**ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ E.T.T. ਅਸਾਮੀਆਂ ਲਈ ਕੌਂਸਲਿੰਗ ਦਾ ਸ਼ਡਿਊਲ ਜਾਰੀ**
ਚੰਡੀਗੜ੍ਹ 21 ਜਨਵਰੀ 2026 (ਜਾਬਸ ਆਫ ਟੁਡੇ) : ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ 2364 E.T.T. (ਐਲੀਮੈਂਟਰੀ ਟੀਚਰ ਟ੍ਰੇਨਿੰਗ) ਅਸਾਮੀਆਂ ਦੀ ਭਰਤੀ ਸਬੰਧੀ ਅਹੰਕਾਰਪੂਰਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਨੋਟਿਸ ਅਨੁਸਾਰ ਮਿਤੀ 06.03.2020 ਨੂੰ ਵਿਗਿਆਪਨ ਜਾਰੀ ਹੋਣ ਤੋਂ ਬਾਅਦ ਹੁਣ ਯੋਗ ਉਮੀਦਵਾਰਾਂ ਲਈ ਦਸਤਾਵੇਜ਼ਾਂ ਦੀ ਜਾਂਚ (ਕੌਂਸਲਿੰਗ) ਦਾ ਸ਼ਡਿਊਲ ਤੈਅ ਕੀਤਾ ਗਿਆ ਹੈ।
ਨੋਟਿਸ ਮੁਤਾਬਕ ਐਸ.ਸੀ. ਕੈਟੇਗਰੀ ਦੇ ਉਮੀਦਵਾਰਾਂ ਦੀ ਦਸਤਾਵੇਜ਼ ਜਾਂਚ ਮੈਰਿਟ ਦੇ ਅਧਾਰ ‘ਤੇ ਕੀਤੀ ਜਾਵੇਗੀ। ਇਹ ਪ੍ਰਕਿਰਿਆ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਸੈਕਟਰ-60, ਫੇਜ਼-3B-1, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਹੋਵੇਗੀ।
ਕੌਂਸਲਿੰਗ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਕੀਤੀ ਜਾਵੇਗੀ।
**ਕੌਂਸਲਿੰਗ ਦਾ ਤਾਰੀਖ-ਵਾਰ ਸ਼ਡਿਊਲ ਹੇਠ ਲਿਖੇ ਅਨੁਸਾਰ ਹੈ:**
28 ਜਨਵਰੀ 2026 ਐਸ.ਸੀ. – 51 ਅੰਕ ਵਾਲੇ ਉਮੀਦਵਾਰ
29 ਜਨਵਰੀ 2026 –ਐਸ.ਸੀ. – 50 ਅੰਕ ਵਾਲੇ ਉਮੀਦਵਾਰ
ਵਿਭਾਗ ਵੱਲੋਂ ਸਾਰੇ ਸੰਬੰਧਿਤ ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਮੈਰਿਟ ਅਤੇ ਨਿਰਧਾਰਤ ਮਿਤੀ ਅਨੁਸਾਰ ਸਮੇਂ ‘ਤੇ ਪੂਰੇ ਦਸਤਾਵੇਜ਼ਾਂ ਸਮੇਤ ਹਾਜ਼ਰ ਹੋਣ। ਦੇਰ ਨਾਲ ਪਹੁੰਚਣ ਜਾਂ ਦਸਤਾਵੇਜ਼ ਅਧੂਰੇ ਹੋਣ ਦੀ ਸਥਿਤੀ ਵਿੱਚ ਉਮੀਦਵਾਰ ਖੁਦ ਜ਼ਿੰਮੇਵਾਰ ਹੋਵੇਗਾ।
