ਕੁਕਿੰਗ ਕਾਸਟ ਨਾ ਆਉਣ ਕਾਰਨ ਮਿਡ ਡੇ ਮੀਲ ਸਕੀਮ ਹੋ ਰਹੀ ਹੈ ਪ੍ਰਭਾਵਿਤ - ਪੰਨੂ , ਲਾਹੌਰੀਆ

 ਕੁਕਿੰਗ ਕਾਸਟ ਨਾ ਆਉਣ ਕਾਰਨ ਮਿਡ ਡੇ ਮੀਲ ਸਕੀਮ ਹੋ ਰਹੀ ਹੈ ਪ੍ਰਭਾਵਿਤ   -  ਪੰਨੂ , ਲਾਹੌਰੀਆ


           ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾਈ ਪ੍ਰੈਸ ਸਕੱਤਰ ਤੇ ਸੋਸ਼ਲ ਮੀਡੀਆ ਇੰਚਾਰਜ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਮਿਡ ਡੇ ਮੀਲ ਸਕੀਮ ਦੇ ਕੁਕਿੰਗ ਕਾਸਟ ਦੇ ਪੈਸੇ ਅਧਿਆਪਕਾਂ ਨੂੰ ਪ੍ਰਾਪਤ ਨਾ ਹੋਣ ਕਾਰਨ ਮਿਡ ਡੇ ਮੀਲ ਸਕੀਮ ਬਹੁਤ ਪ੍ਰਭਾਵਿਤ ਹੋ ਰਹੀ ਹੈ l ਅਧਿਆਪਕ ਆਪਣੀਆਂ ਜੇਬਾਂ ਵਿੱਚੋਂ ਪੈਸੇ ਖਰਚ ਕਰਕੇ ਜਾਂ ਉਧਾਰ ਰਾਸ਼ਨ ਲੈ ਕੇ ਮਿਡ ਡੇ ਮੀਲ ਸਕੀਮ ਚਲਾ ਰਹੇ ਹਨ , ਜੋ ਕਿ ਸਰਕਾਰ ਵਾਸਤੇ ਬਹੁਤ ਹੀ ਸ਼ਰਮਨਾਕ ਗੱਲ ਹੈ l ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਮਿਡ ਡੇ ਮੀਲ ਸਕੀਮ ਦੇ ਕੁਕਿੰਗ ਕਾਸਟ ਦੇ ਪੈਸੇ ਅਧਿਆਪਕਾਂ ਦੇ ਸਕੂਲ ਦੇ ਖਾਤਿਆਂ ਵਿੱਚ ਪਾਵੇ ਤਾਂ ਕਿ ਮਿਡ ਡੇ ਮੀਲ ਸਕੀਮ ਪ੍ਰਭਾਵਿਤ ਨਾ ਹੋ ਸਕੇ l ਜੇਕਰ ਸਰਕਾਰ ਨੇ ਅਗਲੇ ਕੁਝ ਦਿਨਾਂ ਤੱਕ ਕੁਕਿੰਗ ਕਾਸਟ ਦੇ ਪੈਸੇ ਨਾ ਭੇਜੇ ਤਾਂ ਹੋ ਸਕਦਾ ਹੈ ਕਿ ਮਿਡ ਡੇ ਮੀਲ ਸਕੀਮ ਬੰਦ ਕਰਨੀ ਪਵੇ l ਇਸ ਮੌਕੇ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ , ਸਤਵੀਰ ਸਿੰਘ ਰੌਣੀ , ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ , ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ, ਗੁਰਿੰਦਰ ਸਿੰਘ ਘੁਕੇਵਾਲੀ , ਗੁਰਮੇਲ ਸਿੰਘ ਬਰੇ , ਸਰਬਜੀਤ ਸਿੰਘ ਖਡੂਰ ਸਾਹਿਬ , ਨਿਰਭੈ ਸਿਂਘ ਮਾਲੋਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਹਰਜਿੰਦਰ ਸਿਂਘ ਬੁੱਢੀਪਿੰਡ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਪਵਨ ਕੁਮਾਰ ਜਲੰਧਰ ਆਦਿ ਆਗੂ ਹਾਜ਼ਰ ਸਨ ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends