PSEB Class 8 Science Solution Chapter 1: ਫ਼ਸਲ ਉਤਪਾਦਨ ਅਤੇ ਪ੍ਰਬੰਧਨ

PSEB Class 8 Science Solution Chapter 1: ਫ਼ਸਲ ਉਤਪਾਦਨ ਅਤੇ ਪ੍ਰਬੰਧਨ

ਸ਼੍ਰੇਣੀ 8ਵੀਂ (ਸਾਇੰਸ)

ਅਧਿਆਇ-1 ਫ਼ਸਲ ਉਤਪਾਦਨ ਅਤੇ ਪ੍ਰਬੰਧਨ

ੳ) ਖਾਲੀ ਸਥਾਨ ਭਰੋ
1) ਕੋਈ ਵੀ ਸੂਖਮ-ਜੀਵ ਜਾਂ ਵੱਡਾ ਜੰਤੂ ਜੋ ਫ਼ਸਲਾਂ ਨੂੰ ਹਾਨੀ ਪਹੁੰਚਾਵੇ ਉਸਨੂੰ ਕੀ ਕਹਿੰਦੇ ਹਨ? ANSWER
ਉੱਤਰ- ਕੀਟ
2) ਜਦੋਂ ਖੇਤ ਵਿੱਚ ਇੱਕੋ ਕਿਸਮ ਦੇ ਪੌਦੇ ਉਗਾਏ ਜਾਂਦੇ ਹਨ ਤਾਂ ਉਸਨੂੰ ਕੀ ਕਹਿੰਦੇ ਹਨ? ANSWER
ਉੱਤਰ- ਫ਼ਸਲ
3) ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਨੂੰ ਕੀ ਕਹਿੰਦੇ ਹਨ? ANSWER
ਉੱਤਰ- ਰਬੀ ਦੀਆਂ ਫ਼ਸਲਾਂ
4) ਮੱਛੀ ਉਤਪਾਦਨ ਅਤੇ ਸਾਂਭ ਸੰਭਾਲ ਨੂੰ ਕੀ ਕਹਿੰਦੇ ਹਨ? ANSWER
ਉੱਤਰ- ਮੱਛੀ ਪਾਲਣ
5) ਫ਼ਸਲ ਉਤਪਾਦ ਨੂੰ ਬਜ਼ਾਰ ਵਿੱਚ ਵੇਚਣਾ ਕੀ ਕਹਾਉਂਦਾ ਹੈ? ANSWER
ਉੱਤਰ- ਮੰਡੀਕਰਣ
6) ਸ਼ਹਿਦ ਦੇ ਉਤਪਾਦਨ ਅਤੇ ਪ੍ਰਬੰਧਨ ਨੂੰ ਕੀ ਕਿਹਾ ਜਾਂਦਾ ਹੈ? ANSWER
ਉੱਤਰ- ਮਧੂ ਮੱਖੀ ਪਾਲਣ
7) ਘਰਾਂ ਵਿੱਚ ਦਾਣੇ ਕਿਸ ਵਿੱਚ ਭੰਡਾਰਤ ਕੀਤੇ ਜਾਂਦੇ ਹਨ? ANSWER
ਉੱਤਰ- ਲੋਹੇ ਦੇ ਡਰੰਮ ਵਿੱਚ
ਅ) ਸਹੀ (☑) ਜਾਂ ਗਲਤ (×) ਦਾ ਨਿਸ਼ਾਨ ਲਗਾਓ
1) ਫਲ ਅਤੇ ਸਬਜੀਆਂ ਪੈਦਾ ਕਰਨ ਨੂੰ ਮੱਛੀ ਪਾਲਣ ਕਹਿੰਦੇ ਹਨ। ANSWER
ਉੱਤਰ- × (ਗਲਤ)
2) ਰਸਾਇਣਿਕ ਖਾਦਾਂ ਦੀ ਵੱਧ ਵਰਤੋਂ ਨਾਲ ਮਿੱਟੀ ਤੇਜਾਬੀ ਜਾਂ ਖਾਰੀ ਹੋ ਜਾਂਦੀ ਹੈ। ANSWER
ਉੱਤਰ- ☑ (ਸਹੀ)
3) ਰੂੜੀ ਖਾਦ ਵਿੱਚ ਰਸਾਇਣਿਕ ਖਾਦ ਦੀ ਤੁਲਨਾ ਵਿੱਚ ਵੱਧ ਪੋਸ਼ਕ ਤੱਤ ਹੁੰਦੇ ਹਨ। ANSWER
ਉੱਤਰ- × (ਗਲਤ)
4) ਮਿੱਟੀ ਪੁੱਟਣ ਲਈ ਸੁਹਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ANSWER
ਉੱਤਰ- × (ਗਲਤ)
5) ਹਲ ਇੱਕ ਖੇਤੀ ਦਾ ਔਜ਼ਾਰ ਹੈ ਜੋ ਮਿੱਟੀ ਨੂੰ ਵਾਹੁਣ ਲਈ ਵਰਤਿਆ ਜਾਂਦਾ ਹੈ। ANSWER
ਉੱਤਰ- ☑ (ਸਹੀ)
6) ਦੰਦਰਾਲ ਇੱਕ ਅਜਿਹਾ ਖੇਤੀ ਸੰਦ ਹੈ ਜਿਸਦੀ ਵਰਤੋਂ ਨਦੀਨ ਕੱਢਣ ਲਈ ਕੀਤੀ ਜਾਂਦੀ ਹੈ। ANSWER
ਉੱਤਰ- ☑ (ਸਹੀ)
ੲ) ਕਾਲਮ ੳ ਅਤੇ ਅ ਦਾ ਮਿਲਾਨ ਕਰੋ
ਸਹੀ ਮਿਲਾਨ ਦੇਖਣ ਲਈ ਕਲਿੱਕ ਕਰੋ ANSWER
ਕਾਲਮ- ੳਕਾਲਮ- ਅ
ਕੰਬਾਈਨ ਹਾਰਵੈਸਟਰਕਟਾਈ ਅਤੇ ਗਹਾਈ ਕਰਕੇ ਦਾਣੇ ਵੱਖ ਕਰਨਾ
ਪੋਲਟਰੀਮਾਸ ਅਤੇ ਅੰਡਿਆਂ ਲਈ ਪੰਛੀ ਪਾਲਣ
ਯੂਰੀਆਨਾਈਟ੍ਰੋਜਨ ਭਰਪੂਰ ਰਸਾਇਣਿਕ ਖਾਦ
ਰੱਬੀ ਫ਼ਸਲਾਂਜੌਂ ਅਤੇ ਸਰ੍ਹੋਂ
ਖ਼ਰੀਫ ਫਸਲਾਂਮੱਕੀ ਅਤੇ ਝੋਨਾ (ਚਾਵਲ)
ਸ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
1) ਦੁੱਧ ਲਈ ਪਾਲੇ ਜਾਂਦੇ ਦੋ ਪਸ਼ੂਆਂ ਦੇ ਨਾਮ ਦੱਸੋ। ANSWER
ਉੱਤਰ- ੳ) ਗਾਂ ਅ) ਮੱਝ।
2) ਸਿੰਚਾਈ ਦੇ ਕੋਈ ਦੋ ਪੁਰਾਤਨ ਢੰਗਾਂ ਦੇ ਨਾਮ ਦੱਸੋ। ANSWER
ਉੱਤਰ- ੳ) ਹਲਟ ਅ) ਢੇਕਲੀ।
3) ਹਲ਼ ਕੀ ਹੈ? ANSWER
ਉੱਤਰ- ਹਲ ਇੱਕ ਖੇਤੀ ਦਾ ਔਜ਼ਾਰ ਹੈ ਜਿਸਦੀ ਵਰਤੋਂ ਹਲ ਵਾਹੁਣ ਅਤੇ ਮਿੱਟੀ ਨੂੰ ਉਲਟਾਉਣ ਲਈ ਕੀਤੀ ਜਾਂਦੀ ਹੈ।
4) ਫਲਾਂ ਅਤੇ ਸਬਜ਼ੀਆਂ ਦਾ ਭੰਡਾਰਣ ਕਿੱਥੇ ਕੀਤਾ ਜਾਂਦਾ ਹੈ? ANSWER
ਉੱਤਰ- ਫਲਾਂ ਅਤੇ ਸਬਜ਼ੀਆਂ ਦਾ ਭੰਡਾਰਣ ਕੋਲਡ ਸਟੋਰਾਂ ਵਿੱਚ ਕੀਤਾ ਜਾਂਦਾ ਹੈ।
ਹ) ਛੋਟੇ ਉੱਤਰਾਂ ਵਾਲੇ ਪ੍ਰਸ਼ਨ
1) ਨਦੀਨ ਕੀ ਹੁੰਦਾ ਹੈ? ਦੋ ਨਦੀਨਾਂ ਦਾ ਨਾਂ ਲਿਖੋ। ANSWER
ਉੱਤਰ- ਫ਼ਸਲਾਂ ਦੇ ਨਾਲ ਉੱਗਣ ਵਾਲੇ ਬੇਲੋੜੇ ਪੌਦਿਆਂ ਨੂੰ ਨਦੀਨ ਕਹਿੰਦੇ ਹਨ। ਉਦਾਹਰਨ ਲਈ: ਚੁਲਾਈ ਅਤੇ ਬਾਥੂ।
2) ਦੋਗਲਾਕਰਣ ਕੀ ਹੁੰਦਾ ਹੈ ਅਤੇ ਇਹ ਕਿਵੇਂ ਲਾਭਦਾਇਕ ਹੈ? ANSWER
ਉੱਤਰ- ਵੱਖ-ਵੱਖ ਗੁਣਾਂ ਵਾਲੇ ਇੱਕੋ ਪ੍ਰਜਾਤੀ ਦੇ ਦੋ ਜਾਂ ਦੋ ਤੋਂ ਵੱਧ ਪੌਦਿਆਂ ਦੇ ਗੁਣ ਮਿਲਾ ਕੇ ਨਵੀਂ ਕਿਸਮ ਦੇ ਬੀਜ ਪੈਦਾ ਕਰਨ ਨੂੰ ਦੋਗਲਾਕਰਣ ਕਿਹਾ ਜਾਂਦਾ ਹੈ। ਇਸ ਨਾਲ ਤਿਆਰ ਫਸਲਾਂ ਦਾ ਝਾੜ ਅਤੇ ਰੋਗ ਪ੍ਰਤੀਰੋਧਕਤਾ ਵੱਧ ਹੁੰਦੀ ਹੈ।
3) ਹਰੀ ਖਾਦ ਕੀ ਹੈ? ANSWER
ਉੱਤਰ- ਜੇਕਰ ਫਲੀਦਾਰ ਪੌਦਿਆਂ ਨੂੰ ਫੁੱਲ ਲੱਗਣ ਤੋਂ ਪਹਿਲਾਂ ਹੀ ਕੁਤਰ ਕੇ ਖੇਤ ਵਿੱਚ ਗਲਣ ਸੜਨ ਦਿੱਤਾ ਜਾਵੇ ਤਾਂ ਇਸਨੂੰ ਹਰੀ ਖਾਦ ਕਹਿੰਦੇ ਹਨ।
4) ਪਨੀਰੀ ਰੋਪਣ ਤੋਂ ਕੀ ਭਾਵ ਹੈ? ANSWER
ਉੱਤਰ- ਨਰਸਰੀ ਵਿੱਚ ਪੌਦੇ ਉਗਾ ਕੇ 20-30 ਦਿਨਾਂ ਬਾਅਦ ਉਹਨਾਂ ਨੂੰ ਹੱਥੀਂ ਪੁੱਟ ਕੇ ਖੇਤਾਂ ਵਿੱਚ ਲਗਾਉਣ ਦੀ ਪ੍ਰਕਿਰਿਆ ਨੂੰ ਪਨੀਰੀ ਰੋਪਣ ਕਹਿੰਦੇ ਹਨ। ਉਦਾਹਰਨ ਲਈ: ਝੋਨਾ।
ਕ) ਵੱਡੇ ਉੱਤਰਾਂ ਵਾਲੇ ਪ੍ਰਸ਼ਨ
1) ਰੂੜੀ ਖਾਦ ਅਤੇ ਰਸਾਇਣਿਕ ਖਾਦ ਵਿਚਕਾਰ ਅੰਤਰ ਦੱਸੋ। ANSWER
ਰੂੜੀ ਖਾਦਰਸਾਇਣਿਕ ਖਾਦ
ਜੈਵਿਕ ਪਦਾਰਥਾਂ ਦੀ ਬਣੀ ਹੁੰਦੀ ਹੈ।ਅਜੈਵਿਕ ਪਦਾਰਥਾਂ ਦੀ ਬਣੀ ਹੁੰਦੀ ਹੈ।
ਖੇਤਾਂ ਵਿੱਚ ਬਣਾਈ ਜਾਂਦੀ ਹੈ।ਕਾਰਖਾਨਿਆਂ ਵਿੱਚ ਬਣਾਈ ਜਾਂਦੀ ਹੈ।
ਭੂਮੀ ਨੂੰ ਬਹੁਤ ਸਾਰਾ ਮੱਲ੍ਹੜ ਪ੍ਰਦਾਨ ਕਰਦੀ ਹੈ।ਭੂਮੀ ਨੂੰ ਮੱਲ੍ਹੜ ਨਹੀਂ ਪ੍ਰਦਾਨ ਕਰਦੀ।
ਪਾਣੀ ਵਿੱਚ ਘੱਟ ਘੁਲਣਸ਼ੀਲ ਹੈ।ਪਾਣੀ ਵਿੱਚ ਵੱਧ ਘੁਲਣਸ਼ੀਲ ਹੈ।
ਭੂਮੀ ਪ੍ਰਦੂਸ਼ਣ ਨਹੀਂ ਹੁੰਦਾ।ਇਸ ਨਾਲ ਭੂਮੀ ਪ੍ਰਦੂਸ਼ਣ ਹੁੰਦਾ ਹੈ।
2) ਵਰਮੀ ਕੰਪੋਸਟ ਕਿਵੇਂ ਤਿਆਰ ਕੀਤਾ ਜਾਂਦਾ ਹੈ? ANSWER
ਉੱਤਰ- ਗੰਡੋਏ ਪਸ਼ੂਆਂ ਦੇ ਸੜੇ ਹੋਏ ਗੋਹੇ ਨੂੰ ਪੌਸ਼ਟਿਕ ਤੱਤ ਨਾਲ ਭਰਪੂਰ ਖਾਦ ਵਿੱਚ ਬਦਲਦੇ ਹਨ ਜਿਸ ਨੂੰ ਵਰਮੀ ਕੰਪੋਸਟ ਕਿਹਾ ਜਾਂਦਾ ਹੈ। ਇਹ ਖੱਡਿਆਂ ਵਿੱਚ ਗੋਬਰ ਅਤੇ ਪੱਤਿਆਂ ਦੇ ਮਿਸ਼ਰਣ ਵਿੱਚ ਗੰਡੋਏ ਛੱਡ ਕੇ ਤਿਆਰ ਕੀਤੀ ਜਾਂਦੀ ਹੈ। 40-45 ਦਿਨਾਂ ਵਿੱਚ ਖਾਦ ਤਿਆਰ ਹੋ ਜਾਂਦੀ ਹੈ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends