ਸਾਲ 2023-24 ਲਈ ਪੰਜਵੀਂ, ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦਾ ਦਾਖਲਾ ਸਡਿਊਲ
ਚੰਡੀਗੜ੍ਹ, 30 ਮਾਰਚ 2023
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਾਖਲਾ ਸਾਲ 2023-24 ਲਈ ਪੰਜਵੀਂ, ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀ ਸਾਈਆਂ ਦਾ ਦਾਖਲਾ ਸਡਿਊਲ ਹੇਠ ਲਿਖੇ ਅਨੁਸਾਰ ਨਿਰਧਾਰਿਤ ਕੀਤਾ ਗਿਆ ਹੈ:-
ਪੰਜਵੀਂ, ਅਠਵੀਂ ਤੋਂ ਬਾਰਵੀਂ ਦਾਖਲੇ ਦੀ ਅੰਤਿਮ ਮਿਤੀ 15-05-2023 ਨਿਰਧਾਰਿਤ ਕੀਤੀ ਗਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਪਾਸ / ਫੇਲ ਹੋਏ ਵਿਦਿਆਰਥੀ ਨਤੀਜਾ ਨਿਕਲਣ ਤੋਂ 15 ਦਿਨਾਂ ਅੰਦਰ-ਅੰਦਰ ਜਾ ਕੇ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਸਡਿਊਲ ਮੁਤਾਬਿਕ ਛੁੱਟੀਆਂ ਹੋਣ ਤਾਂ ਸਕੂਲ ਖੁਲ੍ਹਣ ਤੋਂ ਬਾਅਦ 10 ਦਿਨਾਂ ਦੇ ਅੰਦਰ ਦਾਖ਼ਲੇ ਲੈ ਸਕਦੇ ਹਨ।
ਸੰਸਥਾ ਮੁੱਖੀ ਲੇਟ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਦਾਖਲਾ ਲੈਣ ਦੀ ਮਿਤੀ ਤੋਂ 75% ਹਾਜ਼ਰੀਆਂ ਹੋਈਆਂ ਯਕੀਨੀ ਬਣਾਉਣਗੇ
ਸਮੂਹ ਸਕੂਲ / ਸੰਸਥਾ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਦੂਜੇ ਰਾਜਾਂ ਤੋਂ ਚੌਥੀ, ਸੱਤਵੀਂ, ਨੌਵੀਂ, ਦਸਵੀਂ ਅਤੇ ਗਿਆਰ੍ਹਵੀਂ ਸ਼੍ਰੇਣੀ ਪਾਸ ਕਰਕੇ ਆਏ ਵਿਦਿਆਰਥੀਆਂ ਨੂੰ ਦਾਖਲੇ ਲਈ ਸਮਾਨਤਾ ਪੱਤਰ ਲੈਣਾ ਲਾਜ਼ਮੀ ਨਹੀਂ ਹੈ।
ਬੋਰਡ ਦੀ ਵੈੱਬਸਾਈਟ www.pseb.ac.in ਤੇ ਉਪਲਬੰਧ ਐਮ.ਐਚ.ਆਰ.ਡੀ ਵੱਲੋਂ ਪ੍ਰਵਾਨਿਤ ਬੋਰਡਾਂ ਦੀ ਸੂਚੀ ਅਨੁਸਾਰ ਹੀ ਦੂਜੇ ਰਾਜਾ /ਬੋਰਡਾਂ ਤੋਂ ਪਾਸ ਕਰਕੇ ਆਏ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇ। ਉਹ ਵਿਦਿਆਰਥੀਆਂ ਜਿਨ੍ਹਾਂ ਨੇ ਸਕੂਲ ਪੱਧਰ ਦੀ ਪੜ੍ਹਾਈ ਕਿਸੇ ਬਾਹਰਲੇ ਦੇਸ਼ ਤੋਂ ਕੀਤੀ ਹੋਵੇ ਅਤੇ ਅਗਲੇਰੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਰਨਾ ਚਾਹੁੰਦੇ ਹੋਣ ਤਾਂ ਉਹ ਵਿਦਿਆਰਥੀਆਂ ਨੂੰ AIU ਤੋਂ ਪ੍ਰਾਪਤ ਸਮਾਨਤਾ ਪੱਤਰ ਮੁਹੱਈਆ ਕਰਵਾਉਣ ਉਪਰੰਤ ਹੀ ਬੋਰਡ ਵੱਲੋਂ ਸਮਾਨਤਾ ਪੱਤਰ ਜਾਰੀ ਕੀਤਾ ਜਾਵੇਗਾ।