ਪੰਜਾਬੀ ਪੇਪਰ-ਏ (ਜਮਾਤ-ਦਸਵੀਂ)
ਬੋਰਡ ਗੈੱਸ ਪੇਪਰ – 2026
ਸਮਾਂ: 3 ਘੰਟੇ
ਕੁੱਲ ਅੰਕ: 65
ਪ੍ਰ:1) ਵਸਤੂਨਿਸ਼ਠ ਪ੍ਰਸ਼ਨ
(2×10=20)
- 'ਸਤਿਗੁਰ ਨਾਨਕ ਪ੍ਰਗਟਿਆ' ਕਿਸ ਦੀ ਰਚਨਾ ਹੈ?
- ਸ਼ੇਖ ਫ਼ਰੀਦ ਜੀ ਅਨੁਸਾਰ ਰੱਬ ਕਿੱਥੇ ਵੱਸਦਾ ਹੈ?
- 'ਘਰ ਦਾ ਪਿਆਰ' ਲੇਖ ਕਿਸ ਦੀ ਰਚਨਾ ਹੈ?
- ਗੁਰੂ ਜੀ ਦਾ ਸਾਥੀ ਕੌਣ ਸੀ ?
- ਬੰਤੇ ਦੀ ਪਤਨੀ ਦਾ ਨਾਂ ਕੀ ਸੀ ?
- ਔਰੰਗਜ਼ੇਬ ਨੂੰ ਜ਼ਫ਼ਰਨਾਮਾ ਕਿਸ ਨੇ ਲਿਖਿਆ?
- ਨਿਹਾਲ ਕੌਰ ਮਨਜੀਤ ਦੀ ਕੀ ਲੱਗਦੀ ਹੈ?
- ਮਾਸੀ ਕਿਹੜੇ ਦੇਸ਼ ਵਿੱਚ ਗਈ?
- ਅਮਰੀਕ ਕਿਸ ਕਿਸਮ ਦਾ ਮੁਲਾਜ਼ਮ ਸੀ?
- 'ਇੱਕ ਹੋਰ ਨਵਾਂ ਸਾਲ' ਨਾਵਲ ਕਿਸ ਦੇ ਜੀਵਨ ਦੁਆਲੇ ਕੇਂਦਰਿਤ ਹੈ?
ਪ੍ਰ:2) ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:-
(5)
-
ਫਰੀਦਾ ਜੇ ਤੂ ਅਕਲਿ ਲਤੀਫ਼ ਕਾਲੇ ਲਿਖੁ ਨ ਲੇਖ।। ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ।।
-
ਫਰੀਦਾ ਜੇ ਤੈ ਮਾਰਨਿ ਮੁੱਕੀਆ ਤਿਨ੍ਹਾ ਨ ਮਾਰੇ ਘੁੰਮਿ।। ਆਪਨੜੈ ਘਰਿ ਜਾਈਐ ਪੈਰ ਤਿਨ੍ਹਾਂ ਦੇ ਚੁੰਮਿ।।
ਪ੍ਰ:3) ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਿਖੋ:-
(4)
- ਸੋ ਕਿਉ ਮੰਦਾ ਆਖੀਐ (ਸ਼੍ਰੀ ਗੁਰੂ ਨਾਨਕ ਦੇਵ ਜੀ)
- ਇਸ਼ਕ ਦੀ ਨਵੀਉਂ ਨਵੀਂ ਬਹਾਰ (ਬੁੱਲ੍ਹੇ ਸ਼ਾਹ ਜੀ)
ਪ੍ਰ:4) ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਿਖੋ:-
(6)
- ਘਰ ਦਾ ਪਿਆਰ (ਪ੍ਰਿੰ: ਤੇਜਾ ਸਿੰਘ)
- ਮੇਰੇ ਵੱਡੇ ਵਡੇਰੇ (ਗਿਆਨੀ ਗੁਰਦਿੱਤ ਸਿੰਘ)
ਪ੍ਰ:5) ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਦਿਓ:-
(2×2=4)
- ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਝ ਕਹਿੰਦੇ ਹਨ?
- ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ?
- ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਕਿਉਂ ਦੇਣਾ ਚਾਹੀਦਾ ਹੈ?
- ਬਾਬਾ ਰਾਮ ਸਿੰਘ ਜੀ ਨੂੰ 'ਬਾਬਾ' ਕਿਉਂ ਕਿਹਾ ਜਾਂਦਾ ਹੈ?
ਪ੍ਰ:6) ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਿਖੋ:-
(6)
- ਕੁਲਫ਼ੀ (ਪ੍ਰਿੰ: ਸੁਜਾਨ ਸਿੰਘ)
- ਧਰਤੀ ਹੇਠਲਾ ਬਲਦ (ਕੁਲਵੰਤ ਸਿੰਘ ਵਿਰਕ)
ਪ੍ਰ:7) ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਦਿਓ:-
(2×2=4)
- ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ?
- ਮਾਨ ਸਿੰਘ ਨੇ ਕਰਮ ਸਿੰਘ ਦੇ ਬਾਪੂ ਨੂੰ 'ਧਰਤੀ ਹੇਠਲਾ ਬਲਦ' ਕਿਉਂ ਕਿਹਾ ਹੈ?
- ਕਰਮ ਸਿੰਘ ਦਾ ਸੁਭਾਅ ਕਿਹੋ-ਜਿਹਾ ਸੀ?
- ਮਾਸੀ ਇੰਗਲੈਂਡ ਤੋਂ ਕਿਉਂ ਪਰਤ ਆਉਣਾ ਚਾਹੁੰਦੀ ਹੈ ? ?
ਪ੍ਰ:8) ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿਤਰਨ ਲਿਖੋ:-
(5)
- ਵੀਰਾਂ ਵਾਲੀ (ਬੰਬ ਕੇਸ)
- ਔਰੰਗਜ਼ੇਬ (ਜ਼ਫ਼ਰਨਾਮਾ)
ਪ੍ਰ:9) ਹੇਠ ਦਿੱਤੇ ਵਾਰਤਾਲਾਪਾਂ ਸੰਬੰਧੀ ਪ੍ਰਸ਼ਨਾਂ ਦੇ ਉੱਤਰ ਦਿਓ:-
(6)
"ਇਹ ਤੁਹਾਡੀ ਪੀੜ੍ਹੀ ਦੀ ਆਦਤ ਬਣ ਗਈ ਹੈ, ਹਰ ਚੀਜ਼ ਨੂੰ ਉਲਟਾ ਕਰਕੇ ਦੇਖੋ।"
- ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ?
- ਇਹ ਸ਼ਬਦ ਕਿਸਨੇ, ਕਿਸਨੂੰ ਕਹੇ?
- ਇਸ ਵਿੱਚ ਕਿਹੜੀ ਪੀੜ੍ਹੀ ਦੀ ਗੱਲ ਕੀਤੀ ਗਈ ਹੈ?
ਜਾਂ
"ਮਿਲ ਗਈ, ਵੇ ਪੁੱਤ, ਸਿੱਖਿਆ। ਹੁਣ ਮੇਰੇ ਮਗਰ ਇਹ ਗੱਲ ਨਾ ਪਾ ਦਿਓ।"
- ਇਹ ਸ਼ਬਦ ਕਿ ਇਕਾਂਗੀ ਵਿੱਚੋਂ ਹਨ?
- ਇਹ ਇਕਾਂਗੀ ਕਿਸ ਨੇ ਲਿਖਿਆ ਹੈ?
- ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ?
ਪ੍ਰ:10) ਨਾਵਲ "ਇੱਕ ਹੋਰ ਨਵਾਂ ਸਾਲ" ਦੇ ਆਧਾਰ 'ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿਤਰਨ ਲਿਖੋ:-
(5)
- ਬੰਤਾ
- ਤਾਰੋ
- ਅਸ਼ਕ
