ਚੰਡੀਗੜ੍ਹ 22 ਸਤੰਬਰ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਨਾਲ ਸੜਕਾਂ ਤੇ ਲੜਾਈ ਦੇ ਨਾਲ-ਨਾਲ ਕਨੂੰਨੀ ਲੜਾਈ ਵੀ ਲੜੀ ਜਾ ਰਹੀ ਹੈ ।
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਰਸਰੀ ਟੀਚਰ ਦੀ ਭਰਤੀ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਨਾਲ ਧੱਕਾ ਕੀਤਾ ਹੈ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਕਹਿਣਾ ਹੈ , ਅਸੀਂ ਪਿਛਲੇ 46 ਸਾਲ ਤੋਂ 0ਤੋ6 ਸਾਲ ਦੇ ਬੱਚਿਆਂ ਨੁੰ ਸੇਵਾਵਾਂ ਦੇ ਰਹੀਆਂ ਹਾਂ, ਜਿਹਨਾਂ ਵਿੱਚੋ ਪੂਰਵ ਸਕੂਲ ਸਿੱਖਿਆ ਇਕ ਹੈ, ਜੋ 3 -6ਸਾਲ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ।
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਦਸਿਆ ਹੁਣ ਇਹ ਸਿਖਿਆ ਪਿਛਲੇ 4 ਸਾਲ ਤੋ ਪੰਜਾਬ ਸਰਕਾਰ ਨੇ ਸਾਡੇ ਤੋਂ ਬੱਚੇ ਖੋਹ ਕੇ ਸਕੂਲਾਂ ਵਿੱਚ ਸ਼ੂਰੁ ਕਰ ਦਿੱਤੀ ਹੈ ਅਤੇ ਵੱਖ-ਵੱਖ ਕੈਟਾਗਰੀਆਂ ਦੇ ਸਕੂਲੀ ਵੰਲਟੀਅਰਾਂ ਨੂੰ ਪੂਰਵ ਸਕੂਲ ਸਿੱਖਿਆ ਅਧਿਆਪਕ (NTT) ਭਰਤੀ ਕੀਤਾਂ ਜਾ ਰਿਹਾ, ਜਦਕਿ ਭਾਰਤ ਦੇ ਕਿਸੇ ਵੀ ਸੂਬੇ ਨੇ ਇਹ ਨਹੀਂ ਕੀਤਾ, ਅਸੀਂ 46ਸਾਲ ਤੋਂ ਇਹ ਕੰਮ ਕਰ ਰਹੀਆਂ ਹਾਂ, ਅਸੀਂ ਵੀ ਮਾਣ ਭੱਤੇ ਤੇ ਕੰਮ ਕਰ ਰਹੀਆਂ ਸੋਸ਼ਲ ਵਰਕਰ ਹਾਂ, ਪੂਰਵ ਸਕੂਲ ਸਿੱਖਿਆ ਅਧਿਆਪਕ ( ਪ੍ਰੀ ਪ੍ਰਾਇਮਰੀ ਸਕੂਲ ਅਧਿਆਪਕ) ਦੀ ਆਸਾਮੀ ਤੇ ਸਾਡਾ ਹੱਕ ਹੈ,ਜੋ ਸਾਡੇ ਤੋਂ ਖੋਹਇਆ ਜਾ ਰਿਹਾ, ਜਦਕਿ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਂਗਣਵਾੜੀ ਵਰਕਰ ਨੂੰ ਇਸ ਭਰਤੀ ਵਿਚ ਪਹਿਲ ਦਿੱਤੀ ਜਾ ਰਹੀ ਹੈ।
ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ
ਜਿਸ ਨੂੰ ਲੈ ਕੇ ਅਸੀਂ ਲਗਾਤਾਰ ਸੰਘਰਸ਼ ਕਰ ਰਹੀਆਂ ਹਾਂ, ਪ੍ਰੰਤੂ ਸਰਕਾਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ,ਜਿਸ ਕਰਕੇ ਅਸੀਂ ਮਜਬੂਰਨ high court ਦਾ ਦਰਵਾਜ਼ਾ ਖੜਕਾਇਆ ਹੈ ਅਤੇ ਚੋਟੀ ਦੇ ਵਕੀਲਾਂ ਵਿੱਚੋਂ ਸ੍ਰੀ ਰਾਜਵਿੰਦਰ ਸਿੰਘ ਬੈਂਸ ਹੋਰਾਂ ਨੂੰ ਇਸ ਕਨੂੰਨੀ ਲੜਾਈ ਵਾਸਤੇ ਆਪਣਾ ਵਕੀਲ ਚੁਣਿਆ ਹੈ ਆਸ ਕਰਦੀਆਂ ਹਾਂ ਕਿ ਸਾਨੂੰ ਇਨਸਾਫ ਮਿਲੇਗਾ,ਅਸੀਂ ਆਪਣਾ ਹੱਕ ਲੈਣ ਲਈ ਹਰ ਚਾਰਾਜੋਈ ਕਰ ਰਹੀਆਂ ਹਾਂ, ਅਸੀਂ ਹਰ ਉਸ ਦਰਵਾਜ਼ਾ ਨੂੰ ਖੜਕਾਉਣਾ ਹੈ, ਜਿਥੋ ਸਾਨੂੰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਬੇ-ਇਨਸਾਫ਼ੀ ਲਈ ਮੱਦਦ ਮਿਲ ਸਕੇ।
Also read : All updates 8393 Pre primary recruitment