ਓਮੀਕ੍ਰੋਨ ਚੁਣੌਤੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਨੇ 15 ਜਨਵਰੀ ਤੋਂ ਪਾਬੰਦੀਆਂ ਲਗਾਈਆਂ

 ਓਮੀਕ੍ਰੋਨ ਚੁਣੌਤੀ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਨੇ 15 ਜਨਵਰੀ ਤੋਂ ਪਾਬੰਦੀਆਂ ਲਗਾਈਆਂ


ਜਨਤਕ ਥਾਵਾਂ ’ਤੇ ਸਿਰਫ਼ ਮੁਕੰਮਲ ਟੀਕਾਕਰਣ ਵਾਲੇ ਬਾਲਗ਼ ਵਿਅਕਤੀਆਂ ਨੂੰ ਹੀ ਇਜਾਜ਼ਤ ਜਾਵੇਗੀ


ਨਵਾਂਸ਼ਹਿਰ, 3 ਜਨਵਰੀ


ਕੋਵਿਡ-19 ਅਤੇ ਇਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮੱਦੇਨਜ਼ਰ ਤਾਜ਼ਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿਲ੍ਹਾ ਮੈਜਿਸਟਰੇਟ ਵਿਸ਼ੇਸ਼ ਸਾਰੰਗਲ ਨੇ ਜਨਤਕ ਥਾਵਾਂ ’ਤੇ ਵਿਚਰਣ ਵਾਲੇ ਬਾਲਗ਼ ਵਿਅਕਤੀਆਂ ਦੀ ਆਵਾਜਾਈ ’ਤੇ ਸਲਾਹਕਾਰੀ ਅਤੇ ਪਾਬੰਦੀਆਂ ਜਾਰੀ ਕੀਤੀਆਂ ਹਨ। ਭਾਰਤੀ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਜਾਰੀ ਕੀਤੀਆਂ ਗਈਆਂ ਇਹ ਪਾਬੰਦੀਆਂ 15 ਜਨਵਰੀ, 2022 ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਲਾਗੂ ਹੋਣਗੀਆਂ।


 ਜ਼ਿਲ੍ਹਾ ਮੈਜਿਸਟਰੇਟ ਨੇ ਅੱਗੇ ਕਿਹਾ ਕਿ ਕੋਵਿਡ-19 ਨੂੰ ਰੋਕਣ ਅਤੇ ਪ੍ਰਬੰਧਨ ਲਈ, ਜਨਤਕ ਥਾਵਾਂ ਜਿਵੇਂ ਕਿ ਸਬਜ਼ੀ ਮੰਡੀ, ਅਨਾਜ ਮੰਡੀਆਂ, ਜਨਤਕ ਟ੍ਰਾਂਸਪੋਰਟ, ਪਾਰਕਾਂ, ਧਾਰਮਿਕ ਸਥਾਨਾਂ, ਮਾਲਾਂ, ਸ਼ਾਪਿੰਗ ਕੰਪਲੈਕਸਾਂ, ਸਥਾਨਕ ਬਾਜ਼ਾਰਾਂ ਅਤੇ ਹੋਰ ਸਮਾਨ ਥਾਵਾਂ ’ਤੇ ਕੇਵਲ ਉਹੀ ਬਾਲਗ਼ ਵਿਅਕਤੀ ਆ ਸਕਣਗੇ, ਜਿਨ੍ਹਾਂ ਦਾ ਮੁਕੰਮਲ ਟੀਕਾਕਰਣ ਹੋ ਚੁੱਕਾ ਹੈ (ਦੂਸਰੀ ਖੁਰਾਕ ਲੱਗ ਚੁੱਕੀ ਹੈ ਜਾਂ ਡਿਊ ਨਹੀਂ ਹੈ)।

 ਇਸੇ ਤਰ੍ਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਥਿਤ ਸਾਰੇ ਸਰਕਾਰੀ/ਬੋਰਡ/ਕਾਰਪੋਰੇਸ਼ਨ ਦਫ਼ਤਰਾਂ ’ਚ ਵੀ ਉਹੀ ਬਾਲਗ਼ ਵਿਅਕਤੀਆਂ ਜਾਂ ਕਰਮਚਾਰੀਆਂ ਨੂੰ ਆਉਣ ਦੀ ਇਜ਼ਾਜ਼ਤ ਹੋਵੇਗੀ, ਜਿਨ੍ਹਾਂ ਨੇ ਕੋਵਿਡ ਟੀਕਾਕਰਣ ਮੁਕੰਮਲ ਕਰ ਲਿਆ ਹੈ ਜਾਂ ਫ਼ਿਰ ਸਿਹਤ ਵਿਭਾਗ ਦੇ ਕੋਵਿਡ ਪ੍ਰੋਟੋਕਾਲ ਮੁਤਾਬਕ ਉਨ੍ਹਾਂ ਦੀ ਦੂਸਰੀ ਟੀਕਾਕਰਣ ਖੁਰਾਕ ਬਕਾਇਆ ਨਹੀਂ। ਇਨ੍ਹਾਂ ਤੋਂ ਇਲਾਵਾ, ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿਮ ਅਤੇ ਫਿਟਨੈਸ ਸੈਂਟਰਾਂ ਨੂੰ ਵੀ ਸਿਰਫ਼ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਲੋਕਾਂ (ਸਮੇਤ ਉੱਥੇ ਕੰਮ ਕਰਦੇ ਕਰਮਚਾਰੀਆਂ) ਨੂੰ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ। ਨਿੱਜੀ ਅਤੇ ਸਰਕਾਰੀ, ਦੋਵਾਂ ਤਰ੍ਹਾਂ ਦੇ ਬੈਂਕਾਂ ਨੂੰ ਵੀ ਇਹ ਕਿਹਾ ਗਿਆ ਹੈ ਕਿ ਉਹ ਮੁਕੰਮਲ ਟੀਕਾਕਰਣ ਵਾਲੇ ਬਾਲਗ਼ ਵਿਅਕਤੀਆਂ (ਆਪਣੇ ਕਰਮਚਾਰੀਆਂ ਸਮੇਤ) ਜਾਂ ਜਿਹੜੇ ਸਿਹਤ ਪ੍ਰੋਟੋਕੋਲ ਦੇ ਅਨੁਸਾਰ ਦੂਜੀ ਖੁਰਾਕ ਲਈ ਬਕਾਇਆ ਨਹੀਂ ਹਨ, ਨੂੰ ਹੀ ਆਪਣੇ ਅਦਾਰੇ ’ਚ ਆਉਣ ਦੀ ਆਗਿਆ ਦੇਣ।



ਕਰੋਨਾ ਦਾ ਕਹਿਰ : ਪੰਜਾਬ ਸਰਕਾਰ ਦੀ ਵੱਡੀ ਕਾਰਵਾਈ , ਸਕੂਲ ਕੀਤੇ ਬੰਦ

 ਉਨ੍ਹਾਂ ਦੱਸਿਆ ਕਿ ਟੀਕਾਕਰਣ ਸਥਿਤੀ ਦਰਸਾਉਣ ਲਈ (ਕੋਵੀਸ਼ੀਲਡ ਦੇ ਮਾਮਲੇ ਵਿੱਚ ਲਾਭਪਾਤਰੀ ਪਹਿਲੀ ਖੁਰਾਕ ਤੋਂ 84 ਦਿਨਾਂ ਬਾਅਦ ਦੂਜੀ ਖੁਰਾਕ ਲਈ ਯੋਗ ਹੋਵੇਗਾ ਅਤੇ ਕੋਵੈਕਸਿਨ ਦੇ ਮਾਮਲੇ ਵਿੱਚ, ਲਾਭਪਾਤਰੀ ਪਹਿਲੀ ਖੁਰਾਕ ਤੋਂ 28 ਦਿਨਾਂ ਬਾਅਦ ਦੂਜੀ ਖੁਰਾਕ ਲਈ ਯੋਗ ਹੋਵੇਗਾ), ਆਪਣੇ ਮੋਬਾੲਲਿ ਵਿੱਚ ਡਾਊਨਲੋਡ ਕੀਤੀ ਕਾਪੀ ਰੱਖ ਸਕਦਾ ਹੈ। ਇਹ ਸਰਟੀਫਿਕੇਟ ਦੂਜੀ ਖੁਰਾਕ ਦਾ ਵੀ ਹੋ ਸਕਦਾ ਹੈ ਜਾਂ ਪਹਿਲੀ ਖੁਰਾਕ ਦਾ, ਜਿਸ ਵਿੱਚ ਲਿਖਿਆ ਹੋਵੇ, ਦੂਸਰੀ ਖੁਰਾਕ ਬਕਾਇਆ ਨਹੀਂ, ਵੀ ਹੋ ਸਕਦਾ ਹੈ।

  ਜਿਨ੍ਹਾਂ ਵਿਅਕਤੀਆਂ ਕੋਲ ਸਮਾਰਟ ਫ਼ੋਨ ਨਹੀਂ ਹਨ, ਉਹ ਕੋਵਿਨ ਪੋਰਟਲ ਰਾਹੀਂ ਭੇਜੇ ਗਏ ਟੈਕਸਟ ਸੁਨੇਹੇ ਨੂੰ ਦਿਖਾ ਸਕਦੇ ਹਨ ਜਾਂ ਫ਼ਿਰ ਟੀਕਾਕਰਨ ਸਥਿਤੀ ਦੀ ਜਾਂਚ ਕਰਨ ਲਈ ਅਰੋਗਿਆ ਸੇਤੂ ਐਪ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends