SST 9TH WORKBOOK SOLVED : ਇਤਿਹਾਸ ਪਾਠ 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

 ਇਤਿਹਾਸ ਪਾਠ 1  ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਬਹੁ ਵਿਕਲਪੀ ਪ੍ਰਸ਼ਨ :

(1) ਯੂਨਾਨੀਆਂ ਨੇ ਪੰਜਾਬ ਦਾ ਨਾਂ ਰੱਖਿਆ:

  • (ੳ) ਪੰਚਨਦ
  • (ਅ) ਸਪਤ ਸਿੰਧੂ
  • (ੲ) ਪੈਂਟਾਪੋਟਾਮੀਆ
  • (ਸ) ਸੋਕੀਆ

ਉੱਤਰ : (ੲ) ਪੈਂਟਾਪੋਟਾਮੀਆ

(2) ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਵੰਡਿਆ ਗਿਆ:

  • (ੳ) 1 ਜਨਵਰੀ, 1966
  • (ਅ) 1 ਸਤੰਬਰ, 1966
  • (ੲ) 1 ਅਕਤੂਬਰ, 1966
  • (ਸ) 1 ਨਵੰਬਰ, 1966 

ਉੱਤਰ : (ਸ) 1 ਨਵੰਬਰ, 1966 

(3) ਮਾਊਂਟ ਐਵਰੈਸਟ ਦੀ ਉੱਚਾਈ ਹੈ:

  • (ੳ) 8848 ਮੀਟਰ
  • (ਅ) 8448 ਮੀਟਰ
  • (ਸ) 8844 ਮੀਟਰ
  • (ੲ) 8884 ਮੀਟਰ

ਉੱਤਰ : (ੳ) 8848 ਮੀਟਰ

(4) ਚਨਾਬ ਅਤੇ ਜੇਹਲਮ ਨਦੀਆਂ ਦੇ ਵਿਚਕਾਰਲੇ ਇਲਾਕੇ ਨੂੰ ਕਹਿੰਦੇ ਹਨ:

  • (ੳ) ਬਿਸਤ ਦੁਆਬ
  • (ਅ) ਬਾਰੀ ਦੁਆਬ
  • (ੲ) ਚੱਜ ਦੁਆਬ
  • (ਸ) ਇਹਨਾਂ ਵਿੱਚੋਂ ਕੋਈ ਨਹੀਂ

ਉੱਤਰ : (ੲ) ਚੱਜ ਦੁਆਬ

(5) ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਵੰਡਿਆ ਗਿਆ:

  • (ੳ) ਦੋ ਭਾਗਾਂ ਵਿੱਚ
  • (ਅ) ਤਿੰਨ ਭਾਗਾਂ ਵਿੱਚ
  • (ੲ) ਚਾਰ ਭਾਗਾਂ ਵਿੱਚ
  • (ਸ) ਪੰਜ ਭਾਗਾਂ ਵਿੱਚ 

ਉੱਤਰ :  (ਅ) ਤਿੰਨ ਭਾਗਾਂ ਵਿੱਚ

(6) ਦਿੱਤੇ ਗਏ ਨਕਸ਼ੇ ਵਿੱਚ ਉਹਨਾਂ ਦਰਿਆਵਾਂ (ਨਦੀਆਂ) ਦੇ ਨਾਵਾਂ ਦੀ ਪਹਿਚਾਣ ਕਰੋ, ਜਿਨ੍ਹਾਂ ਨੂੰ ਬਿੰਦੂਆਂ ਨਾਲ ਦਰਸਾਇਆ ਗਿਆ ਹੈ:



  • (ੳ) ਸਤਲੁਜ, ਬਿਆਸ, ਰਾਵੀ
  • (ਅ) ਸਿੰਧ, ਰਾਵੀ, ਸਤਲੁਜ
  • (ੲ) ਸਿੰਧ, ਜੇਹਲਮ, ਚਨਾਬ
  • (ਸ) ਬਿਆਸ, ਜੇਹਲਮ, ਸਿੰਧ 

ਉੱਤਰ :  (ਅ) ਸਿੰਧ, ਰਾਵੀ, ਸਤਲੁਜ

(7) ਸੋਨੂੰ ਪੰਜਾਬ ਦਾ ਨਿਵਾਸੀ ਹੈ। ਉਸਦੇ ਪਿਤਾ ਸਾਈਕਲ ਬਨਾਉਣ ਵਾਲੀ ਇੱਕ ਬਹੁਤ ਵੱਡੀ ਫ਼ੈਕਟਰੀ ਵਿੱਚ ਕੰਮ ਕਰਦੇ ਹਨ ?

 ਦੱਸੋ ਉਹ ਕਿਸ ਸ਼ਹਿਰ ਵਿੱਚ ਰਹਿੰਦੇ ਹਨ।  

  • (ੳ) ਜਲੰਧਰ
  • (ਅ) ਕਪੂਰਥਲਾ
  • (ੲ) ਲੁਧਿਆਣਾ
  • (ਸ) ਚੰਡੀਗੜ੍ਹ

ਉੱਤਰ : (ੲ) ਲੁਧਿਆਣਾ

(8) ਤੁਸੀਂ ਜਿਸ ਰਾਜ ਵਿੱਚ ਰਹਿੰਦੇ ਹੋ ਮੁਗਲ ਸਮਰਾਟ ਅਕਬਰ ਨੇ ਇਸਨੂੰ ਕਿਹੜਾ ਨਾਂ ਦਿੱਤਾ?

  • (ੳ) ਪੰਜਾਬ
  • (ਅ ) ਲਾਹੌਰ ਸੂਬਾ
  • (ੲ) ਟੱਕ ਪ੍ਰਦੇਸ਼
  • (ਸ) ਸੋਕੀਆ

ਉੱਤਰ :(ਅ ) ਲਾਹੌਰ ਸੂਬਾ

(9) ਦਿੱਤੇ ਗਏ ਨਕਸ਼ੇ ਵਿੱਚ ਕਾਲੇ (Dark) ਕੀਤੇ ਗਏ ਸਥਾਨ ਦੀ ਪਹਿਚਾਣ ਕਰੋ:

  • (ੳ) ਬਿਸਤ ਦੁਆਬ, ਬਾਰੀ ਦੁਆਬ
  • (ਅ) ਚੱਜ ਦੁਆਬ, ਰਚਨਾ ਦੁਆਬ
  • (ੲ) ਸਿੰਧ ਸਾਗਰ ਦੁਆਬ, ਬਿਸਤ ਦੁਆਬ
  • (ਸ) ਰਚਨਾ ਦੁਆਬ, ਬਿਸਤ ਦੁਆਬ

ਉੱਤਰ : (ਸ) ਰਚਨਾ ਦੁਆਬ, ਬਿਸਤ ਦੁਆਬ

ਖ਼ਾਲੀ ਥਾਵਾਂ ਭਰੋ:


(1) ਪੰਜਾਬ ਫ਼ਾਰਸੀ ਭਾਸ਼ਾ ਦੇ ਸ਼ਬਦ ਜੋੜਾਂ ਤੋਂ ਬਣਿਆ ਹੈ। 

(2) ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸਾਲ 1849 ਵਿੱਚ ਮਿਲਾਇਆ ਗਿਆ।

(3) ਰਿਗਵੇਦ ਅਨੁਸਾਰ ਪੰਜਾਬ ਦਾ ਨਾਂ ਸਪਤ ਸਿੰਧੂ ਸੀ।

(4) ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਹਿਮਾਚਲ ਤੇ ਹਰਿਆਣਾ ਰਾਜਾਂ ਵਿੱਚ ਵੰਡਿਆ ਗਿਆ।

(5) ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ।


ਸਹੀ ਮਿਲਾਨ ਕਰੋ: ( SOLVED ) 

ਦੁਆਬ ਦਾ ਨਾਂ  : ਨਦੀਆਂ ਦੇ ਨਾਮ 

1. ਸਿੰਧ ਸਾਗਰ ਦੁਆਬ  : ਸਿੰਧੂ, ਜੇਹਲਮ

2. ਚੇਂਜ ਦੁਆਬ : ਚਨਾਬ, ਜੇਹਲਮ

3. ਰਚਨਾ ਦੁਆਬ : ਰਾਵੀ, ਚਨਾਬ

4. ਬਾਰੀ ਦੁਆਬ : ਬਿਆਸ, ਰਾਵੀ

5, ਬਿਸਤ ਦੁਆਬ : ਬਿਆਸ, ਸਤਲੁਜ


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends