ਪ੍ਰਸ਼ਨ 9: ਵਿਆਕਰਨ (ਸ਼ਬਦ-ਬੋਧ) ਸੰਬੰਧੀ ਪ੍ਰਸ਼ਨ (ਮਾਡਲ ਟੈਸਟ ਪੇਪਰ ਅਨੁਸਾਰ)
ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ:
ਸਹੀ ਉੱਤਰ ਦੇਖਣ ਲਈ ਹੇਠਾਂ ਦਿੱਤੇ ਗਏ ਪ੍ਰਸ਼ਨਾਂ 'ਤੇ ਕਲਿੱਕ ਕਰੋ।
ਮਾਡਲ ਟੈਸਟ ਪੇਪਰ ਵਾਲੇ ਪ੍ਰਸ਼ਨ
(ੳ) ਯੋਜਕ ਜਾਂ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ? ਉਦਾਹਰਨਾਂ ਸਹਿਤ ਦੱਸੋ ।
ਉੱਤਰ: (ਵਿਦਿਆਰਥੀ ਦੋਵਾਂ ਵਿੱਚੋਂ ਕਿਸੇ ਇੱਕ ਦਾ ਉੱਤਰ ਦੇ ਸਕਦੇ ਹਨ)
ਯੋਜਕ: ਜਿਹੜੇ ਸ਼ਬਦ ਦੋ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੇ ਹਨ, ਉਹਨਾਂ ਨੂੰ ਯੋਜਕ ਆਖਦੇ ਹਨ।
ਉਦਾਹਰਨ: ਰਾਮ ਅਤੇ ਸ਼ਾਮ ਪੜ੍ਹ ਰਹੇ ਹਨ। ਉਹ ਸਕੂਲ ਨਹੀਂ ਗਿਆ ਕਿਉਂਕਿ ਉਹ ਬਿਮਾਰ ਸੀ।
ਵਿਸ਼ੇਸ਼ਣ: ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ਼ ਆ ਕੇ ਉਸਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ।
ਉਦਾਹਰਨ: ਲਾਲ ਪੱਗ, ਚਾਰ ਕਾਪੀਆਂ, ਲੰਮਾ ਗੱਭਰੂ, ਥੋੜ੍ਹੇ ਲੋਕ ਆਦਿ।
(ਅ) ਸੰਜੁਗਤ ਕਿਰਿਆ, ਇਕਹਿਰੀ ਕਿਰਿਆ ਨਾਲ਼ ਕਿਵੇਂ ਵੱਖਰੀ ਹੈ ? ਉਦਾਹਰਨਾਂ ਸਹਿਤ ਦੱਸੋ ।
ਉੱਤਰ:
ਇਕਹਿਰੀ ਕਿਰਿਆ: ਜਦੋਂ ਵਾਕ ਵਿੱਚ ਕਿਰਿਆ ਕੇਵਲ ਇੱਕ ਸ਼ਬਦ ਦੀ ਹੀ ਹੋਵੇ, ਤਾਂ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ।
ਉਦਾਹਰਨ: ਤੂੰ ਕਿਤਾਬ ਪੜ੍ਹ। ਉਹ ਰੋਟੀ ਖਾ। (ਇੱਥੇ 'ਪੜ੍ਹ' ਅਤੇ 'ਖਾ' ਇਕਹਿਰੀ ਕਿਰਿਆ ਹਨ।)
ਸੰਜੁਗਤ ਕਿਰਿਆ: ਜਦੋਂ ਵਾਕ ਵਿੱਚ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਮੇਲ ਤੋਂ ਬਣੀ ਹੋਵੇ, ਤਾਂ ਉਸ ਨੂੰ ਸੰਜੁਗਤ ਕਿਰਿਆ ਕਹਿੰਦੇ ਹਨ। ਇਹ ਇਕਹਿਰੀ ਕਿਰਿਆ ਨਾਲੋਂ ਵੱਖਰੀ ਹੁੰਦੀ ਹੈ ਕਿਉਂਕਿ ਇਸ ਵਿੱਚ ਮੂਲ ਕਿਰਿਆ ਦੇ ਨਾਲ ਸਹਾਇਕ ਕਿਰਿਆ ਵੀ ਜੁੜੀ ਹੁੰਦੀ ਹੈ।
ਉਦਾਹਰਨ: ਉਹ ਕਿਤਾਬ ਪੜ੍ਹ ਰਿਹਾ ਹੈ। ਉਸ ਨੇ ਰੋਟੀ ਖਾ ਲਈ ਹੈ। (ਇੱਥੇ 'ਪੜ੍ਹ ਰਿਹਾ ਹੈ' ਅਤੇ 'ਖਾ ਲਈ ਹੈ' ਸੰਜੁਗਤ ਕਿਰਿਆਵਾਂ ਹਨ।)
ਅਧਿਐਨ ਸਮੱਗਰੀ ਵਿਚਲੇ ਹੋਰ ਮਹੱਤਵਪੂਰਨ ਪ੍ਰਸ਼ਨ (ਸ਼ਬਦ-ਬੋਧ ਨਾਲ ਸੰਬੰਧਿਤ)
1. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?
2. ਭਾਵਵਾਚਕ ਨਾਂਵ ਕਿਸ ਨੂੰ ਕਹਿੰਦੇ ਹਨ? ਉਦਾਹਰਨਾਂ ਸਹਿਤ ਦੱਸੋ।
3. ਪੜਨਾਂਵ ਕਿਸ ਨੂੰ ਕਹਿੰਦੇ ਹਨ?
4. ਪੁਰਖਵਾਚਕ ਪੜਨਾਂਵ ਕੀ ਹੁੰਦਾ ਹੈ?
5. ਪੁਰਖਵਾਚਕ ਪੜਨਾਂਵ ਦੀਆਂ ਕਿਸਮਾਂ ਦੱਸੋ?
6. ਵਿਸ਼ੇਸ਼ਣ ਦੀਆਂ ਕਿਹੜੀਆਂ ਕਿਸਮਾਂ ਹਨ?
7. ਕਿਰਿਆ ਕਿਸ ਨੂੰ ਆਖਦੇ ਹਨ?
8. ਅਕਰਮਕ ਅਤੇ ਸਕਰਮਕ ਕਿਰਿਆ ਕਿਸ ਨੂੰ ਕਹਿੰਦੇ ਹਨ?
ਅਕਰਮਕ ਕਿਰਿਆ: ਵਾਕ ਵਿਚ ਜਿਸ ਕਿਰਿਆ ਦਾ ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਹਿੰਦੇ ਹਨ।
ਸਕਰਮਕ ਕਿਰਿਆ: ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਹਿੰਦੇ ਹਨ।