ਇਸ ਮੌਕੇ ਉਨ੍ਹਾਂ ਦਫਤਰੀ ਕੰਮ-
ਕਾਜ਼ ਲਈ ਆਏ ਵੱਖ-ਵੱਖ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮੈਡਮ
ਬਲਜੀਤ ਕੌਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਵੱਲੋਂ ਅੱਜ ਡੀ.ਸੀ ਦਫਤਰ ਦੀਆਂ ਸਾਰੀਆਂ
ਬਰਾਚਾਂ, ਐਨ.ਆਈ.ਸੀ. ਤਹਿਸੀਲ ਦਫਤਰ, ਭਾਸ਼ਾ ਦਫਤਰ,
ਆਬਕਾਰੀ ਤੇ ਕਰ ਵਿਭਾਗ, ਫਰਦ ਕੇਂਦਰ, ਜਿਲਾ ਮਾਲ ਅਫਸਰ
ਸਮੇਤ ਵੱਖ ਵੱਖ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਉਨ੍ਹਾਂ ਫਰਦ ਕੇਂਦਰ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਤੇ
ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਤਹਿਸੀਲ ਵਿਚ ਆਉਣ ਵਾਲੇ
ਲੋਕਾਂ ਦੇ ਬੈਠਣ ਲਈ ਹੋਰ ਵਧੀਆ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਆਪ
ਕੰਪਿਊਟਰ ਤੇ ਬੈਠ ਕੇ ਲੋਕਾਂ ਨੂੰ ਫਰਦਾਂ ਵੀ ਜਾਰੀ ਕੀਤੀਆਂ।
ਇਸ ਮੌਕੇ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ
ਸੇਤੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ
ਚੰਨੀ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਰਕਾਰੀ
ਦਫ਼ਤਰਾਂ ਵਿੱਚ ਕੰਮਕਾਜ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ
ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜ਼ਿਲੇ ਦੇ
ਵੱਖ ਵੱਖ ਦਫ਼ਤਰਾਂ ਦੀ ਚੈਕਿੰਗ ਕੀਤੀ ਜਾਵੇਗੀ।
ਇਸ ਸਬੰਧੀ ਸਮੂਹ
ਕਰਮਚਾਰੀਆਂ/ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ
ਜੇਕਰ ਕੋਈ ਵੀ ਦਫ਼ਤਰੀ ਸਮੇਂ ਹਾਜ਼ਰ ਰਹਿਣ ਵਿੱਚ ਕੁਤਾਹੀ ਕਰਦਾ
ਹੈ ਤਾਂ ਉਸ ਵਿਰੁੱਧ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ
ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਲੋਕਾਂ ਦੇ
ਸੇਵਕ ਬਣ ਕੇ ਕੰਮ ਕਰਨ ਅਤੇ ਸਰਕਾਰ ਦੇ ਸੇਵਾ ਦੇ ਅਧਿਕਾਰ
ਕਾਨੂੰਨ ਤਹਿਤ ਉਨ੍ਹਾਂ ਨੂੰ ਮਿੱਥੇ ਸਮੇਂ ਵਿੱਚ ਸੇਵਾਵਾਂ ਮੁਹਈਆ,
ਕਰਵਾਉਣ। ਉਨਾਂ ਕਿਹਾ ਕਿ ਇਸ ਕੰਮ ਵਿਚ ਕਿਸੇ ਵੀ ਤਰ੍ਹਾਂ
ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।