Showing posts with label PROMOTION IN EDUCATION DEPARTMENT. Show all posts
Showing posts with label PROMOTION IN EDUCATION DEPARTMENT. Show all posts

HEADMASTER CHANDIGARH DEPUTATION: ਹੈਡਮਾਸਟਰਾਂ ਦੀ ਡੈਪੂਟੇਸ਼ਨਾਂ ਲਈ ਅਰਜ਼ੀਆਂ ਦੀ ਮੰਗ

HEADMASTER CHANDIGARH DEPUTATION: ਹੈਡਮਾਸਟਰਾਂ ਦੀ ਡੈਪੂਟੇਸ਼ਨਾਂ ਲਈ ਅਰਜ਼ੀਆਂ ਦੀ ਮੰਗ 


ਚੰਡੀਗੜ੍ਹ, 24 ਮਈ 2023

ਚੰਡੀਗੜ ਡੈਪੂਟੇਸ਼ਨ ਤੇ ਜਾਣ ਵਾਲੇ ਚਾਹਵਾਨ ਹੈਡ ਮਾਸਟਰਾਂ, ਜਿਨ੍ਹਾਂ ਦਾ ਮੌਜੂਦਾ ਕਾਡਰ ਵਿਚ ਪਿਛਲੇ ਪੰਜ ਸਾਲ ਦਾ ਤਜ਼ਰਬਾ ਹੋਵੇ, ਉਨਾਂ ਦੀਆਂ ਪਿਛਲੇ ਪੰਜ ਸਾਲਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ ਸਮਰੱਥ ਅਥਾਰਟੀ ਤੋਂ ਕਾਊਂਟਰ ਸਾਈਨ ਹੋਣ, ਸ਼ਿਕਾਇਤ ਪੜ੍ਹਤਾਲ ਨਾ ਹੋਣ ਸਬੰਧੀ ਸਰਟੀਫਿਕੇਟ, ਇੰਟੈਗਰੈਟੀ ਸਰਟੀਫਿਕੇਟ, ਵਿਜੀਲੈਂਸ ਕਲੀਅਰੈਂਸ ਸਰਟੀਫਿਕੇਟ, ਨਿਯੁਕਤੀ ਪੱਤਰ ਅਤੇ ਰੈਗੂਲਰ/ਕਨਫਰਮ ਹੋਣ ਦੇ ਹੁਕਮਾਂ ਸਮੇਤ ਕੇਸ ਮੁਕੰਮਲ ਕਰਕੇ ਨਾਲ ਨੱਥੀ ਪ੍ਰਫਾਰਮੇ ਅਨੁਸਾਰ ਇਕ ਲਿਸਟ ਤਿਆਰ ਕਰਕੇ ਡਾਇਰੈਕਟੋਰੇਟ ਵਿਖੇ ਵਿਸ਼ੇਸ ਹਰਕਾਰੇ ਰਾਹੀਂ ਫਿਜੀਕਲ ਤੌਰ ਤੇ 3 ਦਿਨਾਂ ਦੇ ਅੰਦਰ-ਅੰਦਰ ਭੇਜੇ ਜਾਣ।



 ਮਿਤੀ 24.05.2023 ਤੇ ਬਾਅਦ ਪ੍ਰਾਪਤ ਹੋਣ ਵਾਲੇ ਕੇਸ ਵਿਚਾਰੇ ਨਹੀ ਜਾਣਗੇ। ਅਧੂਰੇ ਕੇਸ ਪ੍ਰਾਪਤ ਹੋਣ ਦੀ ਸੂਰਤ ਵਿੱਚ ਸਬੰਧਤਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।


DEO LUDHIANA SENIORITY LIST: ਲੁਧਿਆਣਾ ਜ਼ਿਲ੍ਹੇ ਵਿੱਚ DEO ਲਾਉਣ ਲਈ ਪ੍ਰਿੰਸੀਪਲਾਂ ਦੀ ਸੀਨੀਆਰਤਾ ਸੂਚੀ

 

DEO APPOINTMENT: ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਨਿਯੁਕਤੀ ਸਬੰਧੀ ਨਵਾਂ ਫੈਸਲਾ, ਪੜ੍ਹੋ

ਸਿੱਖਿਆ ਵਿਭਾਗ ਦਾ ਫੈਸਲਾ ਜ਼ਿਲ੍ਹਾ ਵਾਇਜ਼ ਸੀਨੀਆਰਤਾ ਅਨੁਸਾਰ ਜਿਲਾ ਸਿੱਖਿਆ ਅਫਸਰ (ਸੈ.ਸਿ ਐ.ਸਿ) ਕੀਤੇ ਜਾਣਗੇ ਨਿਯੁਕਤ।

ਚੰਡੀਗੜ੍ਹ, 7 ਮਾਰਚ,2023


ਸਿੱਖਿਆ ਵਿਭਾਗ ਵੱਲੋਂ ਜਿਲਿਆਂ ਵਿੱਚ ਸੀਨੀਆਰਤਾ ਅਨੁਸਾਰ ਜਿਲਾ ਸਿੱਖਿਆ ਅਫਸਰ (ਸੈ.ਸਿਐ ਸਿ) ਨੂੰ ਨਿਯੁਕਤ ਕਰਨ ਲਈ ਫੈਸਲਾ ਕੀਤਾ ਹੈ । ਇਸ ਸਬੰਧੀ ਜਿਲ੍ਹੇ ਵਿੱਚ ਤੈਨਾਤ ਪੀ.ਈ.ਐਸ ਗਰੁੱਪ-ਏ ਕਾਡਰ ਦੇ ਪ੍ਰਿੰਸੀਪਲ ਅਧਿਕਾਰੀ ਜਿਨਾਂ ਦੀ ਸੀਨੀਆਰਤਾ ਸੂਚੀ ਵਿਭਾਗ ਵੱਲੋਂ ਜ਼ਿਲ੍ਹਾ ਵਾਇਜ਼ ਜਾਰੀ ਕੀਤੀ ਹੈ ਇਹਨਾਂ  ਅਧਿਕਾਰੀਆਂ ਤੋਂ ਜਿਲਾ ਸਿੱਖਿਆ ਅਫਸਰ (ਸੈ.ਸਿ ਐ.ਸਿ) ਲਗਣ ਲਈ ਸਹਿਮਤੀ / ਅਸਹਿਮਤੀ ਪੱਤਰ ਭਰਵਾ ਕੇ ਮਿਤੀ 09.03.2023 ਤੱਕ ਦਫਤਰ ਦੀ ਈ-ਮੇਲ s3dpise@gmail.com ਤੇ ਮੰਗੀ ਗਈ ਹੈ। 



ਜ਼ਿਲ੍ਹਾ ਮੋਗਾ ਦੇ ਪ੍ਰਿੰਸੀਪਲਾਂ ਦੀ ਸੀਨੀਆਰਤਾ ਸੂਚੀ ਹੇਠਾਂ ਦਿੱਤੀ ਗਈ ਹੈ। ਲੁਧਿਆਣਾ ਅਤੇ ਹੋਰ ਜ਼ਿਲਿਆਂ ਦੀ ਸੂਚੀ ਦੇਖੋ ਇਥੇ 

LECT/HM/VOC.MASTER PROMOTION TO PRINCIPAL: ਪ੍ਰਿੰਸੀਪਲਾਂ ਦੀ ਤਰੱਕੀ ਲਈ ਅਹਿਮ ਖ਼ਬਰ, ਅੱਜ ਹੋਵੇਗੀ DPC ਦੀ ਮੀਟਿੰਗ

ਚੰਡੀਗੜ੍ਹ 14 ਅਕਤੂਬਰ ‌

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਲੈਕਚਰਾਰਾਂ, ਵੋਕੇਸ਼ਨਲ ਲੈਕਚਰਾਰ ਵੋਕੇਸਨਲ ਮਾਸਟਰਾਂ ਅਤੇ ਹੈੱਡਮਾਸਟਰਾਂ ਤੋਂ ਬਤੌਰ ਪ੍ਰਿੰਸੀਪਲ ਪਦ-ਉੱਨਤ ਕਰਨ ਲਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। 



ਲੈਕਚਰਾਰਾਂ, ਵੋਕੇਸ਼ਨਲ ਲੈਕਚਰਾਰ ਵੋਕੇਸਨਲ ਮਾਸਟਰਾਂ ਅਤੇ ਹੈੱਡਮਾਸਟਰਾਂ ਤੋਂ ਬਤੌਰ ਪ੍ਰਿੰਸੀਪਲ ਪਦ-ਉੱਨਤ ਕਰਨ ਸਬੰਧੀ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਮਿਤੀ 30-09-2022 ਨੂੰ 11.30 ਵਜੇ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਜੀ ਦੇ ਦਫਤਰ ਕਮਰਾ ਨੰ: 721 ਸੱਤਵੀਂ ਮੰਜਿਲ ਪੰਜਾਬ ਸਿਵਲ ਸਕੱਤਰੇਤ-2, ਸੈਕਟਰ-9, ਚੰਡੀਗੜ੍ਹ ਵਿਖੇ ਨਿਸਚਿਤ ਕੀਤੀ ਗਈ ਸੀ। 


ਦਫਤਰੀ ਕਾਰਨਾਂ ਕਰਕੇ ਹੁਣ ਇਹ ਮੀਟਿੰਗ ਮੁਲਤਵੀ ਕਰਦੇ ਹੋਏ ਮਿਤੀ 14-10-2022 ਨੂੰ 11.30 ਵਜੇ ਨਿਸ਼ਚਿਤ ਕੀਤੀ ਗਈ ਹੈ।  READ OFFICIAL LETTER HERE 

ਸਿੱਖਿਆ ਵਿਭਾਗ ਦੇ 14 ਸੀਨੀਅਰ ਸਹਾਇਕ ਪਦਉਨਤ ਹੋ ਕੇ ਬਣੇ ਸੁਪਰਡੰਟ

 ਸਿੱਖਿਆ ਵਿਭਾਗ ਦੇ 14 ਸੀਨੀਅਰ ਸਹਾਇਕ ਪਦਉਨਤ ਹੋ ਕੇ ਬਣੇ ਸੁਪਰਡੰਟ

- ਪ੍ਰਭਜੀਤ ਸਿੰਘ ਨੇ ਵਿਭਾਗ ਦੇ ਰਜਿਸਟਰਾਰ ਅਤੇ ਸੀਮਾ ਪਰਦੀਪ ਨੇ ਸਹਾਇਕ ਰਜਿਸਟਰਾਰ ਵਜੋਂ ਅਹੁਦਾ ਸੰਭਾਲਿਆ

ਐਸ.ਏ.ਐਸ.ਨਗਰ, 19 ਅਗਸਤ ( ) - ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦੇ ਸੁਪਰਡੰਟ ਪ੍ਰਭਜੀਤ ਸਿੰਘ ਪਦਉਨਤ ਹੋ ਕੇ ਵਿਭਾਗ ਦੇ ਰਜਿਸਟਰਾਰ ਅਤੇ ਮੈਡਮ ਸੀਮਾ ਪਰਦੀਪ ਸੁਪਰਡੰਟ ਤੋਂ ਸਹਾਇਕ ਰਜਿਸਟਰਾਰ ਪਦਉਨਤ ਹੋਏ ਹਨ। ਇਸ ਦੇ ਨਾਲ ਹੀ 14 ਸੀਨੀਅਰ ਸਹਾਇਕਾਂ ਦੀ ਸੁਪਰਡੰਟ ਵਜੋਂ ਪਦਉਨਤੀ ਹੋਈ ਹੈ ਜਿਨਾਂ ਵਿੱਚ ਸ਼ਸੀ ਕਿਰਨ, ਨਗਿੰਦਰ ਸਿੰਘ, ਰਜਿੰਦਰ ਕੌਰ, ਸੰਦੀਪ ਕੌਰ, ਰਵਿੰਦਰਪਾਲ, ਵਿਸ਼ਾਲ ਸਿੰਗਾਰੀ, ਮੋਹਨ ਸਿੰਘ ਭੜੀ, ਨੀਰੂ ਖੇੜਾ, ਇੰਦਰਜੀਤ ਸਿੰਘ, ਸੋਨੀਆ, ਤੇਜਿੰਦਰ ਸਿੰਘ, ਸਰਬਜੀਤ ਕੌਰ ਰੇਖੀ, ਹਰਿੰਦਰ ਕੁਮਾਰ, ਰੁਪਿੰਦਰ ਸਿੰਘ ਸ਼ਾਮਿਲ ਹਨ। ਨਵੇਂ ਬਣੇ ਅਧਿਕਾਰੀਆਂ ਨੇ ਜਿੱਥੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਜਸਪ੍ਰੀਤ ਤਲਵਾੜ ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ) ਦਾ ਧੰਨਵਾਦ ਕਰਦਿਆਂ ਕਿਹਾ ਉਹ ਵਿਭਾਗ ਵੱਲੋਂ ਸੌਂਪੀ ਗਈ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਉਥੇ ਪਦਉਨਤ ਹੋਏ ਅਧਿਕਾਰੀਆਂ ਨੇ ਕਿਹਾ ਕਿ ਮਨਿਸਟੀਰੀਅਲ ਸਟਾਫ਼ ਐਸ਼ੋਸੀਏਸ਼ਨ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੇ ਉਪਰਾਲੇ ਸਦਕਾ ਹੀ ਵਿਭਾਗ ਵਿੱਚ ਪਦਉਨਤੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। 

HOLIDAYS IN SCHOOL AUGUST 2022: ਅਗਸਤ ਮਹੀਨੇ ਸਕੂਲਾਂ ਵਿੱਚ 9 ਛੁੱਟੀਆਂ ਹੋਣਗੀਆਂ 


ਉਨਾਂ ਕਿਹਾ ਕਿ ਇਸ ਤੋਂ ਬਾਅਦ ਹੁਣ ਕਲਰਕ ਤੋਂ ਸੀਨੀਅਰ ਸਹਾਇਕ ਅਤੇ ਸੇਵਾਦਾਰ ਤੋਂ ਕਲਰਕ ਦੀਆਂ ਤਰੱਕੀਆਂ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਨਵੇਂ ਬਣੇ ਅਧਿਕਾਰੀਆਂ ਨੇ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ) ਕੁਲਜੀਤਪਾਲ ਸਿੰਘ ਮਾਹੀ ਨਾਲ ਮੁਲਾਕਾਤ ਕੀਤੀ। ਮਾਹੀ ਵੱਲੋਂ ਜਿੱਥੇ ਨਵੇਂ ਪਦਉਨਤ ਹੋਏ ਅਧਿਕਾਰੀਆਂ ਨੂੰ ਵਧਾਈ ਦਿੱਤੀ ਉਥੇ ਉਨਾਂ ਕਿਹਾ ਕਿ ਉਹ ਵਿਭਾਗ ਵੱਲੋਂ ਸੌਂਪੀ ਗਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ਐਸ਼ੋਸੀਏਸ਼ਨ ਦੇ ਪ੍ਰਧਾਨ ਰਣਧੀਰ ਸਿੰਘ ਕੈਂਲੋਂ, ਰਤਨ ਭੂਸ਼ਣ ਪੀ.ਏ., ਸੰਜੀਵ ਸ਼ਰਮਾ ਸੁਪਰਡੰਟ, ਗੁਰਸੇਵਕ ਸਿੰਘ ਪ੍ਰੈਸ ਸਕੱਤਰ ਨੇ ਵੀ ਵਧਾਈ ਦਿੱਤੀ। 

 

ਨਵੇਂ ਪਦਉਨਤ ਹੋਏ ਅਧਿਕਾਰੀਆਂ ਨਾਲ ਡਾਇਰੈਕਟਰ ਸਿੱਖਿਆ ਵਿਭਾਗ ਕੁਲਜੀਤਪਾਲ ਸਿੰਘ ਮਾਹੀ ਤੇ ਹੋਰ।


ਵੱਡੀ ਖ਼ਬਰ: ਮਾਸਟਰ ਕੇਡਰ ਤੋਂ ਪਦ ਉੱਨਤ ਸਾਰੇ ਲੈਕਚਰਾਰਾਂ ਦਾ ਹੋਵੇਗਾ DEPARTMENTAL TEST , ਹਦਾਇਤਾਂ ਜਾਰੀ

 

 

 

ਵੱਡੀ ਖ਼ਬਰ: ਮਾਸਟਰ ਕੇਡਰ ਤੋਂ ਪਦ ਉੱਨਤ ਸਾਰੇ ਲੈਕਚਰਾਰਾਂ ਦਾ ਹੋਵੇਗਾ DEPARTMENTAL TEST , ਹਦਾਇਤਾਂ ਜਾਰੀ  ਸਿੱਖਿਆ  ਵਿਭਾਗ ਅਗਸਤ, 2018 ਤੋਂ ਬਾਅਦ ਪ੍ਰਮੋਟ ਹੋਏ ਸਾਰੇ ਲੈਕਚਰਾਰਾਂ ਦਾ ਵਿਭਾਗੀ ਟੈਸਟ ਲਵੇਗਾ, ਸਾਰੇ ਲੈਕਚਰਾਰਾਂ ਨੂੰ ਇਹ ਟੈਸਟ ਦੇਣਾ ਲਾਜ਼ਮੀ ਹੈ । 

ਟੈਸਟ ਨੂੰ ਪਾਸ ਕਰਨ ਲਈ ਕੁੱਲ ਚਾਰ ਮੌਕੇ
 ਇਹ ਵਿਭਾਗੀ ਟੈਸਟ ਸਾਲ ਵਿੱਚ ਦੋ ਵਾਰ ਹੋਵੇਗਾ ਅਤੇ ਇਸ ਟੈਸਟ ਨੂੰ ਪਾਸ ਕਰਨ ਲਈ ਕੁੱਲ ਚਾਰ ਮੌਕੇ ਦਿੱਤੇ ਜਾਣਗੇ । 


ਟੈਸਟ ਵਿਚ ਕੁੱਲ 75 ਮਲਟੀਪਲ ਚੁਆਇਸ ਪ੍ਰਸ਼ਨ ਹੋਣਗੇ। 4, ਟੈਸਟ ਹਲ ਕਰਨ ਲਈ 90 ਮਿੰਟ ਦਾ ਸਮਾਂ ਦਿੱਤਾ ਜਾਵੇਗਾ। 


ਪ੍ਰਸ਼ਨ ਪੱਤਰ ਦੇ ਦੋ ਭਾਗ 
5. ਪ੍ਰਸ਼ਨ ਪੱਤਰ ਦੇ ਦੋ ਭਾਗ ਹੋਣਗੇ ਪਹਿਲੇ ਭਾਗ ਵਿੱਚ ਲੈਕਚਰਾਰ ਦੇ ਵਿਸ਼ੇ ਨਾਲ ਸੰਬੰਧਿਤ 50 ਪ੍ਰਸ਼ਨ ਅਤੇ ਦੂਜੇ ਭਾਗ ਵਿੱਚ ਕੰਪਿਊਟਰ ਦੀ ਆਮ ਜਾਣਕਾਰੀ ਨਾਲ ਸੰਬੰਧਿਤ 25 ਪ੍ਰਸ਼ਨ 


ਪ੍ਰਸ਼ਨ ਗ੍ਰੈਜੂਏਸ਼ਨ ਪੱਧਰ ਦੇ

ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਗ੍ਰੈਜੂਏਸ਼ਨ ਪੱਧਰ ਦੇ ਹੋਣਗੇ। 
 ਕੰਪਿਊਟਰ ਨਾਲ ਸੰਬੰਧਿਤ 25 ਪ੍ਰਸ਼ਨ ਲੈਕਚਰਾਰਾਂ ਦੀ ਕੰਪਿਊਟਰ proficiency ਚੈੱਕ ਕਰਨ ਦੇ ਮੰਤਵ ਨਾਲ ਬਣਾਏ ਜਾਣਗੇ । 



ਹਰ ਪ੍ਰਸ਼ਨ ਦੇ ਉੱਤਰ ਦੀਆਂ ਚਾਰ ਆਪਸ਼ਨਸ ਹੋਣਗੀਆਂ । 
 ਲੈਕਚਰਾਰ ਦੇ ਆਪਣੇ ਵਿਸ਼ੇ ਅਤੇ ਕੰਪਿਊਟਰ ਵਿੱਚ ਵਿੱਚ ਅਲੱਗ-ਅਲੱਗ 33 % ਅੰਕ ਪ੍ਰਾਪਤ ਕਰਨੇ ਪਾਸ ਹੋਣ ਲਈ ਜਰੂਰੀ ਹੌਣਗੇ । 



ਪੋਰਟਲ ਖੁੱਲਣ ਤੇ ਲੈਕਚਰਾਰ ਈ-ਪੰਜਾਬ ਸਕੂਲ ਦੀ ਵੈਬਸਾਈਟ ਤੋਂ ਆਪਣੀ ਸਟਾਫ ਆਈ.ਡੀ. ਵਿੱਚ ਲੌਗ-ਇੰਨ ਕਰਕੇ ਟੈਸਟ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਸਮੇਂ ਸਮੇਂ ਤੇ ਵਿਭਾਗ ਦੀ ਵੈੱਬਸਾਈਟ ssapunjab.org ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ ।

ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਪਦ ਉੱਨਤ ਲੈਕਚਰਾਰਾਂ ਦਾ  ਵਿਭਾਗੀ ਟੈਸਟ  ਲਈ ਸਿਲੇਬਸ ਜਾਰੀ ਕਰ ਦਿੱਤਾ ਹੈ। 

ਵਿਸ਼ਾ ਵਾਇਜ਼ ਸਿਲੇਬਸ ਕਰੋ ਡਾਊਨਲੋਡ

ਕਦੋਂ ਹੋਵੇਗਾ ਟੈਸਟ? 
ਸਿੱਖਿਆ ਵਿਭਾਗ ਵੱਲੋਂ ਮਾਸਟਰ ਕੇਡਰ ਤੋਂ ਪਦ ਉੱਨਤ ਲੈਕਚਰਾਰਾਂ ਦਾ  ਵਿਭਾਗੀ ਟੈਸਟ 12 ਦਸੰਬਰ 2021 ਨੂੰ ਲਿਆ ਜਾਵੇਗਾ।










MASTER TO LECTURER PROMOTION: ਇੰਜ ਕਰੋ ਆਨਲਾਈਨ ਸਟੇਸ਼ਨ ਚੋਣ

 

ਸਟੇਸ਼ਨ ਚੋਣ ਕਰਨ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ- ਪਦ ਉਨੰਤ ਕਰਮਚਾਰੀ ਆਪਣੀ Staff Login ID ਵਿੱਚ ਲਾਗਿਨ ਕਰਨ ਉਪਰੰਤ ਉਹ ਸਟੇਸ਼ਨ ਚੋਣ (Station Choice) ਦੇ ਲਿੰਕ ਤੇ ਕਲਿਕ ਕਰਨਗੇ। 

 ਸਟੇਸ਼ਨ ਚੋਣ (Station Choice) ਦੇ ਲਿੰਕ ਤੇ ਕਲਿਕ ਕਰਨ ਤੇ ਖਾਲੀ ਸਟੇਸ਼ਨਾਂ ਦੀ ਲਿਸਟ ਦਿਖਾਈ ਦੋਵੇਗੀ। ਸਾਰੇ ਕਰਮਚਾਰੀਆਂ ਨੂੰ ਆਪਣੇ ਵਿਸ਼ੇ ਨਾਲ ਸਬੰਧਤ ਆਪਣੀ ਪ੍ਰਾਥਮਿਕਤਾ ਅਨੁਸਾਰ ਵੱਧ ਤੋਂ ਵੱਧ ਸਟੇਸ਼ਨ ਚੋਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 ਜੇਕਰ ਕਿਸੇ ਕਰਮਚਾਰੀ ਵਲੋਂ ਪ੍ਰਾਥਮਿਕਤਾ ਅਨੁਸਾਰ ਚੋਣ ਕੀਤੇ ਗਏ ਸਾਰੇ ਸਟੇਸ਼ਨਾਂ ਦੀ ਕਿਸੇ ਨਾ ਕਿਸੇ ਹੋਰ ਸੀਨੀਅਰ ਕਰਮਚਾਰੀਆਂ ਵੱਲੋਂ ਚੋਣ ਕਰ ਲਈ ਜਾਂਦੀ ਹੈ ਤਾਂ ਉਸ ਸਥਿਤੀ ਵਿੱਚ ਵਿਭਾਗ ਵੱਲੋਂ ਕਰਮਚਾਰੀ ਨੂੰ ਆਪਣੇ ਪੱਧਰ ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ।


 ਸਟੇਸ਼ਨ ਸਿਲੈਕਟ ਕਰਨ ਉਪਰੰਤ ਸਬਮਿਟ (Submit ਬਟਨ ਕਲਿਕ ਕਰਨਗੇ । ਇੱਥੇ ਇਹ ਵੀ ਸਪਸ਼ੱਟ ਕੀਤਾ ਜਾਂਦਾ ਹੈ ਕਿ ਜੇਕਰ ਕੋਈ ਕਰਮਚਾਰੀ ਸਟੇਸ਼ਨ ਦੀ ਚੋਣ ਨਹੀਂ ਕਰਦਾ ਤਾਂ ਵਿਭਾਗ ਵੱਲੋਂ ਆਪਣੇ ਪਧੱਰ ਤੇ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ।

MASTER TO LECTURER PROMOTION: ਪਦ ਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਅਲਾਟਮੈਂਟ ਅੱਜ ਤੋਂ,

 

 ਸਿੱਖਿਆ ਵਿਭਾਗ ਵੱਲੋਂ  ਮਿਤੀ 03-01-2022 ਨੂੰ ਜਾਰੀ ਕੀਤੇ ਪਬਲਿਕ ਨੋਟਿਸ ਦੀ ਲਗਾਤਾਰਤਾ ਵਿੱਚ ਲਿਖਿਆ ਗਿਆ ਹੈ ਕਿ ਮਾਸਟਰ/ਮਿਸਟ੍ਰੈਸ ਕਾਡਰ ਦੀ ਮਿਤੀ 19-06-2019 ਨੂੰ ਜਾਰੀ ਕੀਤੀ ਸਾਂਝੀ ਸੀਨੀਆਰਤਾ ਸੂਚੀ ਦੇ ਆਧਾਰ ਤੇ ਮਿਤੀ 01-01-2022 ਰਾਹੀਂ ਮਾਸਟਰ/ਮਿਸਟ੍ਰੈਸ ਕਾਡਰ ਤੋਂ ਬਤੋਰ ਲੈਕਚਰਾਰ ਪੰਜਾਬੀ, ਹਿੰਦੀ, ਹਿਸਟਰੀ, ਮੈਥ, ਇਕਨਾਮਿਕਸ, ਕਮਰਸ, ਕਮਿਸਟਰੀ, ਬਾਇਓਲੋਜੀ, ਫਿਜੀਕਸ ਅਤੇ ਜੋਗਰਾਫੀ ਵਿਸ਼ਿਆਂ ਵਿੱਚ ਆਰਜ਼ੀ ਤੋਰ ਤੇ (provisional) ਪਦ-ਉਨਤੀਆਂ ਕੀਤੀਆਂ ਗਈਆਂ ਸਨ।



 ਇਨ੍ਹਾਂ ਪਦ ਉਨੌਤ ਹੋਏ ਕਰਮਚਾਰੀਆਂ ਨੂੰ ਉਨ੍ਹਾਂ ਦੇ ਸਬੰਧਤ ਵਿਸ਼ਿਆਂ ਵਿੱਚ ਬਤੌਰ ਲੈਕਚਰਾਰ ਤੈਨਾਤੀ ਕਰਨ ਲਈ ਮਿਤੀ 03-01-2022 ਨੂੰ ਪਬਲਿਕ ਨੋਟਿਸ ਜਾਰੀ ਕਰਦੇ ਹੋਏ ਈ-ਪੰਜਾਬ ਦੀ ਸਟਾਫ ਲੋਗ ਇੰਨ ਆਈ.ਡੀ ਵਿੱਚ ਵਿਭਾਗ ਵਲੋਂ ਤਿਆਰ ਕੀਤੇ ਸਾਫਟਵੇਅਰ ਰਾਹੀਂ ਸਟੇਸ਼ਨ ਦੀ ਚੋਣ ਕਰਵਾਈ ਗਈ ਸੀ ਪ੍ਰੰਤੂ ਮਿਤੀ 05-01-2022 ਨੂੰ ਵਿਭਾਗ ਵੱਲੋਂ ਬਤੋਰ ਲੈਕਚਰਾਰਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਉਸ ਉਪਰੰਤ ਹੀ ਚੋਣ ਜਾਬਤਾ ਲਾਗੂ ਹੋਣ ਕਾਰਨ ਪਦ-ਉਨੱਤ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਅਲਾਟਮੈਂਟ ਦੇ ਹੁਕਮ ਜਾਰੀ ਨਹੀਂ ਕੀਤੇ ਜਾ ਸਕੇ। 


 ਹੁਣ ਇਨ੍ਹਾਂ ਪਦ-ਉਨਤ ਹੋਏ ਕਰਮਚਾਰੀਆਂ ਵੱਲੋਂ ਮੁੜ ਤੋਂ ਮਿਤੀ 25-04-2022 ਤੋਂ ਮਿਤੀ 27-042022 ਤੱਕ ਆਪਣੀ ਈ-ਪੰਜਾਬ ਦੀ ਸਟਾਫ ਲੋਗ ਇੰਨ ਆਈ.ਡੀ ਵਿੱਚ ਵਿਭਾਗ ਵਲੋਂ ਤਿਆਰ ਕੀਤੇ ਸਾਫਟਵੇਅਰ ਰਾਹੀਂ ਸਟੇਸ਼ਨ ਦੀ ਚੋਣ ਕੀਤੀ ਜਾਵੇਗੀ।




ਚੋਣ ਜ਼ਾਬਤੇ'ਚ ਵੀ ਪਰਮੋਟ ਹੋਏ ਹੈਡ ਟੀਚਰਾਂ ਨੂੰ ਸਟੇਸ਼ਨ ਚੁਆਇਸ ਦੀ ਜਾਗੀ ਉਮੀਦ, ਸਪੇਟਾ ਯੂਨੀਅਨ ਵੱਲੋਂ ਏਡੀਸੀ ਨਾਲ ਮੁਲਾਕਾਤ

ਲੁਧਿਆਣਾ, ,28 ਫਰਵਰੀ 2822

ਚੋਣ ਜ਼ਾਬਤੇ'ਚ ਵੀ  ਪਰਮੋਟ ਹੋਏ ਹੈਡ ਟੀਚਰਾਂ ਨੂੰ  ਸਟੇਸ਼ਨ ਚੁਆਇਸ ਦੀ ਜਾਗੀ ਉਮੀਦ, ਸਪੇਟਾ ਯੂਨੀਅਨ ਵੱਲੋਂ ਏਡੀਸੀ ਨਾਲ ਮੁਲਾਕਾਤ।




72 ਈਟੀਟੀ ਅਧਿਆਪਕਾਂ ਦੀ ਬਤੌਰ ਹੈੱਡ ਟੀਚਰ ਪ੍ਰਮੋਸ਼ਨਾ ਕਰਵਾਉਣ ਲਈ ਸਪੇਟਾ ਯੂਨੀਅਨ, ਲੁਧਿਆਣਾ ਦਾ ਇਕ ਉਚ ਪੱਧਰੀ ਵਫਦ ਸੂਬਾ ਪ੍ਰਧਾਨ ਸ਼ੇਰ ਸਿੰਘ ਛਿੱਬਰ ਤੇ ਧੰਨਾ ਸਿੰਘ ਸਵੱਦੀ ਦੀ ਅਗਵਾਈ ਵਿਚ ਏਡੀਸੀ (ਜਨਰਲ) ਰਾਹੁਲ ਚਾੱਬਾ ਨੂੰ ਮਿਲਿਆ। 



ਏਡੀਸੀ ਸਾਹਿਬ ਨੇ ਮੌਕੇ ਤੇ ਹੀ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਜੀ ਨੂੰ ਅਧਿਆਪਕਾਂ ਦੀ ਪ੍ਰਮੋਸ਼ਨਾਂ ਕਰਨ ਲਈ ਪ੍ਰਵਾਨਗੀ ਪੱਤਰ ਭੇਜਣ ਲਈ ਕਿਹਾ ਤਾਂ ਜੋ ਪ੍ਰਵਾਨਗੀ ਉਪਰੰਤ ਈਟੀਟੀ ਤੋਂ ਹੈਡ ਟੀਚਰਾਂ ਦੀ ਪ੍ਰਮੋਸ਼ਨਾਂ ਦੇ ਆਰਡਰ ਜਾਰੀ ਹੋ ਸਕਣ। 



ਇਸ ਵਫਦ ਵਿਚ ਪ੍ਰਭਦਿਆਲ ਸਿੰਘ, ਸਰਬਜੀਤ ਸਿੰਘ ਚੌਕੀਮਾਨ ਤੇ ਕੁਲਦੀਪ ਸਿੰਘ ਮਹੋਲੀ ਤੇ ਕੁਲਦੀਪ ਸਿੰਘ ਹਸਨਪੁਰ ਵੀ ਸ਼ਾਮਲ ਸਨ।

ਲੈਕਚਰਾਰ ਪ੍ਰਮੋਸ਼ਨ ਲਈ ਸਟੇਸ਼ਨ ਚੁਆਇਸ ਸ਼ੁਰੂ, ਇੰਜ ਕਰੋ ਅਪਲਾਈ

 

ਲੈਕਚਰਾਰ ਪ੍ਰਮੋਸ਼ਨ ਲਈ ਸਟੇਸ਼ਨ ਚੁਆਇਸ ਸ਼ੁਰੂ



ਸਿੱਖਿਆ ਵਿਭਾਗ ਵੱਲੋ ਕੀਤੀਆਂ ਗਈਆਂ ਲੈਕਚਰਾਰ ਦੀਆ ਤਰੱਕੀਆਂ ਲਈ ਪਦ ਉੱਨਤ ਲੈਕਚਰਾਰ Epunjab portal ਤੇ ਆਪਣੇ Staff Login Id ਤੇ login ਕਰਕੇ ਸਟੇਸ਼ਨ ਅਲਾਟਮੈਂਟ link ਤੇ click ਕਰਕੇ ਆਪਣੇ ਤੈਨਾਤੀ ਵਾਲੇ ਸਟੇਸ਼ਨ ਲਈ ਅਪਲਾਈ ਕਰ ਸਕਦੇ ਹਨ।

LINK FOR APPLYING ONLINE

https://www.epunjabschool.gov.in/

ਪ੍ਰਮੋਸ਼ਨਾਂ ਉਪਰੰਤ ਸਟੇਸ਼ਨ ਜੁਆਇੰਨ ਨਾਂ ਕਰਨ ਵਾਲੇ 59 ਐਚ ਟੀ 2 ਸਾਲਾਂ ਲਈ ਡੀਬਾਰ




ਜਿਲਾ ਸਿੱਖਿਆਅਫਸਰ (ਐ:ਸਿ:) ਲੁਧਿਆਣਾ ਵਲੋਂ   ਈ.ਟੀ.ਟੀ  ਟੀਚਰਾਂ ਨੂੰ ਬਤੌਰ ਹੈਡ ਟੀਚਰ ਪਦ-ਉੱਨਤ ਕੀਤਾ ਗਿਆ ਸੀ। ਪ੍ਰੰਤੂ ਕਰਮਚਾਰੀ ਆਪਣੇ ਨਵੇਂ ਸਟੇਸ਼ਨ ਹਾਜਰ ਹੀਂ ਹੋਏ। ਇਸ ਲਈ ਇਹਨਾਂ ਕਰਮਚਾਰੀਆਂ ਨੂੰ ਹੈਡ ਟੀਚਰ ਦੀ ਪਦ-ਉਨਤੀ ਤੋਂ ਦੋ ਸਾਲ ਲਈ ਡੀਬਾਰ ਕਰ ਦਿੱਤਾ ਗਿਆ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends