ਭਾਗ-ਦੂਜਾ : ਪੰਜਾਬੀ ਸਾਹਿਤ
- ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ।। ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ।। ਉਪਰੋਕਤ ਸਤਰਾਂ ਕਿਸ ਦੀ ਰਚਨਾ ਹਨ ?
(A) ਗੁਰੂ ਨਾਨਕ ਦੇਵ ਜੀ (B) ਗੁਰੂ ਅਮਰਦਾਸ ਜੀ (C) ਗੁਰੂ ਰਾਮਦਾਸ ਜੀ (D) ਭਾਈ ਗੁਰਦਾਸ ਜੀ
Answer : (A) ਗੁਰੂ ਨਾਨਕ ਦੇਵ ਜੀ
- ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਹੈ ?
(A) 15 (B) 16 (C) 17 (D) 18
Answer :(C) 17
- ਭਾਈ ਗੁਰਦਾਸ ਜੀ ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਦੇ ਭਤੀਜੇ ਸਨ ?
(A) ਗੁਰੂ ਰਾਮਦਾਸ ਜੀ (B) ਗੁਰੂ ਅਮਰਦਾਸ ਜੀ (C) ਗੁਰੂ ਅਰਜਨ ਦੇਵ ਜੀ (D) ਗੁਰੂ ਹਰਗੋਬਿੰਦ ਸਾਹਿਬ ਜੀ
Answer :B) ਗੁਰੂ ਅਮਰਦਾਸ ਜੀ
- ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਦੇ ਪਿਤਾ ਦਾ ਨਾਮ ਤੇਜਭਾਨ ਸੀ ?
(A) ਗੁਰੂ ਅੰਗਦ ਦੇਵ ਜੀ (B) ਗੁਰੂ ਅਮਰਦਾਸ ਜੀ (C) ਗੁਰੂ ਰਾਮਦਾਸ ਜੀ (D) ਗੁਰੂ ਹਰਿਕ੍ਰਿਸ਼ਨ ਜੀ
Answer : (B) ਗੁਰੂ ਅਮਰਦਾਸ ਜੀ
- ਨਿਮਨ ਲਿਖਤ ਵਿਚੋਂ ਕਿਹੜੀ ਬਾਣੀਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ ?
(A) ਅਕਾਲ ਉਸਤਤਿ (B) ਗਿਆਨ ਪ੍ਰਬੋਧ (C) ਜਫ਼ਰਨਾਮਾ (D) ਦਖਣੀ ਓਅੰਕਾਰ
Answer :(D) ਦਖਣੀ ਓਅੰਕਾਰ
- ਸੁਰਪਤਿ ਜੇਹੇ ਲੜਿ ਹਟੇ ਬੀਰ ਟਲੇ ਨ ਟਾਲੇ।। ਗਜੇ ਦੁਰਗਾ ਘੇਰਿ ਕੈ ਜਣੁ ਘਣੀਅਰੁ ਕਾਲੇ ॥
ਉਪਰੋਕਤ ਸਤਰਾਂ “ਚੰਡੀ ਦੀ ਵਾਰ" ਦੀ ਕਿਹੜੀ ਪਉੜੀ ਵਿੱਚ ਦਰਜ ਹਨ ?
(A) 11 (B) 12 (C) 13 (D) 14
Answer :(C) 13
- ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ ।
ਨਾ ਤਿਸੁ ਭਾਰੇ ਕੋਟ ਗੜ੍ਹ ਘਰਬਾਰ ਦਿਸੰਦੇ ।
ਉਪਰੋਕਤ ਸਤਰਾਂ ਕਿਸ ਦੀ ਰਚਨਾ ਹਨ ?
(A) ਭਾਈ ਗੁਰਦਾਸ ਜੀ (B) ਗੁਰੂ ਗੋਬਿੰਦ ਸਿੰਘ ਜੀ (C) ਗੁਰੂ ਨਾਨਕ ਦੇਵ ਜੀ (D) ਗੁਰੂ ਰਾਮਦਾਸ ਜੀ
Answer :(A) ਭਾਈ ਗੁਰਦਾਸ ਜੀ
- ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਨੇ ਗੋਇੰਦਵਾਲ ਵਿਖੇ ਬਾਉਲੀ ਦਾ ਨਿਰਮਾਣ ਕਰਵਾਇਆ ?
(A) ਗੁਰੂ ਅੰਗਦ ਦੇਵ ਜੀ (B) ਗੁਰੂ ਅਮਰਦਾਸ ਜੀ (C) ਗੁਰੂ ਰਾਮਦਾਸ ਜੀ (D) ਗੁਰੂ ਅਰਜਨ ਦੇਵ ਜੀ
Answer :(B) ਗੁਰੂ ਅਮਰਦਾਸ ਜੀ
- ਹੇਠ ਲਿਖਿਆਂ ਵਿੱਚੋਂ ਕਿਹੜੇ ਗੁਰੂ ਸਾਹਿਬ ਨੇ 1604 ਈ. ਵਿਚ “ਆਦਿ ਗ੍ਰੰਥ” ਦੀ ਸੰਪਾਦਨਾ ਕੀਤੀ ?
(A) ਗੁਰੂ ਨਾਨਕ ਦੇਵ ਜੀ (B) ਗੁਰੂ ਅੰਗਦ ਦੇਵ ਜੀ (C) ਗੁਰੂ ਅਮਰਦਾਸ ਜੀ (D) ਗੁਰੂ ਅਰਜਨ ਦੇਵ ਜੀ
Answer :(D) ਗੁਰੂ ਅਰਜਨ ਦੇਵ ਜੀ
- ਭਾਈ ਗੁਰਦਾਸ ਜੀ ਨੇ ਕਿਹੜੀ ਭਾਸ਼ਾ ਵਿੱਚ ਕਬਿਤ-ਸਵਯੇ ਰਚੇ?
(A) ਫ਼ਾਰਸੀ (B) ਬ੍ਰਜ (C) ਪੰਜਾਬੀ (D) ਅਰਬੀ
Answer :(B) ਬ੍ਰਜ
- ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥
ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥
ਉਪਰੋਕਤ ਸਤਰਾਂ ਕਿਹੜੇ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਹਨ ?
(A) ਗੁਰੂ ਨਾਨਕ ਦੇਵ ਜੀ (B) ਗੁਰੂ ਅਰਜਨ ਦੇਵ ਜੀ (C) ਗੁਰੂ ਅਮਰਦਾਸ ਜੀ (D) ਗੁਰੂ ਰਾਮਦਾਸ ਜੀ
Answer :(B) ਗੁਰੂ ਅਰਜਨ ਦੇਵ ਜੀ
- ਹੇਠ ਲਿਖਿਆਂ ਵਿੱਚੋਂ ਕਿਸ ਦੀ ਰਚਨਾ ਨੂੰ “ਗੁਰਬਾਣੀ ਦੀ ਕੁੰਜੀ" ਕਿਹਾ ਜਾਂਦਾ ਹੈ ?
(A) ਗੁਰੂ ਨਾਨਕ ਦੇਵ ਜੀ ਦੀ ਰਚਨਾ ਨੂੰ (B) ਭਾਈ ਗੁਰਦਾਸ ਜੀ ਦੀ ਰਚਨਾ ਨੂੰ (C) ਗੁਰੂ ਅੰਗਦ ਦੇਵ ਜੀ ਦੀ ਰਚਨਾ ਨੂੰ (D) ਗੁਰੂ ਅਮਰਦਾਸ ਜੀ ਦੀ ਰਚਨਾ ਨੂੰ
Answer :(B) ਭਾਈ ਗੁਰਦਾਸ ਜੀ ਦੀ ਰਚਨਾ ਨੂੰ
- ਸੀਹਾ ਵਾਗੂੰ ਗਜਣ ਸਭੇ ਸੂਰਮੇ ॥
ਤਣਿ ਤਣਿ ਕੈਬਰ ਛਡਨਿ ਦੁਰਗਾ ਸਾਮ੍ਹਣੇ।।
ਉਪਰੋਕਤ ਸਤਰਾਂ ਵਿੱਚ ‘ਕੈਬਰ' ਸ਼ਬਦ ਦਾ ਅਰਥ ਹੈ:
(A) ਤਲਵਾਰ (B) ਬਰਛਾ (C) ਤੀਰ (D) ਨਗਾਰਾ
Answer :(C) ਤੀਰ
- ਪ੍ਰੋ. ਪੂਰਨ ਸਿੰਘ ਦਾ ਜਨਮ ਕਦੋਂ ਹੋਇਆ?
(A) 1872 (B) 1880 (C) 1881 (D) 1882
Answer :(C) 1881
- ਭਾਈ ਵੀਰ ਸਿੰਘ ਨੂੰ ਕਿਹੜੀ ਪੁਸਤਕ ‘ਤੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ?
(A) ਰਾਣਾ ਸੂਰਤ ਸਿੰਘ (B) ਕੰਬਦੀ ਕਲਾਈ (C) ਸੁੰਦਰੀ (D) ਮੇਰੇ ਸਾਂਈਆਂ ਜੀਓ
Answer (D) ਮੇਰੇ ਸਾਂਈਆਂ ਜੀਓ
- ਹੇਠ ਲਿਖਿਆਂ ਵਿੱਚੋਂ “ਅਸ਼ਟ ਗੁਰੂ ਚਮਤਕਾਰ" ਦੀ ਰਚਨਾ ਕਿਸ ਨੇ ਕੀਤੀ ?
(A) ਭਾਈ ਵੀਰ ਸਿੰਘ (B) ਪ੍ਰੋ. ਪੂਰਨ ਸਿੰਘ (C) ਜਸਵੰਤ ਸਿੰਘ ਨੇਕੀ (D) ਸੁਰਜੀਤ ਪਾਤਰ
Answer : (A) ਭਾਈ ਵੀਰ ਸਿੰਘ
- ਨਿਮਨ ਲਿਖਤ ਵਿੱਚੋਂ ਪ੍ਰੋ. ਪੂਰਨ ਸਿੰਘ ਦੀ ਕਿਹੜੀ ਪੁਸਤਕ ਕਾਵਿ-ਸੰਗ੍ਰਹਿ ਨਹੀਂ ਹੈ ?
(A) ਖੁੱਲ੍ਹੇ ਲੇਖ (B) ਖੁੱਲ੍ਹੇ ਘੁੰਡ (C) ਖੁੱਲ੍ਹੇ ਮੈਦਾਨ (D) ਖੁੱਲ੍ਹੇ ਅਸਮਾਨੀ ਰੰਗ
Answer :(A) ਖੁੱਲ੍ਹੇ ਲੇਖ
- ਸੁਰਜੀਤ ਪਾਤਰ ਨੂੰ “ਪਦਮ ਸ਼੍ਰੀ ਅਵਾਰਡ ਕਦੋਂ ਪ੍ਰਾਪਤ ਹੋਇਆ ?
(A) 2009 (B) 2011 (C) 2012 (D) 2013
Answer : (C) 2012
- ਨਿਮਨ ਲਿਖਤ ਵਿੱਚੋਂ ਕਿਹੜੀ ਰਚਨਾ ਸੁਰਜੀਤ ਪਾਤਰ ਦੀ ਨਹੀਂ ਹੈ ?
(A) ਬਿਰਖ਼ ਅਰਜ਼ ਕਰੇ (B) ਲਫ਼ਜ਼ਾਂ ਦੀ ਦਰਗਾਹ (C) ਉੱਡਦੇ ਬਾਜ਼ਾਂ ਮਗਰ (D) ਸੁਰਜ਼ਮੀਨ
Answer : (C) ਉੱਡਦੇ ਬਾਜ਼ਾਂ ਮਗਰ
- ਹੇਠ ਲਿਖਿਆਂ ਵਿੱਚੋਂ ਕਿਹੜੀ ਕਾਵਿ-ਪੁਸਤਕ ਭਾਈ ਵੀਰ ਸਿੰਘ ਦੀ ਰਚਨਾ ਨਹੀਂ ਹੈ ?
(A) ਲਹਿਰਾਂ ਦੇ ਹਾਰ (B) ਮਟਕ ਹੁਲਾਰੇ (C) ਪ੍ਰੀਤ ਵੀਣਾ (D) ਰਾਜਸੀ ਹੁਲਾਰੇ
Answer : (D) ਰਾਜਸੀ ਹੁਲਾਰੇ
- ਸੁਰਜੀਤ ਪਾਤਰ ਦੁਆਰਾ ਰਚਿਤ ਪੁਸਤਕ “ਸੂਰਜ ਮੰਦਰ ਦੀਆਂ ਪੌੜੀਆਂ" ਸਾਹਿਤ ਦੇ ਕਿਸ ਰੂਪ ਨਾਲ ਸੰਬੰਧਤ ਹੈ ?
(A) ਕਵਿਤਾ (B) ਵਾਰਤਕ (C) ਨਾਟਕ (D) ਨਾਵਲ
Answer : (B) ਵਾਰਤਕ
ETT 5994 QUESTION PAPER ANSWER KEY ( 28-7-2024) PART 2 ,