ਸ਼੍ਰੇਣੀ 8ਵੀਂ (ਸਾਇੰਸ)
ਪਾਠ-2- ਸੂਖ਼ਮਜੀਵ-ਦੋਸਤ ਅਤੇ ਦੁਸ਼ਮਣ
ੳ) ਖਾਲੀ ਸਥਾਨ ਭਰੋ
ੳ) ਸੂਖ਼ਮਜੀਵਾਂ ਨੂੰ ________ ਯੰਤਰ ਦੀ ਸਹਾਇਤਾ ਨਾਲ ਦੇਖਿਆ ਜਾ ਸਕਦਾ ਹੈ। Click to see Answer
ਉੱਤਰ- ਸੂਖਮਦਰਸ਼ੀ
ਅ) ________ ਉਹ ਜੀਵਾਣੁ ਹੈ ਜੋ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ। Click to see Answer
ਉੱਤਰ- ਲੈਕਟੋਬੈਸੀਲਸ
ੲ) ਐਸਪਰਜੀਲਸ ਵਰਗੀਆਂ ਉੱਲੀਆਂ ਭੋਜਨ ਵਿੱਚ ________ ਕਰਦੀਆਂ ਹਨ। Click to see Answer
ਉੱਤਰ- ਵਿਸ਼ੈਲਾਪਨ
ਸ) ਪਾਸਚੀਕਰਣ ਦੌਰਾਨ ਦੁੱਧ ਨੂੰ 70°C ਤੋਂ 100°C ਤੱਕ ਗਰਮ ਕਰਕੇ; ਅਚਾਨਕ ________ ਕਰਕੇ ਸਟੋਰ ਕੀਤਾ ਜਾਂਦਾ ਹੈ। Click to see Answer
ਉੱਤਰ- ਠੰਡਾ
ਅ) ਸਹੀ ਅਤੇ ਗਲਤ ਲਿਖੋ
ੳ) ਨੰਗੀ ਅੱਖ ਨਾਲ ਸਾਰੇ ਜੀਵ ਵੇਖੇ ਸਕਦੇ ਹਨ। Click to see Answer
ਉੱਤਰ- ਗਲਤ (F)
ਅ) ਐਂਟਨ ਵੈਨ ਲਿਉਵੇਨਹਾਕ ਪਹਿਲਾ ਵਿਅਕਤੀ ਸੀ ਜਿਸ ਨੇ ਇੱਕ ਸੈੱਲੀ ਸੁਖਮ ਜੀਵਾਂ ਦੀ ਵਿਆਖਿਆ ਕੀਤੀ। Click to see Answer
ਉੱਤਰ- ਸਹੀ (T)
ੲ) ਪੈਨਸੀਲੀਨ, ਪੈਨੀਸੀਲੀਅਮ ਨੋਟਾਟਮ ਤੋਂ ਤਿਆਰ ਕੀਤਾ ਜਾਂਦੀ ਹੈ। Click to see Answer
ਉੱਤਰ- ਸਹੀ (T)
ਸ) ਸੂਖ਼ਮਜੀਵ ਜੋ ਪੌਦਿਆਂ ਅਤੇ ਜੰਤੂਆਂ ਲਈ ਲਾਭਕਾਰੀ ਹੁੰਦੇ ਹਨ ਉਨ੍ਹਾਂ ਨੂੰ ਰੋਗਜਨਕ ਕਹਿੰਦੇ ਹਨ। Click to see Answer
ਉੱਤਰ- ਗਲਤ (F)
ੲ) ਮਿਲਾਨ ਕਰੋ
ਸਹੀ ਮਿਲਾਨ ਦੇਖਣ ਲਈ ਕਲਿੱਕ ਕਰੋ Click to see Answer
| ਕਾਲਮ 'ੳ' | ਕਾਲਮ 'ਅ' |
|---|---|
| 1) ਸਟ੍ਰੈਪਟੋਕੋਕਸ | C. ਜੀਵਾਣੂ |
| 2) ਪੈਨੀਸੀਲੀਅਮ | D. ਉੱਲੀ |
| 3) ਕਲੇਮਾਈਡੋਮੋਨਾਸ | A. ਕਾਈ |
| 4) ਐਚ.ਆਈ.ਵੀ. | B. ਵਿਸ਼ਾਣੂ |
ਸ) ਸਹੀ ਉੱਤਰ ਚੁਣੋ
ੳ) ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਜੀਵਾਣੂ ਕਾਰਨ ਨਹੀਂ ਹੁੰਦੀ? Click to see Answer
ਉੱਤਰ- iv) ਮਲੇਰੀਆ
ਅ) ਇਨ੍ਹਾਂ ਵਿੱਚੋਂ ਕਿਸ ਨੂੰ ਸਪਸ਼ਟ ਰੂਪ ਵਿੱਚ ਸਜੀਵ ਜਾਂ ਨਿਰਜੀਵ ਨਹੀਂ ਕਿਹਾ ਜਾ ਸਕਦਾ? Click to see Answer
ਉੱਤਰ- i) ਵਿਸ਼ਾਣੂ
ੲ) ਇਨ੍ਹਾਂ ਵਿੱਚੋਂ ਕਿਹੜਾ ਆਪਣਾ ਭੋਜਨ ਆਪ ਤਿਆਰ ਕਰ ਸਕਦਾ ਹੈ? Click to see Answer
ਉੱਤਰ- i) ਕਾਈ / iii) ਡਾਇਐਟਮਜ਼
ਸ) ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਟੀਕਾਕਰਣ ਨਾਲ ਰੁਕਦੀ ਹੈ? Click to see Answer
ਉੱਤਰ- ii) ਪੋਲੀਓ
ਹ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
1. ਸੂਖ਼ਮਜੀਵਾਂ ਦੇ ਸਮੂਹਾਂ/ਗਰੁੱਪਾਂ ਦੇ ਨਾਂ ਲਿਖੋ। Click to see Answer
ਉੱਤਰ- i) ਜੀਵਾਣੂ, ii) ਉੱਲੀਆਂ, iii) ਪ੍ਰੋਟੋਜ਼ੋਆ, iv) ਕਾਈਆਂ, v) ਵਿਸ਼ਾਣੂ।
2. ਭੋਜਨ ਦਾ ਵਿਸ਼ੈਲਾਪਨ ਕੀ ਹੈ? Click to see Answer
ਉੱਤਰ- ਕੁੱਝ ਹਾਨੀਕਾਰਕ ਸੂਖ਼ਮਜੀਵ ਭੋਜਨ ਵਿੱਚ ਵਿਸ਼ੈਲਾ ਮਾਦਾ ਪੈਦਾ ਕਰਦੇ ਹਨ ਜਿਸ ਨਾਲ ਭੋਜਨ ਖਾਣਯੋਗ ਨਹੀਂ ਰਹਿੰਦਾ, ਇਸ ਕਿਰਿਆ ਨੂੰ ਭੋਜਨ ਦਾ ਵਿਸ਼ੈਲਾਪਨ ਕਿਹਾ ਜਾਂਦਾ ਹੈ। ਕਲੋਸਟ੍ਰੀਡਿਅਮ ਅਤੇ ਐਸਪਰਜੀਲਸ ਆਦਿ ਇਸਦੇ ਮੁੱਖ ਕਾਰਨ ਹਨ।
3. ਪੌਦਿਆਂ ਵਿੱਚ ਉੱਲੀਆਂ ਨਾਲ ਹੋਣ ਵਾਲੇ ਤਿੰਨ ਰੋਗਾਂ ਦੇ ਨਾਂ ਲਿਖੋ। Click to see Answer
ਉੱਤਰ- i) ਗੰਨੇ ਦੀ ਸੀੜੀ, ii) ਕਣਕ ਦੀ ਕਾਂਗਿਆਰੀ, iii) ਕਣਕ ਅਤੇ ਚੌਲਾਂ ਦੀ ਕੁੰਗੀ।
4. ਪਸ਼ੂਆਂ ਵਿੱਚ ਜੀਵਾਣੂਆਂ ਨਾਲ ਹੋਣ ਵਾਲੇ ਦੋ ਰੋਗਾਂ ਦੇ ਨਾਂ ਲਿਖੋ। Click to see Answer
ਉੱਤਰ- i) ਐਂਥਰੈਕਸ, ii) ਤਪਦਿਕ।
ਕ) ਛੋਟੇ ਉੱਤਰਾਂ ਵਾਲੇ ਪ੍ਰਸ਼ਨ
5. ਵਿਸ਼ਾਣੂ ਕੀ ਹੁੰਦੇ ਹਨ? ਵਿਸ਼ਾਣੂਆਂ ਨਾਲ ਹੋਣ ਵਾਲਿਆਂ ਤਿੰਨ ਬੀਮਾਰੀਆਂ ਦੇ ਨਾਂ ਲਿਖੋ। Click to see Answer
ਉੱਤਰ- ਵਿਸ਼ਾਣੂ ਅਜਿਹੇ ਸੂਖਮਜੀਵ ਹਨ ਜਿਹੜੇ ਸਜੀਵਾਂ ਅਤੇ ਨਿਰਜੀਵਾਂ ਦੋਹਾਂ ਵਰਗਾਂ ਦੇ ਗੁਣ ਰੱਖਦੇ ਹਨ। ਇਹ ਆਪਣੇ ਆਪ ਪ੍ਰਜਣਨ ਨਹੀਂ ਕਰ ਸਕਦੇ ਅਤੇ ਇਨ੍ਹਾਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਬੀਮਾਰੀਆਂ: ਏਡਜ਼, ਕੋਵਿਡ-19, ਪੋਲੀਓ, ਇਨਫਲੂਐਂਜ਼ਾ।
6. ਟੀਕਾਕਰਣ ਦੀ ਪਰਿਭਾਸ਼ਾ ਲਿਖੋ। ਅਜਿਹੀਆਂ ਤਿੰਨ ਬੀਮਾਰੀਆਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਟੀਕਾਕਰਨ ਰਾਹੀਂ ਰੋਕਿਆ ਜਾ ਸਕਦਾ ਹੈ। Click to see Answer
ਉੱਤਰ- ਇਸ ਵਿਧੀ ਵਿੱਚ ਸਰੀਰ ਅੰਦਰ ਘੱਟ ਕਿਰਿਆਸ਼ੀਲ ਰੋਗਾਣੂ ਭੇਜ ਕੇ ਪ੍ਰਤਿਪਿੰਡ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਸਾਡਾ ਸਰੀਰ ਉਨ੍ਹਾਂ ਰੋਗਾਣੂਆਂ ਦਾ ਟਾਕਰਾ ਕਰ ਸਕੇ। ਪੋਲੀਓ, ਟੈਟਨਸ ਅਤੇ ਹਲਕਾਅ ਜਿਹੇ ਰੋਗਾਂ ਨੂੰ ਟੀਕਾਕਰਣ ਨਾਲ ਰੋਕਿਆ ਜਾ ਸਕਦਾ ਹੈ।
ਖ) ਵੱਡੇ ਉੱਤਰਾਂ ਵਾਲੇ ਪ੍ਰਸ਼ਨ
7. ਸੂਖ਼ਮਜੀਵ ਜੀਵ ਹੇਠ ਲਿਖਿਆਂ ਲਈ ਕਿਵੇਂ ਸਹਾਈ ਹਨ: ਭੋਜਨ ਉਦਯੋਗ, ਮਲ-ਪ੍ਰਵਾਹ ਵਿਸਰਜਨ, ਪਦਾਰਥਾਂ ਦਾ ਮੁੜ ਚਕਰਨ, ਦਵਾਈਆਂ, ਰੇਸ਼ਿਆਂ ਦਾ ਗਾਲਣਾ ਅਤੇ ਚਮੜਾ ਰੰਗਣਾ? Click to see Answer
ਉੱਤਰ-
1) ਭੋਜਨ ਉਦਯੋਗ:- ਲੈਕਟੋਬੈਸੀਲਸ ਦੁੱਧ ਤੋਂ ਦਹੀਂ ਬਣਾਉਂਦਾ ਹੈ; ਖ਼ਮੀਰ ਬੇਕਰੀ ਅਤੇ ਅਲਕੋਹਲ ਬਣਾਉਣ ਵਿੱਚ ਵਰਤਿਆ ਜਾਂਦਾ ਹੈ।
2) ਮਲ-ਪ੍ਰਵਾਹ ਵਿਸਰਜਨ:- ਜੀਵਾਣੂ ਮਲ ਮੂਤਰ ਦਾ ਅਪਘਟਨ ਕਰਕੇ ਜੈਵਿਕ ਉਪਚਾਰ ਕਰਦੇ ਹਨ।
3) ਪਦਾਰਥਾਂ ਦਾ ਮੁੜ ਚਕਰਨ:- ਅਪਘਟਨ ਕਿਰਿਆ ਨਾਲ ਕਾਰਬਨ, ਨਾਈਟ੍ਰੋਜਨ ਅਤੇ ਫਾਸਫੋਰਸ ਨੂੰ ਮੁੜ ਭੂਮੀ ਵਿੱਚ ਭੇਜਿਆ ਜਾਂਦਾ ਹੈ।
4) ਦਵਾਈਆਂ ਤਿਆਰ ਕਰਨਾ:- ਉੱਲੀਆਂ ਤੋਂ ਪੈਨਸਲੀਨ ਵਰਗੀਆਂ ਦਵਾਈਆਂ ਅਤੇ ਪ੍ਰੋਬਾਇਟਿਕਸ ਬਣਾਏ ਜਾਂਦੇ ਹਨ।
5) ਰੇਸ਼ਿਆਂ ਦਾ ਗਾਲਣਾ:- ਸੂਖ਼ਮਜੀਵ ਸਣ ਦੇ ਤਣੇ ਦਾ ਅਪਗਲਣ ਕਰਕੇ ਲਿਨਨ ਬਣਾਉਣ ਵਿੱਚ ਮਦਦ ਕਰਦੇ ਹਨ।
6) ਚਮੜਾ ਰੰਗਣਾ:- ਜੀਵਾਣੂ ਚਮੜੀ ਨੂੰ ਨਰਮ ਤੇ ਲਚਕਦਾਰ ਬਣਾਉਂਦੇ ਹਨ।

8. ਭੋਜਨ ਦੀ ਸੰਭਾਲ ਦੇ ਵੱਖ-ਵੱਖ ਢੰਗ ਲਿਖੋ। Click to see Answer
ਉੱਤਰ-
1) ਸੁਕਾਉਣਾ:- ਅਨਾਜ ਵਿੱਚੋਂ ਪਾਣੀ ਘਟਾ ਕੇ ਸੂਖ਼ਮਜੀਵਾਂ ਦਾ ਵਾਧਾ ਰੋਕਿਆ ਜਾਂਦਾ ਹੈ।
2) ਖੰਡ ਅਤੇ ਲੂਣ:- ਇਹ ਭੋਜਨ ਵਿੱਚੋਂ ਪਾਣੀ ਸੋਖ ਕੇ ਸੂਖ਼ਮਜੀਵਾਂ ਨੂੰ ਰੋਕਦੇ ਹਨ (ਜਿਵੇਂ ਮੁਰੱਬਾ, ਅਚਾਰ)।
3) ਸਿਰਕੇ ਨਾਲ ਸੰਭਾਲ:- ਅਚਾਰਾਂ ਵਿੱਚ ਸੁਰੱਖਿਅਕ ਵਜੋਂ ਵਰਤਿਆ ਜਾਂਦਾ ਹੈ।
4) ਗਰਮ ਅਤੇ ਠੰਡਾ ਉਪਚਾਰ:- ਉਬਾਲਣਾ ਅਤੇ ਪਾਸਚਰੀਕਰਣ (ਦੁੱਧ ਲਈ)।
5) ਹਵਾ ਰਹਿਤ ਪੈਕਿੰਗ:- ਦੁਰਗੰਧਤਾ ਤੋਂ ਬਚਾਉਣ ਲਈ ਸੀਲਬੰਦ ਪੈਕਿੰਗ।
6) ਠੰਡਾ ਜਮਾਉਣਾ:- ਘੱਟ ਤਾਪਮਾਨ 'ਤੇ ਸੂਖਮਜੀਵਾਂ ਨੂੰ ਅਕਿਰਿਆਸ਼ੀਲ ਕਰਨਾ।

9. ਵੱਖ-ਵੱਖ ਤਰ੍ਹਾਂ ਦੇ ਜੀਵਾਣੂਆਂ ਦੇ ਨਾਂ ਅਤੇ ਉਨ੍ਹਾਂ ਦੇ ਚਿੱਤਰਾਂ ਬਾਰੇ ਦੱਸੋ। Click to see Answer
-: ਸੋਚੋ ਅਤੇ ਉੱਤਰ ਦਿਓ :-
1) ਬਰੈੱਡ ਮੋਲਡ ਜਾਂ ਡਬਲਰੋਟੀ ਦੀ ਉੱਲੀ ਦਾ ਵਿਗਿਆਨਕ ਨਾਂ ਦੱਸੋ? Click to see Answer
ਉੱਤਰ- ਰਾਈਜ਼ੋਪਸ
2) ਕਿਸ ਮੌਸਮ ਵਿੱਚ ਸਾਡੇ ਘਰ ਦੀਆਂ ਬਹੁਤੀਆਂ ਚੀਜਾਂ ਨੂੰ ਉੱਲੀ ਲੱਗ ਜਾਂਦੀ ਹੈ? Click to see Answer
ਉੱਤਰ- ਵੱਧ ਨਮੀ ਵਾਲੇ ਗਰਮੀ ਦੇ ਮੌਸਮ ਵਿੱਚ
3) ਕਾਈ ਦਾ ਹਰਾ ਰੰਗ ਕਿਸ ਕਾਰਣ ਹੁੰਦਾ ਹੈ? Click to see Answer
ਉੱਤਰ- ਕਲੋਰੋਫਿਲ ਕਾਰਨ
4) ਸਪਾਇਰੋਗਾਇਰਾ ਕਿੱਥੇ ਪਾਇਆ ਜਾਂਦਾ ਹੈ? Click to see Answer
ਉੱਤਰ- ਝੀਲ ਅਤੇ ਤਾਲਾਬ ਵਰਗੇ ਤਾਜ਼ੇ ਪਾਣੀ ਦੇ ਸੋਮਿਆਂ ਵਿੱਚ