866 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਅਪਲਾਈ ਆਨਲਾਈਨ

 


ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੀ ਸਥਾਪਨਾ ਭਾਰਤੀ ਸੰਵਿਧਾਨ ਦੀ ਧਾਰਾ 309 ਤਹਿਤ ਕੀਤੀ ਗਈ ਹੈ, ਜਿਸਦਾ ਮੁੱਖ ਮੰਤਵ ਪੰਜਾਬ ਸਰਕਾਰ ਦੇ ਅਦਾਰਿਆਂ ਵੱਲੋਂ ਪ੍ਰਾਪਤ ਹੋਏ ਮੰਗ ਪੱਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਅਦਾਰਿਆਂ ਵਿੱਚ ਗੁਰੁੱਪ-ਸੀ ਸੇਵਾਵਾਂ ਦੇ ਅਮਲੇ ਦੀ ਭਰਤੀ ਕਰਨਾ ਹੈ। 

 ਜਾਣ-ਪਹਿਚਾਣ:   ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਤੋਂ ਪ੍ਰਾਪਤ ਮੰਗ ਪੱਤਰ, ਅਸਾਮੀਆਂ ਦਾ ਵਰਗੀਕਰਨ ਅਤੇ ਸੇਵਾ ਨਿਯਮਾਂ ਅਨੁਸਾਰ ਵੈਟਰਨਰੀ ਇੰਸਪੈਕਟਰ ਗਰੁੱਪ-ਸੀ ਦੀਆਂ 866 ਅਸਾਮੀਆਂ ਭਰਨ ਲਈ ਬੋਰਡ ਦੀ ਵੈਬਸਾਈਟ https://sssb.punjab.gov.in ਤੇ ਯੋਗ ਉਮੀਦਵਾਰਾਂ ਤੋਂ ਮਿਤੀ 08/07/2021 ਤੋਂ 30/07/2021 ਸ਼ਾਮ 05-00 ਵਜੇ ਤੱਕ ਕੇਵਲ ਆਨਲਾਈਨ ਮੋਡ ਰਾਹੀਂ ਅਰਜੀਆਂ/ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। 



  ਤਨਖਾਹ ਸਕੇਲ ਅਤੇ ਭੱਤੇ:- (1) Pay scale as per 75 CPC/Matrix and recommendation of inhouse committee (Minimum pay Admissible Rs 29 , zb, - ਸਰਕਾਰ ਦੇ ਅੰ:ਵਿ:ਪੱ:ਨੰ: 07/106 / 2020-2.ਐਫ.ਪੀ..1/13 23 ਮਿਤੀ 10/12/2020 ਅਨੁਸਾਰ ( 3 ਸਾਲ ਦੇ ਪਰਖਕਾਲ ਸਮੇਂ ਦੌਰਾਨ ਉਸਨੂੰ ਬੱਝੀ ਤਨਖਾਹ 29,200. - ਰੁਪਏ ਹੀ ਦਿੱਤੀ ਜਾਵੇਗੀ। (ii) ਭੱਤੇ:- ਸਮੇਂ-ਸਮੇਂ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ। 


 ਵਿੱਦਿਅਕ ਯੋਗਤਾ . 1) 10+2 with Physics, Chemistry and Biology/Math subjects from a recognized University / Board; or 10+2 with Biology/Math, Physics, Chemistry and English subjects from a recognized University/Board and

  ii) Should possess a Diploma in Veterinary Science and Animal Health Technology of two years duration or its equivalent from any recognized university: 

 (iii) "ਪੰਜਾਬ ਸਿਵਲ ਸੇਵਾਵਾਂ (Common Conditions) ਰੂਲਜ਼, 1994 ਵਿੱਚ ਕੀਤੇ ਉਪਬੰਧ ਅਨੁਸਾਰ ਦਸਵੀਂ ਪੱਧਰ ਦੀ ਪੰਜਾਬੀ ਪਾਸ ਕੀਤੀ ਹੋਵੇਂ। 


ਉਮਰ ਸੀਮਾ:- ਉਪਰੋਕਤ ਅਸਾਮੀਆਂ ਲਈ ਉਮਰ ਸੀਮਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01- 01-2021 ਨੂੰ ਹੇਠ ਅਨੁਸਾਰ ਹੋਣੀ ਚਾਹੀਦੀ ਹੈ:

 ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 

 (1) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਸੀਮਾ 42 ਸਾਲ ਹੋਵੇਗੀ।
 (II) ਰਾਜ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 45 ਸਾਲ ਹੋਵੇਗੀ। 







ਫੀਸ ਸਬੰਧੀ ਵੇਰਵਾ:- ਆਮ ਵਰਗ (GEN) / ਸੁਤੰਤਰਤਾ ਸੰਗਰਾਮੀ/ਖਿਡਾਰੀ 1000/- 
 ਐਸ.ਸੀ.(SC) /ਬੀ.ਸੀ. (BC)' ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) 250/- 

ਸਾਬਕਾ ਫੌਜੀ ਅਤੈ ਆਸ਼ਰਿਤ (Ex-servicemen Self & Dependent) 200/-

 ਅੰਗਹੀਣ (Handicapped) 500/- ਰੁ: 


ਨੋਟ: ਉਮੀਦਵਾਰ ਦੁਆਰਾ ਇੱਕ ਵਾਰ ਅਦਾ ਕੀਤੀ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਵੇਗੀ। 



ਚੋਣ ਵਿਧੀ ਪ੍ਰੀਖਿਆ ਸਬੰਧੀ ਜਾਣਕਾਰੀ:-
ਪ੍ਰਕਾਸ਼ਿਤ ਕੀਤੀਆਂ ਵੈਟਰਨਰੀ ਇੰਸਪੈਕਟਰ ਦੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ
ਉਮੀਦਵਾਰਾਂ ਦੀ Objective Type ਲਿਖਤੀ ਪ੍ਰੀਖਿਆ ਲਈ ਜਾਏਗੀ। ਲਿਖਤੀ ਪ੍ਰੀਖਿਆ ਵਿੱਚ ਹਰ
ਕੈਟਾਗਰੀ ਦੇ ਉਮੀਦਵਾਰ ਲਈ ਪਾਸ ਹੋਣ ਲਈ ਘੱਟੋ-ਘੱਟ 40% ਅੰਕ ਪ੍ਰਾਪਤ ਕਰਨੇ ਜਰੂਰੀ ਹਨ।
( ਲਿਖਤੀ ਪ੍ਰੀਖਿਆ ਪਾਸ ਉਮੀਦਵਾਰਾਂ (ਭਾਵ ਘੱਟੋ ਘੱਟ 40% ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ
ਵਿੱਚੋਂ ਕੁੱਲ ਅਸਾਮੀਆਂ ਤੋਂ ਤਿੰਨ ਗੁਣਾ ਜਿਆਦਾ ਉਮੀਦਵਾਰਾਂ ਨੂੰ ਜਾਂ ਸਮਰੱਥ ਅਥਾਰਟੀ ਵੱਲੋਂ ਲਏ ਗਏ
ਫੈਸਲੇ ਅਨੁਸਾਰ ਉਮੀਦਵਾਰਾਂ ਨੂੰ ਕੌਂਸਲਿੰਗ ਲਈ ਬੁਲਾਇਆ ਜਾਵੇਗਾ।
ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਬਰਾਬਰਤਾ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ
ਇਸ ਸਬੰਧੀ ਬਰਾਬਰ ਅੰਕ ਹਾਸਿਲ ਕਰਨ ਵਾਲੇ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ
ਅਤੇ ਵੱਧ ਉਮਰ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ। ਜੇਕਰ ਬਰਾਬਰ ਮੈਰਿਟ ਹਾਸਿਲ
ਕਰਨ ਵਾਲੇ ਉਮੀਦਵਾਰਾਂ ਦੀ ਜਨਮ ਮਿਤੀ ਮੁਤਾਬਿਕ ਉਮਰ ਵਿੱਚ ਵੀ ਬਰਾਬਰਤਾ ਪਾਈ ਜਾਂਦੀ ਹੈ ਤਾਂ
ਇਸ ਸਬੰਧੀ ਉਮੀਦਵਾਰ ਦੀ ਮੰਗੀ ਵਿੱਦਿਅਕ ਯੋਗਤਾ ਦੀ ਪ੍ਰਤੀਸ਼ਤਤਾ ਨੂੰ ਵਿਚਾਰਦੇ ਹੋਏ ਵੱਧ ਅੰਕ
ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਵੇਗੀ ਅਤੇ ਜੇਕਰ ਉਪਰੋਕਤ ਦੋਵੇਂ
ਸਥਿਤੀਆਂ ਵਿੱਚ ਵੀ ਅੰਕਾਂ ਦੀ ਬਰਾਬਰਤਾ ਦਾ ਵਿਵਾਦ ਨਹੀਂ ਸੁਲਝਦਾ ਹੈ ਤਾਂ ਅੰਤ ਵਿੱਚ ਮੈਟ੍ਰਿਕ ਦੇ
ਅੰਕਾਂ ਨੂੰ ਵਿਚਾਰਦੇ ਹੋਏ ਮੈਟ੍ਰਿਕ ਵਿੱਚ ਵੱਧ ਅੰਕ ਹਾਸਿਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ
ਮੰਨੀ ਜਾਵੇਗੀ।


 ਲਿਖਤੀ ਪ੍ਰੀਖਿਆ ਲਈ ਰੋਲ ਨੰਬਰ, ਸਲੈਬਸ, ਕੌਂਸਲਿੰਗ ਦੀ ਮਿਤੀ ਅਤੇ ਹੋਰ ਜਾਣਕਾਰੀ ਬੋਰਡ ਦੀ
ਵੈੱਬਸਾਈਟ https://sssb.punjab.gov.in ਤੇ ਸਮੇਂ-ਸਮੇਂ ਤੇ ਜਾਰੀ ਕੀਤੀ ਜਾਵੇਗੀ। ਇਸ ਲਈ
ਉਮੀਦਵਾਰ ਸਮੇਂ ਸਮੇਂ ਤੇ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹਿਣਗੇ।

ਅਪਲਾਈ ਕਰਨ ਦੀ ਵਿਧੀ:
ਉਮੀਦਵਾਰ ਬੋਰਡ ਦੀ ਵੈਬਸਾਈਟ https://sssb.punjab.gov.in ਤੇ “Online Applications
ਅਧੀਨ ਮੁਹੱਈਆ ਲਿੰਕ ਤੇ ਕਲਿਕ ਕਰਕੇ ਮਿਤੀ 08-07-2021 ਤੋਂ 30-07-2021 ਸ਼ਾਮ 5:00 ਵਜੇ ਤੱਕ
ਕੇਵਲ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ। ਹੋਰ ਕਿਸੇ ਵੀ ਵਿਧੀ ਰਾਹੀਂ ਪ੍ਰਾਪਤ ਐਪਲੀਕੇਸ਼ਨ
ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਰੱਦ ਸਮਝੀ ਜਾਵੇਗੀ। ਆਨਲਾਈਨ ਅਪਲਾਈ ਕਰਨ ਦੀਆਂ ਹਦਾਇਤਾਂ (Procedure) ਬੋਰਡ ਦੀ ਵੈਬਸਾਈਟ ਤੇ ਮੌਜੂਦ
ਇਸ ਭਰਤੀ ਦੇ ਲਿੰਕ ਹੇਠ ਦਰਜ਼ ਹਨ। ਉਮੀਦਵਾਰ ਇਸ ਲਿੰਕ ਤੇ ਕਲਿਕ ਕਰਨ ਉਪਰੰਤ ਇੰਨ੍ਹਾਂ ਹਦਾਇਤਾਂ
ਨੂੰ ਧਿਆਨ ਨਾਲ ਪੜ੍ਹ ਕੇ ਹੀ ਹਰ ਇੱਕ Step ਨੂੰ ਸਫਲਤਾਪੂਰਵਕ ਮੁਕੰਮਲ ਕਰਨ।
ਉਮੀਦਵਾਰ ਬੋਰਡ ਦੀ ਵੈਬਸਾਈਟ ਤੇ ਮੌਜੂਦ ਭਰ ਦੇ ਲਿੰਕ ਤੇ ਕਲਿਕ ਕਰਕੇ ਸਭ ਤੋਂ ਪਹਿਲਾਂ
ਨਿੱਜੀ ਡਿਟੇਲ ਭਰਕੇ ਰਜਿਸਟਰੇਸ਼ਨ ਕਰਨਗੇ। ਰਜਿਸਟਰੇਸ਼ਨ ਸਫਲ ਹੋਣ ਉਪਰੰਤ Username ਅਤੇ
Password Generate ਹੋ ਜਾਏਗਾ, ਜਿਸਦੀ ਵਰਤੋਂ ਕਰਕੇ ਉਮੀਦਵਾਰ ਫਿਰ ਤੋਂ Login ਕਰਕੇ Step-wise
ਹਰ ਪੱਖੋਂ ਮੁੰਕਮਲ Application Form ਭਰਨਗੇ ਅਤੇ ਇਸਨੂੰ Submit ਕਰਨਗੇ। ਪ੍ਰੰਤੂ ਇਹ Application
Form ਫੀਸ ਦੀ ਸਫਲਤਾਪੂਰਵਕ ਅਦਾਇਗੀ ਹੋਣ ਉਪਰੰਤ ਹੀ ਸਵੀਕਾਰ ਕੀਤਾ ਜਾਵੇਗਾ।



ਉਮੀਦਵਾਰ Online Application Form ਭਰਨ ਸਮੇਂ ਆਪਣੀ ਪਾਸਪੋਰਟ ਸਾਈਜ਼ ਫੋਟੋਗਰਾਫ,
ਹਸਤਾਖਰ ਅਤੇ ਲੋੜੀਂਦੇ ਵਿਦਿਅਕ ਯੋਗਤਾ ਜਿਵੇਂ ਕਿ ਮੈਟਰਿਕ ਦਾ ਜਨਮ ਮਿਤੀ ਵਾਲਾ ਸਰਟੀਫਿਕੇਟ,
ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਕੰਪਿਊਟਰ ਯੋਗਤਾ ਅਤੇ ਕੈਟਾਗਰੀ ਆਦਿ ਨਾਲ ਸਬੰਧਤ ਸਰਟੀਫਿਕੇਟ
ਸਕੈਨ ਕਰਕੇ ਅਪਲੋਡ ਕਰਨਗੇ। ਇੰਨ੍ਹਾਂ ਦਸਤਾਵੇਜਾਂ ਦੇ ਅਪਲੋਡ ਹੋਣ ਅਤੇ ਮੁਕੰਮਲ Online Application -
Form Submit ਹੋਣ ਉਪਰੰਤ ਹੀ ਫੀਸ ਜਮਾ/ਅਦਾ ਕੀਤੀ ਜਾ ਸਕੇਗੀ।


 ਲੋੜੀਂਦੀ ਫੀਸ ਜਮਾਂ ਕਰਵਾਉਣ ਦੀ ਆਖਰੀ ਮਿਤੀ 03-08-2021 ਹੋਵੇਗੀ। ਫੀਸ ਭਰਨ ਲਈ
ਉਮੀਦਵਾਰ ਨੂੰ ਰਜਿਸਟਰੇਸ਼ਨ ਕਰਵਾਉਣ ਉਪਰੰਤ “Upload Photo Sign/Pay Fee/Print
Application" ਲਿੰਕ ਤੇ ਕਲਿਕ ਕਰਕੇ Login ਕਰਨਗੇ। Login ਕਰਨ ਲਈ Registration Number ਅਤੇ
ਜਨਮ ਮਿਤੀ DD/MM/YYYY ਫਾਰਮੈਟ ਵਿੱਚ ਭਰਨੀ ਹੋਵੇਗੀ।
(VI) ਉਪਰੋਕਤ ਲੜੀ ਨੰਬਰ (v) ਤੇ ਦਰਸਾਏ ਅਨੁਸਾਰ Login ਕਰਨ ਉਪਰੰਤ ਬੈਂਕ ਦੀ ਵੈੱਬਸਾਈ ਉੱਤੇ
ਜਾਣ ਤੇ ਉਮੀਦਵਾਰ ਵੱਲੋਂ ਅਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ DDMMYYY (ਬਿਨ੍ਹਾਂ “/" ਦੇ )
ਭਰ ਕੇ ਫੀਸ ਜਮਾਂ ਕਰਵਾਉਣਗੇ।
(VI) ਉਮੀਦਵਾਰ Online Application Submit ਕਰਨ ਉਪਰੰਤ ਵੈਬਸਾਈਟ ਤੇ ਮੌਜੂਦ “Upload
Photo Sign/Pay Fee/Print Application" ਲਿੰਕ ਤੇ ਕਲਿੱਕ ਕਰਕੇ ਫੀਸ ਦਾ ਭੁਗਤਾਨ ਕਰ ਸਕਣਗੇ।
ਉਮੀਦਵਾਰ Online Application Form Submit/ਜਮਾਂ ਹੋਣ ਦੀ ਮਿਤੀ ਤੋਂ ਬਾਅਦ ਇੱਕ ਦਿਨ ਛੱਡ ਕੇ
ਅਗਲੀ ਮਿਤੀ ਤੋਂ, ਫੀਸ ਅਦਾ ਕਰਨ ਦੀ ਆਖਰੀ ਮਿਤੀ 03-08-2021 ਸ਼ਾਮ 05:00 ਵਜੇ ਤੱਕ, ਕਿਸੇ ਵੀ
ਕੰਮ-ਕਾਜ ਵਾਲੇ ਦਿਨ ਸਟੇਟ ਬੈਂਕ ਆਫ ਇੰਡੀਆ (State Bank of India) ਦੀ ਕਿਸੇ ਵੀ ਸ਼ਾਖਾ ਵਿੱਚ ਚਲਾਨ

ਰਾਹੀਂ ਜਾਂ Net Banking # Credit Card ਜਾਂ Debit Card # UPI ਰਾਹੀਂ ਫੀਸ ਜਮਾ ਕਰਵਾ ਸਕਣਗੇ।
ਕਿਸੇ ਕਾਰਨ ਫੀਸ ਜਮਾਂ ਨਾ ਹੋਣ ਦੀ ਸੂਰਤ ਵਿੱਚ ਬੋਰਡ ਦੀ ਕੋਈ ਜੁੰਮੇਵਾਰੀ ਨਹੀਂ ਹੋਵੇਗੀ।
 ਉਮੀਦਵਾਰ ਦੁਆਰਾ ਲੋੜੀਂਦੀ ਫੀਸ ਜਮਾ ਕਰਵਾਉਣ ਉਪਰੰਤ ਹੀ Online ਅਪਲਾਈ ਕਰਨ ਦੀ
ਪ੍ਰਕਿਰਿਆ ਮੁਕੰਮਲ ਹੋ ਸਕੇਗੀ ਅਤੇ Online Application Form ਸਵੀਕਾਰ ਕੀਤਾ ਜਾਵੇਗਾ। ਇਸ ਉਪਰੰਤ
ਹੀ ਫੀਸ ਅਦਾ ਕਰਨ ਦੀ ਮਿਤੀ ਤੋਂ ਬਾਅਦ ਦੋ ਦਿਨ ਛੱਡ ਕੇ ਅਗਲੀ ਮਿਤੀ ਤੋਂ Online Application Form
Generate/Download ਹੋ ਸਕੇਗਾ। ਉਮੀਦਵਾਰ ਇਸ ਫਾਰਮ ਦਾ ਪ੍ਰਿੰਟ ਲੈ ਕੇ ਭਵਿੱਖ ਲਈ ਸੰਭਾਲ ਕੇ ਰੱਖਣ
ਲਈ ਜਿੰਮੇਵਾਰ ਹੋਣਗੇ।



 ਜੇਕਰ ਉਮੀਦਵਾਰ ਵੱਲੋਂ ਆਨਲਾਈਨ ਫਾਰਮ ਭਰਨ ਸਮੇਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਿਰਫ
Application form online submit ਕਰਨ ਤੋਂ ਪਹਿਲਾਂ ਹੀ ਉਸ ਪਾਸ ਫਾਰਮ ਵਿੱਚ ਸੋਧ ਕਰਨ ਦਾ ਮੌਕਾ
ਹੋਵੇਗਾ। ਉਮੀਦਵਾਰ ਦੁਆਰਾ ਇੱਕ ਵਾਰ Application Form ਸਬਮਿਟ ਕਰਨ ਉਪਰੰਤ ਕਿਸੇ ਵੀ ਹਾਲਤ
ਵਿੱਚ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਨਹੀਂ ਕੀਤੀ ਜਾ ਸਕੇਗੀ ਅਤੇ ਨਾ ਹੀ ਭਵਿੱਖ ਵਿੱਚ ਸੋਧ ਕਰਨ ਸਬੰਧੀ
ਉਮੀਦਵਾਰ ਦੀ ਕੋਈ ਪ੍ਰਤੀਬੇਨਤੀ/ ਮੰਗ ਦਫਤਰ ਵੱਲੋਂ ਸਵੀਕਾਰ ਕੀਤੀ ਜਾਏਗੀ।


ਕਿਸੇ ਵੀ ਉਮੀਦਵਾਰ ਨੂੰ ਫੀਸ ਦੀ ਮੁਆਫੀ/ਛੋਟ ਨਹੀਂ ਦਿੱਤੀ ਜਾਵੇਗੀ ਅਤੇ ਫੀਸ ਦਾ ਭੁਗਤਾਨ ਨਾ
ਕਰਨ ਦੀ ਹਾਲਤ ਵਿੱਚ ਉਸਦਾ Application form ਅਧੂਰਾ ਸਮਝਦੇ ਹੋਏ ਸਵੀਕਾਰ ਨਹੀਂ ਕੀਤਾ ਜਾਏਗਾ
ਅਤੇ ਉਸਦੀ ਅਰਜੀ/ਪਾਤਰਤਾ ਮੁੱਢ ਤੋਂ ਹੀ ਰੱਦ ਸਮਝੀ ਜਾਵੇਗੀ।


ਕਿਸੇ ਹੋਰ ਵਿਧੀ ਰਾਹੀਂ ਭੇਜੀ ਗਈ ਅਰਜੀ ਜਾਂ ਕਿਸੇ ਹੋਰ ਵਿਧੀ ਰਾਹੀਂ ਜਮਾਂ ਕਰਵਾਈ ਗਈ ਫੀਸ ਨੂੰ
ਵੈਲਿਡ (valid) ਨਹੀਂ ਮੰਨਿਆ ਜਾਵੇਗਾ ਅਤੇ ਅਜਿਹੀ ਅਰਜੀ ਨੂੰ ਸਵੀਕਾਰ ਨਾ ਕਰਦੇ ਹੋਏ ਰੱਦ ਕਰ ਦਿੱਤਾ
ਜਾਏਗਾ।


 Net Banking/Credit Card/Debit Card ਰਾਹੀਂ ਅਦਾ ਕੀਤੀ ਗਈ ਫੀਸ ਦੀ Transaction
ਕਿਸੇ ਵੀ ਕਾਰਨ ਕਰਕੇ ਅਸਫਲ ਹੋਣ ਦੀ ਸਥਿਤੀ ਵਿੱਚ ਉਮੀਦਵਾਰ ਦੀ Application ਜਮਾਂ ਨਹੀਂ ਹੋਈ ਮੰਨੀ
ਜਾਵੇਗੀ ਅਤੇ ਇੱਕ ਵਾਰ ਅਦਾ ਕੀਤੀ ਫੀਸ ਨਾ-ਮੋੜਨਯੋਗ ਹੋਵੇਗੀ।





Featured post

PSEB 8th Result 2024: 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

RECENT UPDATES

Trends