ਨਵੀਂ ਸਿੱਖਿਆ ਨੀਤੀ-2020 ਦੇ ਵਿਰੋਧ ਵਿੱਚ ਕੋਲਕਾਤਾ (ਪੱਛਮੀ ਬੰਗਾਲ) ਵਿਖੇ ਕਨਵੈਨਸ਼ਨ ਵਿੱਚ ਡੀ ਟੀ ਐੱਫ ਵੱਲੋਂ ਸ਼ਮੂਲੀਅਤ

 ਨਵੀਂ ਸਿੱਖਿਆ ਨੀਤੀ-2020 ਦੇ ਵਿਰੋਧ ਵਿੱਚ ਕੋਲਕਾਤਾ (ਪੱਛਮੀ ਬੰਗਾਲ) ਵਿਖੇ ਕਨਵੈਨਸ਼ਨ ਵਿੱਚ ਡੀ ਟੀ ਐੱਫ ਵੱਲੋਂ ਸ਼ਮੂਲੀਅਤ


20 ਨਵੰਬਰ, 

ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ ਦੀ ਪਹਿਲਕਦਮੀ 'ਤੇ ਭਾਰਤ ਸਭਾ ਹਾਲ (ਕੋਲਕਾਤਾ, ਪੱਛਮੀ ਬੰਗਾਲ) ਵਿਖੇ ਨਵੀਂ ਸਿੱਖਿਆ ਨੀਤੀ-2020 ਨੂੰ ਰੱਦ ਕਰਨ ਦੀ ਮੰਗ, ਸਿੱਖਿਆ ਦੇ ਨਿੱਜੀਕਰਨ ਦੇ ਵਿਰੋਧ ਅਤੇ ਕਿਸੇ ਵੀ ਸਕੂਲ ਨੂੰ ਬੰਦ ਨਾ ਕਰਨ ਦੀ ਮੰਗ ਲਈ ਇਕ ਸੰਮੇਲਨ ਕੀਤਾ ਗਿਆ। ਮੀਟਿੰਗ ਨੇ ਸਰਬਸੰਮਤੀ ਨਾਲ ਪ੍ਰਸਤਾਵ ਨੂੰ ਅਪਣਾਇਆ ਅਤੇ 3 ਫਰਵਰੀ ਨੂੰ AIFRTE ਦੀ ਦਿੱਲੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸੰਮੇਲਨ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਜੱਥੇਬੰਦੀ ਵੱਲੋਂ  ਪ੍ਰਤੀਨਿਧਤਾ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਆਪਣੇ ਇੱਕ ਘੰਟੇ ਦੇ ਕਰੀਬ ਕੀਤੇ ਸੰਬੋਧਨ ਦੌਰਾਨ NEP 2020 ਦੀ ਵਿਆਖਿਆ ਕੀਤੀ ਅਤੇ ਇਸ ਬਾਰੇ ਵਿਚਾਰ ਪੇਸ਼ ਕੀਤੇ ਕਿ ਇਸਨੂੰ ਕਿਉਂ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ NEP-2020 ਨਿੱਜੀਕਰਨ ਪੱਖੀ, ਕੇਂਦਰੀਕਰਨ ਪੱਖੀ ਅਤੇ  ਭਗਵਾਕਰਨ ਪੱਖੀ ਹੈ।


 ਉਨ੍ਹਾਂ ਨੇ ਐਨ.ਸੀ.ਈ.ਆਰ.ਟੀ. ਵੱਲੋਂ ਸਿਲੇਬਸ ਵਿੱਚੋਂ ਹਾਲ ਹੀ ਵਿੱਚ ਕੁੱਝ ਹਿੱਸੇ ਮਿਟਾਏ ਜਾਣ ਨੂੰ ਤਰਕਹੀਣ ਅਤੇ ਵਿਵੇਕ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਨੇ ਸਿੱਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਨੂੰ ਉਤਸ਼ਾਹਿਤ ਕਰਨ ਵਿੱਚ ਪੱਛਮੀ ਬੰਗਾਲ ਅਤੇ ਪੰਜਾਬ ਵਰਗੀਆਂ ਗੈਰ-ਭਾਜਪਾ ਸਰਕਾਰਾਂ ਦੁਆਰਾ ਵੀ ਨਿਭਾਈ ਗਈ ਭੂਮਿਕਾ ਦੀ ਵਿਆਖਿਆ ਕੀਤੀ। ਉਨ੍ਹਾਂ ਸਿੱਖਿਆ ਵਿੱਚ ਤਕਨਾਲੋਜੀ ਦੀ ਵੱਧ ਵਰਤੋਂ ਦੇ ਨੁਕਸਾਨਦੇਹ ਪਹਿਲੂਆਂ ਨੂੰ ਵੀ ਤਰਕ ਨਾਲ ਸਮਝਾਇਆ। ਉਨ੍ਹਾਂ ਨੇ ਐੱਨ.ਈ.ਪੀ.-2020 ਵਿਰੁੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਾਂਝੇ ਸੰਘਰਸ਼ ਉਸਾਰਨ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਬੰਗਾਲ ਦੀਆਂ 15 ਤੋਂ ਵੱਧ ਜਥੇਬੰਦੀਆਂ ਜਿਨ੍ਹਾਂ ਵਿੱਚ ਵਿਦਿਆਰਥੀ, ਨੌਜਵਾਨ, ਅਧਿਆਪਕ ਅਤੇ ਇੱਕ ਜਮਹੂਰੀ ਅਧਿਕਾਰ ਸੰਗਠਨ ਵੀ ਸ਼ਾਮਲ ਰਹੇ।


Featured post

PSEB 8TH RESULT 2025 LINK DECLARED: ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਇਸ ਲਿੰਕ ਰਾਹੀਂ ਕਰੋ ਚੈੱਕ

PSEB 8TH RESULT 2025 LINK DECLARED: ਅੱਠਵੀਂ ਜਮਾਤ ਦਾ ਨਤੀਜਾ ਘੋਸ਼ਿਤ, ਇਸ ਲਿੰਕ ਰਾਹੀਂ ਕਰੋ ਚੈੱਕ  Chandigarh,4 April 2025 ( ਜਾਬਸ ਆਫ ਟੁਡੇ) ਪੰਜਾਬ ਸਕੂਲ...

RECENT UPDATES

Trends