RAIN ALERT: ਸੂਬੇ ਵਿੱਚ 2 ਦਿਨਾਂ ਲਈ ਆਰੇਂਜ ਅਲਰਟ
ਇੱਕ ਵਾਰ ਫਿਰ ਤਕੜਾ ਵੈਸਟਰਨ ਡਿਸਟਰਬੇਂਸ 30 ਮਾਰਚ ਤੋਂ 1 ਅਪ੍ਰੈਲ ਤੱਕ ਸਮੁੱਚੇ ਸੂਬੇ ਨੂੰ ਦਰਮਿਆਨੇ ਮੀਂਹ ਨਾਲ ਪ੍ਰਭਾਵਿਤ ਕਰੇਗਾ, ਕਿਤੇ-ਕਿਤੇ ਭਾਰੀ ਮੀਂਹ/ ਮੋਟੀ ਗੜੇਮਾਰੀ ਦੀ ਸੰਭਾਵਣਾ ਹਹੇਗੀ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਸੂਬੇ ਵਿੱਚ ਗੜੇ/ ਗਰਜ਼ ਚਮਕ / ਤੇਜ਼ ਹਵਾਵਾਂ ਚੱਲਣ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। 40 -50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
30 ਮਾਰਚ ਵੀਰਵਾਰ ਤੜਕਸਾਰ ਰਾਜਸਥਾਨ ਤੋਂ ਗਰਜ- ਚਮਕ ਵਾਲੇ ਬੱਦਲਾਂ ਦਾ ਨਿਰਮਾਣ ਸੁਰੂ ਹੋਣ ਦੀ ਆਸ ਹੈ, ਜੋਕਿ ਦੁਪਿਹਰ ਬਾਅਦ ਪੰਜਾਬ/ ਹਰਿਆਣਾ ਅਤੇ ਦਿੱਲੀ ਦਾ ਰੁੱਖ ਕਰਨਾ ਸੁਰੂ ਕਰ ਦੇਣਗੇ, ਸਿਸਟਮ ਨੂੰ ਅਰਬ ਸਾਗਰ ਤੋਂ ਨਮ ਹਵਾਵਾਂ ਦੀ ਸਪੋਟ ਸਦਕਾ 31 ਮਾਰਚ ਨੂੰ ਪੰਜਾਬ ਦੇ ਜਿਆਦਾਤਰ ਜਿਲ੍ਹਿਆਂ ਚ' ਮੀਂਹ ਦੀ ਕਾਰਵਾਈ ਮੁੱਖ ਰਹੇਗੀ। ਜਦਕਿ 1 ਅਪ੍ਰੈਲ ਨੂੰ ਕਾਰਵਾਈ ਘੱਟਦੀ ਹੋਈ ਥੋੜੇ-ਬਹੁਤੇ ਖੇਤਰਾਂ ਸਿਮਟ ਜਾਣੀ, ਪਰ 3-4 ਅਪ੍ਰੈਲ ਮੁੜ ਟੁੱਟਵੇਂ ਭਾਗਾਂ ਚ' ਮੀਂਹ ਦੀ ਵਾਪਸੀ ਹੋ ਸਕਦੀ , ਬੇਮੌਸਮੀ ਬਰਸਾਤਾਂ ਕਿਸਾਨਾ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।