PSEB SEPTEMBER EXAM: CLASS 12 POLITICAL SCIENCE SAMPLE PAPER SET 2

ਪੰਜਾਬ ਸਕੂਲ ਸਿੱਖਿਆ ਬੋਰਡ (PSEB)

ਸਤੰਬਰ ਪ੍ਰੀਖਿਆ (September Examination 2026)

ਜਮਾਤ: 12ਵੀਂ | ਵਿਸ਼ਾ: ਰਾਜਨੀਤੀ ਸ਼ਾਸਤਰ (Class 12th Political Science) — ਸੈੱਟ-2 (Set 2)

ਸਮਾਂ: 3 ਘੰਟੇ ਲਿਖਤੀ ਪ੍ਰੀਖਿਆ: 80 ਅੰਕ ਕੁੱਲ ਅੰਕ: 100

ਜ਼ਰੂਰੀ ਹਦਾਇਤਾਂ:

  1. ਸਾਰੇ ਭਾਗ (ੳ, ਅ, ੲ, ਸ, ਅਤੇ ਹ) ਲਾਜ਼ਮੀ ਹਨ।
  2. ਭਾਗ-ੳ (ਪ੍ਰਸ਼ਨ ਨੰ: 1) ਵਿੱਚ 10 ਬਹੁ-ਵਿਕਲਪੀ ਉਪ-ਪ੍ਰਸ਼ਨ ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ (10 × 1 = 10 ਅੰਕ)।
  3. ਭਾਗ-ਅ (ਪ੍ਰਸ਼ਨ ਨੰ: 2) ਵਿੱਚ 10 ਵਸਤੂਨਿਸ਼ਠ ਉਪ-ਪ੍ਰਸ਼ਨ ਹਨ, ਹਰੇਕ ਪ੍ਰਸ਼ਨ 1 ਅੰਕ ਦਾ ਹੈ (10 × 1 = 10 ਅੰਕ)।
  4. ਭਾਗ-ੲ (ਪ੍ਰਸ਼ਨ ਨੰ: 3) ਵਿੱਚ ਦੋ ਉਪ-ਭਾਗ (i) ਸਰੋਤ-ਅਧਾਰਿਤ ਅਤੇ (ii) ਕੇਸ ਸਟੱਡੀ-ਅਧਾਰਿਤ ਹਨ (12 × 1 = 12 ਅੰਕ)।
  5. ਭਾਗ-ਸ (ਪ੍ਰਸ਼ਨ ਨੰ: 4 ਤੋਂ 12) ਵਿੱਚ ਕੁੱਲ 9 ਪ੍ਰਸ਼ਨਾਂ ਵਿੱਚੋਂ ਕੋਈ 6 ਪ੍ਰਸ਼ਨ ਹੱਲ ਕਰੋ। ਉੱਤਰ ਸੀਮਾ 60–75 ਸ਼ਬਦ ਹੈ (6 × 4 = 24 ਅੰਕ)।
  6. ਭਾਗ-ਹ (ਪ੍ਰਸ਼ਨ ਨੰ: 13 ਤੋਂ 15) ਵਿੱਚ ਕੁੱਲ 3 ਪ੍ਰਸ਼ਨ 100% ਅੰਦਰੂਨੀ ਛੋਟ ਵਾਲੇ ਹਨ। ਉੱਤਰ ਸੀਮਾ 125–150 ਸ਼ਬਦ ਹੈ (3 × 8 = 24 ਅੰਕ)।
ਭਾਗ-ੳ (SECTION-A) : ਬਹੁ-ਵਿਕਲਪੀ ਪ੍ਰਸ਼ਨ 10 × 1 = 10 ਅੰਕ


Want pdf of this question paper  whatsapp 9464496353 (Rs 50/-per paper)

1.1 ਅਰਸਤੂ ਨੇ ਕਿੰਨੇ ਦੇਸ਼ਾਂ ਦੇ ਸੰਵਿਧਾਨਾਂ ਦਾ ਤੁਲਨਾਤਮਕ ਅਧਿਐਨ ਕੀਤਾ ਸੀ?

(ੳ) 100
(ਅ) 150
(ੲ) 158
(ਸ) 168

1.2 "ਸਿੱਖਿਆ ਤੋਂ ਮੇਰਾ ਭਾਵ ਬੱਚੇ ਅਤੇ ਮਨੁੱਖ ਦੇ ਸਰੀਰ, ਦਿਮਾਗ ਤੇ ਆਤਮਾ ਵਿੱਚੋਂ ਉੱਤਮ ਗੁਣਾਂ ਨੂੰ ਬਾਹਰ ਪ੍ਰਗਟ ਕਰਨਾ ਹੈ।" ਇਹ ਕਥਨ ਕਿਸ ਵਿਦਵਾਨ ਦਾ ਹੈ?

(ੳ) ਡਾ. ਬੀ. ਆਰ. ਅੰਬੇਦਕਰ
(ਅ) ਡਾ. ਰਵਿੰਦਰ ਨਾਥ ਟੈਗੋਰ
(ੲ) ਗੋਪਾਲ ਕ੍ਰਿਸ਼ਨ ਗੋਖਲੇ
(ਸ) ਮਹਾਤਮਾ ਗਾਂਧੀ

1.3 ਰਾਜਨੀਤਿਕ ਸੱਭਿਆਚਾਰ (Political Culture) ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਵਿਦਵਾਨ ਵੱਲੋਂ ਕੀਤੀ ਗਈ ਸੀ?

(ੳ) ਸਿਡਨੀ ਵਰਬਾ
(ਅ) ਸੈਮੂਅਲ ਬੀਅਰ
(ੲ) ਲੂਸੀਅਨ ਪਾਈ
(ਸ) ਗੈਬਰੀਅਲ ਆਲਮੰਡ

1.4 ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਪ੍ਰਣਾਲੀ ਦਾ ਰਸਮੀ ਢਾਂਚਾ (Formal Structure) ਨਹੀਂ ਹੈ?

(ੳ) ਵਿਧਾਨਪਾਲਿਕਾ
(ਅ) ਰਾਜਨੀਤਿਕ ਦਲ
(ੲ) ਕਾਰਜਪਾਲਿਕਾ
(ਸ) ਨਿਆਂਪਾਲਿਕਾ

1.5 'ਜਾਤੀ ਦਾ ਖ਼ਾਤਮਾ' (Annihilation of Caste) ਪੁਸਤਕ ਦੇ ਲੇਖਕ ਕੌਣ ਹਨ?

(ੳ) ਜੋਤੀਬਾ ਰਾਓ ਫੂਲੇ
(ਅ) ਡਾ. ਬੀ. ਆਰ. ਅੰਬੇਦਕਰ
(ੲ) ਸਵਿਤਰੀ ਬਾਈ ਫੂਲੇ
(ਸ) ਮਹਾਤਮਾ ਗਾਂਧੀ

1.6 "ਨੌਕਰਸ਼ਾਹੀ ਤਕਨੀਕੀ ਪੱਖ ਤੋਂ ਸਿੱਖਿਅਤ ਉਨ੍ਹਾਂ ਵਿਅਕਤੀਆਂ ਦਾ ਪੇਸ਼ੇਵਰ ਕੰਮ ਹੈ, ਜੋ ਕ੍ਰਮ ਅਨੁਸਾਰ ਸੰਗਠਿਤ ਹੁੰਦੇ ਹਨ ਅਤੇ ਨਿਰਪੱਖ ਤੌਰ 'ਤੇ ਰਾਜ ਦੀ ਸੇਵਾ ਕਰਦੇ ਹਨ।" ਇਹ ਪਰਿਭਾਸ਼ਾ ਕਿਸਦੀ ਹੈ?

(ੳ) ਮੈਕਸ ਵੈਬਰ
(ਅ) ਪਾਲ ਐਪਲਬੀ
(ੲ) ਹਰਮਨ ਫਾਈਨਰ
(ਸ) ਪ੍ਰੋ. ਵਿਲੋਬੀ

1.7 ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦਾਂ ਵਿੱਚ ਚੋਣ ਕਮਿਸ਼ਨ ਅਤੇ ਚੋਣ ਪ੍ਰਣਾਲੀ ਦਾ ਵਰਣਨ ਕੀਤਾ ਗਿਆ ਹੈ?

(ੳ) ਅਨੁਛੇਦ 324 ਤੋਂ 329 ਤੱਕ
(ਅ) ਅਨੁਛੇਦ 325 ਤੋਂ 330 ਤੱਕ
(ੲ) ਅਨੁਛੇਦ 332 ਤੋਂ 339 ਤੱਕ
(ਸ) ਅਨੁਛੇਦ 342 ਤੋਂ 350 ਤੱਕ

1.8 ਭਾਰਤ ਵਿੱਚ ਕਿਸ ਪ੍ਰਕਾਰ ਦੀ ਦਲ ਪ੍ਰਣਾਲੀ (Party System) ਪਾਈ ਜਾਂਦੀ ਹੈ?

(ੳ) ਇੱਕ-ਦਲ ਪ੍ਰਣਾਲੀ
(ਅ) ਦੋ-ਦਲ ਪ੍ਰਣਾਲੀ
(ੲ) ਬਹੁ-ਦਲ ਪ੍ਰਣਾਲੀ
(ਸ) ਗ਼ੈਰ-ਦਲ ਪ੍ਰਣਾਲੀ

1.9 ਹੇਠ ਲਿਖਿਆਂ ਵਿੱਚੋਂ ਕਿਹੜਾ ਵਰਗੀ (ਸੰਸਥਾਗਤ/ਕਾਰੋਬਾਰੀ) ਦਬਾਓ ਸਮੂਹ ਨਹੀਂ ਹੈ?

(ੳ) ਟਰੇਡ ਯੂਨੀਅਨ
(ਅ) ਹਿੰਦੂ ਮਹਾਂ ਸਭਾ
(ੲ) ਅਧਿਆਪਕ ਸੰਘ
(ਸ) ਭਾਰਤੀ ਕਿਸਾਨ ਯੂਨੀਅਨ

1.10 ਜੌਹਨ ਲੌਕ ਅਨੁਸਾਰ ਮਨੁੱਖ ਦੇ ਕੁਦਰਤੀ ਅਧਿਕਾਰ ਕਿਹੜੇ ਹਨ?

(ੳ) ਜੀਵਨ, ਸੁਤੰਤਰਤਾ ਅਤੇ ਸੰਪਤੀ ਦਾ ਅਧਿਕਾਰ
(ਅ) ਕੇਵਲ ਕੰਮ ਦਾ ਅਧਿਕਾਰ
(ੲ) ਧਾਰਮਿਕ ਆਜ਼ਾਦੀ ਅਤੇ ਵੋਟ ਦਾ ਅਧਿਕਾਰ
(ਸ) ਵਿਦੇਸ਼ ਜਾਣ ਦਾ ਅਧਿਕਾਰ
ਭਾਗ-ਅ (SECTION-B) : ਵਸਤੂਨਿਸ਼ਠ ਪ੍ਰਸ਼ਨ 10 × 1 = 10 ਅੰਕ

2.1 ਭਾਰਤ ਦੀ ਸੰਸਦੀ ਪ੍ਰਣਾਲੀ ਦੀ ਤੁਲਨਾ ਬਰਤਾਨਵੀ ਸੰਸਦੀ ਪ੍ਰਣਾਲੀ ਨਾਲ ਕਰਨਾ ਕਿਸ ਪ੍ਰਕਾਰ ਦਾ ਅਧਿਐਨ ਹੈ (ਅੰਦਰੂਨੀ ਜਾਂ ਬਾਹਰੀ)?

2.2 ਰਾਜਨੀਤਿਕ ਸਮਾਜੀਕਰਨ ਦੀ ਧਾਰਨਾ ਸਭ ਤੋਂ ਪਹਿਲਾਂ ਕਿਸ ਵਿਦਵਾਨ ਦੁਆਰਾ ਦਿੱਤੀ ਗਈ ਸੀ?

2.3 ਸਹੀ ਜਾਂ ਗ਼ਲਤ ਦੱਸੋ: "ਸਾਰੇ ਦੇਸ਼ਾਂ ਜਾਂ ਰਾਜਾਂ ਵਿੱਚ ਇੱਕੋ ਜਿਹਾ ਸਮਾਨ ਰਾਜਨੀਤਿਕ ਸੱਭਿਆਚਾਰ ਪਾਇਆ ਜਾਂਦਾ ਹੈ।"

2.4 ਰਾਜਨੀਤਿਕ ਪ੍ਰਣਾਲੀ ਵਿੱਚ 'ਹਿੱਤ ਸਪੱਸ਼ਟੀਕਰਨ' (Interest Articulation) ਦਾ ਕਾਰਜ ਮੁੱਖ ਤੌਰ 'ਤੇ ਕੌਣ ਕਰਦਾ ਹੈ?

2.5 'ਵੇਟਿੰਗ ਫਾਰ ਏ ਵੀਜ਼ਾ' (Waiting for a Visa) ਪੁਸਤਕ ਦੇ ਲੇਖਕ ਕੌਣ ਹਨ?

2.6 ਸਹੀ ਜਾਂ ਗ਼ਲਤ ਦੱਸੋ: "ਸਥਾਈ ਕਾਰਜਪਾਲਿਕਾ (ਨੌਕਰਸ਼ਾਹੀ) ਦੀ ਚੋਣ ਰਾਜਨੀਤਿਕ ਆਧਾਰ 'ਤੇ ਕੀਤੀ ਜਾਂਦੀ ਹੈ।"

2.7 ਚੋਣਾਂ ਵਿੱਚ ਵਰਤੀ ਜਾਣ ਵਾਲੀ EVM ਦਾ ਪੂਰਾ ਨਾਮ ਕੀ ਹੈ?

2.8 ਖ਼ਾਲੀ ਥਾਂ ਭਰੋ: ਰਾਜਨੀਤਿਕ ਦਲਾਂ ਦਾ ਮੁੱਖ ਉਦੇਸ਼ ਸੰਵਿਧਾਨਕ ਸਾਧਨਾਂ ਰਾਹੀਂ ________ ਪ੍ਰਾਪਤ ਕਰਨਾ ਹੁੰਦਾ ਹੈ।

2.9 ਸਰਕਾਰ ਅਤੇ ਵਿਧਾਨਕਾਰਾਂ 'ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਦਬਾਓ ਪਾਉਣ ਦੀ ਵਿਧੀ ਨੂੰ ਕੀ ਕਿਹਾ ਜਾਂਦਾ ਹੈ?

2.10 ਆਰਥਿਕ ਖੇਤਰ ਵਿੱਚ 'ਮੁਕਤ ਰਹਿਣ ਦਿਓ' (Laissez-faire) ਦਾ ਸਿਧਾਂਤ ਕਿਸ ਅਰਥਸ਼ਾਸਤਰੀ ਨੇ ਪੇਸ਼ ਕੀਤਾ ਸੀ?

ਭਾਗ-ੲ (SECTION-C) : ਸਰੋਤ-ਅਧਾਰਿਤ ਅਤੇ ਕੇਸ ਸਟੱਡੀ ਪ੍ਰਸ਼ਨ 12 × 1 = 12 ਅੰਕ

3 (i) ਹੇਠਾਂ ਦਿੱਤੇ ਸਰੋਤ-ਅਧਾਰਿਤ ਪਹਿਰੇ ਨੂੰ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:

"ਡੇਵਿਡ ਈਸਟਨ ਅਨੁਸਾਰ ਰਾਜਨੀਤਿਕ ਪ੍ਰਣਾਲੀ ਅੰਤਰ-ਕਿਰਿਆਵਾਂ ਦਾ ਉਹ ਪ੍ਰਬੰਧ ਹੈ ਜਿਸ ਰਾਹੀਂ ਸਮਾਜ ਵਿੱਚ ਕਦਰਾਂ-ਕੀਮਤਾਂ ਦੀ ਸੱਤਾਵਾਦੀ ਵੰਡ ਕੀਤੀ ਜਾਂਦੀ ਹੈ। ਇਸ ਪ੍ਰਣਾਲੀ ਨੂੰ ਚਲਾਉਣ ਲਈ ਲੋਕਾਂ ਦੀਆਂ ਮੰਗਾਂ ਅਤੇ ਸਮਰਥਨ ਦੇ ਰੂਪ ਵਿੱਚ ਨਿਵੇਸ਼ (Inputs) ਪ੍ਰਾਪਤ ਹੁੰਦੇ ਹਨ। ਪ੍ਰਣਾਲੀ ਇਨ੍ਹਾਂ ਨਿਵੇਸ਼ਾਂ ਨੂੰ ਨੀਤੀਆਂ ਅਤੇ ਫ਼ੈਸਲਿਆਂ (ਨਿਕਾਸ/Outputs) ਵਿੱਚ ਤਬਦੀਲ ਕਰਦੀ ਹੈ। ਜੇਕਰ ਨਾਗਰਿਕ ਸਰਕਾਰ ਦੇ ਫ਼ੈਸਲਿਆਂ ਤੋਂ ਅਸੰਤੁਸ਼ਟ ਹੋਣ ਤਾਂ ਉਹ ਫੀਡਬੈਕ ਰਾਹੀਂ ਮੁੜ ਨਵੀਆਂ ਮੰਗਾਂ ਰੱਖਦੇ ਹਨ। ਇਹ ਨਿਰੰਤਰ ਪ੍ਰਕਿਰਿਆ ਦੇਸ਼ ਦੇ ਅੰਦਰੂਨੀ ਅਤੇ ਬਾਹਰੀ ਵਾਤਾਵਰਨ ਤੋਂ ਪ੍ਰਭਾਵਿਤ ਹੁੰਦੀ ਹੈ। ਸਮਾਜਿਕ ਸ਼ਾਂਤੀ ਅਤੇ ਲੋਕਤੰਤਰ ਦੀ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਪ੍ਰਣਾਲੀ ਲੋਕਾਂ ਦੀਆਂ ਮੰਗਾਂ ਪ੍ਰਤੀ ਕਿੰਨੀ ਸੰਵੇਦਨਸ਼ੀਲ ਹੈ।"

i) ਡੇਵਿਡ ਈਸਟਨ ਅਨੁਸਾਰ ਰਾਜਨੀਤੀ ਕੀ ਹੈ?

ii) ਰਾਜਨੀਤਿਕ ਪ੍ਰਣਾਲੀ ਲਈ 'ਕੱਚੇ ਮਾਲ' ਵਜੋਂ ਕਿਹੜੇ ਦੋ ਤੱਤ ਕੰਮ ਕਰਦੇ ਹਨ?

iii) ਪ੍ਰਣਾਲੀ ਵੱਲੋਂ ਨਿਵੇਸ਼ਾਂ ਨੂੰ ਬਦਲ ਕੇ ਬਣਾਏ ਗਏ ਨੀਤੀਗਤ ਫ਼ੈਸਲਿਆਂ ਨੂੰ ਕੀ ਕਿਹਾ ਜਾਂਦਾ ਹੈ?

iv) ਨਿਵੇਸ਼ਾਂ ਅਤੇ ਨਿਕਾਸਾਂ ਵਿਚਕਾਰ ਕੜੀ ਅਤੇ ਸੰਚਾਰ ਦਾ ਕੰਮ ਕਿਹੜੀ ਪ੍ਰਕਿਰਿਆ ਕਰਦੀ ਹੈ?

v) ਰਾਜਨੀਤਿਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਵਾਤਾਵਰਨ ਕਿਹੜੇ ਹਨ?

vi) ਲੋਕਤੰਤਰੀ ਰਾਜਨੀਤਿਕ ਪ੍ਰਣਾਲੀ ਦੀ ਸਫ਼ਲਤਾ ਦਾ ਮੁੱਖ ਆਧਾਰ ਕੀ ਹੈ?

3 (ii) ਹੇਠਾਂ ਦਿੱਤੀ ਕੇਸ ਸਟੱਡੀ ਨੂੰ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ:

"ਗੁਆਂਢੀ ਦੇਸ਼ ਨੇਪਾਲ ਵਿੱਚ ਸਤੰਬਰ 2025 ਦੌਰਾਨ ਨੌਜਵਾਨ ਪੀੜ੍ਹੀ ਨੇ ਆਪਣੇ ਦੇਸ਼ ਦੀ ਚੱਲ ਰਹੀ ਰਾਜਨੀਤਿਕ ਪ੍ਰਣਾਲੀ ਵਿਰੁੱਧ ਇੱਕ ਵੱਡਾ ਰੋਸ ਪ੍ਰਗਟਾਵਾ ਕੀਤਾ। ਇੱਕ ਪਾਸੇ ਸਿਆਸੀ ਨੇਤਾਵਾਂ ਦੇ ਪਰਿਵਾਰਕ ਮੈਂਬਰ ਸੋਸ਼ਲ ਮੀਡੀਆ 'ਤੇ ਐਸ਼ੋ-ਆਰਾਮ ਦੀਆਂ ਤਸਵੀਰਾਂ ਪਾ ਰਹੇ ਸਨ, ਜਦਕਿ ਦੂਜੇ ਪਾਸੇ ਦੇਸ਼ ਦਾ ਆਮ ਨੌਜਵਾਨ ਗ਼ਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਸੀ। ਜਾਗਰੂਕ ਨੌਜਵਾਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਸਰਕਾਰ ਦੀਆਂ ਗ਼ੈਰ-ਲੋਕਤੰਤਰੀ ਨੀਤੀਆਂ ਦੀ ਡੂੰਘੀ ਆਲੋਚਨਾ ਕੀਤੀ। ਇਸ ਘਟਨਾ ਨੇ ਦਰਸਾਇਆ ਕਿ ਨਾਗਰਿਕਾਂ ਦੀ ਮੁਲਾਂਕਣ ਕਰਨ ਦੀ ਯੋਗਤਾ ਰਾਜਨੀਤਿਕ ਸੱਭਿਆਚਾਰ ਦਾ ਇੱਕ ਅਹਿਮ ਪਹਿਲੂ ਹੈ।"

i) ਨੇਪਾਲ ਵਿੱਚ ਨੌਜਵਾਨ ਪੀੜ੍ਹੀ ਦੇ ਵਿਰੋਧ ਦਾ ਮੁੱਖ ਕਾਰਨ ਕੀ ਸੀ?

ii) ਇਹ ਘਟਨਾ ਰਾਜਨੀਤਿਕ ਸੱਭਿਆਚਾਰ ਦੇ ਕਿਹੜੇ ਮੁੱਖ ਪਹਿਲੂ (ਗਿਆਨ-ਆਤਮਕ, ਜਜ਼ਬਾਤੀ ਜਾਂ ਮੁਲਾਂਕਣਕਾਰੀ) ਨੂੰ ਦਰਸਾਉਂਦੀ ਹੈ?

iii) ਨੌਜਵਾਨਾਂ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਅਤੇ ਲਾਮਬੰਦੀ ਲਈ ਕਿਸ ਸਾਧਨ ਦੀ ਵਰਤੋਂ ਕੀਤੀ?

iv) ਸਰਕਾਰ ਦੀਆਂ ਗ਼ੈਰ-ਲੋਕਤੰਤਰੀ ਨੀਤੀਆਂ ਦਾ ਵਿਰੋਧ ਕਰਨਾ ਨਾਗਰਿਕਾਂ ਦੇ ਕਿਸ ਅਧਿਕਾਰ ਅਧੀਨ ਆਉਂਦਾ ਹੈ?

v) ਆਧੁਨਿਕ ਯੁੱਗ ਵਿੱਚ ਸੋਸ਼ਲ ਮੀਡੀਆ ਲੋਕ ਮਤ ਨਿਰਮਾਣ ਵਿੱਚ ਕੀ ਭੂਮਿਕਾ ਨਿਭਾ ਰਿਹਾ ਹੈ?

vi) ਇਸ ਕੇਸ ਸਟੱਡੀ ਤੋਂ ਰਾਜਨੀਤਿਕ ਪ੍ਰਣਾਲੀ ਅਤੇ ਜਨਤਕ ਜਵਾਬਦੇਹੀ ਬਾਰੇ ਕੀ ਸਿੱਖਿਆ ਮਿਲਦੀ ਹੈ?

ਭਾਗ-ਸ (SECTION-D) : ਛੋਟੇ ਉੱਤਰਾਂ ਵਾਲੇ ਪ੍ਰਸ਼ਨ (ਕੋਈ 6 ਹੱਲ ਕਰੋ) 6 × 4 = 24 ਅੰਕ

ਪ੍ਰਸ਼ਨ 4. ਤੁਲਨਾਤਮਕ ਰਾਜਨੀਤੀ ਦੇ ਅਧਿਐਨ ਵਿੱਚ ਬਾਹਰੀ (External) ਅਤੇ ਅੰਦਰੂਨੀ (Internal) ਤੁਲਨਾਤਮਕ ਅਧਿਐਨ ਵਿੱਚ ਕੀ ਅੰਤਰ ਹੈ?

ਪ੍ਰਸ਼ਨ 5. ਰਾਜਨੀਤਿਕ ਸਮਾਜੀਕਰਨ ਵਿੱਚ ਵਿੱਦਿਅਕ ਸੰਸਥਾਵਾਂ (ਸਕੂਲ, ਕਾਲਜ) ਕੀ ਭੂਮਿਕਾ ਨਿਭਾਉਂਦੀਆਂ ਹਨ?

ਪ੍ਰਸ਼ਨ 6. ਰਾਜਨੀਤਿਕ ਸੱਭਿਆਚਾਰ ਦੇ ਗਿਆਨ-ਆਤਮਕ ਅਤੇ ਜਜ਼ਬਾਤੀ (ਭਾਵਨਾਤਮਕ) ਪੱਖਾਂ ਦੀ ਵਿਆਖਿਆ ਕਰੋ।

ਪ੍ਰਸ਼ਨ 7. ਡੇਵਿਡ ਈਸਟਨ ਦੇ ਮਾਡਲ ਅਨੁਸਾਰ 'ਨਿਵੇਸ਼ ਸਮਰਥਨ' (Support Inputs) ਦੀਆਂ ਚਾਰ ਕਿਸਮਾਂ ਲਿਖੋ।

ਪ੍ਰਸ਼ਨ 8. ਲੋਕਤੰਤਰ ਵਿੱਚ ਲੋਕ ਮਤ ਦੀ ਮਹੱਤਤਾ ਦੇ ਕੋਈ ਚਾਰ ਮੁੱਖ ਨੁਕਤੇ ਲਿਖੋ।

ਪ੍ਰਸ਼ਨ 9. ਨੌਕਰਸ਼ਾਹੀ (ਅਸੈਨਿਕ ਸੇਵਾਵਾਂ) ਦੀਆਂ ਕੋਈ ਚਾਰ ਮੁੱਖ ਵਿਸ਼ੇਸ਼ਤਾਵਾਂ ਲਿਖੋ।

ਪ੍ਰਸ਼ਨ 10. ਭਾਰਤ ਵਿੱਚ ਚੋਣ ਕਮਿਸ਼ਨ ਦੇ ਕੋਈ ਚਾਰ ਮੁੱਖ ਕਾਰਜ ਲਿਖੋ।

ਪ੍ਰਸ਼ਨ 11. ਇੱਕ-ਦਲ ਪ੍ਰਣਾਲੀ (Single Party System) ਦੇ ਕੋਈ ਦੋ ਗੁਣ ਅਤੇ ਦੋ ਔਗੁਣ ਲਿਖੋ।

ਪ੍ਰਸ਼ਨ 12. ਦਬਾਓ ਸਮੂਹਾਂ ਵੱਲੋਂ ਵਰਤੀ ਜਾਂਦੀ 'ਲਾਬੀਇੰਗ' (Lobbying) ਦੀ ਵਿਧੀ ਤੋਂ ਕੀ ਭਾਵ ਹੈ?

ਭਾਗ-ਹ (SECTION-E) : ਵੱਡੇ ਉੱਤਰਾਂ ਵਾਲੇ ਪ੍ਰਸ਼ਨ (100% ਅੰਦਰੂਨੀ ਛੋਟ) 3 × 8 = 24 ਅੰਕ

ਪ੍ਰਸ਼ਨ 13. ਆਲਮੰਡ ਅਤੇ ਪਾਵੈਲ ਅਨੁਸਾਰ ਰਾਜਨੀਤਿਕ ਸੱਭਿਆਚਾਰ ਦੀਆਂ ਤਿੰਨ ਮੁੱਖ ਕਿਸਮਾਂ (ਸੰਕੀਰਨ, ਅਧੀਨ ਅਤੇ ਹਿੱਸੇਦਾਰੀ) ਦਾ ਵਿਸਥਾਰ ਨਾਲ ਵਰਣਨ ਕਰੋ।

ਜਾਂ (OR)

ਅਰਸਤੂ ਦੁਆਰਾ ਕੀਤੇ ਗਏ ਸਰਕਾਰਾਂ ਦੇ ਵਰਗੀਕਰਨ (ਸ਼ੁੱਧ ਰੂਪ ਅਤੇ ਵਿਗੜੇ ਰੂਪ) ਦਾ ਵਿਸਥਾਰਪੂਰਵਕ ਵਰਣਨ ਕਰੋ।

ਪ੍ਰਸ਼ਨ 14. ਲੋਕਤੰਤਰ ਵਿੱਚ ਰਾਜਨੀਤਿਕ ਦਲਾਂ ਦੇ ਮੁੱਖ ਕਾਰਜਾਂ ਅਤੇ ਮਹੱਤਤਾ ਦਾ ਵਿਸਥਾਰਪੂਰਵਕ ਵਰਣਨ ਕਰੋ।

ਜਾਂ (OR)

ਭਾਰਤ ਵਿੱਚ ਚੋਣ ਪ੍ਰਕਿਰਿਆ (Election Process) ਦੇ ਵੱਖ-ਵੱਖ ਪੜਾਵਾਂ ਦਾ ਸ਼ੁਰੂ ਤੋਂ ਲੈ ਕੇ ਨਤੀਜੇ ਐਲਾਨਣ ਤੱਕ ਵਿਸਥਾਰ ਨਾਲ ਵਰਣਨ ਕਰੋ।

ਪ੍ਰਸ਼ਨ 15. ਪ੍ਰੰਪਰਾਵਾਦੀ (ਨਕਾਰਾਤਮਕ) ਉਦਾਰਵਾਦ ਅਤੇ ਆਧੁਨਿਕ (ਸਕਾਰਾਤਮਕ) ਉਦਾਰਵਾਦ ਵਿਚਕਾਰ ਮੁੱਖ ਅੰਤਰਾਂ ਦਾ ਵਿਸਥਾਰ ਨਾਲ ਵਰਣਨ ਕਰੋ।

ਜਾਂ (OR)

ਲੋਕ ਮਤ ਦੇ ਨਿਰਮਾਣ ਅਤੇ ਪ੍ਰਗਟਾਵੇ ਦੇ ਵੱਖ-ਵੱਖ ਸਾਧਨਾਂ (ਪ੍ਰੈੱਸ, ਸਿਨੇਮਾ, ਰਾਜਨੀਤਿਕ ਦਲ, ਸਿੱਖਿਆ ਸੰਸਥਾਵਾਂ ਆਦਿ) ਦਾ ਵਿਸਥਾਰ ਨਾਲ ਵਰਣਨ ਕਰੋ।

Share post to friends:

💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends