PSEB SEPTEMBER EXAM 2026: CLASS 12 POLITICAL SCIENCE SAMPLE PAPER SET 1

ਪੰਜਾਬ ਸਕੂਲ ਸਿੱਖਿਆ ਬੋਰਡ (PSEB)

ਸਤੰਬਰ ਪ੍ਰੀਖਿਆ (September Examination 2026)

ਜਮਾਤ: 12ਵੀਂ | ਵਿਸ਼ਾ: ਰਾਜਨੀਤੀ ਸ਼ਾਸਤਰ (Class 12th Political Science)

ਸਮਾਂ: 3 ਘੰਟੇ ਲਿਖਤੀ ਪ੍ਰੀਖਿਆ: 80 ਅੰਕ ਕੁੱਲ ਅੰਕ: 100

ਜ਼ਰੂਰੀ ਹਦਾਇਤਾਂ:

  1. ਸਾਰੇ ਭਾਗ (ੳ, ਅ, ੲ, ਸ, ਅਤੇ ਹ) ਲਾਜ਼ਮੀ ਹਨ।
  2. ਭਾਗ-ੳ (ਪ੍ਰਸ਼ਨ ਨੰ: 1) ਵਿੱਚ 10 ਬਹੁ-ਵਿਕਲਪੀ ਉਪ-ਪ੍ਰਸ਼ਨ ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ (10 × 1 = 10 ਅੰਕ)।
  3. ਭਾਗ-ਅ (ਪ੍ਰਸ਼ਨ ਨੰ: 2) ਵਿੱਚ 10 ਵਸਤੂਨਿਸ਼ਠ ਉਪ-ਪ੍ਰਸ਼ਨ ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ (10 × 1 = 10 ਅੰਕ)।
  4. ਭਾਗ-ੲ (ਪ੍ਰਸ਼ਨ ਨੰ: 3) ਵਿੱਚ ਦੋ ਉਪ-ਭਾਗ (i) ਸਰੋਤ-ਅਧਾਰਿਤ ਅਤੇ (ii) ਕੇਸ ਸਟੱਡੀ-ਅਧਾਰਿਤ ਹਨ (12 × 1 = 12 ਅੰਕ)।
  5. ਭਾਗ-ਸ (ਪ੍ਰਸ਼ਨ ਨੰ: 4 ਤੋਂ 12) ਵਿੱਚ ਕੁੱਲ 9 ਪ੍ਰਸ਼ਨਾਂ ਵਿੱਚੋਂ ਕੋਈ 6 ਪ੍ਰਸ਼ਨ ਹੱਲ ਕਰੋ। ਉੱਤਰ ਸੀਮਾ 60–75 ਸ਼ਬਦ ਹੈ (6 × 4 = 24 ਅੰਕ)।
  6. ਭਾਗ-ਹ (ਪ੍ਰਸ਼ਨ ਨੰ: 13 ਤੋਂ 15) ਵਿੱਚ ਕੁੱਲ 3 ਪ੍ਰਸ਼ਨ 100% ਅੰਦਰੂਨੀ ਛੋਟ ਵਾਲੇ ਹਨ। ਉੱਤਰ ਸੀਮਾ 125–150 ਸ਼ਬਦ ਹੈ (3 × 8 = 24 ਅੰਕ)।
ਭਾਗ-ੳ (SECTION-A) : ਬਹੁ-ਵਿਕਲਪੀ ਪ੍ਰਸ਼ਨ 10 × 1 = 10 ਅੰਕ


Want pdf of this question paper  whatsapp 9464496353 (Rs 50/-per paper)

1.1 ਤੁਲਨਾਤਮਕ ਰਾਜਨੀਤੀ ਦਾ ਪਿਤਾਮਾ ਕਿਸ ਵਿਦਵਾਨ ਨੂੰ ਕਿਹਾ ਜਾਂਦਾ ਹੈ?

(ੳ) ਪਲੈਟੋ
(ਅ) ਕਾਰਲ ਮਾਰਕਸ
(ੲ) ਅਰਸਤੂ
(ਸ) ਰਾਬਰਟ ਡਾਹਲ

1.2 ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਸਮਾਜੀਕਰਨ ਦਾ ਸਾਧਨ (ਏਜੰਟ) ਨਹੀਂ ਹੈ?

(ੳ) ਪਰਿਵਾਰ
(ਅ) ਵਿੱਦਿਅਕ ਸੰਸਥਾਵਾਂ
(ੲ) ਸੱਭਿਆਚਾਰਕ ਪ੍ਰੋਗਰਾਮ
(ਸ) ਰਾਜਨੀਤਿਕ ਦਲ

1.3 ਰੇਲ ਹਾਦਸੇ ਤੋਂ ਬਾਅਦ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਣ ਦੀ ਕਾਰਵਾਈ ਰਾਹੀਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਸ ਤਰ੍ਹਾਂ ਦੇ ਰਾਜਨੀਤਿਕ ਸੱਭਿਆਚਾਰ ਦੀ ਨੀਂਹ ਰੱਖੀ?

(ੳ) ਲਾਪਰਵਾਹ ਸੱਭਿਆਚਾਰ
(ਅ) ਗ਼ੈਰ-ਜ਼ਿੰਮੇਵਾਰ ਸੱਭਿਆਚਾਰ
(ੲ) ਜ਼ਿੰਮੇਵਾਰ ਅਤੇ ਜਵਾਬਦੇਹ ਸੱਭਿਆਚਾਰ
(ਸ) ਅਧੀਨ ਸੱਭਿਆਚਾਰ

1.4 ਡੇਵਿਡ ਈਸਟਨ ਨੇ ਆਪਣੀ ਪ੍ਰਸਿੱਧ ਪੁਸਤਕ 'The Political System' ਕਿਸ ਸਾਲ ਪ੍ਰਕਾਸ਼ਿਤ ਕੀਤੀ ਸੀ?

(ੳ) 1947
(ਅ) 1953
(ੲ) 1966
(ਸ) 1975

1.5 ਇੱਕ ਫ਼ਿਲਮ ਨਿਰਮਾਤਾ ਭਰੂਣ ਹੱਤਿਆ ਦੀ ਗੰਭੀਰ ਸਮੱਸਿਆ 'ਤੇ ਇੱਕ ਫ਼ਿਲਮ ਬਣਾਉਂਦਾ ਹੈ, ਜਿਸ ਨੂੰ ਦੇਖ ਕੇ ਸਮਾਜ ਵਿੱਚ ਇਸ ਕੁਰੀਤੀ ਵਿਰੁੱਧ ਇੱਕ ਮਜ਼ਬੂਤ ਵਿਚਾਰ ਪੈਦਾ ਹੁੰਦਾ ਹੈ। ਇਹ ਲੋਕ-ਮਤ ਦੇ ਨਿਰਮਾਣ ਦੇ ਕਿਹੜੇ ਸਾਧਨ ਦੀ ਉਦਾਹਰਨ ਹੈ?

(ੳ) ਰਾਜਨੀਤਕ ਦਲ
(ਅ) ਪ੍ਰੈੱਸ
(ੲ) ਸਿਨੇਮਾ
(ਸ) ਸਿੱਖਿਆ ਸੰਸਥਾਵਾਂ

1.6 ਰਾਜਨੀਤਿਕ ਆਧਾਰ 'ਤੇ ਕੀਤੀ ਜਾਣ ਵਾਲੀ ਭਰਤੀ ਵਿਧੀ ਨੂੰ ਕਿਹੜਾ ਸਿਸਟਮ ਕਿਹਾ ਜਾਂਦਾ ਹੈ?

(ੳ) ਯੋਗਤਾ ਪ੍ਰਣਾਲੀ (Merit System)
(ਅ) ਖ਼ਰਾਬ ਸਿਸਟਮ (Spoil System)
(ੲ) ਖੁੱਲ੍ਹੀ ਭਰਤੀ ਪ੍ਰਣਾਲੀ
(ਸ) ਤਕਨੀਕੀ ਪ੍ਰਣਾਲੀ

1.7 ਹੇਠ ਲਿਖੇ ਕਥਨਾਂ ਨੂੰ ਵਿਚਾਰੋ:
1. ਭਾਰਤ ਵਿੱਚ ਇੱਕ ਮੈਂਬਰੀ ਚੋਣ ਖੇਤਰ ਦਾ ਸਿਧਾਂਤ ਲਾਗੂ ਹੈ।
2. ਭਾਰਤ ਵਿੱਚ ਖੇਤਰੀ ਪ੍ਰਤੀਨਿਧਤਾ ਦੇ ਸਿਧਾਂਤ ਅਨੁਸਾਰ ਦੇਸ਼ ਨੂੰ ਵੱਖ-ਵੱਖ ਚੋਣ ਹਲਕਿਆਂ ਵਿੱਚ ਵੰਡਿਆ ਜਾਂਦਾ ਹੈ।

(ੳ) ਸਿਰਫ਼ ਕਥਨ 1 ਸਹੀ ਹੈ
(ਅ) ਸਿਰਫ਼ ਕਥਨ 2 ਸਹੀ ਹੈ
(ੲ) ਦੋਵੇਂ ਕਥਨ ਸਹੀ ਹਨ
(ਸ) ਦੋਵੇਂ ਕਥਨ ਗ਼ਲਤ ਹਨ

1.8 ਉਹ ਰਾਜਨੀਤਿਕ ਦਲ ਜੋ ਮਾਰਕਸਵਾਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੇ ਹਨ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?

(ੳ) ਸੱਜੇ-ਪੱਖੀ ਦਲ
(ਅ) ਖੱਬੇ-ਪੱਖੀ ਦਲ
(ੲ) ਕੇਂਦਰਵਾਦੀ ਦਲ
(ਸ) ਫ਼ਾਸੀਵਾਦੀ ਦਲ

1.9 ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਦਬਾਓ ਸਮੂਹ ਆਮ ਤੌਰ 'ਤੇ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ ਨਹੀਂ ਅਪਣਾਉਂਦੇ?

(ੳ) ਹੜਤਾਲ ਕਰਨਾ
(ਅ) ਚੋਣ ਲੜਨਾ
(ੲ) ਲਾਬੀਇੰਗ ਕਰਨਾ
(ਸ) ਮੰਗ-ਪੱਤਰ ਦੇਣਾ

1.10 ਉਦਾਰਵਾਦ (Liberalism) ਸ਼ਬਦ ਲਾਤੀਨੀ ਭਾਸ਼ਾ ਦੇ ਮੂਲ ਸ਼ਬਦ 'Liberalis' ਤੋਂ ਲਿਆ ਗਿਆ ਹੈ, ਜਿਸਦਾ ਸ਼ਾਬਦਿਕ ਅਰਥ ਕੀ ਹੈ?

(ੳ) ਸਮਾਜਿਕ ਵਿਅਕਤੀ
(ਅ) ਆਰਥਿਕ ਵਿਅਕਤੀ
(ੲ) ਸੁਤੰਤਰ ਵਿਅਕਤੀ
(ਸ) ਰਾਜਨੀਤਿਕ ਵਿਅਕਤੀ
ਭਾਗ-ਅ (SECTION-B) : ਵਸਤੂਨਿਸ਼ਠ ਪ੍ਰਸ਼ਨ 10 × 1 = 10 ਅੰਕ

2.1 ਭਾਰਤ ਵਿੱਚ ਸਰਵ-ਉੱਚ ਅਦਾਲਤ ਦੇ ਕਿਸ ਸਾਬਕਾ ਮੁੱਖ ਜੱਜ ਨੇ ਗ਼ਰੀਬਾਂ ਨੂੰ ਨਿਆਂ ਦਿਵਾਉਣ ਲਈ ਜਨਹਿੱਤ ਪਟੀਸ਼ਨ (PIL) ਦੀ ਸ਼ੁਰੂਆਤ ਕੀਤੀ ਸੀ?

2.2 ਸਹੀ ਜਾਂ ਗ਼ਲਤ ਦੱਸੋ: "ਰਾਜਨੀਤਿਕ ਸਮਾਜੀਕਰਨ ਦੀ ਪ੍ਰਕਿਰਿਆ ਵਿਅਕਤੀ ਦੀ ਸੋਚ ਨੂੰ ਸੀਮਿਤ ਕਰਦੀ ਹੈ।"

2.3 ਸੱਭਿਆਚਾਰ (Culture) ਸ਼ਬਦ ਲਾਤੀਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਬਣਿਆ ਹੈ?

2.4 ਡੇਵਿਡ ਈਸਟਨ ਦੇ ਮਾਡਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਵਿੱਚ ਲੋਕਾਂ ਦੀਆਂ ਮੰਗਾਂ ਅਤੇ ਜ਼ਰੂਰਤਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?

2.5 ਖ਼ਾਲੀ ਥਾਂ ਭਰੋ: ਸੁਅੱਸਥ ਲੋਕ ਮਤ ਦਾ ਮੁੱਖ ਉਦੇਸ਼ ਸਮੁੱਚੇ ਸਮਾਜ ਦੀ ________ ਹੁੰਦਾ ਹੈ।

2.6 ਨੌਕਰਸ਼ਾਹੀ ਜਾਂ ਬਿਊਰੋਕ੍ਰੇਸੀ (Bureaucracy) ਸ਼ਬਦ ਫ਼ਰਾਂਸੀਸੀ ਭਾਸ਼ਾ ਦੇ ਕਿਸ ਮੂਲ ਸ਼ਬਦ ਤੋਂ ਬਣਿਆ ਹੈ ਜਿਸਦਾ ਅਰਥ 'ਡੈਸਕ ਜਾਂ ਲਿਖਣ ਵਾਲੀ ਮੇਜ਼' ਹੈ?

2.7 ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ (Chief Election Commissioner) ਕੌਣ ਸਨ?

2.8 ਕਿਸੇ ਇੱਕ ਅਜਿਹੇ ਦੇਸ਼ ਦਾ ਨਾਮ ਲਿਖੋ ਜਿੱਥੇ ਇੱਕ-ਦਲ ਪ੍ਰਣਾਲੀ (Single Party System) ਪਾਈ ਜਾਂਦੀ ਹੈ।

2.9 ਸਹੀ ਜਾਂ ਗ਼ਲਤ ਦੱਸੋ: "ਦਬਾਓ ਸਮੂਹ ਸਰਕਾਰ ਉੱਤੇ ਆਪਣਾ ਕੰਟਰੋਲ ਸਥਾਪਿਤ ਕਰਨ ਲਈ ਚੋਣਾਂ ਲੜਦੇ ਹਨ।"

2.10 ਪ੍ਰੰਪਰਾਵਾਦੀ ਉਦਾਰਵਾਦੀ ਚਿੰਤਕਾਂ (ਜਿਵੇਂ ਜੌਹਨ ਲੌਕ) ਅਨੁਸਾਰ ਰਾਜ ਕਿਸ ਪ੍ਰਕਾਰ ਦੀ ਸੰਸਥਾ ਹੈ?

ਭਾਗ-ੲ (SECTION-C) : ਸਰੋਤ-ਅਧਾਰਿਤ ਅਤੇ ਕੇਸ ਸਟੱਡੀ ਪ੍ਰਸ਼ਨ 12 × 1 = 12 ਅੰਕ

3 (i) ਹੇਠਾਂ ਦਿੱਤੇ ਸਰੋਤ-ਅਧਾਰਿਤ ਪਹਿਰੇ ਨੂੰ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:

"ਭਾਰਤ ਵਿੱਚ 1990ਵੇਂ ਦੇ ਦਹਾਕੇ ਵਿੱਚ ਭਾਰਤੀ ਅਰਥਵਿਵਸਥਾ ਦਾ ਡਾਂਵਾਡੋਲ ਹੋਣ ਕਾਰਨ ਰਾਜਨੀਤਕ ਢਾਂਚੇ ਵਿੱਚ ਸੰਸਥਾਗਤ ਤਬਦੀਲੀਆਂ ਕਰਨੀਆਂ ਪਈਆਂ ਅਤੇ ਦੇਸ਼ ਵਿੱਚ ਨਵੀਂ ਆਰਥਿਕ ਨੀਤੀ-1991 (ਉਦਾਰੀਕਰਨ, ਨਿੱਜੀਕਰਨ, ਵਿਸ਼ਵੀਕਰਨ) ਅਪਨਾਉਣੀ ਪਈ ਜਿਸਦੇ ਫਲਸਰੂਪ ਕੌਮਾਂਤਰੀ ਨਿੱਜੀ ਕੰਪਨੀਆਂ ਨੂੰ ਦੇਸ਼ ਵਿੱਚ ਸਥਾਪਤ ਕਰਨ ਦਾ ਰਾਹ ਪੱਧਰਾ ਹੋਇਆ। ਇਸਦਾ ਅਸਰ ਇਹ ਹੋਇਆ ਕਿ ਲੋਕ ਭਲਾਈ ਨੀਤੀਆਂ ਦਾ ਬਜਟ ਵਿੱਚੋਂ ਹਿੱਸਾ ਘਟਣ ਲੱਗਾ। ਇਸ ਤੋਂ ਇਲਾਵਾ, ਕੋਈ ਵੀ ਰਾਜਨੀਤਕ ਤੰਤਰ ਵਿਸ਼ਵ ਸਮਾਜ ਤੋਂ ਇਕੱਲਿਆਂ ਰਹਿ ਕੇ ਕਾਰਜ ਨਹੀਂ ਕਰ ਸਕਦਾ। ਉਦਾਹਰਣ ਵਜੋਂ ਜੇਕਰ ਚੀਨ ਦੀ ਸਰਕਾਰ ਦੁਆਰਾ ਆਪਣੇ ਉਤਪਾਦਨ ਦੇ ਨਿਰਯਾਤ (Export) ਉਪਰ ਪਾਬੰਦੀ ਲਗਾ ਦਿੱਤੀ ਜਾਵੇ, ਤਾਂ ਉਸਦਾ ਅਸਰ ਭਾਰਤ ਦੀ ਘਰੇਲੂ ਮੰਡੀ ਤੇ ਵੀ ਪਏਗਾ। ਭਾਰਤ ਦੇ ਬਾਜ਼ਾਰਾਂ ਵਿੱਚ ਆਯਾਤ (Import) ਕੀਤੀਆਂ ਜਾਣ ਵਾਲੀਆਂ ਵਸਤੂਆਂ ਦੀ ਪੂਰਤੀ ਘੱਟ ਜਾਵੇਗੀ ਅਤੇ ਇਸ ਸਮੱਸਿਆ ਦਾ ਹੱਲ ਆਯਾਤ ਵਸਤੂਆਂ ਦਾ ਭਾਰਤ ਵਿੱਚ ਹੀ ਉਤਪਾਦਨ ਕਰਕੇ ਕੀਤਾ ਜਾ ਸਕਦਾ ਹੈ ਜਿਸ ਨਾਲ ਬੇਰੁਜ਼ਗਾਰੀ ਨੂੰ ਘੱਟ ਕੀਤਾ ਜਾ ਸਕਦਾ ਹੈ।"

i) ਭਾਰਤ ਵਿੱਚ ਨਵੀਂ ਆਰਥਿਕ ਨੀਤੀ ਕਿਸ ਸਾਲ ਅਪਣਾਈ ਗਈ ਸੀ?

ii) 1991 ਦੀ ਨਵੀਂ ਆਰਥਿਕ ਨੀਤੀ ਦੇ ਤਿੰਨ ਮੁੱਖ ਤੱਤ ਕਿਹੜੇ ਸਨ?

iii) ਨਵੀਂ ਆਰਥਿਕ ਨੀਤੀ ਲਾਗੂ ਹੋਣ ਨਾਲ ਲੋਕ ਭਲਾਈ ਸਕੀਮਾਂ ਦੇ ਬਜਟ 'ਤੇ ਕੀ ਅਸਰ ਪਿਆ?

iv) ਜੇਕਰ ਚੀਨ ਆਪਣੇ ਨਿਰਯਾਤ 'ਤੇ ਰੋਕ ਲਗਾਉਂਦਾ ਹੈ ਤਾਂ ਭਾਰਤੀ ਬਾਜ਼ਾਰ 'ਤੇ ਇਸਦਾ ਕੀ ਸਿੱਧਾ ਅਸਰ ਪਵੇਗਾ?

v) ਵਿਦੇਸ਼ੀ ਵਸਤੂਆਂ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਦੇਸ਼ ਵਿੱਚ ਬੇਰੁਜ਼ਗਾਰੀ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ?

vi) ਇਹ ਪਹਿਰਾ ਤੁਲਨਾਤਮਕ ਰਾਜਨੀਤੀ ਦੇ ਕਿਹੜੇ ਦੋ ਮੁੱਖ ਪਹਿਲੂਆਂ ਨੂੰ ਦਰਸਾਉਂਦਾ ਹੈ?

3 (ii) ਹੇਠਾਂ ਦਿੱਤੀ ਕੇਸ ਸਟੱਡੀ ਨੂੰ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:

"ਪੰਜਾਬ ਦੇ ਇੱਕ ਪਿੰਡ ਵਿੱਚ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਪਿੰਡ ਵਿੱਚ ਸ਼ਰਾਬ ਦੇ ਠੇਕੇ ਨੂੰ ਰਿਹਾਇਸ਼ੀ ਅਤੇ ਵਿਦਿਅਕ ਸੰਸਥਾਵਾਂ ਦੇ ਨੇੜਿਓਂ ਹਟਾਉਣ ਲਈ ਇੱਕ ਸਾਂਝੀ ਮੰਗ ਉਠਾਈ। ਪਹਿਲਾਂ ਉਨ੍ਹਾਂ ਨੇ ਸਥਾਨਕ ਪੱਧਰ 'ਤੇ ਆਪਸ ਵਿੱਚ ਮੀਟਿੰਗ ਕੀਤੀ (ਹਿੱਤ ਸਪੱਸ਼ਟੀਕਰਨ), ਫਿਰ ਇੱਕ 'ਸੰਯੁਕਤ ਸੰਘਰਸ਼ ਕਮੇਟੀ' ਬਣਾਈ ਅਤੇ ਜ਼ਿਲ੍ਹਾ ਪ੍ਰਸ਼ਾਸਨ (ਡਿਪਟੀ ਕਮਿਸ਼ਨਰ) ਨੂੰ ਮੰਗ ਪੱਤਰ ਦਿੱਤਾ। ਇਸਦੇ ਨਾਲ ਹੀ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਰਾਹੀਂ ਆਪਣੀ ਆਵਾਜ਼ ਨੂੰ ਬੁਲੰਦ ਕੀਤਾ (ਰਾਜਨੀਤਕ ਸੰਚਾਰ)। ਇਸ ਮੰਗ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਆਪਣੇ ਨਿਯਮਾਂ ਵਿੱਚ ਸੋਧ ਕਰਦਿਆਂ ਰਿਹਾਇਸ਼ੀ ਇਲਾਕਿਆਂ ਵਿੱਚ ਠੇਕੇ ਖੋਲ੍ਹਣ ਉੱਤੇ ਪਾਬੰਦੀ ਲਗਾਉਣ ਦਾ ਨਵਾਂ ਨਿਯਮ ਬਣਾ ਦਿੱਤਾ ਅਤੇ ਹੁਕਮ ਜਾਰੀ ਕੀਤੇ। ਇਸ ਫ਼ੈਸਲੇ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਕਾਰ ਦੀ ਪ੍ਰਸ਼ੰਸਾ ਕੀਤੀ ਅਤੇ ਚੋਣਾਂ ਵਿੱਚ ਸਰਕਾਰ ਦੀਆਂ ਨੀਤੀਆਂ ਦਾ ਸਮਰਥਨ ਕੀਤਾ।"

i) ਪਿੰਡ ਵਾਸੀਆਂ ਵੱਲੋਂ ਸ਼ਰਾਬ ਦਾ ਠੇਕਾ ਹਟਾਉਣ ਲਈ ਕੀਤੀ ਗਈ ਮੰਗ ਡੇਵਿਡ ਈਸਟਨ ਦੇ ਮਾਡਲ ਅਧੀਨ ਕਿਸ ਸ਼੍ਰੇਣੀ ਵਿੱਚ ਆਉਂਦੀ ਹੈ?

ii) ਪਿੰਡ ਵਾਸੀਆਂ ਦੁਆਰਾ 'ਸੰਯੁਕਤ ਸੰਘਰਸ਼ ਕਮੇਟੀ' ਬਣਾਉਣਾ ਆਲਮੰਡ ਅਤੇ ਪਾਵੈਲ ਦੇ ਕਿਸ ਨਿਵੇਸ਼ ਕਾਰਜ ਨੂੰ ਦਰਸਾਉਂਦਾ ਹੈ?

iii) ਪਿੰਡ ਵਾਸੀਆਂ ਵੱਲੋਂ ਮੀਡੀਆ ਅਤੇ ਅਖ਼ਬਾਰਾਂ ਦੀ ਵਰਤੋਂ ਕਰਨਾ ਰਾਜਨੀਤਿਕ ਪ੍ਰਣਾਲੀ ਦੇ ਕਿਹੜੇ ਕਾਰਜ ਨਾਲ ਜੁੜਿਆ ਹੋਇਆ ਹੈ?

iv) ਸੂਬਾ ਸਰਕਾਰ ਵੱਲੋਂ ਨਵਾਂ ਨਿਯਮ ਬਣਾਉਣਾ ਅਤੇ ਹੁਕਮ ਜਾਰੀ ਕਰਨਾ ਰਾਜਨੀਤਿਕ ਪ੍ਰਣਾਲੀ ਦਾ ਕਿਹੜਾ ਕਾਰਜ (ਨਿਕਾਸ) ਹੈ?

v) ਸਰਕਾਰ ਦੇ ਫ਼ੈਸਲੇ ਤੋਂ ਬਾਅਦ ਲੋਕਾਂ ਵੱਲੋਂ ਸਮਰਥਨ ਦੇਣਾ ਡੇਵਿਡ ਈਸਟਨ ਦੇ ਮਾਡਲ ਦੀ ਕਿਸ ਪ੍ਰਕਿਰਿਆ ਦਾ ਹਿੱਸਾ ਹੈ?

vi) ਇਸ ਕੇਸ ਸਟੱਡੀ ਤੋਂ ਲੋਕਤੰਤਰ ਵਿੱਚ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਬਾਰੇ ਕੀ ਸਿੱਖਿਆ ਮਿਲਦੀ ਹੈ?

ਭਾਗ-ਸ (SECTION-D) : ਛੋਟੇ ਉੱਤਰਾਂ ਵਾਲੇ ਪ੍ਰਸ਼ਨ (ਕੋਈ 6 ਹੱਲ ਕਰੋ) 6 × 4 = 24 ਅੰਕ

ਪ੍ਰਸ਼ਨ 4. ਤੁਲਨਾਤਮਕ ਸਰਕਾਰ ਅਤੇ ਤੁਲਨਾਤਮਕ ਰਾਜਨੀਤੀ ਵਿੱਚ ਮੁੱਖ ਅੰਤਰ ਸਪੱਸ਼ਟ ਕਰੋ।

ਪ੍ਰਸ਼ਨ 5. ਪ੍ਰਤੱਖ ਅਤੇ ਅਪ੍ਰਤੱਖ ਰਾਜਨੀਤਿਕ ਸਮਾਜੀਕਰਨ ਵਿੱਚ ਕੀ ਅੰਤਰ ਹੈ? ਉਦਾਹਰਨਾਂ ਸਹਿਤ ਲਿਖੋ।

ਪ੍ਰਸ਼ਨ 6. ਜੀ. ਏ. ਆਲਮੰਡ ਅਤੇ ਪਾਵੈਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਨਿਕਾਸ ਕਾਰਜਾਂ (Output Functions) ਦਾ ਵਰਣਨ ਕਰੋ।

ਪ੍ਰਸ਼ਨ 7. ਇੱਕ ਸਿਹਤਮੰਦ ਅਤੇ ਉਸਾਰੂ ਲੋਕ-ਮਤ ਦੇ ਨਿਰਮਾਣ ਲਈ ਕਿਹੜੀਆਂ ਜ਼ਰੂਰੀ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ?

ਪ੍ਰਸ਼ਨ 8. ਰਾਜਨੀਤਿਕ ਕਾਰਜਪਾਲਿਕਾ ਅਤੇ ਸਥਾਈ ਕਾਰਜਪਾਲਿਕਾ (ਨੌਕਰਸ਼ਾਹੀ) ਵਿਚਕਾਰ ਕੋਈ ਚਾਰ ਮੁੱਖ ਅੰਤਰ ਲਿਖੋ।

ਪ੍ਰਸ਼ਨ 9. ਮੱਤਦਾਨ ਵਿਵਹਾਰ (Voting Behaviour) ਤੋਂ ਕੀ ਭਾਵ ਹੈ? ਇਸ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ ਤਿੰਨ ਮੁੱਖ ਤੱਤ ਲਿਖੋ।

ਪ੍ਰਸ਼ਨ 10. ਲੋਕਤੰਤਰ ਵਿੱਚ ਵਿਰੋਧੀ ਧਿਰ (Opposition) ਦੀ ਭੂਮਿਕਾ ਅਤੇ ਮਹੱਤਤਾ ਸਪੱਸ਼ਟ ਕਰੋ।

ਪ੍ਰਸ਼ਨ 11. ਰਾਜਨੀਤਿਕ ਦਲਾਂ ਅਤੇ ਦਬਾਓ ਸਮੂਹਾਂ ਵਿਚਕਾਰ ਕੋਈ ਚਾਰ ਮੁੱਖ ਅੰਤਰ ਲਿਖੋ।

ਪ੍ਰਸ਼ਨ 12. ਪ੍ਰੰਪਰਾਵਾਦੀ (ਨਕਾਰਾਤਮਕ) ਉਦਾਰਵਾਦ ਅਤੇ ਸਮਕਾਲੀ (ਸਕਾਰਾਤਮਕ) ਉਦਾਰਵਾਦ ਵਿੱਚ ਮੁੱਖ ਅੰਤਰ ਸਪੱਸ਼ਟ ਕਰੋ।

ਭਾਗ-ਹ (SECTION-E) : ਵੱਡੇ ਉੱਤਰਾਂ ਵਾਲੇ ਪ੍ਰਸ਼ਨ (100% ਅੰਦਰੂਨੀ ਛੋਟ) 3 × 8 = 24 ਅੰਕ

ਪ੍ਰਸ਼ਨ 13. ਰਾਜਨੀਤਿਕ ਸੱਭਿਆਚਾਰ (Political Culture) ਤੋਂ ਕੀ ਭਾਵ ਹੈ? ਇਸ ਦੇ ਨਿਰਮਾਣ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਤੱਤਾਂ ਦਾ ਵਿਸਥਾਰਪੂਰਵਕ ਵਰਣਨ ਕਰੋ।

ਜਾਂ (OR)

ਤੁਲਨਾਤਮਕ ਰਾਜਨੀਤੀ ਦੀ ਪ੍ਰਕਿਰਤੀ (ਸੁਭਾਅ) ਅਤੇ ਖੇਤਰ ਬਾਰੇ ਵਿਸਥਾਰਪੂਰਵਕ ਚਰਚਾ ਕਰੋ।

ਪ੍ਰਸ਼ਨ 14. ਬਹੁ-ਦਲ ਪ੍ਰਣਾਲੀ (Multi-Party System) ਤੋਂ ਕੀ ਭਾਵ ਹੈ? ਲੋਕਤੰਤਰ ਵਿੱਚ ਬਹੁ-ਦਲ ਪ੍ਰਣਾਲੀ ਦੇ ਮੁੱਖ ਗੁਣਾਂ ਅਤੇ ਦੋਸ਼ਾਂ ਦੀ ਵਿਸਥਾਰ ਨਾਲ ਚਰਚਾ ਕਰੋ।

ਜਾਂ (OR)

ਡੇਵਿਡ ਈਸਟਨ ਦੇ 'ਰਾਜਨੀਤਿਕ ਪ੍ਰਣਾਲੀ ਦੇ ਮਾਡਲ' (Political System Model) ਦਾ ਵਿਸਥਾਰਪੂਰਵਕ ਵਰਣਨ ਕਰੋ ਅਤੇ ਇਸਦੇ ਮੁੱਖ ਤੱਤਾਂ (ਨਿਵੇਸ਼, ਨਿਕਾਸ, ਮਾਹੌਲ ਅਤੇ ਫੀਡਬੈਕ) ਨੂੰ ਸਮਝਾਓ।

ਪ੍ਰਸ਼ਨ 15. ਉਦਾਰਵਾਦ (Liberalism) ਤੋਂ ਕੀ ਭਾਵ ਹੈ? ਆਧੁਨਿਕ (ਸਮਕਾਲੀ) ਉਦਾਰਵਾਦ ਦੇ ਮੁੱਖ ਸਿਧਾਂਤਾਂ ਅਤੇ ਵਿਸ਼ੇਸ਼ਤਾਵਾਂ ਦਾ ਵਿਸਥਾਰ ਨਾਲ ਵਰਣਨ ਕਰੋ।

ਜਾਂ (OR)

ਰਾਜਨੀਤਿਕ ਸਮਾਜੀਕਰਨ (Political Socialisation) ਦੇ ਮੁੱਖ ਸਾਧਨਾਂ ਦਾ ਵਿਸਥਾਰ ਨਾਲ ਵਰਣਨ ਕਰੋ ਅਤੇ ਆਧੁਨਿਕ ਲੋਕਤੰਤਰ ਵਿੱਚ ਮੀਡੀਆ ਤੇ ਸੋਸ਼ਲ ਮੀਡੀਆ ਦੀ ਭੂਮਿਕਾ ਸਪੱਸ਼ਟ ਕਰੋ।

Share post to friends:

💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends