PUNJAB BOARD CLASS 12 HISTORY GUESS PAPER 2025

PUNJAB BOARD (PSEB) CLASS 12 HISTORY GUESS PAPER 2025

PUNJAB BOARD (PSEB) CLASS 12 HISTORY GUESS PAPER 2025

GUESS PAPER

ਸ਼੍ਰੇਣੀ ਬਾਰ੍ਹਵੀਂ

ਵਿਸ਼ਾ: ਇਤਿਹਾਸ

ਸਮਾਂ : 3 ਘੰਟੇ

ਲਿਖਤੀ: 80 ਅੰਕ


ਹਦਾਇਤਾਂ

  1. ਸਾਰੇ ਪ੍ਰਸ਼ਨ ਜ਼ਰੂਰੀ ਹਨ।
  2. ਪ੍ਰਸ਼ਨ ਪੱਤਰ ਦੇ ਛੇ ਭਾਗ ਹੋਣਗੇ ਜਿੰਨਾਂ ਦੇ ਅੱਗੇ ਉਪ-ਭਾਗ ਵੀ ਹੋਣਗੇ । ਪ੍ਰਸ਼ਨ ਪੱਤਰ ਵਿੱਚ ਹੇਠ ਲਿਖੇ ਭਾਗ ਸ਼ਾਮਿਲ ਹਨ।

ਭਾਗ - ੳ

  1. ਬਹੁ-ਵਿਕਲਪੀ ਪ੍ਰਸ਼ਨ: ਇਸ ਪ੍ਰਸ਼ਨ ਵਿੱਚ 20 ਪ੍ਰਸ਼ਨ ਬਹੁ-ਵਿਕਲਪੀ ਕਿਸਮ ਦੇ ਹੋਣਗੇ । ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ।

20x 1 = 20

1. ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?

ੳ. 1469 ਈ.

ਅ. 1569 ਈ.

ੲ. 1669 ਈ.

ਸ. 1769 ਈ.

2. ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਕਦੋਂ ਬਿਰਾਜਮਾਨ ਹੋਏ?

ੳ. 1504 ਈ.

ਅ. 1509 ਈ.

ੲ. 1608 ਈ.

ਸ. 1808 ਈ.

3. ਸ੍ਰੀ ਗੁਰੂ ਅਮਰ ਦਾਸ ਜੀ ਕਿਸ ਗੁਰੂ ਸਹਿਬਾਨ ਤੋਂ ਬਾਅਦ ਗੱਦੀ ਤੇ ਬੈਠੇ?

ੳ. ਸ੍ਰੀ ਗੁਰੂ ਨਾਨਕ ਦੇਵ ਜੀ

ਅ. ਸ੍ਰੀ ਗੁਰੂ ਅੰਗਦ ਦੇਵ ਜੀ

ੲ. ਸ੍ਰੀ ਗੁਰੂ ਰਾਮਦਾਸ ਜੀ

ਸ. ਉਪਰੋਕਤ ਕੋਈ ਨਹੀਂ

4. ਸ੍ਰੀ ਗੁਰੂ ਰਾਮਦਾਸ ਜੀ ਨੇ ਕਿਸ ਸ਼ਹਿਰ ਦੀ ਸਥਾਪਨਾ ਕੀਤੀ ਅਤੇ ਕਦੋਂ ਕੀਤੀ ?

ੳ. ਕਰਤਾਰਪੁਰ, 1569 ਈ.

ਅ. ਖਡੂਰ ਸਾਹਿਬ, 1546 ਈ.

ੲ. ਗੋਇੰਦਵਾਲ ਸਾਹਿਬ, 1552 ਈ.

ਸ. ਅੰਮ੍ਰਿਤਸਰ, 1577 ਈ.

5. ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਸਰੋਵਰ ਦੀ ਸਥਾਪਨਾ ਕੀਤੀ?

ੳ. ਸੰਤੋਖਸਰ ਸਰੋਵਰ

ਅ. ਬੀਬੀਸਰ ਸਰੋਵਰ

ੲ. ਰਾਮਸਰ ਸਰੋਵਰ

ਸ. ਉਪਰੋਕਤ ਸਾਰੇ ਹੀ

6. ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜੀ ਨੀਤੀ ਅਪਣਾਈ ਸੀ?

ੳ. ਮੀਰੀ-ਪੀਰੀ ਦੀ ਨੀਤੀ

ਅ. ਸ਼ਾਂਤੀਪੂਰਵਕ ਨੀਤੀ

ੲ. ਉਦਾਸੀ ਨੀਤੀ

ਸ. ਉਪਰੋਕਤ ਕੋਈ ਨਹੀਂ

7. ਪੰਜਾਬ ਵਿੱਚ ਸਿੱਖ ਰਾਜ ਕਦੋਂ ਸਥਾਪਿਤ ਹੋਇਆ?

ੳ. 1799 ਈ.

ਅ. 1765 ਈ.

ੲ. 1635 ਈ.

ਸ. 1628 ਈ.

8. ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਦਰੇ ਤੇ ਵਿਸ਼ੇਸ਼ ਪਿਆਰ ਸੀ ?

ੳ. ਕੋਹਿਨੂਰ ਹੀਰਾ

ਅ. ਨੂਰਜਹਾਂ ਹੀਰਾ

ੲ. ਦਰੀਆਈ ਹੀਰਾ

ਸ. ਉਪਰੋਕਤ ਸਾਰੇ ਹੀ

9. ਖਾਲਸਾ ਨਿਊਜ਼-ਪੇਪਰ ਕਿਸ ਲਹਿਰ ਦੁਆਰਾ ਚਲਾਇਆ ਗਿਆ ?

ੳ. ਸਿੰਘ ਸਭਾ ਲਹਿਰ

ਅ. ਨਾਮਧਾਰੀ ਲਹਿਰ

ੲ. ਗ਼ਦਰ ਲਹਿਰ

ਸ. ਕੂਕਾ ਲਹਿਰ

10. ਕੂਕਾ ਲਹਿਰ-ਸਿਧਾਂਤ ਵਿੱਚ ਕਿਸ ਗਊ-ਮਾਸ ਨੂੰ ਮਨਾਹੀ ਕੀਤੀ?

ੳ. ਚਿੱਟਾ ਗਊ-ਮਾਸ

ਅ. ਕਾਲਾ ਗਊ-ਮਾਸ

ੲ. ਲਾਲ ਗਊ-ਮਾਸ

ਸ. ਭੂਰਾ ਗਊ-ਮਾਸ

11. ਮੁਗਲ ਸ਼ਬਦ ਕਿਸ ਭਾਸ਼ਾ ਦਾ ਸ਼ਬਦ ਹੈ ਜਿਸਦਾ ਭਾਵ ਦਲੇਰ ਯੁੱਧਾ ਦੁਆਰਾ ਦਰਸਾਇਆ ਜਾਂਦਾ ਹੈ ?

ੳ. ਹਿੰਦੀ ਭਾਸ਼ਾ

ਅ. ਫ਼ਾਰਸੀ ਭਾਸ਼ਾ

ੲ. ਮੰਗੋਲ ਭਾਸ਼ਾ

ਸ. ਜਰਮਨ ਭਾਸ਼ਾ

12. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਕਦੋਂ ਬਿਰਾਜਮਾਨ ਹੋਏ ?

ੳ. 1666 ਈ.

ਅ. 1674 ਈ.

ੲ. 1670 ਈ.

ਸ. 1675 ਈ.

13. ਪ੍ਰਿੰਸੀਪਲ ਨਿਵਾਸ ਕਿਸ ਨਾਲ ਜੁੜੇ ਹੋਏ ਸਨ ?

ੳ. ਸਿੰਘ ਸਭਾ ਲਹਿਰ

ਅ. ਨਾਮਧਾਰੀ ਲਹਿਰ

ੲ. ਬੱਬਰ ਅਕਾਲੀ ਲਹਿਰ

ਸ. ਗ਼ਦਰ ਲਹਿਰ

14. ਹੇਠ ਲਿਖਿਆਂ ਵਿੱਚੋਂ ਕੌਣ "ਮਾਈ ਮਲਵੈਣ" ਦੇ ਨਾਂ ਨਾਲ ਪ੍ਰਸਿੱਧ ਸੀ।

ੳ. ਰਾਣੀ ਜਿੰਦਾਂ

ਅ. ਮਾਤਾ ਸਾਹਿਬ ਕੌਰ

ੲ. ਬੀਬੀ ਭਾਨੀ ਜੀ

ਸ. ਰਾਜ ਕੌਰ

15. ਖਾਲਸਾ ਕਾਲਜ ਕਦੋਂ ਸਥਾਪਿਤ ਹੋਇਆ ?

ੳ. 1882 ਈ.

ਅ. 1892 ਈ.

ੲ. 1992 ਈ.

ਸ. 2002 ਈ.

16. ਮਹਾਰਾਜਾ ਰਣਜੀਤ ਸਿੰਘ ਦਾ ਸਹੀ ਮੇਹਰ ਤੇ ਜਿਹੜੇ ਸ਼ਬਦ ਉੱਕਰੇ?

ੳ. ਅਕਾਲ ਸਹਾਇ

ਅ. ਵਾਹਿਗੁਰੂ ਸਹਾਇ

ੲ. ਗੁਰੂ ਸਹਾਇ

ਸ. ਸਤਿਗੁਰੂ ਸਹਾਇ

17. "ਅਨੰਦ ਕਾਰਜ ਐਕਟ " ਕਦੋਂ ਪਾਸ ਹੋਇਆ ?

ੳ. 1909 ਈ.

ਅ. 1919 ਈ.

ੲ. 1929 ਈ.

ਸ. 1939 ਈ.

18. ਉਹ ਕਿਹੜਾ ਕਾਲਜ ਹੈ ਜਿਸ 'ਚ ਪੜ੍ਹਾਈ ਮੁਫ਼ਤ ਸੀ ?

ੳ. ਗੌਰਮਿੰਟ ਕਾਲਜ ਲਾਹੌਰ

ਅ. ਖਾਲਸਾ ਕਾਲਜ ਅੰਮ੍ਰਿਤਸਰ

ੲ. ਦਿਆਲ ਸਿੰਘ ਕਾਲਜ

ਸ. ਓਰੀਐਂਟਲ ਕਾਲਜ

19. ਪ੍ਰਾਰਥਨਾ ਸਭਾ ਕਿਸ ਗੁਰੂ ਸਹਿਬਾਨ ਨੇ ਸਥਾਪਿਤ ਕੀਤੀ?

ੳ. ਸ੍ਰੀ ਗੁਰੂ ਨਾਨਕ ਦੇਵ ਜੀ

ਅ. ਸ੍ਰੀ ਗੁਰੂ ਅੰਗਦ ਦੇਵ ਜੀ

ੲ. ਸ੍ਰੀ ਗੁਰੂ ਤੇਗ ਬਹਾਦਰ ਜੀ

ਸ. ਸ੍ਰੀ ਗੁਰੂ ਰਾਮਦਾਸ ਜੀ

20. ‘ਕਲਗੀ’ ਕਿਸਦਾ ਚਿੰਨ੍ਹ ਹੈ?

ੳ. ਸ੍ਰੀ ਗੁਰੂ ਹਰਗੋਬਿੰਦ ਜੀ

ਅ. ਸ੍ਰੀ ਗੁਰੂ ਤੇਗ ਬਹਾਦਰ ਜੀ

ੲ. ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸ. ਸ੍ਰੀ ਗੁਰੂ ਅਰਜਨ ਦੇਵ ਜੀ

ਭਾਗ-ਅ

  1. ਵਸਤੁਨਿਸ਼ਠ ਪ੍ਰਸ਼ਨ : ਇਸ ਪ੍ਰਸ਼ਨ ਦੇ 10 ਉਪ-ਭਾਗ (ਪ੍ਰਸ਼ਨ ਨੰ. 1-10) ਹੋਣਗੇ ਇਸ ਭਾਗ ਵਿੱਚ ਖਾਲ਼ੀ ਥਾਵਾਂ/ਸਹੀ ਜਾਂ ਗਲ਼ਤ ਕਿਸਮ ਦੇ ਪ੍ਰਸ਼ਨ ਸ਼ਾਮਿਲ ਹੋਣਗੇ ਹਰੇਕ ਪ੍ਰਸ਼ਨ ਦਾ ਇੱਕ ਅੰਕ ਦਾ ਹੋਵੇਗਾ ।

10 x 1 = 10

ਖ਼ਾਲੀ ਥਾਂਵਾਂ ਭਰੋ -

1. ਬਾਰੀ ਦੁਆਬ ਨੂੰ-------ਵੀ ਕਿਹਾ ਜਾਂਦਾ ਹੈ ।

1

2. ਸ੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਸੀ-------।

1

3. ਸ੍ਰੀ ਗੁਰੂ ਹਰਿ ਰਾਏ ਜੀ ਦੇ ਪਿਤਾ ਜੀ ਦਾ ਨਾਂ-----------ਸੀ।

1

4. ਜਸਵੰਤ ਰਾਓ ਹੋਲਕਰ----------ਈ. ਵਿੱਚ ਪੰਜਾਬ ਆਇਆ ।

1

5. 'ਗੁਰੂ ਕਾ ਬਜ਼ਾਰ' ----------ਸ਼ਹਿਰ ਵਿੱਚ ਸੀ।

1

ਠੀਕ ਜਾਂ ਗਲਤ ਦੀ ਚੋਣ ਕਰੋ -

6. ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਮੁੱਢਲਾ ਨਾਂ ਤਿਆਗ ਮੱਲ ਸੀ ।

1

7. ਤੈਮੂਰ ਸ਼ਾਹ ਬਾਬਰ ਦਾ ਪੁੱਤਰ ਸੀ ।

1

8. ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਸਿੱਖ ਪੰਥ ਦਾ ਕੁੱਕਰ ਸਮਝਦੇ ਸਨ ।

1

9. ਦੀਵਾਨ ਦੀਨਾ ਨਾਥ ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਸੀ ।

1

10. ਤੁਜ਼ਕ-ਏ-ਜਹਾਂਗੀਰੀ ਦਾ ਲੇਖਕ ਬਾਬਰ ਸੀ ।

1

ਭਾਗ - ੲ

  1. ਛੋਟੇ ਉੱਤਰਾਂ ਵਾਲੇ ਪ੍ਰਸ਼ਨ: ਵਸਤੁਨਿਸ਼ਠ ਪ੍ਰਸ਼ਨ:ਇਸ ਭਾਗ ਦੇ 8 ਉਪ-ਭਾਗ (ਪ੍ਰਸ਼ਨ ਨੰ 1-8) ਹੋਣਗੇ । 8 ਪ੍ਰਸ਼ਨਾਂ ਵਿੱਚੋਂ 5 ਕਰਨੇ ਜ਼ਰੂਰੀ ਹੋਣਗੇ ।
    (5 ਪ੍ਰਸ਼ਨ A part ਵਿੱਚੋਂ ਅਤੇ 3 ਪ੍ਰਸ਼ਨ B part ਵਿੱਚੋਂ ਹੋਣਗੇ) ਹਰ ਪ੍ਰਸ਼ਨ ਦੇ ਤਿੰਨ ਅੰਕ ਹੋਣਗੇ । ਹਰ ਪ੍ਰਸ਼ਨ ਦਾ ਉੱਤਰ 30-35 ਸ਼ਬਦਾਂ ਵਿੱਚ ਦੇਣਾ ਜ਼ਰੂਰੀ ਹੋਵੇਗਾ ।

5 x 3 = 15

1. ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ?

3

2. ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਕੀ ਉਦੇਸ਼ ਸਨ ?

3

3. ਮੀਰੀ ਅਤੇ ਪੀਰੀ ਤੋਂ ਕੀ ਭਾਵ ਹੈ ?

3

4. ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ਦਾ ਸੰਖੇਪ ਵਿੱਚ ਵਰਨਣ ਕਰੋ ?

3

5. ਦਲ ਖਾਲਸਾ ਦੀ ਉਤਪਤੀ ਦੇ ਤਿੰਨ ਮੁੱਖ ਕਾਰਨ ਕੀ ਸਨ?

3

6. ਦੂਜੇ ਜਾਂ ਵੱਡੇ ਘੱਲੂਘਾਰੇ 'ਤੇ ਸੰਖੇਪ ਨੋਟ ਲਿਖੋ ?

3

7. ਮੁਦਕੀ ਦੀ ਲੜਾਈ 'ਤੇ ਸੰਖੇਪ ਨੋਟ ਲਿਖੋ ?

3

8. ਮਹਾਰਾਜਾ ਰਣਜੀਤ ਸਿੰਘ ' ਦਾ ਆਪਣੀ ਪਰਜਾ ਪ੍ਰਤੀ ਕਿਹੋ ਜਿਹਾ ਵਤੀਰਾ ਸੀ ?

3

PUNJAB BOARD (PSEB) CLASS 12 HISTORY GUESS PAPER 2025

PUNJAB BOARD (PSEB) CLASS 12 HISTORY GUESS PAPER 2025

GUESS PAPER

ਸ਼੍ਰੇਣੀ ਬਾਰ੍ਹਵੀਂ

ਵਿਸ਼ਾ: ਇਤਿਹਾਸ

ਸਮਾਂ : 3 ਘੰਟੇ

ਲਿਖਤੀ: 80 ਅੰਕ


ਭਾਗ-ਸ (ਸ੍ਰੋਤ-ਅਧਾਰਿਤ ਪ੍ਰਸ਼ਨ)

10 x 1 = 10 ਅੰਕ

1. ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਦੀ ਜਨਮ ਭੂਮੀ ਕਿਹਾ ਜਾਂਦਾ ਹੈ। ਅੱਜ ਤੋਂ ਲਗਭੱਗ 4 ਹਜ਼ਾਰ ਤੇ 5 ਹਜ਼ਾਰ ਸਾਲ ਪਹਿਲਾਂ ਪੰਜਾਬ ਦੇ ਆਲੇ ਦੁਆਲੇ ਪ੍ਰਦੇਸ਼ਾਂ ਵਿੱਚ ਸਿੰਧ ਘਾਟੀ ਦੀ ਸਭਿਅਤਾ ਜਾਂ ਹੜੱਪਾ ਸੱਭਿਅਤਾ ਦਾ ਜਨਮ ਹੋਇਆ, ਜੋ ਸੰਸਾਰ ਦੀਆਂ ਪ੍ਰਾਚੀਨ ਸਭਿਆਤਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ । ਰਮਾਇਣ ਅਤੇ ਮਹਾਂਭਾਰਤ ਦੇ ਮਹਾਨ ਪਾਤਰਾਂ ਦਾ ਸਬੰਧ ਵੀ ਪੰਜਾਬ ਨਾਲ ਸੀ। ਮਹਾਂਭਾਰਤ ਦਾ ਯੁੱਧ ਇਸੇ ਧਰਤੀ ਉੱਤੇ ਲੜਿਆ ਗਿਆ ਹੈ ਜਿਸ ਵਿੱਚ ਸ੍ਰੀ ਕਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀ । ਪੰਜਾਬ ਵਿੱਚ ਸੰਸਾਰ ਪ੍ਰਸਿੱਧ ਤਕਸ਼ਿਲਾ ਵਿਸ਼ਵ ਵਿਦਿਆਲਾ ਅਤੇ ਗੰਧਾਰ ਕਲਾ ਦੇ ਪ੍ਰਮੁੱਖ ਕੇਂਦਰ ਸਥਿਤ ਸਨ। ਅਰਥਸ਼ਾਸਤਰ ਦੇ ਲੇਖਕ ਕੋਟਿਲਕ, ਸੰਸਕ੍ਰਿਤ ਵਿਆਕਰਨ ਦੇ ਮਹਾਨ ਵਿਦਵਾਨ ਪਾਣਿਨੀ ਅਤੇ ਪ੍ਰਸਿੱਧ ਚਿਕਿਤਸਕ ਚਰਕ ਪੰਜਾਬ ਨਾਲ ਹੀ ਸਬੰਧ ਰੱਖਦੇ ਸਨ । ਭਾਰਤ ਦੇ ਰਾਜਨੀਤਕ ਇਤਿਹਾਸ ਦਾ ਨਿਰਮਾਣ ਵੀ ਕਿਸੇ ਹੱਦ ਤੱਕ ਪੰਜਾਬ ਵਿੱਚ ਹੀ ਹੋਇਆ। ਪੰਜਾਬ ਦੀ ਆਰਥਿਕ ਸਥਿਤੀ ਦੇ ਕਾਰਨ ਸਾਰੇ ਵਿਦੇਸ਼ੀ ਹਮਲਾਵਰ ਪੰਜਾਬ ਦੀ ਉੱਤਰ ਸੀਮਾ ਪੱਛਮੀ ਸਨ ਆਏ ਵਿੱਚ ਪੰਜਾਬ ਕੇ ਹੀ ਤੋਂ। ਚੰਦਰ ਗੁਪਤ ਮੋਰੀਆ ਅਤੇ ਹਰਸ਼ ਵਰਧਨ ਜਿਹੇ ਰਾਜਿਆਂ ਨੇ ਪੰਜਾਬ ਤੋਂ ਹੀ ਆਪਣੀਆਂ ਜਿੱਤਾਂ ਦੀ ਮੁਹਿੰਮ ਆਰੰਭ ਕੀਤੀ ਅਤੇ ਵਿਸ਼ਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਦੀ ਸਥਾਪਨਾ ਕੀਤੀ।

1. ਹੜੱਪਾ ਸੱਭਿਅਤਾ ਦਾ ਜਨਮ ਕਿਸ ਧਰਤੀ 'ਤੇ ਹੋਇਆ ? 1

2. ਕਿਹੜੇ ਮਹਾਂਕਾਵਾਂ ਦੇ ਪਾਤਰਾਂ ਦਾ ਸੰਬੰਧ ਪੰਜਾਬ ਨਾਲ ਸੀ ?1

3. ਸ੍ਰੀ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦੀ ਧਰਤੀ 'ਤੇ ਦਿੱਤਾ ?1

4. ਭਾਰਤ 'ਤੇ ਹਮਲੇ ਕਰਨ ਵਾਲੇ ਵਿਦੇਸ਼ੀ ਹਮਲਾਵਰ ਪੰਜਾਬ ਵਿੱਚ ਕਿਸ ਪਾਸੇ ਤੋਂ ਦਾਖਲ ਹੁੰਦੇ ਸਨ ? 1

5. ਪਾਣਿਨੀ ਕਿਸ ਵਿਸ਼ੇ ਦਾ ਵਿਦਵਾਨ ਸੀ ?1

PUNJAB BOARD CLASS 12 HISTORY (ਇਤਿਹਾਸ) GUESS PAPER 2025
---------
--------------------



2. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ । ਇਸ ਇਤਿਹਾਸਕ ਦਿਹਾੜੇ ਨੂੰ ਮਨਾਉਣ ਲਈ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਕੀਤਾ । ਜਦੋਂ ਵੱਡਾ ਭਾਰੀ ਦੀਵਾਨ ਸਜਾਇਆ ਗਿਆ ਹੈ । ਜਦੋਂ ਸਭ ਲੋਕ ਆਪਣੀ-ਆਪਣੀ ਜਗ੍ਹਾ 'ਤੇ ਬੈਠ ਗਏ ਤਾਂ ਗੁਰੂ ਜੀ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਕਿਹਾ, ਕੀ ਤੁਹਾਡੇ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰ ਸਕੇ ? ਇਹ ਸੁਣਦੇ ਹੀ ਦੀਵਾਨ ਵਿੱਚ ਸੰਨਾਟਾ ਛਾ ਗਿਆ । ਪਰ ਗੁਰੂ ਜੀ ਨੇ ਜਦੋਂ ਤੀਸਰੀ ਵਾਰ ਇਹ ਵਾਕ ਦੁਹਰਾਇਆ ਤਾਂ ਦਇਆ ਰਾਮ ਜੋ ਕਿ ਲਾਹੌਰ ਦਾ ਖੱਤਰੀ ਸੀ, ਉਹ ਆਪਣਾ ਬਲਿਦਾਨ ਦੇਣ ਲਈ ਅੱਗੇ ਆਇਆ । ਗੁਰੂ ਜੀ ਉਸ ਨੂੰ ਨੇੜੇ ਦੇ ਤੰਬੂ ਵਿੱਚ ਲੈ ਗਏ ਅਤੇ ਖੂਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆਏ । ਉਨ੍ਹਾਂ ਨੇ ਤੰਬੂ ਤੋਂ ਬਾਹਰ ਆ ਕੇ ਇੱਕ ਹੋਰ ਸਿਰ ਦੀ ਮੰਗ ਕੀਤੀ । ਹੁਣ ਦਿੱਲੀ ਦਾ ਇੱਕ ਜੱਟ ਧਰਮ ਦਾਸ ਗੁਰੂ ਸਾਹਿਬ ਕੋਲ ਆਇਆ, ਗੁਰੂ ਜੀ ਉਸ ਨੂੰ ਵੀ ਤੰਬੂ ਵਿੱਚ ਲੈ ਗਏ ਅਤੇ ਖੂਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆ ਗਏ । ਇਸ ਤਰ੍ਹਾਂ ਵਾਰੀ-ਵਾਰੀ ਗੁਰੂ ਜੀ ਨੇ ਹੋਰ ਤਿੰਨ ਸੀਸ ਮੰਗੇ । ਤਿੰਨ ਸੀਸ ਦੇਣ ਲਈ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਵਾਰੀ-ਵਾਰੀ ਗੁਰੂ ਜੀ ਕੋਲ ਆਏ । ਹਰ ਇੱਕ ਨੂੰ ਗੁਰੂ ਜੀ ਤੰਬੂ ਦੇ ਅੰਦਰ ਲੈ ਗਏ ਤੇ ਨੰਗੀ ਤਲਵਾਰ ਲੈ ਕੇ ਬਾਹਰ ਆ ਜਾਂਦੇ ਸਨ । ਬਾਅਦ ਵਿੱਚ ਉਹਨਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਗਿਆ । ਉਹਨਾਂ ਨੂੰ ‘ਪੰਜ ਪਿਆਰੇ’ ਕਿਹਾ ਗਿਆ । ਉਹਨਾਂ ਨੂੰ ਖੰਡੇ ਦੀ ਪਾਹੁਲ ਛਕਾ ਕੇ ਉਹਨਾਂ ਤੋਂ ਗੁਰੂ ਜੀ ਨੇ ਆਪ ਪਾਹੁਲ ਛਕਿਆ, ਇਸ ਕਰਕੇ ਉਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਕਹਾਉਣ ਲੱਗੇ । ਉਹਨਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਿਲਾਉਣ ਪਿੱਛੇ ‘ਖਾਲਸਾ’ ਦਾ ਨਾਂ ਦਿੱਤਾ, ਜਿਸ ਦਾ ਅਰਥ ਹੈ ‘ਸ਼ੁੱਧ ਭਾਵ ਉਹ ਸ਼ੁੱਧ ਹੋ ਚੁੱਕੇ ਸਨ । ਉਹਨਾਂ ਨੇ ਕਿਹਾ ਖਾਲਸਾ ਗੁਰੂ ਵਿੱਚ ਹੈ ਅਤੇ ਗੁਰੂ ਖਾਲਸੇ ਵਿੱਚ । ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ‘ਆਪੇ ਗੁਰੂ ਚੇਲਾ’ ਅਖਵਾਏ ।

1. ' ਖਾਲਸਾ ' ਸ਼ਬਦ ਤੋਂ ਕੀ ਭਾਵ ਹੈ ?


2. ਗੁਰੂ ਜੀ ਨੂੰ ਸਭ ਤੋਂ ਪਹਿਲਾਂ ਸੀਸ ਕਿਸਨੇ ਭੇਟ ਕੀਤਾ ?


3. ਸੀਸ ਭੇਟ ਕਰਨ ਵਾਲਿਆਂ ਨੂੰ ਸਮੂਹਿਕ ਰੂਪ ਵਿੱਚ ਕੀ ਨਾਮ ਦਿੱਤਾ ਗਿਆ ?


4. ' ਆਪੇ ਗੁਰੂ ਚੇਲਾ ' ਕਿਸਨੂੰ ਕਿਹਾ ਜਾਂਦਾ ਹੈ ?



PUNJAB BOARD (PSEB) CLASS 12 HISTORY GUESS PAPER 2025

PUNJAB BOARD (PSEB) CLASS 12 HISTORY GUESS PAPER 2025

ਸ਼੍ਰੇਣੀ ਬਾਰ੍ਹਵੀਂ

ਵਿਸ਼ਾ: ਇਤਿਹਾਸ

ਸਮਾਂ : 3 ਘੰਟੇ

ਲਿਖਤੀ: 80 ਅੰਕ


ਭਾਗ-ਹ

10 ਅੰਕ

ਵੱਡੇ ਉੱਤਰਾਂ ਵਾਲੇ ਪ੍ਰਸ਼ਨ - (ਕੋਈ ਦੋ ਪ੍ਰਸ਼ਨ ਕਰੋ )

1. ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ ਦੇ ਤਤਕਾਲੀ ਕਾਰਨ ਕੀ ਸੀ?

5

ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅੰਗਦ ਦੇਵ ਜੀ ਨੇ ਕੀ-ਕੀ ਕਾਰਜ ਕੀਤੇ?

5

2. ਮੀਰ ਮੰਨੂ ਦੀ ਸਿੱਖਾਂ ਵਿਰੁੱਧ ਅਸਫ਼ਲਤਾ ਦੇ ਕੀ ਕਾਰਨ ਸਨ ?

5

ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਕਿਸ ਤਰ੍ਹਾਂ ਦੀ ਸੀ?

5

ਭਾਗ-ਕ

15 ਅੰਕ

ਨਕਸ਼ਾ -

(ੳ) ਦਿੱਤੇ ਗਏ ਪੰਜਾਬ ਦੇ ਨਕਸ਼ੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੰਜ ਲੜਾਈਆਂ ਦੇ ਸਥਾਨ ਦਿਖਾਓ ।

10

(ਅ) ਦਿਖਾਏ ਗਏ ਹਰੇਕ ਸਥਾਨ ਦੀ 20-25 ਸ਼ਬਦਾਂ ਵਿੱਚ ਵਿਆਖਿਆ ਵੀ ਕਰੋ ।

5


ਜਾਂ


(ੳ) ਦਿੱਤੇ ਗਏ ਪੰਜਾਬ ਦੇ ਨਕਸ਼ੇ ਵਿੱਚ ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਲੜਾਈਆਂ ਦੇ ਸਥਾਨ ਦਿਖਾਓ ।

10

(ਅ) ਦਿਖਾਏ ਗਏ ਹਰੇਕ ਸਥਾਨ ਦੀ 20-25 ਸ਼ਬਦਾਂ ਵਿੱਚ ਵਿਆਖਿਆ ਵੀ ਕਰੋ ।

5

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends