ਨਵੀਂ ਸਿੱਖਿਆ ਨੀਤੀ-2020 ਦੇ ਵਿਰੋਧ ਵਿੱਚ ਕੋਲਕਾਤਾ (ਪੱਛਮੀ ਬੰਗਾਲ) ਵਿਖੇ ਕਨਵੈਨਸ਼ਨ ਵਿੱਚ ਡੀ ਟੀ ਐੱਫ ਵੱਲੋਂ ਸ਼ਮੂਲੀਅਤ

 ਨਵੀਂ ਸਿੱਖਿਆ ਨੀਤੀ-2020 ਦੇ ਵਿਰੋਧ ਵਿੱਚ ਕੋਲਕਾਤਾ (ਪੱਛਮੀ ਬੰਗਾਲ) ਵਿਖੇ ਕਨਵੈਨਸ਼ਨ ਵਿੱਚ ਡੀ ਟੀ ਐੱਫ ਵੱਲੋਂ ਸ਼ਮੂਲੀਅਤ


20 ਨਵੰਬਰ, 

ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ ਦੀ ਪਹਿਲਕਦਮੀ 'ਤੇ ਭਾਰਤ ਸਭਾ ਹਾਲ (ਕੋਲਕਾਤਾ, ਪੱਛਮੀ ਬੰਗਾਲ) ਵਿਖੇ ਨਵੀਂ ਸਿੱਖਿਆ ਨੀਤੀ-2020 ਨੂੰ ਰੱਦ ਕਰਨ ਦੀ ਮੰਗ, ਸਿੱਖਿਆ ਦੇ ਨਿੱਜੀਕਰਨ ਦੇ ਵਿਰੋਧ ਅਤੇ ਕਿਸੇ ਵੀ ਸਕੂਲ ਨੂੰ ਬੰਦ ਨਾ ਕਰਨ ਦੀ ਮੰਗ ਲਈ ਇਕ ਸੰਮੇਲਨ ਕੀਤਾ ਗਿਆ। ਮੀਟਿੰਗ ਨੇ ਸਰਬਸੰਮਤੀ ਨਾਲ ਪ੍ਰਸਤਾਵ ਨੂੰ ਅਪਣਾਇਆ ਅਤੇ 3 ਫਰਵਰੀ ਨੂੰ AIFRTE ਦੀ ਦਿੱਲੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸੰਮੇਲਨ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਜੱਥੇਬੰਦੀ ਵੱਲੋਂ  ਪ੍ਰਤੀਨਿਧਤਾ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਆਪਣੇ ਇੱਕ ਘੰਟੇ ਦੇ ਕਰੀਬ ਕੀਤੇ ਸੰਬੋਧਨ ਦੌਰਾਨ NEP 2020 ਦੀ ਵਿਆਖਿਆ ਕੀਤੀ ਅਤੇ ਇਸ ਬਾਰੇ ਵਿਚਾਰ ਪੇਸ਼ ਕੀਤੇ ਕਿ ਇਸਨੂੰ ਕਿਉਂ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ NEP-2020 ਨਿੱਜੀਕਰਨ ਪੱਖੀ, ਕੇਂਦਰੀਕਰਨ ਪੱਖੀ ਅਤੇ  ਭਗਵਾਕਰਨ ਪੱਖੀ ਹੈ।


 ਉਨ੍ਹਾਂ ਨੇ ਐਨ.ਸੀ.ਈ.ਆਰ.ਟੀ. ਵੱਲੋਂ ਸਿਲੇਬਸ ਵਿੱਚੋਂ ਹਾਲ ਹੀ ਵਿੱਚ ਕੁੱਝ ਹਿੱਸੇ ਮਿਟਾਏ ਜਾਣ ਨੂੰ ਤਰਕਹੀਣ ਅਤੇ ਵਿਵੇਕ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਨੇ ਸਿੱਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਨੂੰ ਉਤਸ਼ਾਹਿਤ ਕਰਨ ਵਿੱਚ ਪੱਛਮੀ ਬੰਗਾਲ ਅਤੇ ਪੰਜਾਬ ਵਰਗੀਆਂ ਗੈਰ-ਭਾਜਪਾ ਸਰਕਾਰਾਂ ਦੁਆਰਾ ਵੀ ਨਿਭਾਈ ਗਈ ਭੂਮਿਕਾ ਦੀ ਵਿਆਖਿਆ ਕੀਤੀ। ਉਨ੍ਹਾਂ ਸਿੱਖਿਆ ਵਿੱਚ ਤਕਨਾਲੋਜੀ ਦੀ ਵੱਧ ਵਰਤੋਂ ਦੇ ਨੁਕਸਾਨਦੇਹ ਪਹਿਲੂਆਂ ਨੂੰ ਵੀ ਤਰਕ ਨਾਲ ਸਮਝਾਇਆ। ਉਨ੍ਹਾਂ ਨੇ ਐੱਨ.ਈ.ਪੀ.-2020 ਵਿਰੁੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਾਂਝੇ ਸੰਘਰਸ਼ ਉਸਾਰਨ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਬੰਗਾਲ ਦੀਆਂ 15 ਤੋਂ ਵੱਧ ਜਥੇਬੰਦੀਆਂ ਜਿਨ੍ਹਾਂ ਵਿੱਚ ਵਿਦਿਆਰਥੀ, ਨੌਜਵਾਨ, ਅਧਿਆਪਕ ਅਤੇ ਇੱਕ ਜਮਹੂਰੀ ਅਧਿਕਾਰ ਸੰਗਠਨ ਵੀ ਸ਼ਾਮਲ ਰਹੇ।


EDUCATION BREAKING: ਸਰਕਾਰੀ ਸਕੂਲਾਂ ਵਿੱਚ ਅਧਿਆਪਕ ਲਗਾਉਣਗੇ ਵਾਧੂ ਜਮਾਤਾਂ, ਪੱਤਰ ਜਾਰੀ

EDUCATION BREAKING: ਸਰਕਾਰੀ ਸਕੂਲਾਂ ਵਿੱਚ ਅਧਿਆਪਕ ਲਗਾਉਣਗੇ ਵਾਧੂ ਜਮਾਤਾਂ, ਪੱਤਰ ਜਾਰੀ 


ਚੰਡੀਗੜ੍ਹ, 20 ਨਵੰਬਰ 2023 (PBJOBSOFTODAY)

ਡਾਇਰੈਕਟਰ ਐਸਸੀਈਆਰਟੀ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ:ਸਿੱ), ਨੂੰ ਵਿਦਿਆਰਥੀਆਂ ਦੀਆਂ ਵਾਧੂ ਜਮਾਤਾਂ (Extra Classes) ਲਗਾਉਣ ਸਬੰਧੀ ਪੱਤਰ ਜਾਰੀ ਕੀਤਾ ਹੈ।



ਜਾਰੀ ਪੱਤਰ ਵਿੱਚ ਡਾਇਰੈਕਟਰ ਐਸਸੀਈਆਰਟੀ ਵੱਲੋਂ ਲਿਖਿਆ ਹੈ ਕਿ 
 "ਸਾਲ 2022-23 ਦੌਰਾਨ ਮਾਨਯੋਗ ਸਿੱਖਿਆ ਮੰਤਰੀ ਪੰਜਾਬ  ਦੀ ਰਹਿਨੁਮਾਈ ਹੇਠ ਮਿਸ਼ਨ 100% ਗਿਵ ਯੂਅਰ ਬੈਸਟ ਦੀ ਸ਼ੁਰੂਆਤ ਕੀਤੀ ਗਈ ਸੀ।ਇਸ ਮਿਸ਼ਨ ਦਾ ਮੁੱਖ ਮਕਸਦ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ (ਮਾਰਚ 2023) ਵਿੱਚ ਸਫਲਤਾ ਨੂੰ ਸੌ ਫੀਸਦੀ ਯਕੀਨੀ ਬਣਾਉਣਾ ਸੀ। ਇਸ ਮਿਸ਼ਨ ਦੇ ਬਹੁਤ ਸਾਰਥਕ ਨਤੀਜੇ ਪ੍ਰਾਪਤ ਹੋਏ ਸਨ।  ਇਸ ਵਾਰ ਵੀ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਸਫਲਤਾ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਵੱਲੋਂ ਆਪਣੇ ਪੱਧਰ ਤੇ ਹੁਣ ਤੋਂ ਹੀ ਯਤਨ ਆਰੰਭੇ ਜਾਣ।"


ਡਾਇਰੈਕਟਰ ਐਸਸੀਈਆਰਟੀ ਵੱਲੋਂ ਹਦਾਇਤ ਕੀਤੀ ਗਈ ਹੈ ਕਿ "ਸਲਾਨਾ ਪ੍ਰੀਖਿਆਵਾਂ ਨੂੰ ਮੁੱਖ ਰੱਖਦੇ ਹੋਏ ਵਿਸ਼ਾ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਟਰਮ-1, ਸਤੰਬਰ 2023 ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ 40% ਤੋਂ ਘੱਟ ਅੰਕ, 40% ਤੋਂ 80% ਅੰਕ, 80% ਤੋਂ ਵੱਧ ਅੰਕਾਂ ਵਾਲੇ ਵਿਦਿਆਰਥੀਆਂ ਦੀ ਗਰੁੱਪਾਂ ਵਿੱਚ ਵੰਡ ਕਰਦੇ ਹੋਏ, ਉਹਨਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸਕੂਲ ਸਮੇਂ ਤੋਂ ਪਹਿਲਾ ਅਤੇ ਸਕੂਲ ਸਮੇਂ ਤੋਂ ਬਾਅਦ ਵਾਧੂ ਜਮਾਤਾਂ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ।


ਪੱਤਰ ਅਨੁਸਾਰ," ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਰੁੱਚੀ ਨੂੰ ਧਿਆਨ ਵਿੱਚ ਰੱਖਦੇ ਹੋਏ NEET, JEE & CLAT ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਧਤ ਅਧਿਆਪਕਾਂ ਨੂੰ ਵਾਧੂ ਜਮਾਤਾਂ ਲਗਾਉਣ ਲਈ ਪ੍ਰੇਰਿਤ  ਕੀਤਾ ਜਾਵੇਗਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਮੂਹ ਸਕੂਲ ਮੁੱਖੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਕੂਲਾਂ ਵਿੱਚ ਵਾਧੂ ਜਮਾਤਾਂ ਸ਼ੁਰੂ ਕਰਵਾਉਣ ਲਈ ਹਦਾਇਤਾਂ ਜਾਰੀ ਕਰਨ ਲਈ ਲਿਖਿਆ ਗਿਆ ਹੈ।



ਸਮੂਹ ਸਕੂਲ ਮੁਖੀ  ਆਪਣੇ ਸਕੂਲਾਂ ਦੇ ਵਿਸ਼ਾ ਅਧਿਆਪਕਾਂ ਨੂੰ ਵਾਧੂ ਜਮਾਤਾਂ ਲਗਾਉਣ ਲਈ ਪ੍ਰੇਰਿਤ ਅਤੇ ਇਸਦਾ ਸਾਰਾ ਰਿਕਾਰਡ ਆਪ ਵੱਲੋਂ ਅਤੇ ਸਕੂਲ ਮੁੱਖੀ ਵੱਲੋਂ ਆਪਣੇ ਕੋਲ ਰੱਖਣਗੇ।



Punjab cabinet decision today: ਪੰਜਾਬ ਮੰਤਰੀ ਮੰਡਲ ਦੇ ਵੱਡੇ ਫੈਸਲੇ

Punjab cabinet meeting: ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਵੱਡੇ ਫੈਸਲੇ ਹੋਣ ਦੀ ਸੰਭਾਵਨਾ 


 ਮੰਤਰੀ ਪ੍ਰੀਸ਼ਦ ਦੀ ਅਹਿਮ ਮੀਟਿੰਗ ਮਿਤੀ 20.11.2023 ਦਿਨ ਸੋਮਵਾਰ ਨੂੰ ਸਵੇਰੇ 11:00 ਵਜੇ ਕਮੇਟੀ ਕਮਰਾ, ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਹੋਈ। ਅੱਜ ਦੀ ਪੰਜਾਬ ਕੈਬਨਿਟ ਮੀਟਿੰਗ ਵਿੱਚ  ਪੰਜਾਬ ਰਾਜ ਸਮਾਜ ਭਲਾਈ ਬੋਰਡ ਨੂੰ ਬੰਦ ਕਰਨ ਅਤੇ ਇਸ ਦੇ ਹੈੱਡਕੁਆਰਟਰ ਉਤੇ ਤਾਇਨਾਤ ਮੁਲਾਜ਼ਮਾਂ, ਪੈਨਸ਼ਨਰਾਂ ਤੇ ਪੰਜ ਆਈ.ਸੀ.ਡੀ.ਐਸ. ਬਲਾਕਾਂ ਸਮੇਤ ਸਟਾਫ਼ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ।

*ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਅਤੇ ਡੀ ਏ ਦੀਆਂ ਕਿਸ਼ਤਾਂ ਤੁਰੰਤ ਦੇਣ ਦੀ ਕੀਤੀ ਮੰਗ:ਭੱਟੀ, ਕੌੜਾ**।

 **ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਅਤੇ ਡੀ ਏ ਦੀਆਂ ਕਿਸ਼ਤਾਂ ਤੁਰੰਤ ਦੇਣ ਦੀ ਕੀਤੀ ਮੰਗ:ਭੱਟੀ, ਕੌੜਾ**।


ਫ਼ਗਵਾੜਾ:19ਨਵੰਬਰ( )। ਪੰਜਾਬ ਪੈਂਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਫ਼ਗਵਾੜਾ ਵਿਖੇ ਕੀਤੀ ਗਈ। ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨੂੰ ਮੰਨਣ ਅਤੇ ਲਾਗੂ ਕਰਨ ਤੋਂ ਟਾਲਾ ਵੱਟਣ ਲਈ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਨ ਤੋਂ ਵੀ ਵਾਰ ਵਾਰ ਟਾਲਮ ਟੋਲ ਦੀ ਪਾਲਿਸੀ ਅਖਤਿਆਰ ਕੀਤੀ ਹੋਈ ਹੈ। ਆਗੂਆਂ ਨੇ ਪੰਜਾਬ ਸਰਕਾਰ ਦੀ ਇਸ ਨੀਤੀ ਦੀ ਜ਼ੋਰਦਾਰ ਤਿੱਖੀ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਦੇ 66 ਮਹੀਨਿਆਂ ਦੇ ਬਕਾਏ ਅਤੇ ਡੀ ਏ ਦੀਆਂ ਰਹਿੰਦੀਆਂ ਬਾਰਾਂ ਪ੍ਰਤੀਸ਼ਤ ਦੀ ਕਿਸ਼ਤਾਂ ਅਤੇ ਡੀ ਏ ਦੇ ਬਕਾਏ ਤੁਰੰਤ ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਰਾਹਤ ਦਿੱਤੀ ਜਾਵੇ‌। ਉਹਨਾਂ ਨੇ ਕਿਹਾ ਕਿ ਵੱਡੀ ਉਮਰ ਦੇ ਪੈਂਨਸ਼ਨਰ ਬਕਾਏ ਨੂੰ ਉਡੀਕਦੇ ਉਡੀਕਦੇ ਦਿਨ-ਬ-ਦਿਨ ਅਗਲੇ ਜਹਾਨ ਨੂੰ ਜਾ ਰਹੇ ਹਨ‌।ਬਾਕੀ ਹੱਕੀ ਅਤੇ ਜ਼ਾਇਜ਼ ਮੰਗਾਂ ਦੇ ਯੋਗ ਨਿਪਟਾਰੇ ਲਈ ਜਥੇਬੰਦੀਆਂ ਦੇ ਆਗੂਆਂ ਨਾਲ ਦੋਧਿਰੀ ਗੱਲਬਾਤ ਕਰਕੇ ਮੰਗਾਂ ਨੂੰ ਮੰਨ ਕੇ ਲਾਗੂ ਕਰਨ ਦਾ ਉਪਰਾਲਾ ਗੰਭੀਰਤਾ ਨਾਲ ਕੀਤਾ ਜਾਵੇ ‌‌ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਦਿਖਾਈ ਜਾ ਰਹੀ ਬੇਰੁਖੀ ਦਾ ਜਵਾਬ ਦੇਣ ਲਈ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵਲੋਂ ਪਹਿਲੀ ਜਨਵਰੀ ਤੋਂ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਕੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਵੀ ਕੀਤਾ ਗਿਆ। ਸਤਾਰਾਂ ਦਸੰਬਰ ਨੂੰ ਪੈਂਨਸ਼ਨਰ ਦਿਵਸ ਮਨਾਉਣ ਸਮੇਂ ਅੱਸੀ ਸਾਲ ਤੋਂ ਉੱਪਰ ਦੀ ਉਮਰ ਵਾਲੇ ਐਸੋਸੀਏਸ਼ਨ ਦੇ ਛੇ ਮੈਂਬਰਾਂ ਸ਼੍ਰੀ ਮਤੀ ਹਰਕੰਵਲ, ਸ਼੍ਰੀ ਸਾਧੂ ਰਾਮ ਜੱਖੂ,ਸ.ਹਰਭਜਨ ਸਿੰਘ ਭੁਲਾਰਾਈ, ਸ਼੍ਰੀ ਲਛਮਣ ਦਾਸ, ਸ਼੍ਰੀ ਕ੍ਰਿਸ਼ਨ ਗੋਪਾਲ ਚੋਪੜਾ ਅਤੇ ਸ਼੍ਰੀ ਸੋਹਣ ਲਾਲ ਆਦਿ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ। ਐਸੋਸੀਏਸ਼ਨ ਦੀ ਆਮਦਨ ਅਤੇ ਹੋਏ ਖਰਚੇ ਦਾ ਵੇਰਵਾ ਵੀ ਹਾਜ਼ਰ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ‌। ਮੀਟਿੰਗ ਵਿੱਚ ਮੈਂਬਰਾਂ ਦੀ ਘੱਟ ਹਾਜ਼ਰੀ ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਲੋਕਲ ਪੱਧਰ ਦੀ ਮਹੀਨਾ ਵਾਰ ਮੀਟਿੰਗ ਦੀ ਅਹਿਮੀਅਤ ਨੂੰ ਸਮਝਦੇ ਹੋਏ ਅਗਲੀ ਮਾਸਿਕ ਮੀਟਿੰਗ ਵਿੱਚ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਉਣ ਦਾ ਉਪਰਾਲਾ ਗੰਭੀਰਤਾ ਨਾਲ ਜ਼ਰੂਰ ਕੀਤਾ ਜਾਵੇ ਤਾਂ ਜੋ ਸਮੂਹ ਮੈਂਬਰਾਂ ਦੀ ਆਪਸੀ ਸਾਂਝ ਮਜ਼ਬੂਤ ਹੋ ਸਕੇ।ਇਸ ਸਮੇਂ ਮੀਟਿੰਗ ਵਿੱਚ ਪ੍ਰਧਾਨ ਮੋਹਣ ਸਿੰਘ ਭੱਟੀ, ਜਨਰਲ ਸਕੱਤਰ ਕੁਲਦੀਪ ਸਿੰਘ ਕੌੜਾ, ਹਰਭਜਨ ਲਾਲ ਕੌਲ ਅਤੇ ਕੇ.ਕੇ.ਪਾਂਡੇ ਆਦਿ ਸਾਥੀ ਹਾਜ਼ਰ ਹੋਏ‌।

HOLIDAY DECLARED: 21 ਨਵੰਬਰ ਦੀ ਛੁੱਟੀ ਘੋਸ਼ਿਤ, ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ ਰਹਿਣਗੀਆਂ ਬੰਦ


ਸ੍ਰੀ ਅਚਲੇਸ਼ਵਰ ਧਾਮ ਦੀ ਨੌਵੀਂ ਵਾਲੇ ਦਿਨ 21 ਨਵੰਬਰ ਨੂੰ ਉੱਪ ਮੰਡਲ ਬਟਾਲਾ ਵਿੱਚ ਲੋਕਲ ਛੁੱਟੀ ਘੋਸ਼ਿਤ

ਗੁਰਦਾਸਪੁਰ, 19 ਨਵੰਬਰ (PBJOBSOFTODAY) - ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਸ੍ਰੀ ਅਚਲੇਸ਼ਵਰ ਧਾਮ ਦੀ ਨੌਵੀਂ ਵਾਲੇ ਦਿਨ ਮਿਤੀ 21 ਨਵੰਬਰ 2023 ਨੂੰ ਉੱਪ ਮੰਡਲ ਬਟਾਲਾ ਵਿੱਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਦਫ਼ਤਰਾਂ, ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਲੋਕਲ ਛੁੱਟੀ ਘੋਸ਼ਿਤ ਕੀਤੀ ਹੈ।


 ਲੋਕਲ ਛੁੱਟੀ ਦਾ ਐਲਾਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸ ਦਿਨ ਬੋਰਡ, ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾਵਾਂ ਵੱਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਣਗੀਆਂ। (PBJOBSOFTODAY)

SCHOLARSHIP SCHEME UPDATE: ਵੱਖ ਵੱਖ ਸਕਾਲਰਸ਼ਿਪ ਸਕੀਮਾਂ ਵਿੱਚ ਅਪਲਾਈ ਕਰਨ ਦੀਆਂ ਮਿਤੀਆਂ ਵਿੱਚ ਆਖ਼ਰੀ ਵਾਰ ਵਾਧਾ

SBI JUNIOR ASSOCIATE RECRUITMENT 2023: 8000+ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

SBI JUNIOR ASSOCIATES RECRUITMENT 2023: 8000+ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 



SBI JUNIOR ASSOCIATE BHRTI 2023 : Applications are invited from eligible Indian Citizens for appointment as Junior Associate (Customer Support & Sales) in clerical cadre in State Bank of India. Candidates can apply for vacancies in one State/UT only. 
Candidates can appear for the test only once under this recruitment project. The candidates applying for vacancies of a particular State/UT, should be proficient (reading, writing, speaking and understanding) in the specified opted local language of that State/UT (mentioned in the under given vacancy table against each state/UT). The test for knowledge of specified opted local language will be conducted as a part of selection process.




 It will be conducted after qualifying the online Main examination but before joining the Bank. Candidates who fail to qualify this test will not be offered appointment. 


Candidates who produce 10th or 12th standard mark sheet/ certificate evidencing having studied the specified opted local language will not be required to undergo the language test. 


Preliminary Examination will be conducted tentatively in the month of January 2024 and Main Examination will be conducted tentatively in the month of February 2024. Candidates are advised to check regularly Bank's website https://bank.sbi/web/careers/current-openings or



SBI JUNIOR ASSOCIATE ELIGIBILITY CRITERIA:

A. Age Limit: (As on 01.04.2023)
Not below 20 years and not above 28 years as on 01.04.2023, i.e. candidates must have been born not earlier than 02.04.1995 and not later than 01.04.2003 (both days inclusive).
Relaxation in age as per notification.




Essential Academic Qualifications: (As on 31.12.2023):


Graduation in any discipline from a recognised University or any equivalent qualification recognised as such by Central Government. Candidates having integrated dual degree (IDD) certificate should ensure that the date
of passing the IDD is on or before 31.12.2023.



SELECTION PROCEDURE: The selection process will consist of on-line test (Preliminary & Main exam) and test of specified opted local language.

Phase-I: Preliminary Examination: Online Preliminary Exam consisting of Objective Tests for 100 marks will be conducted online. This test would be of 1-hour duration consisting of 3 Sections .
Phase-II 



APPLICATION FEE AND INTIMATION CHARGE: (Non-Refundable)

Sl. Category Fee/ intimation Charges
1. SC/ ST/ PwBD/ ESM/DESM:  Nil/-
2. General/ OBC/ EWS Rs :750/-



HOW TO APPLY: Candidates can apply online and no other mode of application will be accepted.


Candidates will be required to register themselves online through Bank's

Junior Associates 2023.



After registration candidates are required to pay
the requisite application fee through online mode by using debit card/ credit
card/ Internet Banking.


Important Events

  • Commencement of on-line registration of application : 17/11/2023
  • Closure of registration of application: 07/12/2023
  • Closure of Editing application details : 07/12/2023
  • Last date for printing your application: 22/12/2023
  • Online Fee Payment: 17/11/2023 to 07/12/2023



Helpdesk: In case of any problem in filling up the form, payment of fee/ intimation charges or receipt of Admission/call letter, queries may be made at telephone no. 022-22820427 (between 11:00 AM and 05:00 PM only on Bank working days) or lodge his/her query on http://cgrs.ibps.in
Candidates are advised not to forget to mention ‘Recruitment of Junior
Associate-2023’ in the subject of the email.





SBI JUNIOR ASSOCIATE OFFICIAL NOTIFICATION: DOWNLOAD HERE 
Link for application: click here 


HOW TO APPLY
Scroll down and click on Recruitment of
Junior Associates (Customer Support & Sales)
Download advertisement
(Carefully read the detailed advertisement)
Apply Online
(Before final submission, go through your application.
Corrections will not be allowed after final submission)


BREAKING NEWS: ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਦਾ ਅਸਤੀਫ਼ਾ ਮੰਜ਼ੂਰ

 

ਵੱਡੀ ਖੱਬਰ: ਏਅਰ ਕੁਆਲਟੀ ਇੰਡੈਕਸ ਵਿੱਚ ਹੋਇਆ ਸੁਧਾਰ, ਸਕੂਲਾਂ ਨੂੰ ਖੋਲ੍ਹਣ ਸਬੰਧੀ ਅਹਿਮ ਫੈਸਲਾ

 

ਰੈਗੂਲਰ ਆਰਡਰ ਜਾਰੀ ਤੇ ਤਨਖਾਹ ਅਨੋਮਲੀ ਦੂਰ ਕਰਨ ਦੀ ਮੰਗ ਲੈ ਕੇ ਦਫ਼ਤਰੀ ਕਰਮਚਾਰੀ ਮੁੱਖਮੰਤਰੀ ਭਗਵੰਤ ਮਾਨ ਦੀ ਹੋਸ਼ਿਆਰਪੁਰ ਆਮਦ ਦੌਰਾਨ ਮਿਲਣ ਪਹੁੰਚੇ*

 


*ਰੈਗੂਲਰ ਆਰਡਰ ਜਾਰੀ ਤੇ ਤਨਖਾਹ ਅਨੋਮਲੀ ਦੂਰ ਕਰਨ ਦੀ ਮੰਗ ਲੈ ਕੇ ਦਫ਼ਤਰੀ ਕਰਮਚਾਰੀ ਮੁੱਖਮੰਤਰੀ ਭਗਵੰਤ ਮਾਨ ਦੀ ਹੋਸ਼ਿਆਰਪੁਰ ਆਮਦ ਦੌਰਾਨ ਮਿਲਣ ਪਹੁੰਚੇ*



ਹੁਸ਼ਿਆਰਪੁਰ(18/11/2023)-

ਅੱਜ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਜਿਲਾ ਹੁਸ਼ਿਆਰਪੁਰ ਦੇ ਸਾਥੀ ਸੰਜੀਵ ਕੁਮਾਰ, ਮੈਡਮ ਮਮਤਾ ਤੇ ਰਾਕੇਸ਼ ਕੁਮਾਰ ਵੱਲੋਂ ਮੁੱਖਮੰਤਰੀ ਭਗਵੰਤ ਮਾਨ ਦੀ ਹਸ਼ਿਆਰਪੁਰ ਆਮਦ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖਮੰਤਰੀ ਭਗਵੰਤ ਮਾਨ ਨਾਲ ਮਿਲਵਾਉਣ ਲਈ ਕਿਹਾ ਗਿਆ ਜਿਸ ਤੇ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਪੈਸ਼ਲ ਸੈਕਟਰੀ ਟੂ ਸੀ.ਐਮ ਸ੍ਰੀ ਹਿਮਾਂਸ਼ੂ ਜੈਨ ਨਾਲ ਵਫ਼ਦ ਦੀ ਮੀਟਿੰਗ ਕਰਵਾਈ ਗਈ !ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਮੰਗਾ ਸਬੰਧੀ ਡਿਟੇਲ ਵਿੱਚ ਸਾਰੀ ਗੱਲਬਾਤ ਕੀਤੀ ਗਈ ਜਿਸ ਵਿਚ ਸਤੰਬਰ 2020 ਤੋਂ ਕੀਤੀ ਗਈ ਤਨਖਾਹ ਕਟੌਤੀ ਨੂੰ ਜਲਦ ਈ. ਸੀ ਦੀ ਮੀਟਿੰਗ ਕਰਕੇ ਪੂਰਾ ਕਰਨ ਸਬੰਧੀ ਅਤੇ ਪਾਰਦਰਸ਼ੀ ਤਰੀਕੇ ਨਾਲ ਭਰਤੀ ਦਫ਼ਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਗੱਲਬਾਤ ਕੀਤੀ ਗਈ । ਉੱਨਾਂ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਬਹੁਤ ਜਲਦ ਉਹ ਵਿਭਾਗ ਦੇ ਅਫਸਰਾਂ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਸਾਡੀ ਜਥੇਬੰਦੀ ਦੀ ਮੀਟਿੰਗ ਕਰਵਾਉਣਗੇ ਅਤੇ ਇਸ ਸਬੰਧ ਵਿੱਚ ਉੱਨਾਂ ਵੱਲੋਂ ਮੰਗਲਵਾਰ ਨੂੰ ਜਥੇਬੰਦੀ ਨੂੰ ਟੈਲੀਫ਼ੋਨ ਰਾਹੀਂ ਰਾਬਤਾ ਕਾਇਮ ਕਰਨ ਲਈ ਕਿਹਾ ਗਿਆ ਹੈ। ਉੱਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮੀਟਿੰਗ ਵਿੱਚ ਕੋਈ ਹੱਲ ਨਿਕਲਦਾ ਨਜ਼ਰ ਨਾਂ ਆਇਆ ਤਾਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ ਜਾਏਗੀ।

HP CABINET DECISIONS: ਜਲ ਸ਼ਕਤੀ ਵਿਭਾਗ ਵਿੱਚ 4500 ਅਸਾਮੀਆਂ ਤੇ ਭਰਤੀ


 The State Cabinet in its meeting held here today has decided to recommend the Governor to convene the Winter Session of H.P. Vidhan Sabha from 19th December to 23rd December, 2023 at Tapovan Dharamshala. The meeting was chaired by Chief Minister Thakur Sukhvinder Singh Sukhu.


 It was also decided to appoint 4500 Para-workers in Jal Shakti Vibhag, fill up 25 posts of Excise and Taxation Inspectors in the department of State Taxes and Excise and 10 posts of Horticulture Development Officers in the Department of Horticulture.


 It also accorded sanction to one time waiver of Motor Vehicle Tax as well as one time waiver of associated interest and penalties for old vehicles that will be scrapped at Registered Vehicle Scrapping Facility (RVSF). This waiver will be applicable for a period of one year, which will motivate vehicle owners to choose environmentally responsible options of scrapping their old vehicles in accordance with the existing norms. Furthermore, it was also decided to grant 25 percent concession to non transport vehicles upto 15 years and 15 percent concession in case of transport vehicles for eight years, on the tax payable under section 14 of the HP Motor Vehicles Taxation Act 1972 for registering new vehicle against the submission of valid ‘Certificate of Deposit’.


 It also decided to cancel the allotment of Jangi Thopan Powari Hydro Electric Power Project (780 MW) made in favour of SJVNL, as the company has failed to achieve progress in the implementation of the project within the stipulated time period.


 The cabinet gave its nod to bring more areas of Shimla, Chopal and Kullu under the planning area to check the haphazard construction in these areas. It was also approved to amend the Himachal Pradesh Co-operative Societies Rules, 1971 to empower the co-operative societies functioning in the state. Further, it was also decided to amend the rules of the Himachal Pradesh Hindu Public Religious Institutions and Charitable Endowments Rules, 1984 to make optimal use of gold and silver lying with the temples of the state.   


 The cabinet also approved to adopt six plus years of age criteria for the students seeking admission to Class-I in all the schools of the state from the academic session 2024-25.  


 It gave its ex-post facto approval to grant monthly rent of Rs. 5000 in rural areas and Rs. 10000 in urban areas for the disaster affected families in the state.

JOBS IN MOGA : ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ 20 ਤੇ 21 ਨਵੰਬਰ ਨੂੰ ਰੋਜ਼ਗਾਰ ਕੈਂਪ ਹੋਣਗੇ ਆਯੋਜਿਤ

 ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ 20 ਤੇ 21 ਨਵੰਬਰ ਨੂੰ ਰੋਜ਼ਗਾਰ ਕੈਂਪ ਹੋਣਗੇ ਆਯੋਜਿਤ

-ਐਡਵਾਈਜ਼ਰ, ਅਸਿਸਟੈਂਟ ਮੈਨੇਜਰ, ਬ੍ਰਾਂਚ ਮੈਨੇਜਰ ਸੇਲਜ਼ ਐਗਜੀਕਿਉਟਿਵ ਆਦਿ ਆਸਾਮੀਆਂ ਉੱਪਰ ਹੋਵੇਗੀ ਉਮੀਦਵਾਰਾਂ ਦੀ ਰੋਜ਼ਗਾਰ ਲਈ ਚੋਣ

-ਵੱਧ ਤੋਂ ਵੱਧ ਪ੍ਰਾਰਥੀ ਲੈਣ ਰੋਜ਼ਗਾਰ ਕੈਂਪਾਂ ਦਾ ਲਾਹਾ-ਡਿੰਪਲ ਥਾਪਰ

ਮੋਗਾ, 17 ਨਵੰਬਰ:

ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ ਵਿਖੇ 20 ਨਵੰਬਰ 2023 ਨੂੰ ਸਕਾਈ ਅਚੀਵਰ ਇੰਟਰਨੈਸ਼ਨਲ ਕੰਪਨੀ ਵੱਲੋਂ, 21 ਨਵੰਬਰ ਨੂੰ ਮੈਕਸ ਲਾਈਫ਼ ਇੰਸ਼ੋਰੈਂਸ ਕੰਪਨੀ ਦੁਆਰਾ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾਵੇਗਾ।



ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ 20 ਨਵੰਬਰ ਦੇ ਰੋਜ਼ਗਾਰ ਕੈਂਪ ਵਿੱਚ ਅਚੀਵਰ ਇੰਟਰਨੈਸ਼ਨਲ ਕੰਪਨੀ ਵੱਲੋਂ ਟੀਮ ਲੀਡਰ, ਸੇਲਜ਼ ਐਗਜੀਕਿਉਟਿਵ, ਅਸਿਸਟੈਂਟ ਮੈਨੇਜਰ, ਬ੍ਰਾਂਚ ਮੈਨੇਜਰ ਦੀਆਂ 100 ਅਸਾਮੀਆਂ ਲਈ ਇੰਟਰਵਿਊ ਜਰੀਏ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਦੇ ਨਾਲ ਹੀ 21 ਨਵੰਬਰ ਨੂੰ ਮੈਕਸ ਲਾਈਫ਼ ਇੰਸ਼ੋਰੈਂਸ ਕੰਪਨੀ ਵੱਲੋਂ ਐਡਵਾਈਜ਼ਰਾਂ ਦੀਆਂ ਆਸਾਮੀਆਂ ਲਈ ਇੰਟਰੀਵਿਊ ਜਰੀਏ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ।

ਸ੍ਰੀਮਤੀ ਡਿੰਪਲ ਥਾਪਰ ਨੇ ਦਸਵੀਂ, ਬਾਰਵ੍ਹੀਂ, ਗ੍ਰੈਜੂਏਟ, ਪੋਸਟ ਗ੍ਰੈਜੂਏਟ ਪ੍ਰਾਰਥੀਆਂ, ਸਾਬਕਾ ਫੌਜੀਆਂ ਨੂੰ ਅਪੀਲ ਕੀਤੀ ਕਿ ਆਪਣੇ ਲੋੜੀਂਦੇ ਦਸਤਾਵੇਜ, ਰੀਜਿਊਮ ਆਦਿ ਲੈ ਕੇ ਉਕਤ ਮਿਤੀਆਂ ਨੂੰ ਲਗਾਏ ਜਾਣ ਵਾਲੇ ਰੋਜ਼ਗਾਰ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਮੋਗਾ, ਚਿਨਾਬ ਜੇਹਲਮ ਬਲਾਕ, ਤੀਜੀ ਮੰਜ਼ਿਲ ਡੀ.ਸੀ.ਕੰਪਲੈਕਸ ਨੈਸਲੇ ਦੇ ਸਾਹਮਣੇ ਵਿਖੇ ਪਹੁੰਚ ਕੇ ਜਾਂ ਸਹਾਇਤਾ ਨੰਬਰ 62392-66860 ਤੇ ਸੰਪਰਕ ਕੀਤਾ ਜਾ ਸਕਦਾ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends