸਿੱਧੂ ਭਲਕੇ ਪਟਿਆਲਾ ਜੇਲ੍ਹ ਤੋਂ ਹੋਣਗੇ ਰਿਹਾਅ

ਪਟਿਆਲਾ, 31 ਮਾਰਚ 2023

ਨਵਜੋਤ ਸਿੰਘ ਸਿੱਧੂ ਭਲਕੇ ਪਟਿਆਲਾ ਜੇਲ੍ਹ ਤੋਂ 1 ਅਪ੍ਰੈਲ ਤੋਂ ਰਿਹਾਅ ਹੋਣਗੇ। ਇਸ ਦੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਵੱਲੋਂ ਦਿਤੀ ਗਈ। ਉਨ੍ਹਾਂ ਕਿਹਾ 

"ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਭਲਕੇ ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਜਾਣਗੇ।"



ਅਣਵਰਤੇ ਫੰਡਾਂ ਨੂੰ ਸਰਕਾਰ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਵੇ - ਡੀਜੀਐਸਸੀ

 

5994 ETT ANSWER KEY OUT: 5994 ਈਟੀਟੀ ਭਰਤੀ, ਅੰਸਰ ਕੀਅ ਜਾਰੀ, ਕਰੋ ਡਾਊਨਲੋਡ

5994 ETT ANSWER KEY OUT: 5994 ਈਟੀਟੀ ਭਰਤੀ, ਅੰਸਰ ਕੀਅ ਜਾਰੀ, ਕਰੋ ਡਾਊਨਲੋਡ 

ਚੰਡੀਗੜ੍ਹ, 31 ਮਾਰਚ 2023

ਸਕੂਲ ਸਿੱਖਿਆ ਵਿਭਾਗ ਅਧੀਨ 5994 ਈ.ਟੀ.ਟੀ. ਕਾਡਰ ਦੀਆਂ ਪੋਸਟਾਂ ਦਾ ਵਿਗਿਆਪਨ ਮਿਤੀ 12-10-2022 ਨੂੰ ਦਿੱਤਾ ਗਿਆ ਸੀ। ਵਿਗਿਆਪਨ ਦੀਆਂ ਸ਼ਰਤਾ ਅਨੁਸਾਰ ਇਹਨਾਂ ਅਸਾਮੀਆਂ ਦਾ ਲਿਖਤੀ ਟੈਸਟ ਮਿਤੀ 05-03-2023 ਨੂੰ ਲਿਆ ਗਿਆ ਸੀ। 




ਲਿਖਤੀ ਟੈਸਟ ਨਾਲ www.educationrecruitmentboard.com ਤੇ ਇਸ ਨੋਟਿਸ ਨਾਲ ਅੱਪਲੋਡ ਕਰ ਦਿੱਤੀ ਗਈ ਹੈ। ਜੇਕਰ ਕਿਸੇ ਉਮੀਦਵਾਰ ਨੂੰ ਉੱਤਰ ਕੁੰਜੀ (Answer Key) ਨਾਲ ਸਬੰਧਤ ਕੋਈ ਇਤਰਾਜ ਹੋਵੇ ਤਾਂ ਉਹ ਆਪਣੀ Login-ID ਤੇ ਇਸ ਸਬੰਧੀ 50/- ਰੁਪਏ ਦੀ ਫੀਸ ਆਨਲਾਈਨ ਜਮ੍ਹਾਂ ਕਰਵਾਉਂਦੇ ਹੋਏ, ਇਸ ਦਫਤਰ ਵੱਲੋਂ ਜਾਰੀ ਨਿਰਧਾਰਤ ਪ੍ਰੋਫਾਰਮੇ ਵਿੱਚ ਇਤਰਾਜ ਆਪਣੀ ਆਈ.ਡੀ. ਤੇ ਹੀ ਆਨਲਾਈਨ ਲੋਗਿਨ ਕਰਕੇ ਮਿਤੀ 13-04-2023 ਨੂੰ ਸਮਾਂ ਸ਼ਾਮ 05:00 ਵਜੇ ਤੱਕ Submit ਕਰ ਸਕਦੇ ਹਨ। 

ETT 5994 ANSWER KEY PAPER 1 DOWNLOAD HERE  


ETT 5994 ANSWER KEY PAPER 2 DOWNLOAD HERE 

ਮਿਤੀ 13-04-2023 ਸਮਾਂ ਸ਼ਾਮ 5:00 ਵਜੇ ਤੋਂ ਬਾਅਦ ਉਮੀਦਵਾਰਾਂ ਦਾ ਕੋਈ ਵੀ ਇਤਰਾਜ ਵਿਚਾਰਿਆ ਨਹੀਂ ਜਾਵੇਗਾ।

CABINET MEETING:ਮੰਤਰੀ ਮੰਡਲ ਦੀ ਮੀਟਿੰਗ ਅੱਜ, ਅਹਿਮ ਫੈਸਲੇ ਹੋਣ ਦੀ ਸੰਭਾਵਨਾ


 

ਗ੍ਰੈਜੂਏਸ਼ਨ ਸੈਰੇਮਨੀ: ਬਰੇਟਾ ਸਕੂਲ ਦੇ ਬੱਚਿਆਂ ਦੀ ਫੋਟੋ ਮੁੱਖ ਮੰਤਰੀ ਨੇ ਕੀਤੀ ਸ਼ੇਅਰ

 ਗ੍ਰੈਜੂਏਸ਼ਨ ਸੈਰੇਮਨੀ: ਬਰੇਟਾ ਸਕੂਲ ਦੇ ਬੱਚਿਆਂ ਦੀ ਫੋਟੋ ਮੁੱਖ ਮੰਤਰੀ ਨੇ ਕੀਤੀ ਸ਼ੇਅਰ



"ਨੰਨ੍ਹੇ ਉਸਤਾਦਾਂ " ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਾਂਗ ਦਿੱਤੀਆਂ ਡਿਗਰੀਆਂ


ਹਰਦੀਪ ਸਿੰਘ ਸਿੱਧੂ

ਚੰਡੀਗੜ੍ਹ 30 ਮਾਰਚ:ਗ੍ਰੈਜੂਏਸ਼ਨ ਸੈਰੇਮਨੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਰੇਟਾ ਪਿੰਡ ਦੇ ਨੰਨ੍ਹੇ ਉਤਸਾਦਾਂ ਦਾ ਹੌਸਲਾ ਵਧਾਇਆ ਹੈ।ਕੱਲ੍ਹ ਸਿੱਖਿਆ ਵਿਭਾਗ ਦੀ ਗ੍ਰੈਜੂਏਸ਼ਨ ਸੈਰੇਮਨੀ" ਤਹਿਤ ਮਾਨਸਾ ਜ਼ਿਲ੍ਹੇ ਦੇ ਬਹੁਤੇ ਸਕੂਲਾਂ ਵਿੱਚ ਯੂਨੀਵਰਸਿਟੀ ਵਿੱਚ ਹੁੰਦੇ ਡਿਗਰੀ ਸਮਾਗਮ ਵਾਂਗ ਪਹਿਲੀ ਜਮਾਤ ਚ ਦਾਖਲ ਹੋਏ ਪ੍ਰੀ ਪ੍ਰਾਇਮਰੀ ਦੇ ਨੰਨ੍ਹੇ ਉਸਤਾਦਾਂ ਦਾ ਗਾਉਨ ਪਾ ਕੇ ਉਨ੍ਹਾਂ ਨੂੰ ਪ੍ਰੀ ਪ੍ਰਾਇਮਰੀ ਪਾਸ ਹੋਣ ਦੀਆਂ ਡਿਗਰੀਆਂ ਦਿੱਤੀਆਂ ਗਈਆਂ। ਵੱਖ-ਵੱਖ ਸਕੂਲਾਂ ਚ ਚਾਵਾਂ ਮੁਲਾਰਾਂ ਨਾਲ ਹੋਏ ਪ੍ਰਵਾਭਸ਼ਾਲੀ ਸਮਾਗਮਾਂ ਨੇ ਪਬਲਿਕ ਸਕੂਲਾਂ ਦੇ ਪ੍ਰੋਗਰਾਮ ਵੀ ਫਿਕੇ ਪਾ ਦਿੱਤੇ।

ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਕਿਹਾ ਕਿ ਹੁਣ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪੈਣ ਲੱਗਿਆ ਹੈ, ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਬੇਹਤਰ ਮਿਆਰ ਨੇ ਮਾਪਿਆਂ ਦੇ ਦਿਲ ਜਿੱਤੇ ਨੇ,ਮਾਪੇ ਪ੍ਰਾਈਵੇਟ ਸਕੂਲਾਂ ਤੋਂ ਸਰਕਾਰੀ ਸਕੂਲਾਂ ਵੱਲ ਰੁਖ ਕਰਨ ਲੱਗੇ ਨੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲੀ ਕਦਮੀਂ ਨੇ ਸਰਕਾਰ ਸਕੂਲਾਂ ਚ ਵੱਡੇ ਇਨਕਲਾਬੀ ਬਦਲਾਅ ਦੀ ਆਸ ਜਗਾਈ ਹੈ।

ਡੀਈਓ ਭੁਪਿੰਦਰ ਕੌਰ ਨੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ, ਸਿੱਖਿਆ ਵਿਭਾਗ,ਅਧਿਆਪਕਾਂ, ਪੰਚਾਇਤਾਂ,ਸਕੂਲ ਮੈਨੇਜਮੈਂਟ ਕਮੇਟੀਆਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਚ ਨਵੇਂ ਦਾਖਲਿਆਂ ਤਹਿਤ ਜਿਸ ਭਰੋਸੇ ਅਤੇ ਉਤਸ਼ਾਹ ਨਾਲ ਮਾਪਿਆਂ ਨੇ ਆਪਣੇ ਬੱਚੇ ਦਾਖਲ ਕਰਵਾਏ ਹਨ,ਉਸ ਨਾਲ ਅਧਿਆਪਕਾਂ ਦੀ ਵੀ ਹੌਸਲਾ ਅਫਜਾਈ ਹੋਈ ਹੈ,ਉਹ ਹੋਰ ਜ਼ਿੰਮੇਵਾਰੀ ਅਤੇ ਗੰਭੀਰਤਾ ਨਾਲ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਯਤਨ ਕਰਨਗੇ।

ਪੁਰਾਣੀ ਪੈਨਸ਼ਨ ਸਕੀਮ ਅਤੇ ਪੇਅ ਪੈਰਿਟੀ ਦੀ ਬਹਾਲੀ ਲਈ ਸੰਘਰਸ਼ ਦਾ ਅਹਿਦ

 *ਪੁਰਾਣੀ ਪੈਨਸ਼ਨ ਸਕੀਮ ਅਤੇ ਪੇਅ ਪੈਰਿਟੀ ਦੀ ਬਹਾਲੀ ਲਈ ਸੰਘਰਸ਼ ਦਾ ਅਹਿਦ*


*ਸਕੂਲ ਲੈਬ ਸਟਾਫ਼ ਯੂਨੀਅਨ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ*


ਬਠਿੰਡਾ ,30 ਮਾਰਚ 2023 : ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਇਕਾਈ ਬਠਿੰਡਾ ਦੇ ਪ੍ਰਧਾਨ ਗੁਰਵਿੰਦਰ ਸੰਧੂ ਨੇ ਕਿਹਾ ਕਿ ਮੀਟਿੰਗ ਵਿੱਚ ਹਾਜ਼ਰ ਸਮੂਹ ਸਾਥੀਆਂ ਨੇ ਪੁਰਾਣੀ ਪੈਨਸ਼ਨ ਸਕੀਮ ਅਤੇ ਪੇਅ ਪੈਰਿਟੀ ਬਹਾਲ ਕਰਵਾਉਣ ਲਈ ਤਿੱਖਾ ਸੰਘਰਸ਼ ਕਰਨ ਦਾ ਅਹਿਦ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਅਤੇ ਸਾਰੀ ਗੱਲ ਕੇਂਦਰ ਸਰਕਾਰ 'ਤੇ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ।



 ਜਦੋਂ ਕਿ ਕਈ ਰਾਜਾਂ ਨੇ ਬਿਨਾਂ ਕੇਂਦਰ ਦੇ ਸਹਿਯੋਗ ਤੋਂ ਪਿਛਲੇ ਦਿਨਾਂ 'ਚ ਆਪਣੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਹੈ। ਜਿਲ੍ਹਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਤੋਂ ਇਲਾਵਾ 2011 'ਚ ਟੁੱਟੀ ਪੇਅ ਪੈਰਿਟੀ ਦੀ ਬਹਾਲੀ ਵੀ ਮੁਲਾਜ਼ਮਾਂ ਦੀ ਵੱਡੀ ਮੰਗ ਹੈ। ਪੇਅ ਪੈਰਿਟੀ ਦੀ ਬਹਾਲੀ ਲਈ ਸਕੂਲ ਸਿੱਖਿਆ ਵਿਭਾਗ ਦਾ ਐਸ.ਐਲ.ਏ. ਕੇਡਰ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਤੱਕ ਉਨ੍ਹਾਂ ਦੀ ਜਥੇਬੰਦੀ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਿਲ੍ਹਾ ਸੰਯੁਕਤ ਸਕੱਤਰ ਗੁਰਦੀਪ ਸਿੰਘ ਰਾਮਪੁਰਾ, ਜਿਲ੍ਹਾ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਮੱਲਕੇ, ਜਿਲ੍ਹਾ ਕਮੇਟੀ ਮੈਂਬਰ ਕੁਲਦੀਪ ਸਿੰਘ ਖਿਆਲੀਵਾਲਾ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਕੋਟਫੱਤਾ ਆਦਿ ਹਾਜ਼ਰ ਸਨ।

PSEB ADMISSION SCHEDULE 2023: ਬਾਹਰੀ ਦੇਸ਼ਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਲਈ ਹਦਾਇਤਾਂ


 ਸਾਲ 2023-24 ਲਈ ਪੰਜਵੀਂ, ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦਾ ਦਾਖਲਾ ਸਡਿਊਲ 

ਚੰਡੀਗੜ੍ਹ, 30 ਮਾਰਚ 2023 

 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਾਖਲਾ ਸਾਲ 2023-24 ਲਈ ਪੰਜਵੀਂ, ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀ ਸਾਈਆਂ ਦਾ ਦਾਖਲਾ ਸਡਿਊਲ ਹੇਠ ਲਿਖੇ ਅਨੁਸਾਰ ਨਿਰਧਾਰਿਤ ਕੀਤਾ ਗਿਆ ਹੈ:-

ਪੰਜਵੀਂ, ਅਠਵੀਂ ਤੋਂ ਬਾਰਵੀਂ ਦਾਖਲੇ ਦੀ ਅੰਤਿਮ ਮਿਤੀ 15-05-2023 ਨਿਰਧਾਰਿਤ ਕੀਤੀ ਗਈ ਹੈ।


ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਪਾਸ / ਫੇਲ ਹੋਏ ਵਿਦਿਆਰਥੀ ਨਤੀਜਾ ਨਿਕਲਣ ਤੋਂ 15 ਦਿਨਾਂ ਅੰਦਰ-ਅੰਦਰ ਜਾ ਕੇ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਸਡਿਊਲ ਮੁਤਾਬਿਕ ਛੁੱਟੀਆਂ ਹੋਣ ਤਾਂ ਸਕੂਲ ਖੁਲ੍ਹਣ ਤੋਂ ਬਾਅਦ 10 ਦਿਨਾਂ ਦੇ ਅੰਦਰ ਦਾਖ਼ਲੇ ਲੈ ਸਕਦੇ ਹਨ।

ਸੰਸਥਾ ਮੁੱਖੀ ਲੇਟ  ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਦਾਖਲਾ ਲੈਣ ਦੀ ਮਿਤੀ ਤੋਂ 75% ਹਾਜ਼ਰੀਆਂ ਹੋਈਆਂ ਯਕੀਨੀ ਬਣਾਉਣਗੇ

ਸਮੂਹ ਸਕੂਲ / ਸੰਸਥਾ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਦੂਜੇ ਰਾਜਾਂ ਤੋਂ ਚੌਥੀ, ਸੱਤਵੀਂ, ਨੌਵੀਂ, ਦਸਵੀਂ ਅਤੇ ਗਿਆਰ੍ਹਵੀਂ ਸ਼੍ਰੇਣੀ ਪਾਸ ਕਰਕੇ ਆਏ ਵਿਦਿਆਰਥੀਆਂ ਨੂੰ ਦਾਖਲੇ ਲਈ ਸਮਾਨਤਾ ਪੱਤਰ ਲੈਣਾ ਲਾਜ਼ਮੀ ਨਹੀਂ ਹੈ। 

ਬੋਰਡ ਦੀ ਵੈੱਬਸਾਈਟ www.pseb.ac.in ਤੇ ਉਪਲਬੰਧ ਐਮ.ਐਚ.ਆਰ.ਡੀ ਵੱਲੋਂ ਪ੍ਰਵਾਨਿਤ ਬੋਰਡਾਂ ਦੀ ਸੂਚੀ ਅਨੁਸਾਰ ਹੀ ਦੂਜੇ ਰਾਜਾ /ਬੋਰਡਾਂ ਤੋਂ ਪਾਸ ਕਰਕੇ ਆਏ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇ। ਉਹ ਵਿਦਿਆਰਥੀਆਂ ਜਿਨ੍ਹਾਂ ਨੇ ਸਕੂਲ ਪੱਧਰ ਦੀ ਪੜ੍ਹਾਈ ਕਿਸੇ ਬਾਹਰਲੇ ਦੇਸ਼ ਤੋਂ ਕੀਤੀ ਹੋਵੇ ਅਤੇ ਅਗਲੇਰੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਰਨਾ ਚਾਹੁੰਦੇ ਹੋਣ ਤਾਂ ਉਹ ਵਿਦਿਆਰਥੀਆਂ ਨੂੰ AIU ਤੋਂ ਪ੍ਰਾਪਤ ਸਮਾਨਤਾ ਪੱਤਰ ਮੁਹੱਈਆ ਕਰਵਾਉਣ ਉਪਰੰਤ ਹੀ ਬੋਰਡ ਵੱਲੋਂ ਸਮਾਨਤਾ ਪੱਤਰ ਜਾਰੀ ਕੀਤਾ ਜਾਵੇਗਾ।

RAIN ALERT TODAY PUNJAB: ਸੂਬੇ ਵਿੱਚ 2 ਦਿਨਾਂ ਲਈ ਆਰੇਂਜ ਅਲਰਟ

RAIN ALERT: ਸੂਬੇ ਵਿੱਚ 2 ਦਿਨਾਂ ਲਈ ਆਰੇਂਜ ਅਲਰਟ 

ਇੱਕ ਵਾਰ ਫਿਰ ਤਕੜਾ ਵੈਸਟਰਨ ਡਿਸਟਰਬੇਂਸ 30 ਮਾਰਚ ਤੋਂ 1 ਅਪ੍ਰੈਲ ਤੱਕ ਸਮੁੱਚੇ ਸੂਬੇ ਨੂੰ ਦਰਮਿਆਨੇ ਮੀਂਹ ਨਾਲ ਪ੍ਰਭਾਵਿਤ ਕਰੇਗਾ, ਕਿਤੇ-ਕਿਤੇ ਭਾਰੀ ਮੀਂਹ/ ਮੋਟੀ ਗੜੇਮਾਰੀ ਦੀ ਸੰਭਾਵਣਾ ਹਹੇਗੀ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਸੂਬੇ ਵਿੱਚ ਗੜੇ/ ਗਰਜ਼ ਚਮਕ / ਤੇਜ਼ ਹਵਾਵਾਂ ਚੱਲਣ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। 40 -50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।


30 ਮਾਰਚ ਵੀਰਵਾਰ ਤੜਕਸਾਰ ਰਾਜਸਥਾਨ ਤੋਂ ਗਰਜ- ਚਮਕ ਵਾਲੇ ਬੱਦਲਾਂ ਦਾ ਨਿਰਮਾਣ ਸੁਰੂ ਹੋਣ ਦੀ ਆਸ ਹੈ, ਜੋਕਿ ਦੁਪਿਹਰ ਬਾਅਦ ਪੰਜਾਬ/ ਹਰਿਆਣਾ ਅਤੇ ਦਿੱਲੀ ਦਾ ਰੁੱਖ ਕਰਨਾ ਸੁਰੂ ਕਰ ਦੇਣਗੇ, ਸਿਸਟਮ ਨੂੰ ਅਰਬ ਸਾਗਰ ਤੋਂ ਨਮ ਹਵਾਵਾਂ ਦੀ ਸਪੋਟ ਸਦਕਾ 31 ਮਾਰਚ ਨੂੰ ਪੰਜਾਬ ਦੇ ਜਿਆਦਾਤਰ ਜਿਲ੍ਹਿਆਂ ਚ' ਮੀਂਹ ਦੀ ਕਾਰਵਾਈ ਮੁੱਖ ਰਹੇਗੀ। ਜਦਕਿ 1 ਅਪ੍ਰੈਲ ਨੂੰ ਕਾਰਵਾਈ ਘੱਟਦੀ ਹੋਈ ਥੋੜੇ-ਬਹੁਤੇ ਖੇਤਰਾਂ ਸਿਮਟ ਜਾਣੀ, ਪਰ 3-4 ਅਪ੍ਰੈਲ ਮੁੜ ਟੁੱਟਵੇਂ ਭਾਗਾਂ ਚ' ਮੀਂਹ ਦੀ ਵਾਪਸੀ ਹੋ ਸਕਦੀ , ਬੇਮੌਸਮੀ ਬਰਸਾਤਾਂ ਕਿਸਾਨਾ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।





PIS TRIAL 2023 : ਰੈਜੀਡੈਸ਼ਲ ਖੇਡ ਵਿੰਗਾਂ ਲਈ ਟਰਾਇਲ 3 ਅਪ੍ਰੈਲ ਤੋਂ, 450 ਸੀਟਾਂ ਵਧਾਈਆਂ

PIS TRIAL 2023 : ਰੈਜੀਡੈਸ਼ਲ ਖੇਡ ਵਿੰਗਾਂ ਲਈ ਟਰਾਇਲ 3 ਅਪ੍ਰੈਲ ਤੋਂ, 450 ਸੀਟਾਂ ਵਧਾਈਆਂ 



ਚੰਡੀਗੜ੍ਹ, 30 ਮਾਰਚ 2023

PRINCIPAL STATION ALLOTMENT: ਪਦ ਉਨਤ ਹੋਏ ਪ੍ਰਿੰਸੀਪਲਾਂ ਨੂੰ ਸਟੇਸ਼ਨ ਅਲਾਟਮੈਂਟ ਅੱਜ

PRINCIPAL STATION ALLOTMENT: 4 ਮਹੀਨੇ ਪਹਿਲਾਂ ਪਦ ਉਨਤ ਹੋਏ ਪ੍ਰਿੰਸੀਪਲਾਂ ਨੂੰ ਸਟੇਸ਼ਨ ਅਲਾਟਮੈਂਟ ਇਸ ਦਿਨ 

ਚੰਡੀਗੜ੍ਹ, 29 ਮਾਰਚ 2023( pbjobsoftoday)


ਪੰਜਾਬ ਸਰਕਾਰ  ਵੱਲੋਂ 4 ਮਹੀਨੇ ਪਹਿਲਾਂ ਪਦ ਉਨਤ ਹੋਏ ਪ੍ਰਿੰਸੀਪਲਾਂ ਨੂੰ ਸਟੇਸ਼ਨ ਅਲਾਟਮੈਂਟ ਦਾ ਸ਼ਡਿਊਲ ਜਾਰੀ ਕੀਤਾ ਹੈ।  ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਹੁਕਮ ਨੂੰ SED/ED401/14/ 2021-2EDU4/ 1/465866/2022 ਮਿਤੀ 29.11.2022 ਰਾਹੀਂ ਲੈਕਚਰਾਰ, ਹੈਡਮਾਸਟਰ ਅਤੇ ਵੋਕੇਸ਼ਨਲ ਲੈਕਚਰਾਰ ਤੇ ਬਤੌਰ ਪੀ.ਈ.ਐਸ. ਗਰੁੱਪ-ਏ ਦੀਆਂ ਪਦ-ਉੱਨਤੀਆਂ ਕੀਤੀਆਂ ਗਈਆਂ ਸਨ। 




ਇਨਾ ਹੁਕਮਾਂ ਦੀ  ਤਹਿੱਤ 129 ਅਧਿਕਾਰੀਆ ਵੱਲੋਂ ਨਿਸ਼ਚਿਤ ਸਮੇਂ ਵਿੱਚ ਹਾਜਰੀ ਰਿਪੋਰਟ ਪੇਸ਼ ਕਰ ਦਿੱਤੀ ਗਈ ਸੀ। ਇਨਾ ਅਧਿਕਾਰੀਆਂ ਨੂੰ ਮਿਤੀ 31.03.2023 ਸਮਾਂ 11.00 ਵਜੇ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ Auditorium ਦੂਜੀ ਮੰਜਲ ਈ-ਬਲਾਕ ਫੇਜ-8, ਐਸ.ਏ.ਐਸ ਨਗਰ ਵਿਖੇ ਸਟੇਸ਼ਨ ਅਲਾਟ ਕੀਤੇ ਜਾਏ ਹਨ। ਇਸ ਲਈ ਆਪ ਨੂੰ ਲਿਖਿਆ ਜਾਂਦਾ ਹੈ ਕਿ ਆਪਣੇ ਅਧੀਨ ਆਊਦੇ ਪਦ-ਉੱਨਤ ਹੋਏ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ।READ OFFICIAL LETTER HERE 

ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ 4 ਗੁਣਾਂ ਵਾਧਾ 

DRIVING LICENCE TEST : ਆਮ ਜਨਤਾ ਦੀ ਸਹੂਲਤ ਲਈ ਵਟ੍ਹਸਐਪ ਨੰਬਰ ਕੀਤਾ ਜ਼ਾਰੀ


ਆਰ.ਟੀ.ਏ. ਲੁਧਿਆਣਾ ਵੱਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ

- ਬਿਨੈਕਾਰਾਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਸੁਣਦਿਆਂ ਮੌਕੇ 'ਤੇ ਹੀ ਨਿਪਟਾਰਾ ਵੀ ਕੀਤਾ ਗਿਆ

- ਆਮ ਜਨਤਾ ਦੀ ਸਹੂਲਤ ਲਈ ਵਟ੍ਹਸਐਪ ਨੰਬਰ 98145-77277 ਵੀ ਕੀਤਾ ਜ਼ਾਰੀ

ਲੁਧਿਆਣਾ, 29 ਮਾਰਚ (pbjobsoftoday) ਟਰਾਂਸਪੋਰਟ ਵਿਭਾਗ ਦੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.), ਲੁਧਿਆਣਾ ਡਾ: ਪੂਨਮਪ੍ਰੀਤ ਕੌਰ ਪੀ.ਸੀ.ਐਸ ਵੱਲੋਂ ਡਰਾਈਵਿੰਗ ਟੈਸਟ ਟਰੈਕ ਦੀ ਅਚਨਚੇਤ ਚੈਕਿੰਗ ਕੀਤੀ ਗਈ।



ਉਨ੍ਹਾਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋ ਪਹਿਲਾਂ ਉਨ੍ਹਾਂ ਸਟਾਫ ਦੀ ਹਾਜ਼ਰੀ ਚੈਕ ਕੀਤੀ ਜਿਸ ਵਿੱਚ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਇਸ ਤੋਂ ਇਲਾਵਾ ਡਰਾਈਵਿੰਗ ਟੈਸਟ ਟਰੈਕ 'ਤੇ ਆਏ ਹੋਏ ਬਿਨੈਕਾਰਾਂ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਸੁਣਿਆਂ ਤੇ ਮੌਕੇ 'ਤੇ ਹੀ ਨਿਪਟਾਰਾ ਵੀ ਕੀਤਾ ਗਿਆ।


ਉਨ੍ਹਾਂ ਅੱਗੇ ਦੱਸਿਆ ਕਿ ਕਿ ਡਰਾਈਵਿੰਗ ਟੈਸਟ ਟਰੈਕ 'ਤੇ ਜਿਹੜੇ ਐਰੋ ਦੇ ਨਿਸ਼ਾਨ ਲੱਗੇ ਹੋਏ ਸਨ ਉਹ ਧੁੰਦਲੇ ਦਿਖਾਈ ਦੇ ਰਹੇ ਸਨ ਜਿਸ ਸਬੰਧੀ ਐਕਸੀਅਨ ਪੀ.ਡਬਲਿਊ.ਡੀ ਨੂੰ ਐਰੋ ਦੇ ਨਿਸ਼ਾਨ ਲਗਾਉਣ ਅਤੇ ਟਰੈਕ ਦੀ ਸੜ੍ਹਕ ਦੀ ਮੁਰੰਮਤ ਕਰਨ ਲਈ ਲਿਖਿਆ ਗਿਆ ਹੈ।


ਉਨ੍ਹਾਂ ਇਹ ਵੀ ਦੱਸਿਆ ਕਿ ਆਮ ਜਨਤਾ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਵਟ੍ਹਸਐਪ ਨੰਬਰ 98145-77277 ਜਾਰੀ ਕੀਤਾ ਗਿਆ ਹੈ ਜਿਸ 'ਤੇ ਆਮ ਜਨਤਾ ਦਫ਼ਤਰੀ ਕੰਮ ਸਬੰਧੀ ਆ ਰਹੀਆਂ ਔਕੜਾਂ ਨੂੰ ਆਪਣੇ ਘਰ ਬੈਠੇ ਹੀ ਮੈਸਿਜ ਰਾਹੀਂ ਹੱਲ ਕਰਵਾ ਕਰੇਗੀ।


ਇਸ ਤੋ ਇਲਾਵਾ ਉਨ੍ਹਾਂ ਦੱਸਿਆ ਕਿ ਵਾਹਨਾਂ ਦੀ ਪਾਸਿੰਗ ਦੀ ਅਪਰੂਵਲ ਸਮੇਂ ਕੰਪਿਊਟਰ 'ਤੇ ਕੁਝ ਬਕਾਇਆ ਰਕਮ ਸ਼ੋਅ ਹੁੰਦੀ ਹੈ ਜਿਸ ਕਾਰਨ ਅਪਰੂਵਲ ਨਹੀ ਹੋ ਪਾਉਂਦੀ, ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰੋਜ਼ਾਨਾ ਇੱਕ ਸੂਚੀ ਆਰ.ਟੀ.ਏ. ਦਫ਼ਤਰ ਦੇ ਨੋਟਿਸ ਬੋਰਡ 'ਤੇ ਲਗਾਈ ਜਾਵੇਗੀ ਤਾਂ ਜੋ ਬਿਨੈਕਾਰ ਉਸ ਸੂਚੀ ਵਿੱਚ ਦਰਸਾਈ ਬਕਾਇਆ ਰਾਸ਼ੀ ਨੂੰ ਭਰ ਸਕੇ ਅਤੇ ਦਫ਼ਤਰ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਦੇ ਬੇਲੋੜੇ ਗੇੜਿਆਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ।

ਜਾਨਲੇਵਾ ਹਾਦਸੇ ਦੇ ਮਾਮਲੇ ਵਿਚ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਅਧਿਆਪਕਾਂ ਨੇ ਲਗਾਏ "ਕਾਲੇ ਬਿੱਲੇ"

 ਜਾਨਲੇਵਾ ਹਾਦਸੇ ਦੇ ਮਾਮਲੇ ਵਿਚ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਅਧਿਆਪਕਾਂ ਨੇ ਲਗਾਏ "ਕਾਲੇ ਬਿੱਲੇ"//


ਤਿੰਨ ਅਧਿਆਪਕਾਂ ਸਮੇਤ ਚਾਰ ਦੀ ਮੌਤ 'ਤੇ ਵੀ ਪੰਜਾਬ ਸਰਕਾਰ ਦੀ ਗਹਿਰੀ ਨੀਂਦ ਨਾ ਟੁੱਟਣਾ ਨਿਖੇਧੀਯੋਗ: ਡੀ.ਟੀ.ਐੱਫ.


ਡੀ.ਟੀ.ਐੱਫ. ਵੱਲੋਂ ਸੜਕੀ ਹਾਦਸੇ ਵਿੱਚ ਫ਼ੋਤ ਹੋਣ ਵਾਲੇ ਅਤੇ ਜਖ਼ਮੀਆਂ ਲਈ ਬਣਦੇ ਮੁਆਵਜ਼ੇ ਦੀ ਮੰਗ//


29 ਮਾਰਚ, ਅੰਮ੍ਰਿਤਸਰ (): ਫਾਜ਼ਿਲਕਾ ਜਿਲ੍ਹੇ ਤੋਂ ਤਰਨ ਤਾਰਨ ਵਿਖੇ ਡਿਊਟੀ 'ਤੇ ਕਰੂਜ਼ਰ ਗੱਡੀ ਰਾਹੀਂ ਜਾ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬੀਤੀ 24 ਮਾਰਚ ਨੂੰ ਦਰਪੇਸ਼ ਭਿਆਨਕ ਹਾਦਸੇ ਦੌਰਾਨ ਤਿੰਨ ਅਧਿਆਪਕਾਂ ਅਤੇ ਡਰਾਈਵਰ ਦੀ ਮੌਤ ਹੋਣ ਅਤੇ ਬਾਕੀਆਂ ਦੇ ਗੰਭੀਰ ਜਖ਼ਮੀ ਹੋਣ ਦੀ ਮੰਦਭਾਗੀ ਘਟਨਾ ਦੇ ਕਈ ਦਿਨ ਬੀਤਣ ਦੇ ਬਾਵਜੂਦ, ਪੰਜਾਬ ਸਰਕਾਰ ਵੱਲੋਂ ਅਣਮਨੁੱਖੀ ਰਵੱਈਆ ਦਿਖਾਉਂਦੇ ਹੋਏ ਕਿਸੇ ਤਰ੍ਹਾਂ ਦੇ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਗਿਆ ਹੈ। ਡੀ.ਟੀ.ਐਫ਼ ਪੰਜਾਬ ਵੱਲੋਂ ਦਿੱਤੇ ਸੱਦੇ ਅਨੁਸਾਰ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਜਨਰਲ ਸਕੱਤਰ ਮੁਕੇਸ਼ ਗੁਜਰਾਤੀ ਅਤੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਵੱਲੋਂ ਫੌਰੀ ਤੌਰ ਤੇ ਸੂਬੇ ਦੇ ਸਕੂਲਾਂ ਵਿੱਚ ਸਰਕਾਰ ਦੇ ਅਣਮਨੁੱਖੀ ਵਤੀਰੇ ਵਿਰੁੱਧ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਓਣ ਦਾ ਫੈਸਲਾ ਕੀਤਾ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਵੱਲੋਂ ਦਿੱਤੇ ਸੱਦੇ ਤਹਿਤ ਅੰਮ੍ਰਿਤਸਰ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਸੋਹੀਆਂ ਕਲਾਂ, ਛੱਜਲਵੱਡੀ(ਕੁੜੀਆਂ), ਛੱਜਲਵੱਡੀ(ਮੁੰਡੇ), ਤਿੱਮੋਵਾਲ, ਜੱਬੋਵਾਲ, ਮਹਿਸਮਪੂਰਾ, ਵਰਨਾਲੀ, ਲਸ਼ਕਰੀ ਨੰਗਲ, ਬਾਸਰਕੇ ਗਿੱਲਾਂ, ਬਾਸਰਕੇ, ਖਾਸਾ ਬਾਜ਼ਾਰ, ਕੋਟ ਖਾਲਸਾ, ਸਾਂਘਣਾ, ਝੰਝੋਟੀ, ਭੰਗਵਾਂ, ਗਹਿਰੀ ਮੰਡੀ, ਜਗਦੇਵ ਕਲਾਂ, ਵਿਜੈ ਨਗਰ, ਥੋਥੀਆਂ, ਵਡਾਲਾ ਜੋਹਲ, ਕਟੜਾ ਕਰਮ ਸਿੰਘ, ਫਤਾਹਪੁਰ ਆਦਿ ਸਮੇਤ ਜ਼ਿਲੇ ਦੇ ਬਹੁਤ ਗਿਣਤੀ ਸਕੂਲਾਂ ਵਿਚ ਅਧਿਆਪਕਾਂ ਨੇ ਕਾਲੇ ਬਿੱਲੇ ਲਗਾ ਕੇ ਇਸ ਮਾਮਲੇ ਵਿਚ ਅਣਦੇਖੀ ਕਰਨ ਵਾਲ਼ੇ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਖ਼ਿਲਾਫ ਰੋਸ ਜ਼ਾਹਿਰ ਕਰਦਿਆਂ, ਅਧਿਆਪਕਾਂ ਦੇ ਬਤੌਰ "ਕੌਮ ਨਿਰਮਾਤਾ" ਸਮਾਜ ਲਈ ਅਹਿਮ ਯੋਗਦਾਨ ਹੋਣ ਦੇ ਮੱਦੇਨਜ਼ਰ, ਫ਼ੋਤ ਹੋਣ ਵਾਲੇ ਅਧਿਆਪਕਾਂ ਤੇ ਡਰਾਈਵਰ ਲਈ ਇੱਕ-ਇੱਕ ਕਰੋੜ, ਗੰਭੀਰ ਜਖ਼ਮੀਆਂ ਲਈ 50 ਲੱਖ ਅਤੇ ਹਸਪਤਾਲ ਵਿਚ ਦਾਖ਼ਿਲ ਅਧਿਆਪਕਾਂ ਨੂੰ ਆਨ ਡਿਊਟੀ ਟ੍ਰੀਟ ਕਰਨ ਦੀ ਮੰਗ ਕੀਤੀ ਹੈ।


ਡੀ.ਟੀ.ਐੱਫ. ਦੇ ਆਗੂਆਂ ਅਸ਼ਵਨੀ ਅਵਸਥੀ, ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਹਰਜਾਪ ਸਿੰਘ ਬੱਲ, ਨਿਰਮਲ ਸਿੰਘ, ਗੁਰਦੇਵ ਸਿੰਘ, ਅਮਨ ਸ਼ਰਮਾ, ਕੁਲਦੀਪ ਸਿੰਘ, ਪਰਮਿੰਦਰ ਸਿੰਘ, ਸ਼ਮਸ਼ੇਰ ਸਿੰਘ, ਰਾਜੇਸ਼ ਕੁਮਾਰ ਪ੍ਰਾਸ਼ਰ,ਵਿਪਨ ਰਿਖੀ, ਸੁਖਜਿੰਦਰ ਸਿੰਘ ਜੱਬੋਵਾਲ, ਕੇਵਲ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ,ਜਗਦੀਪ ਸਿੰਘ ਆਦਿ ਨੇ ਕਿਹਾ ਕੇ ਪਿੱਤਰੀ ਜਿਲ੍ਹਿਆਂ ਵਿਚ ਖਾਲੀ ਪੋਸਟਾਂ ਹੋਣ ਦੇ ਬਾਵਜੂਦ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹਜ਼ਾਰਾਂ ਅਧਿਆਪਕਾਂ ਨੂੰ ਦੂਰ ਦੁਰਾਡੇ ਨੌਕਰੀਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਹਨਾਂ ਅਧਿਆਪਕਾਂ ਦੇ ਸੁਰੱਖਿਅਤ ਆਉਣ-ਜਾਣ ਅਤੇ ਰਿਹਾਇਸ਼ ਦਾ ਪ੍ਰਬੰਧ ਜਾਂ ਹੋਰ ਸਹੂਲਤਾਂ ਦੇਣ ਵੱਲ ਕੋਈ ਧਿਆਨ ਦੇਣ ਦੀ ਥਾਂ ਨਵ-ਨਿਯੁਕਤ ਅਧਿਆਪਕਾਂ ਨੂੰ ਪਰਖ ਸਮੇਂ ਦੀ ਆੜ ਵਿਚ ਪਹਿਲੇ ਤਿੰਨ ਸਾਲ ਪੂਰੇ ਤਨਖਾਹ ਸਕੇਲ ਅਤੇ ਭੱਤਿਆਂ ਤੋਂ ਵੀ ਵਾਂਝੇ ਰੱਖ ਕੇ ਘੱਟ ਤਨਖਾਹਾਂ 'ਤੇ ਸੋਸ਼ਣ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕੇ ਹਰੇਕ ਅਧਿਆਪਕ ਨੂੰ ਨਵੀਂ ਨਿਯੁਕਤੀ ਜਾਂ ਤਰੱਕੀ ਹੋਣ ਉਪਰੰਤ ਉਸ ਦੇ ਗ੍ਰਹਿ ਜਿਲ੍ਹੇ ਵਿਚ ਹੀ ਸਟੇਸ਼ਨ ਦਿੱਤਾ ਜਾਵੇ ਅਤੇ ਜਿਲ੍ਹੇ ਵਿਚ ਇੱਕ ਵੀ ਪੋਸਟ ਨਾ ਖਾਲੀ ਹੋਣ ਦੀ ਸੂਰਤ ਵਿਚ ਵੀ ਗੁਆਂਢੀ ਜਿਲ੍ਹੇ ਵਿਚ ਹੀ ਭੇਜਿਆ ਜਾਵੇ। ਇਸ ਦੇ ਨਾਲ ਹੀ ਜਿਆਦਾ ਦੂਰੀ ਤੋਂ ਪੜ੍ਹਾਉਣ ਆਏ ਅਧਿਆਪਕਾਂ ਦੇ ਰਹਿਣ ਲਈ ਪੰਜਾਬ ਦੇ ਹਰੇਕ ਤਹਿਸੀਲ ਕੇਂਦਰ 'ਤੇ ਮਿਆਰੀ ਸਹੂਲਤਾਂ ਵਾਲੇ "ਟੀਚਰ ਹੋਮ" ਸਥਾਪਿਤ ਕੀਤੇ ਜਾਣ। ਡੀ.ਟੀ.ਐਫ.ਪੰਜਾਬ ਸੂਬਾ ਸਰਕਾਰ ਪਾਸੋਂ ਪੁਰਜ਼ੋਰ ਮੰਗ ਕਰਦੀ ਹੈ ਕਿ ਡਿਉਟੀ ਦੌਰਾਨ ਹਾਦਸਾਗ੍ਰਸਤ ਮਹਿਰੂਮ ਅਧਿਆਪਕਾਂ ਨੂੰ ਤੁਰੰਤ ਇੱਕ ਕਰੋੜ ਦਾ ਮੁਆਵਜ਼ਾ ਅਤੇ ਘੱਟੋ-ਘੱਟ ਇੱਕ ਪਰਿਵਾਰਕ ਆਸ਼ਰਤ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚਲ ਸਕੇ। ਡੀ.ਟੀ.ਐਫ. ਨੇ ਫ਼ੋਤ ਹੋਣ ਵਾਲੇ ਅਧਿਆਪਕਾਂ ਦੇ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੁੰਦਿਆਂ ਕਿਹਾ ਕੇ ਇਸ ਹਾਦਸੇ ਕਾਰਨ ਪੰਜਾਬ ਦੇ ਸਮੂਹ ਚਿੰਤਨਸ਼ੀਲ ਹਿੱਸਿਆਂ ਵਿਚ ਭਾਰੀ ਸੋਗ ਦੀ ਲਹਿਰ ਹੈ ਅਤੇ ਹਾਦਸੇ ਦੇ ਪੀੜਤਾਂ ਨੂੰ ਬਣਦਾ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ।

BIG BREAKING: ਮੁੱਖ ਮੰਤਰੀ ਦਾ ਵੱਡਾ ਐਲਾਨ, ਇਹਨਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ 4 ਗੁਣਾਂ ਵਾਧਾ

ਪੰਜਾਬ ਦੇ ਮੁੱਦੇ ਮੇਰੀਆਂ ਉਂਗਲਾਂ ’ਤੇ ਨੇ, ਉਨ੍ਹਾਂ ਲਈ ਮੈਨੂੰ ਕੋਈ ਵੀ File ਨਹੀਂ ਖੋਲ੍ਹਣੀ ਪੈਂਦੀ - CM ਭਗਵੰਤ ਮਾਨ

ਚੰਡੀਗੜ੍ਹ, 29 ਮਾਰਚ 2023

ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈ ਕਰਵਾਉਣ ਦਿਸ਼ਾ ਵਿਚ ਕੰਮ ਕਰ ਰਹੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਰੁਜ਼ਗਾਰ ਹਾਸਲ ਕਰਨ ਵਾਲੇ ਨਵ-ਨਿਯੁਕਤ 219 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ । ਇਸ ਮੌਕੇ ਉਨ੍ਹਾਂ ਕਿਹਾ ਕਿ , " ਮੈਨੂੰ Education Providers ਮਿਲਦੇ ਰਹਿੰਦੇ ਹਨ, ਬਹੁਤ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਨ। ਮੈਨੂੰ ਮਿਲ ਕੇ ਰੋਣ ਲੱਗ ਪੈਂਦੇ ਹਨ, ਕਹਿੰਦੇ ਹਨ ਸਰ 10-15 ਸਾਲ ਹੋ ਗਏ 6000-8000 ਤੇ ਕੰਮ ਕਰ ਰਹੇ ਹਾਂ। 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ‘ਅਸੀਂ Education Providers ਦੀ ਤਨਖ਼ਾਹ 6 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਕਰਨ ਜਾ ਰਹੇ ਹਾਂ। ਪੰਜਾਬ ਦੇ ਮੁੱਦੇ ਮੇਰੀਆਂ ਉਂਗਲਾਂ 'ਤੇ ਨੇ, ਉਨ੍ਹਾਂ ਲਈ ਮੈਨੂੰ ਕੋਈ ਵੀ File ਨਹੀਂ ਖੋਲ੍ਹਣੀ ਪੈਂਦੀ।


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਪੰਜਾਬ ਦੇ ਮੁੱਦੇ ਮੇਰੀਆਂ ਉਂਗਲਾਂ ’ਤੇ ਨੇ, ਉਨ੍ਹਾਂ ਲਈ ਮੈਨੂੰ ਕੋਈ ਵੀ File ਨਹੀਂ ਖੋਲ੍ਹਣੀ ਪੈਂਦੀ ਕਿਉਂਕਿ ਮੈਂ ਜ਼ਮੀਨੀ ਪੱਧਰ ਤੋਂ ਉੱਪਰ ਉੱਠ ਕੇ ਆਇਆ ਹਾਂ। 

ਉਨ੍ਹਾਂ ਕਿਹਾ "ਸਿੱਖਿਆ ਦਾ ਵਿਕਾਸ ਸਾਡੀ ਸਰਕਾਰ ਦੀ ਮੁੱਖ ਜ਼ਿਮੇਵਾਰੀ ਹੈ। ਸਾਡੀ ਸਰਕਾਰ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਨੰਬਰ 1 ਬਣਾਵਾਂਗੇ। ਸਾਡੀ ਸਰਕਾਰ ਸਿੱਖਿਆ ਪ੍ਰੋਵਾਇਡਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰੇਗੀ, ਥੋੜਾ ਇੰਤਜ਼ਾਰ ਕਰੋ, ਤਾਂ ਕਿ ਕਾਨੂੰਨੀ ਮਸਲੇ ਹਲ ਹੋ ਜਾਣ ।

PUNJAB SCHOOL BELL TIME : 1 ਅਪ੍ਰੈਲ ਤੋਂ ਸਕੂਲਾਂ ਦਾ ਬਦਲਿਆ ਸਮਾਂ, ਦੇਖੋ ਨਵਾਂ ਸਮਾਂ 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸਾਨੂੰ ਵੀ ਪਤਾ ਹੈ 6000-8000 ਰੁਪਏ ਤਨਖਾਹ ਨਾਲ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਗੁਜ਼ਾਰੇ ਨਹੀਂ ਹੁੰਦੇ। ਅਸੀਂ ਇਹਨਾਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਾਂਗੇ । ਇਹਨਾਂ ਅਧਿਆਪਕਾਂ ਦੀਆਂ ਤਨਖ਼ਾਹਾਂ 25000/- ਰੁਪਏ ਮਹੀਨਾ ਕਰਾਂਗੇ।

PSEB NEW SECRETARY 2023: ਪੰਜਾਬ ਸਰਕਾਰ ਵੱਲੋਂ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ, ਸਿੱਖਿਆ ਬੋਰਡ ਨੂੰ ਮਿਲਿਆ ਨਵਾਂ ਸਕਤੱਰ

 


ਵੱਡੀ ਖੱਬਰ: ਪੰਜਾਬ ਸਰਕਾਰ ਵੱਲੋਂ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ, ਸਿੱਖਿਆ ਬੋਰਡ ਨੂੰ ਮਿਲਿਆ ਨਵਾਂ ਸਕਤੱਰ


DDO POWER UPTO 31 MARCH 2024: ਮੁਲਾਜ਼ਮਾਂ ਲਈ ਅਹਿਮ ਖ਼ਬਰ, ਵਿੱਤ ਵਿਭਾਗ ਵੱਲੋਂ ਡੀਈਓ ਪਾਵਰਾਂ ਵਿੱਚ ਵਾਧਾ

 

ਪੰਜਾਬ ਪੁਲਿਸ ਵਿਭਾਗ ਵੱਲੋਂ ਵੱਡਾ ਫੇਰਬਦਲ,

 

JALANDHAR LOK SABHA BYE ELECTION 2023: ਜਲੰਧਰ ਉਪ ਚੋਣ ਦਾ ਐਲਾਨ, ਵੋਟਾਂ ਦੀ ਗਿਣਤੀ 10 ਮਈ ਨੂੰ

JALANDHAR LOK SABHA BYE ELECTION 2023: ਜਲੰਧਰ ਉਪ ਚੋਣ ਦਾ ਐਲਾਨ, ਵੋਟਾਂ ਦੀ ਗਿਣਤੀ 10 ਮਈ ਨੂੰ 

ਨਵੀਂ ਦਿੱਲੀ 29 ਮਾਰਚ 2023

ਜਲੰਧਰ (ਪੰਜਾਬ) ਦੇ ਲੋਕ ਸਭਾ ਹਲਕੇ ਦੇ ਨਾਲ-ਨਾਲ ਝਾਰਸੁਗੁਡਾ (ਉੜੀਸਾ), ਸੂਆਰ ਅਤੇ ਛਾਂਬੇ (ਦੋਵੇਂ ਉੱਤਰ ਪ੍ਰਦੇਸ਼), ਅਤੇ ਸੋਹੀਓਂਗ (ਮੇਘਾਲਿਆ) ਦੇ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ 10 ਮਈ ਨੂੰ   ਹੋਣੀਆਂ ਹਨ। 13 ਮਈ ਨੂੰ ਨਤੀਜੇ ਘੋਸ਼ਿਤ ਕੀਤੇ ਜਾਣਗੇ।





LETTER REGARDING CANCELLATION OF TRANSFER

 

TRANSFER CANCELLATION LINK ACTIVE: 2019 ਤੋਂ 2021 ਤੱਕ ਲਾਗੂ ਨਹੀਂ ਹੋਈਆਂ ਬਦਲੀਆਂ ਨੂੰ ਰੱਦ ਕਰਵਾਉਣ ਲਈ 2 ਦਿਨ|| ਲਿੰਕ ਐਕਟਿਵ, ਪੱਤਰ ਜਾਰੀ

 TEACHER TRANSFER 2023: 2019 ਤੋਂ 2021 ਤੱਕ ਲਾਗੂ ਨਹੀਂ ਹੋਈਆਂ ਬਦਲੀਆਂ ਨੂੰ ਰੱਦ ਕਰਵਾਉਣ ਦਾ ਮੌਕਾ , ਪੱਤਰ ਜਾਰੀ 


ਪੰਜਾਬ ਸਰਕਾਰ, ਸਿੱਖਿਆ ਵਿਭਾਗ ਦੇ ਪੱਤਰ ਨੰ 11/35/2018-1edu6/1508658, ਮਿਤੀ 25.06.2019 ਰਾਹੀਂ ਅਧਿਆਪਕਾਂ ਦੀ Teachers Transfer Policy-2019 ਜਾਰੀ ਕੀਤੀ ਗਈ ਸੀ ਅਤੇ ਉਸ ਉਪਰੰਤ ਸਮੇਂ ਸਮੇਂ ਤੇ ਸੋਧਾਂ ਜਾਰੀ ਕੀਤੀਆਂ ਗਈਆਂ ਸਨ।



ਇਸ ਤੋਂ ਇਲਾਵਾ Punjab ICT Education Society (PICTES) ਅਧੀਨ ਕੰਮ ਕਰ ਰਹੇ ਕੰਪਿਊਟਰ ਫੈਕਲਟੀ ਲਈ ਤਬਾਦਲਾ ਨੀਤੀ ਮੀਮੋ ਨੰ 5/3-ICT- Trans/303800, ਮਿਤੀ 13.09.2019 ਅਤੇ ਨਾਨ ਟੀਚਿੰਗ ਸਟਾਫ ਲਈ ਤਬਾਦਲਾ 2019 ਨੀਤੀ ਮੀਮੋ ਨੰ: 2/14/2020-2edu3/2020487/1 ਮਿਤੀ 27.05.2020 ਜਾਰੀ ਕੀਤੀ ਗਈ ਸੀ। ਜੋ ਸ਼ੋਧਾਂ ਅਧਿਆਪਕਾਂ ਦੇ ਤਬਾਦਲਿਆਂ ਲਈ ਜਾਰੀ ਕੀਤੀਆਂ ਗਈਆਂ ਹਨ ਉਹ ਕੰਪਿਊਟਰ ਫੈਕਲਟੀ ਅਤੇ ਨਾਨ ਟੀਚਿੰਗ ਸਟਾਫ ਤੇ ਬਦਲੀਆਂ ਲਈ ਲਾਗੂ ਹੋਣਗੀਆਂ।

 ਵਿਭਾਗ ਵਲੋਂ ਸਾਲ 2019, 2021 ਅਤੇ 2022 ਦੌਰਾਨ ਆਨਲਾਈਨ ਵਿਧੀ ਰਾਹੀਂ ਪਾਲਿਸੀ ਤਹਿਤ ਅਧਿਆਪਕਾਂ/ਕੰਪਿਊਟਰ ਫੈਕਲਟੀ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਇਹਨਾਂ ਬਦਲੀਆਂ ਦੌਰਾਨ ਕੁਝ ਅਧਿਆਪਕਕੰਪਿਊਟਰ ਫੈਕਲਟੀ ਅਜਿਹੇ ਹਨ ਜੋ ਬਦਲੀ ਕਰਵਾਉਣ ਵਿੱਚ ਸਫਲ ਹੋ ਗਏ ਸਨ ਪਰੰਤੂ ਕੁਝ ਕਾਰਨਾਂ ਕਰਕੇ ਉਹਨਾਂ ਦੀ ਬਦਲੀ ਲਾਗੂ ਨਹੀਂ ਹੋ ਸਕੀ ਅਤੇ ਉਹ ਉਸੇ ਸਕੂਲ ਵਿੱਚ ਕੰਮ ਕਰ ਰਹੇ ਹਨ ਜਿਥੋਂ ਉਹਨਾਂ ਦੀ ਬਦਲੀ ਹੋਈ ਸੀ। ਅਜਿਹੇ ਅਧਿਆਪਕ ਜਿੰਨਾਂ ਦੀ ਬਦਲੀ ਲਾਗੂ ਨਹੀਂ ਹੋ ਸਕੀ ਅਤੇ ਉਸੇ ਸਕੂਲ ਵਿੱਚ ਕੰਮ ਕਰ ਰਹੇ ਹਨ, ਨੂੰ ਇੱਕ ਵਾਰ ਬਦਲੀ ਰੱਦ ਕਰਵਾਉਣ ਦਾ ਮੌਕਾ ਦਿੱਤਾ ਗਿਆ ਹੈ। ਅਜਿਹੇ ਅਧਿਆਪਕ/ਕੰਪਿਊਟਰ ਫੈਕਲਟੀ ਜੋ ਬਦਲੀ ਰੱਦ ਕਰਵਾਉਣਾ ਚਾਹੁੰਦੇ ਹਨ ਉਹ ਈ-ਪੰਜਾਬ ਸਕੂਲ ਪੋਰਟਲ ਤੇ ਲਾਗ ਇਨ ਕਰਕੇ Transfer Cancellation Link ਤੇ Click ਕਰਕੇ ਬਦਲੀ ਰੱਦ ਕਰਵਾਉਣ ਲਈ ਆਨਲਾਈਨ ਬੇਨਤੀ ਮਿਤੀ 29.03.2023 ਤੋਂ 30.03.2023 ਤੱਕ ਦੇ ਸਕਦੇ ਹਨ। ਮਿਤੀ 30.03.2023 ਤੋਂ ਬਾਅਦ ਅਜਿਹੀ ਕਿਸੇ ਵੀ ਬੇਨਤੀ ਤੇ ਵਿਚਾਰ ਨਹੀਂ ਕੀਤਾ ਜਾਵੇਗਾ। READ OFFICIAL LETTER HERE 

OLD PENSION SCHEME: ਵਿੱਤ ਮੰਤਰੀ ਨਾਲ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਕਮੇਟੀ ਦੀ ਮੀਟਿੰਗ ਮੁਲਤਵੀ, ਹੁਣ ਇਸ ਦਿਨ ਹੋਵੇਗੀ ਮੀਟਿੰਗ

 

LIVE : ਮੁੱਖ ਮੰਤਰੀ ਭਗਵੰਤ ਮਾਨ ਸਕੂਲ ਸਿੱਖਿਆ ਵਿਭਾਗ ਵਿਚ ਨਵ-ਨਿਯੁਕਤ 219 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ

LIVE : ਮੁੱਖ ਮੰਤਰੀ ਭਗਵੰਤ ਮਾਨ ਸਕੂਲ ਸਿੱਖਿਆ ਵਿਭਾਗ ਵਿਚ ਨਵ-ਨਿਯੁਕਤ 219 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ 

ਚੰਡੀਗੜ੍ਹ, 29 ਮਾਰਚ 2023


ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈ ਕਰਵਾਉਣ ਦਿਸ਼ਾ ਵਿਚ ਕੰਮ ਕਰ ਰਹੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅੱਜ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਰੁਜ਼ਗਾਰ ਹਾਸਲ ਕਰਨ ਵਾਲੇ ਨਵ-ਨਿਯੁਕਤ 219 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪ ਰਹੇ ਹਨ।

WATCH LIVE HERE 



SCIENCE CITY KAPURTHALA RECRUITMENT 2023: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਵੱਖ ਵੱਖ ਅਸਾਮੀਆਂ ਤੇ ਭਰਤੀ

PUSHPA GUJRAL SCIENCE CITY KAPURTHALA RECRUITMENT 2023 OFFICIAL NOTIFICATION, DETAILS OF POSTS, AGE, QUALIFICATION 

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਭਰਤੀ 2023

PGSC Recruitment 2023: Pushpa Gujral Science City (PGSC) is an ambitious project of the Punjab government to promote scientific temper among the people of Punjab and to create awareness about the latest developments in science and technology. The Science City has been named after the late Smt. Pushpa Gujral, the wife of former Prime Minister of India, Sh. I.K. Gujral. The Science City is located in Kapurthala, Punjab, and is spread over an area of 72 acres.

PGSC KAPURTHALA ATTRACTION 

The Science City has been a great attraction for students, teachers, and tourists since its inauguration in 2005. It has been successful in providing a platform for the promotion of science education and research in the region. PGSC Kapurthala has been actively involved in organizing various events, workshops, seminars, and exhibitions to create awareness among the people about the latest developments in the field of science and technology.

PGSC KAPURTHALA RECRUITMENT DRIVE 2023 

PGSC Kapurthala has announced a recruitment drive for the year 2023. The recruitment drive is open to candidates from all over India who are interested in working in the field of science and technology. The Science City is looking for highly motivated individuals with a passion for science and technology who can contribute to the development of the Science City.

DETAILS OF VACANCIES IN SCIENCE CITY KAPURTHALA RECRUITMENT 2023 

The Science City is looking to hire candidates for various positions, including Assistant Manager 01 post  and Science Guides ( 06 posts) 

The recruitment process will be conducted through online applications, followed by a written test and an interview. The selected candidates will be offered a competitive salary package and other benefits. 

SALARY DETAILS PGSC RECRUITMENT 2023 

Assistant Manager (Marketing) -01 post (OBC) [Rs. 25,000/- p.m. fixed consolidated plus travel (as per PGSC norms) + incentive]

Science Guides - 06 Posts (1-PH, 1-0BC, 4-Gen) (fixed remuneration Rs. 18,000/- or Rs. 20,000/- p.m based on qualification)

QUALIFICATION DETAILS PGSC RECRUITMENT 2023

The Science City is looking for candidates who have a degree in science or engineering from a recognized university. Candidates with a post-graduate degree in science or engineering will be given preference. Candidates must have excellent communication skills and the ability to work in a team environment. They must also have a passion for science and technology and a strong desire to learn. 

Qualification for Assistant Manager (Marketing) -01post (Reserved for OBC)

Graduate with 1st Class MBA(preferably Marketing) from a University/ recognized Institute or Master’s Degree in Mass Communication 2 years experience for MBA in Marketing or Event Management or Public Relations. Knowledge of computer operations and good proficiency in working with MS office is essentia

Qualification for Guides 

Electrical /Mechanical-

M.Sc. (Physics) / B.Tech. (Electrical/Mechanical) – 2 posts ( 1-OBC, 1-Gen)

Maths-

B.Sc. (PCM)/B.Sc. (PCM) with B.Ed.) /M.Sc. (Maths)– 1 post ( 1 –Gen)

Env. Science-

M.Sc. (Env. Science) or B.Sc. (PCB) /B.Sc. (PCB) with B.Ed. – 1 post (1-Gen)

Computers-

B.Tech. (Computers/IT)/MCA / M.Sc.(IT) - 2 posts [ 1-PH (Orthopedically),1-Gen)]

PGSC Kapurthala is a great place to work for anyone who is interested in science and technology. The Science City offers a stimulating and challenging work environment where employees are encouraged to take on new challenges and develop their skills. The Science City also offers excellent opportunities for professional growth and development.

Application Fee: Bank draft (in favour of PGSC, Kapurthala) Non-refundable/ Cash of Rs.500/- (Rs.250/- for SC/ST/OBC/PH). In case of applying online, fee shall be paid online through RTGS/NEFT. The account details are:

Account Number: 20850898685

Bank name & address: Indian Bank, 45 Aman Nagar, Opposite

Bhatia Hospital, Kapurthala

IFSC Code: IDIB000K591



RECRUITMENT AT PUSHPA GUJRAL SCIENCE CITY  IMPORTANT DATES; 

The last date for receipt of applications: 18.04.2023


PGSC KAPURTHALA RECRUITMENT 2022 IMPORTANT LINKS 

Official website science City kapurthala  www.pgsciencecity.org 

Official advertisement science City kapurthala recruitment 2023



Official notification PGSC Kapurthala recruitment 2023 : Download here 💫

PGSC KAPURTHALA RECRUITMENT APPLICATION PROFORMA DOWNLOAD HERE 

2019, 2021 ਅਤੇ 2022 ਦੌਰਾਨ ਤਕਨੀਕੀ ਤੌਰ ਤੇ ਲਾਗੂ ਨਾਂ ਹੋਣ ਵਾਲੀਆਂ ਬਦਲੀਆਂ ਨੂੰ ਰੱਦ ਕਰਵਾਉਣ ਦਾ ਵੀ ਦਿੱਤਾ ਮੌਕਾ: ਸਿੱਖਿਆ ਮੰਤਰੀ



ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਪੋਰਟਲ ਖੋਲ੍ਹਿਆ: ਹਰਜੋਤ ਸਿੰਘ ਬੈਂਸ 


28 ਤੋਂ 31 ਮਾਰਚ 2023 ਤੱਕ ਕਰ ਸਕਣਗੇ ਅਪਲਾਈ 


2019, 2021 ਅਤੇ 2022 ਦੌਰਾਨ ਤਕਨੀਕੀ ਤੌਰ ਤੇ ਲਾਗੂ ਨਾਂ ਹੋਣ ਵਾਲੀਆਂ ਬਦਲੀਆਂ ਨੂੰ ਰੱਦ ਕਰਵਾਉਣ ਦਾ ਵੀ ਦਿੱਤਾ ਮੌਕਾ: ਸਿੱਖਿਆ ਮੰਤਰੀ 


ਚੰਡੀਗੜ੍ਹ, 28 ਮਾਰਚ

ਸਕੂਲ ਸਿੱਖਿਆ ਵਿਭਾਗ ਨੇ ਅੱਜ ਤੋਂ ਅਧਿਆਪਕਾਂ ਦੀਆਂ ਆਮ ਬਦਲੀਆਂ ਲਈ ਅਪਲਾਈ ਪੋਰਟਲ ਖੋਲ੍ਹ ਦਿੱਤਾ ਹੈ। ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬਦਲੀ ਕਰਵਾਉਣ ਦੇ ਇੱਛੁਕ ਅਧਿਆਪਕ 28 ਤੋਂ 31 ਮਾਰਚ 2023 ਤੱਕ ਸਿੱਖਿਆ ਵਿਭਾਗ ਦੇ ਈ-ਪੰਜਾਬ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। 



ਸ. ਬੈਂਸ ਨੇ ਦੱਸਿਆ ਕਿ ਇਹ ਬਦਲੀਆਂ 2019 ਦੀ ਟੀਚਰ ਟਰਾਂਸਫਰ ਪਾਲਿਸੀ ਅਤੇ  2020 ਦੀ ਸੋਧੀ ਹੋਈ ਪਾਲਿਸੀ ਅਨੁਸਾਰ ਹੋਣਗੀਆਂ।  

ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬਦਲੀਆਂ ਕੇਵਲ ਆਨਲਾਈਨ ਹੀ ਵਿਚਾਰੀਆਂ ਜਾਣਗੀਆਂ ਜਦਕਿ ਆਫਲਾਈਨ ਵਿਧੀ ਰਾਹੀਂ ਪ੍ਰਾਪਤ ਪ੍ਰਤੀ ਬੇਨਤੀਆਂ ਨਹੀਂ ਵਿਚਾਰੀਆ ਜਾਣਗੀਆਂ। 


ਇਸੇ ਤਰਾਂ ਦਰਖਾਸਤ ਕਰਤਾ ਅਧਿਆਪਕ/ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਜਿਨ੍ਹਾਂ ਦੇ ਵੇਰਵੇ ਸਹੀ ਪਾਏ ਜਾਣਗੇ ਉਹਨਾਂ ਤੋਂ ਹੀ ਬਦਲੀ ਲਈ ਸਟੇਸ਼ਨ ਚੁਆਇਸ ਲਈ ਜਾਵੇਗੀ। 


ਸਿੱਖਿਆ ਮੰਤਰੀ ਸ. ਬੈਂਸ ਨੇ ਇਹ ਵੀ ਦੱਸਿਆ ਕਿ ਸਾਲ 2019, 2021 ਅਤੇ 2022 ਦੌਰਾਨ ਤਕਨੀਕੀ ਤੌਰ ਤੇ ਲਾਗੂ ਨਾਂ ਹੋਣ ਵਾਲੀਆਂ ਬਦਲੀਆਂ ਨੂੰ ਰੱਦ ਕਰਵਾਉਣ ਦਾ ਵੀ ਦਿੱਤਾ ਮੌਕਾ ਦਿੱਤਾ ਗਿਆ ਹੈ।

ALERT : ਸੋਸ਼ਲ ਮੀਡੀਆ ਤੇ ਸਰਕਾਰ ਦਾ ਅਕਸ ਖਰਾਬ ਕਰਨ ਵਾਲੇ ਸਾਵਧਾਨ, ਸਰਕਾਰੀ ਕਰਮਚਾਰੀ ਨੂੰ ਜਾਰੀ ਹੋਇਆ ਕਾਰਨ ਦੱਸੋ ਨੋਟਿਸ

ਜ਼ਿਲ੍ਹਾ ਬਠਿੰਡਾ ਦੇ ਪਟਵਾਰੀ ਨੂੰ ਸੋਸ਼ਲ ਮੀਡੀਆ ਤੇ ਸਰਕਾਰ ਖ਼ਿਲਾਫ਼ ਪੋਸਟ ਸ਼ੇਅਰ ਕਰਨੀ ਮਹਿੰਗੀ ਪੈ ਗਈ। ਜ਼ਿਲ੍ਹਾ ਕਮਿਸ਼ਨਰ ਵੱਲੋਂ ਪਟਵਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਅਤੇ ਕਿਹਾ ਗਿਆ ਹੈ ਕਿ 

"ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਵੱਲੋਂ ਸੋਸ਼ਲ ਮੀਡੀਆ ਤੇ (ਆਪਣੇ ਫੇਸਬੁੱਕ ਅਕਾਊਟ ਤੇ) ਸੂਚਨਾ ਸ਼ੇਅਰ ਕੀਤੀ ਗਈ ਹੈ ਕਿ ਪੰਜਾਬ ਵਿਚ ਜਿੱਥੇ ਵੀ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਫਸਲਾਂ, ਬਾਗਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਹੈ, ਉਥੇ ਉਹਨਾਂ ਵੱਲੋਂ ਗਿਰਦਾਵਰੀ ਹਫਤੇ ਦੇ ਅੰਦਰ ਕਰਕੇ ਰਿਪੋਰਟ ਲਈ ਨਿਰਦੇਸ਼ ਦਿੱਤੇ ਹਨ। ਮਾਨਯੋਗ ਮੁੱਖ ਮੰਤਰੀ ਜੀ ਦੀ ਇਸ ਪੋਸਟ ਤੇ ਇਕ ਵਿਅਕਤੀ ਵੱਲੋਂ ਕੀਤੇ ਗਏ ਕੁਮੈਂਟ ਜਿਸ ਵਿਚ ਪਟਵਾਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਗਿਰਦਾਵਰੀ ਸੰਭਵ ਨਾ ਹੋਣ ਦਾ ਜਿਕਰ ਕੀਤਾ ਗਿਆ ਹੈ, ਦਾ ਸਕਰੀਨਸ਼ਾਟ ਆਪ ਵੱਲੋਂ ਆਪਣੇ ਵਟਸਅੱਪ ਸਟੇਟਸ ਤੇ ਇਹ ਲਿਖਦੇ ਹੋਏ ਸ਼ੇਅਰ ਕੀਤਾ ਹੈ ਕਿ ਅੱਜ ਪੰਜਾਬ ਵਿਚ ਸਿਰਫ਼ 1750 ਪਟਵਾਰੀ ਹਨ, ਹਵਾ ਵਿਚ ਗੱਲਾਂ ਕਰਨ ਦਾ ਕੋਈ ਮਤਲਬ ਨਹੀਂ। ਆਪ ਵੱਲੋਂ ਅਜਿਹਾ ਕਰਕੇ ਸਰਕਾਰੀ ਕਰਮਚਾਰੀਆਂ (ਦਾ ਆਚਰਣ) ਨਿਯਮ, 1966 ਦੇ ਨਿਯਮ (3) ਅਤੇ (9) ਦੀ ਉਲੰਘਣਾ ਕੀਤੀ ਗਈ ਹੈ, ਜਦ ਕਿ ਇਕ ਸਰਕਾਰੀ ਕਰਮਚਾਰੀ ਹੋਣ ਦੇ ਨਾਤੇ ਆਪ ਦਾ ਫਰਜ ਬਣਦਾ ਸੀ ਕਿ ਕੋਈ ਅਜਿਹੀ ਪੋਸਟ ਜਿਸ ਨਾਲ ਸਰਕਾਰ ਦਾ ਅਕਸ ਖਰਾਬ ਹੁੰਦਾ ਹੋਵੇ, ਧਿਆਨ ਵਿਚ ਆਉਣ ਤੇ ਯੋਗ ਪ੍ਰਣਾਲੀ ਰਾਹੀਂ ਆਪਣੇ ਉਚ ਅਧਿਕਾਰੀਆਂ ਨੂੰ ਸੂਚਿਤ ਕਰਨਾ ਬਣਦਾ ਸੀ।



ਸਰਕਾਰੀ ਕਰਮਚਾਰੀ ਹੋਣ ਦੇ ਨਾਤੇ ਆਪ ਦਾ ਉਕਤ ਕਰਤੱਬ ਬਹੁਤ ਹੀ ਗੰਭੀਰ ਕੁਤਾਹੀ ਵਾਲਾ ਹੈ। ਕਿਉਂ ਨਾ ਆਪ ਦੇ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ, 1970 ਦੇ ਨਿਯਮ 8 ਦੇ ਮੁਤਾਬਕ ਵੱਡੀਆ ਸਜਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਆਪਣਾ ਜਵਾਬ 7 ਦਿਨਾਂ ਦੇ ਅੰਦਰ-ਅੰਦਰ ਪੇਸ਼ ਕਰੋ ਨੀਯਤ ਮਿਤੀ ਦੇ ਅੰਦਰ-ਅੰਦਰ ਜਵਾਬ ਨਾ ਪੇਸ਼ ਹੋਣ ਦੀ ਸੂਰਤ ਵਿਚ ਆਪ ਦੇ ਖਿਲਾਫ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।"

ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਵ-ਨਿਯੁਕਤ 219 ਕਲਰਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ 29 ਮਾਰਚ ਨੂੰ ਦੇਣਗੇ ਨਿਯੁਕਤੀ ਪੱਤਰ

 


ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਵ-ਨਿਯੁਕਤ 219 ਕਲਰਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ  (29 ਮਾਰਚ) ਦੇਣਗੇ ਨਿਯੁਕਤੀ ਪੱਤਰ 


ਚੰਡੀਗੜ੍ਹ, 28 ਮਾਰਚ: ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈ ਕਰਵਾਉਣ ਦਿਸ਼ਾ ਵਿਚ ਕੰਮ ਕਰ ਰਹੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ 29 ਮਾਰਚ 2023 ਨੂੰ ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਰੁਜ਼ਗਾਰ ਹਾਸਲ ਕਰਨ ਵਾਲੇ ਨਵ-ਨਿਯੁਕਤ 219 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ।





ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹਨਾਂ ਕਲਰਕਾਂ ਦੀ ਭਰਤੀ ਪ੍ਰਕਿਰਿਆ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋ ਮੁਕੰਮਲ ਕੀਤੀ ਗਈ ਹੈ। 

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਬਨਣ ਦੇ ਇਕ ਸਾਲ ਦੇ ਅੰਦਰ ਹੀ ਸੂਬੇ ਦੇ ਤਕਰੀਬਨ 28000 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੋਵੇ।


ਸ. ਬੈਂਸ ਨੇ ਦੱਸਿਆ ਕਿ ਸੂਬੇ ਦੀ ਸਕੂਲ ਸਿੱਖਿਆ ਨੂੰ ਮਜ਼ਬੂਤ ਕਰਨ ਵਾਸਤੇ ਭਰਤੀ ਪ੍ਰਕਿਰਿਆ ਲਗਾਤਾਰ ਜਾਰੀ ਹੈ।

ਦੱਸਵੀਂ ਤੇ ਬਾਰਵੀਂ ਜਮਾਤ ਦੀਆ ਪਰੀਖਿਆਵਾਂ ਦੀ ਮਾਰਕਿੰਗ ਸਬੰਧੀ ਅਪਡੇਟ

 

TEACHER TRANSFER POLICY 2022: ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਵੱਲੋਂ ਨਵੀਂ ਟਰਾਂਸਫਰ ਪਾਲਿਸੀ ਜਾਰੀ

 TEACHER TRANSFER POLICY 2022: ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਵੱਲੋਂ ਨਵੀਂ ਟਰਾਂਸਫਰ ਪਾਲਿਸੀ ਜਾਰੀ ( DOWNLOAD HERE)


Punjab teacher transfer Latest News

Teacher transfer policy ssa Punjab 2019 with ammendments

DOWNLOAD TEACHER TRANSFER POLICY 2019 PUNJAB 


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

AFPI MOHALI ADMISSION 2024-25: ਮੁੰਡਿਆਂ ਲਈ NDA, ਆਰਮੀ , ਨੇਵੀ ਅਤੇ ਏਅਰ ਫੋਰਸ ਵਿੱਚ ਭਰਤੀ ਲਈ ਸੁਨਹਿਰੀ ਮੌਕਾ, ਅਰਜ਼ੀਆਂ ਦੀ ਮੰਗ

Maharaja Ranjit Singh Academy entrance test 2024-25 Registration Maharaja Ranjit Singh Academy entrance test 2024-25 ਪੰਜਾਬ ਸਰਕਾਰ ਦੀ ਮੋਹਾਲੀ ਵ...

RECENT UPDATES

Trends