ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਹੋਈਆ ਸੰਪਨ
ਨਿੱਕੇ ਖਿਡਾਰੀਆਂ ਵਿੱਚ ਵੇਖਣ ਨੂੰ ਮਿਲੇ ਵੱਡੇ ਮੁਕਾਬਲੇ -ਡੀਈਓ ਸਤੀਸ਼ ਕੁਮਾਰ
ਪ੍ਰਾਇਮਰੀ ਖੇਡਾਂ ਨੇ ਖਿਡਾਰੀਆਂ ਦੀ ਨਰਸਰੀ -ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਸੁਨੀਲ ਕੁਮਾਰ
ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜਿ਼ਲ੍ਹੇ ਫਾਜਿ਼ਲਕਾ ਦੀਆਂ ਪ੍ਰਾਇਮਰੀ ਖੇਡਾਂ ਦੀ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਜੋਰਦਾਰ ਸੰਪਨ ਹੋਈਆਂ।
ਇਸ ਮੌਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਲਈ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ। ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ।
ਇਸ ਖੇਡ ਪ੍ਰੋਗਰਾਮ ਦੀ ਨਿਗਰਾਨੀ ਕਰਦਿਆਂ ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਸਤੀਸ਼ ਮਿਗਲਾਨੀ ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਅਜੇ ਕੁਮਾਰ ਛਾਬੜਾ ਵੱਲੋਂ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਨਕਲਾਬ ਗਿੱਲ ਨੇ ਕਿਹਾ ਕਿ ਇਹਨਾਂ ਖੇਡਾਂ ਵਿੱਚ ਬਲਾਕ ਫਾਜ਼ਿਲਕਾ 1, ਬਲਾਕ ਫਾਜ਼ਿਲਕਾ 2 ਜਲਾਲਾਬਾਦ 1, ਜਲਾਲਾਬਾਦ 2,ਗੁਰੂਹਰਸਹਾਏ 3, ਅਬੋਹਰ 1, ਅਬੋਹਰ 2 ਅਤੇ ਖੂਈਆਂ ਸਰਵਰ ਬਲਾਕਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ।
ਇਹਨਾਂ ਖੇਡਾਂ ਲਈ ਵੱਖ ਵੱਖ ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ।
ਸਮੁੱਚੇ ਖੇਡ ਪ੍ਰਬੰਧਾ ਦੀ ਨਿਗਰਾਨੀ ਬੀਪੀਈਓ ਫਾਜ਼ਿਲਕਾ 1 ਸੁਨੀਲ ਕੁਮਾਰ,ਬੀਪੀਈਓ ਫਾਜ਼ਿਲਕਾ 2 ਪ੍ਰਮੋਦ ਕੁਮਾਰ ਵੱਲੋਂ ਕੀਤੀ ਗਈ।
ਸੀਐਚਟੀ ਮਨੋਜ ਧੂੜੀਆ, ਸੀਐਚਟੀ ਲਵਜੀਤ ਸਿੰਘ ਗਰੇਵਾਲ,ਮੈਡਮ ਨੀਲਮ ਬਜਾਜ,ਮੈਡਮ ਪ੍ਰਵੀਨ ਕੌਰ ਅਤੇ ਮੈਡਮ ਅੰਜੂ ਬਾਲਾ ,ਮੈਡਮ ਸੋਨਮ ਠਕਰਾਲ, ਕੁਲਬੀਰ ਸਿੰਘ, ਮੈਡਮ ਰੀਤੂ ਕਮਲ , ਰਮੇਸ਼ ਕੁਮਾਰ , ਮਹਾਂਵੀਰ ਟਾਂਕ ਨੇ ਇਸ ਖੇਡ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।
ਬਲਾਕ ਸਪੋਰਟਸ ਅਫ਼ਸਰ ਸੁਰਿੰਦਰ ਵਿਨਾਇਕ,ਮੈਡਮ ਵੰਦਨਾ ਦੇ ਵੱਲੋਂ ਖੇਡਾਂ ਦੇ ਸੰਚਾਲਨ ਲਈ ਸੇਵਾਵਾਂ ਨਿਭਾਈਆਂ।
ਸਟੇਟ ਸੰਚਾਲਨ, ਸੁਨੀਲ ਕੁਮਾਰ ਅਤੇ ਰਾਜ ਕੁਮਾਰ ਵੱਲੋਂ ਬਾਖੂਬੀ ਕੀਤਾ ਗਿਆ।
ਇਹਨਾਂ ਖੇਡਾਂ ਦੌਰਾਨ ਕਬੱਡੀ ਨੈਸ਼ਨਲ ਮੁੰਡੇ ਬਲਾਕ ਜਲਾਲਾਬਾਦ 1, ਕਬੱਡੀ ਕੁੜੀਆ ,ਖੋ-ਖੋ ਕੁੜੀਆਂ,ਖੋ ਖੋ ਮੁੰਡੇ ਬਲਾਕ ਖੂਈਆਂ ਸਰਵਰ ਜੇਤੂ ਰਿਹਾ, ਇਸ ਤਰ੍ਹਾਂ ਅਥਲੈਟਿਕਸ ਮੁਕਾਬਲਿਆਂ ਵਿੱਚ ਲੰਬੀਛਾਲ ਮੁੰਡੇ ਅਰਵਿੰਦ ਸਿੰਘ,ਲੰਬੀ ਛਾਲ ਕੁੜੀਆਂ ਹੇਜਲਪ੍ਰੀਤ ਕੌਰ,100 ਮੀਟਰ ਦੌੜ ਮੁੰਡੇ ਏਕਜਜੀਤ,100 ਮੀਟਰ ਕੁੜੀਆ ਨਵਕਿਰਨ, 200 ਮੀਟਰ ਸੁਖਦੀਪ,200 ਮੀਟਰ ਕੁੜੀਆ ਕਿਰਨਦੀਪ ਕੌਰ,400 ਮੀਟਰ ਮੁੰਡੇ ਜਸਨੂਰ ਸਿੰਘ,400 ਮੀਟਰ ਕੁੜੀਆ ਏਕਮ ਕੌਰ,600 ਮੀਟਰ ਮੁੰਡੇ ਸੁਖਦੀਪ,600 ਮੀਟਰ ਕੁੜੀਆ ਯੋਗਿਤਾ,ਗੋਲਾ ਸੁੱਟਣ ਮੁੰਡੇ ਮੋਹਿਤ ਕੰਬੋਜ,ਗੋਲਾ ਸੁੱਟਣ ਕੁੜੀਆ ਕਰੀਨਾ ਜੇਤੂ ਰਹੇ। ਇਸ ਤਰ੍ਹਾਂ ਬਾਕੀ ਖੇਡਾਂ ਵਿੱਚ ਰੌਚਕ ਮੁਕਾਬਲੇ ਵੇਖਣ ਨੂੰ ਮਿਲੇ
ਅਧਿਆਪਕ ਸਵੀਕਾਰ ਗਾਂਧੀ, ਸਿਮਲਜੀਤ ਸਿੰਘ, ਬਲਜੀਤ ਸਿੰਘ,ਰਜੀਵ ਚੱਗਤੀ,ਅਮਨ ਬਰਾੜ , ਸੁਰਿੰਦਰ ਕੰਬੋਜ, ਮਨਜੀਤ ਸਿੰਘ,ਇੰਦਰਜੀਤ ਸਿੰਘ,ਸੁਖਦੇਵ ਸਿੰਘ ,ਜਸਕਰਨ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਅਸ਼ੋਕ ਕੁਮਾਰ,ਨਿਸ਼ਾਂਤ ਅਗਰਵਾਲ, ਸ਼ਗਨ ਲਾਲ,ਰਾਜ ਕੁਮਾਰ ਖੱਤਰੀ,ਮਨੋਜ ਕੁਮਾਰ,ਦੀਪਮ ਜੁਨੇਜਾ,ਨੀਰਜ ਕੁਮਾਰ , ਸੁਰਿੰਦਰ ਕੰਬੋਜ, ਅੰਕੁਸ਼ ਖੇੜਾ,ਹਰਭਜਨ ਲਾਲ,ਮੈਡਮ ਮਿਨਾਕਸ਼ੀ,ਮੈਡਮ ਪ੍ਰੀਤੀ,ਮੈਡਮ ਅਮ੍ਰਿਤਪਾਲ ਕੌਰ ,ਮੈਡਮ ਮਮਤਾ ਸਚਦੇਵਾ,ਮੈਡਮ ਹਿਨਾ,ਮੈਡਮ ਕਿਰਨ ਜੋਤੀ,ਮੈਡਮ ਮੋਨਿਕਾ ਰਾਣੀ,ਮੈਡਮ ਰੇਣੂ ਬਾਲਾ,ਮੈਡਮ ਗੀਤਾ ਰਾਣੀ,ਮੈਡਮ ਸੈਲਿਕਾ,ਕੁਮਾਰੀ ਸ਼ੀਤਲ, ਅਨੰਤਦੀਪ, ਸਮਾਇਲ ਕੰਬੋਜ, ਅਧਿਆਪਕ ਸਾਹਿਲ ਪਰੂਥੀ, ਸੁਰਿੰਦਰਪਾਲ,ਓਮ ਪ੍ਰਕਾਸ਼, ਸੁਨੀਲ ਕੁਮਾਰ,ਰਾਜ ਕੁਮਾਰ,ਨਰੇਸ ਚਾਵਲਾ, ਸੰਜੀਵ ਛਾਬੜਾ,ਸੁਭਾਸ਼ ਚੰਦਰ,ਧੀਰਜ ਮਿਗਲਾਨੀ, ਰਾਘਵ ਉਬਵੇਜਾ, ਨਰਿੰਦਰ ਕੁਮਾਰ, ਵਿਕਰਮ, ਵਿਜੇ ਕੁਮਾਰ, ਨਵਜੋਤ ਕੰਬੋਜ, ਬ੍ਰਿਜ ਲਾਲ, ਪ੍ਰਦੀਪ ਕੁੱਕੜ, ਤਜਿੰਦਰ ਸਿੰਘ,ਪ੍ਰਮਜੀਤ ਸਿੰਘ,ਪਵਨ ਕੁਮਾਰ ਅਤੇ ਵੱਖ ਵੱਖ ਖੇਡ ਕਮੇਟੀਆ ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।