ETT 5994 QUESTION PAPER ANSWER KEY ( 28-7-2024) PART 2
updating, ..
36. ਘਰ ਵਿੱਚ ਹੋਇਆ ਪਹਿਲਾ ਪੁੱਤਰ ਜਾਂ ਧੀ ਲਈ ਇੱਕ ਸ਼ਬਦ ਕਿਹੜਾ ਵਰਤਿਆ ਜਾ ਸਕਦਾ ਹੈ?
- (A) ਜੇਠਾ
- (B) ਪਲੇਠੀ
- (C) ਉਪਰੋਕਤ ਦੋਵੇਂ
- (D) ਉਪਰੋਕਤ ਕੋਈ ਨਹੀਂ
Answer : (C) ਉਪਰੋਕਤ ਦੋਵੇਂ
37. ਮੁਹਾਵਰਾ- 'ਖ਼ਿਆਲੀ ਪੁਲਾਅ ਪਕਾਉਣਾ' ਦਾ ਕੀ ਅਰਥ ਹੈ?
- (A) ਖ਼ਿਆਲਾਂ ਵਿੱਚ ਰਸੋਈ ਕਰਨੀ
- (B) ਰਸੋਈ ਦਾ ਕੰਮ ਨਾ ਆਉਣਾ
- (C) ਵਿਅਰਥ ਯਤਨ ਕਰਨੇ
- (D) ਸਿਰਫ਼ ਸੁਪਨੇ ਵੇਖਣਾ
Answer :
- (D) ਸਿਰਫ਼ ਸੁਪਨੇ ਵੇਖਣਾ
38. 'ਬੰਨ੍ਹ ਕੇ ਖੀਰ ਖੁਆਉਣਾ' ਮੁਹਾਵਰਾ ਕਿਸ ਅਰਥ ਵਰਤਿਆ ਜਾਂਦਾ ਹੈ?
- (A) ਕਿਸੇ ਦੀ ਬਰਬਾਦੀ ਲਈ ਯਤਨ ਕਰਨਾ
- (B) ਮਿੱਠਾ ਬੋਲਣਾ
- (C) ਜ਼ਬਰਦਸਤੀ ਭਲਾ ਕਰਨਾ
- (D) ਫ਼ਜ਼ੂਲ ਕਾਰਜ ਕਰਨਾ
Answer :
- (C) ਜ਼ਬਰਦਸਤੀ ਭਲਾ ਕਰਨਾ
39. ਭਾਸ਼ਾਈ ਸੰਰਚਨਾ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ?
- (A) ਵਰਣ ਅਤੇ ਸ਼ਬਦ
- (B) ਅੱਖਰ ਅਤੇ ਵਾਕ
- (C) ਸ਼ਬਦ ਅਤੇ ਵਾਕ
- (D) ਧੁਨੀ
Answer :
- (D) ਧੁਨੀ
40. ਹੇਠਾਂ ਦਿੱਤੀਆਂ ਚਾਰ ਸ਼੍ਰੇਣੀਆਂ ਵਿੱਚੋਂ ਕਿਸ ਸ਼੍ਰੇਣੀ ਵਿੱਚ ਕੇਵਲ ਪਦਾਰਥਵਾਚਕ ਨਾਂਵ ਹੀ ਹਨ-
- (A) ਤੇਲ, ਢੇਰ, ਕਣਕ, ਚੌਲ
- (B) ਢੇਰ, ਹੇੜ, ਤੇਲ, ਰੇਤ
- (C) ਰੇਤ, ਤੇਲ, ਕਣਕ, ਚੌਲ
- (D) ਤੇਲ, ਹੇੜ, ਢੇਰ, ਦੁੱਧ
Answer :
- (C) ਰੇਤ, ਤੇਲ, ਕਣਕ, ਚੌਲ
41. 'ਖੁਰਪਾ' ਸ਼ਬਦ ਦਾ ਇਸਤਰੀ ਲਿੰਗ ਕੀ ਹੋਵੇਗਾ-
- (A) ਖੁਰਪਣ
- (B) ਖੁਰਪਣੀ
- (C) ਖੁਰਪੀ
- (D) ਉਪਰੋਕਤ ਵਿੱਚੋਂ ਕੋਈ ਨਹੀਂ
Answer :
- (C) ਖੁਰਪੀ
42. 'ਉੱਚੀ ਇਮਾਰਤ ਦੂਰੋਂ ਦਿਸਦੀ ਹੈ'- ਇਸ ਵਾਕ ਨੂੰ ਬਹੁਵਚਨ ਵਿੱਚ ਤਬਦੀਲ ਕਿੰਜ ਕਰੋਗੇ-
- (A) ਉੱਚੀ ਇਮਾਰਤਾਂ ਦੂਰੋਂ ਦਿਸਦੀਆਂ ਹਨ।
- (B) ਉੱਚੀਆਂ ਇਮਾਰਤਾਂ ਦੂਰੋਂ ਦਿਸਦੀ ਹਨ।
- (C) ਉੱਚੀ ਇਮਾਰਤਾਂ ਦੂਰੋਂ ਦਿਸਦੀ ਹਨ।
- (D) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।
Answer :
- (D) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।
43. ਜਿਸ ਜਗ੍ਹਾ, ਟਿਕਾਣੇ, ਵਸਤ ਆਦਿ ਦੇ ਉੱਤੇ, ਵਿੱਚ ਜਾਂ ਨੇੜੇ ਕੁੱਝ ਰੱਖਿਆ ਜਾਂ ਪਾਇਆ ਜਾਵੇ, ਉਸ ਨਾਂਵ ਨੂੰ ਕਿਹੜਾ ਕਾਰਕ ਕਿਹਾ ਜਾਂਦਾ ਹੈ ?
- (A) ਕਰਨ-ਕਾਰਕ
- (B) ਕਰਮ-ਕਾਰਕ
- (C) ਅਧਿਕਰਨ-ਕਾਰਕ
- (D) ਸੰਬੰਧ-ਕਾਰਕ
Answer :
- (C) ਅਧਿਕਰਨ-ਕਾਰਕ
44. 'ਗ਼ਰੀਬ ਨਾਲ ਵਿਰਲਾ ਹੀ ਚੰਗਾ ਵਰਤਾਅ ਕਰਦਾ ਹੈ- ਇਸ ਵਾਕ ਵਿੱਚ ‘ਵਿਰਲਾ ਸ਼ਬਦ ਕਿਹੜੇ ਪੜਨਾਂਵ ਰੂਪ ਵਿੱਚ ਆਇਆ ਹੈ ?
- (A) ਪੁਰਖਵਾਚਕ
- (B) ਨਿਸ਼ਚੇਵਾਚਕ
- (C) ਉਪਰੋਕਤ ਦੋਵੇਂ
- (D) ਉਪਰੋਕਤ ਕੋਈ ਨਹੀਂ
Answer :
- (D) ਉਪਰੋਕਤ ਕੋਈ ਨਹੀਂ
45. ਗੁਣਵਾਚਕ ਵਿਸ਼ੇਸ਼ਣ ਦੀ ਸਧਾਰਨ ਅਵਸਥਾ ਵਿੱਚ ਸ਼ਬਦ ਹੈ ‘ਲੰਮਾ’, ਇਸ ਨੂੰ ਅਧਿਕਤਰ ਅਵਸਥਾ ਵਿੱਚ ਕੀ ਲਿਖ ਸਕਦੇ ਹਾਂ ?
- (A) ਲੰਮਾ ਬਹੁਤੇਰਾ
- (B) ਲਮੇਰਾ
- (C) ਲੰਬੂਤਾ
- (D) ਬਹੁਤੇਰਾ ਲਮੇਰਾ
Answer :
- (B) ਲਮੇਰਾ
46. ਹਾਏ! ਓਏ ਰੱਬਾ,- ਇਹ ਕੀ ਭਾਣਾ ਵਰਤ ਗਿਆ। - ਇਸ ਵਾਕ ਵਿੱਚ 'ਹਾਏ' ਸ਼ਬਦ ਕਿਹੜਾ ਵਿਸਮਕ ਹੈ ?
- (A) ਇੱਛਾ ਵਾਚਕ
- (B) ਹੈਰਾਨੀ ਵਾਚਕ
- (C) ਸ਼ੋਕ ਵਾਚਕ
- (D) ਸੂਚਨਾ ਵਾਚਕ
Answer :
- (C) ਸ਼ੋਕ ਵਾਚਕ
47. ਅਖ਼ਲਾਕ ਇਕ ਨਾਂਵ ਹੈ, ਇਸ ਦਾ ਵਿਸ਼ੇਸ਼ਣ ਕੀ ਬਣੇਗਾ ?
- (A) ਅਖ਼ਲਾਕੀ
- (B) ਅਖ਼ਲਾਕ
- (C) ਅਖ਼ਲਾਕੂ
- (D) ਅਖ਼ਲਾਕਣ
Answer :
- (C) ਅਖ਼ਲਾਕੂ
48. ‘ਸੋਹਨ ਤੇ ਮੋਹਨ ਸਕੂਲ ਜਾ ਰਹੇ ਹਨ'- ਇਸ ਵਾਕ ਵਿੱਚ ਯੋਜਕ ਸ਼ਬਦ ਕਿਹੜਾ ਹੈ ?
- (A) ਤੇ
- (B) ਅਤੇ
- (C) ਉਪਰੋਕਤ ਦੋਵੇਂ
- (D) ਉਪਰੋਕਤ ਕੋਈ ਨਹੀਂ .
Answer :
- (A) ਤੇ
49. ‘ਜੋ ਵਿਅਕਤੀ ਆਪਣੀਆਂ ਲੋੜਾਂ ਦੀ ਪੂਰਤੀ ਆਪ ਕਰੇ’- ਇਸ ਲਈ ਢੁੱਕਵਾਂ ਇੱਕ ਸ਼ਬਦ ਦੱਸੋ-
- (A) ਲੋੜਪੂਰਤੀ
- (B) ਆਸ਼ਾ
- (C) ਆਤਮਨਿਰਭਰ
- (D) ਵਿਲੱਖਣ
Answer :
- (C) ਆਤਮਨਿਰਭਰ
50. ਵਿਸ਼ੇਸ਼ਣ ਸ਼ਬਦ ਹੈ-‘ਗੂੜਾ’- ਇਸ ਦਾ ਵਿਰੋਧਾਰਥਕ ਸ਼ਬਦ ਲਿਖੋ-
- (A) ਪਤਲਾ
- (B) ਫਿਕਾ
- (C) ਵਿਰਲਾ
- (D) ਨਿਗੁਣਾ
Answer :
- (B) ਫਿਕਾ