ਪ੍ਰਸ਼ਨ 8: ਪ੍ਰਸ਼ਨਾਂ ਦੇ ਸੰਖੇਪ ਉੱਤਰ (ਮਾਡਲ ਟੈਸਟ ਪੇਪਰ ਅਨੁਸਾਰ)
ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ (ਲਗਾਂ ਅਤੇ ਲਗਾਖਰਾਂ ਸੰਬੰਧੀ ਵਿਸ਼ੇਸ਼):
ਸਹੀ ਉੱਤਰ ਦੇਖਣ ਲਈ ਹੇਠਾਂ ਦਿੱਤੇ ਗਏ ਪ੍ਰਸ਼ਨਾਂ 'ਤੇ ਕਲਿੱਕ ਕਰੋ।
ਮਾਡਲ ਟੈਸਟ ਪੇਪਰ ਵਾਲੇ ਪ੍ਰਸ਼ਨ
(ੳ) ‘ੳ’ (ਊੜਾ) ਅੱਖਰ ਨਾਲ਼ ਕਿਹੜੇ ਨਾਸਿਕੀ ਚਿੰਨ੍ਹ ਦੀ ਵਰਤੋਂ ਹੁੰਦੀ ਹੈ ?
ਉੱਤਰ: ‘ੳ’ (ਊੜਾ) ਅੱਖਰ ਨਾਲ਼ ਨਾਸਿਕੀ ਧੁਨੀ ਪ੍ਰਗਟ ਕਰਨ ਲਈ 'ਬਿੰਦੀ' ਦੀ ਵਰਤੋਂ ਹੁੰਦੀ ਹੈ (ਜਿਵੇਂ: ਉਂਗਲ, ਊਂਘ, ਓਂਕਾਰ)।
(ਅ) ਅੱਧਕ ਕਿਹੜੀ-ਕਿਹੜੀ ਲਗ ਨਾਲ਼ ਲਗਦਾ ਹੈ ?
ਉੱਤਰ: ਅੱਧਕ ਦੀ ਵਰਤੋਂ ਮੁੱਖ ਤੌਰ 'ਤੇ ਤਿੰਨ ਲਗਾਂ ਨਾਲ਼ ਹੁੰਦੀ ਹੈ: ਮੁਕਤਾ, ਸਿਹਾਰੀ, ਅਤੇ ਔਂਕੜ।
ਅਧਿਐਨ ਸਮੱਗਰੀ ਵਿਚਲੇ ਹੋਰ ਮਹੱਤਵਪੂਰਨ ਪ੍ਰਸ਼ਨ (ਲਗਾਂ ਅਤੇ ਲਗਾਖਰਾਂ ਬਾਰੇ)
1. ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਦਸ।
2. ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾਖਰ ਹਨ?
ਉੱਤਰ: ਤਿੰਨ (ਬਿੰਦੀ, ਟਿੱਪੀ, ਅੱਧਕ)।
3. ‘ੳ’ ਨਾਲ਼ ਕਿਹੜੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਔਂਕੜ, ਦੁਲੈਂਕੜ, ਹੋੜਾ।
4. ‘ੲ’ ਨਾਲ਼ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਤਿੰਨ (ਸਿਹਾਰੀ, ਬਿਹਾਰੀ, ਲਾਂ)।
5. ਉਹ ਕਿਹੜਾ ਅੱਖਰ ਹੈ ਜਿਸ ਨਾਲ਼ ਹੋੜਾ ਲਾਉਣ ਨਾਲ਼ ਉਸ ਦਾ ਮੂੰਹ ਖੁੱਲ੍ਹਾ ਕਰ ਦਿੱਤਾ ਜਾਂਦਾ ਹੈ?
ਉੱਤਰ: ੳ।
6. ਹੇਠ ਲਿਖੀਆਂ ਲਗਾਂ ਵਿੱਚੋਂ ਕਿਹੜੀ ਅੱਖਰ ਤੋਂ ਪਹਿਲਾਂ ਪਾਈ ਜਾਂਦੀ ਹੈ?
ਉੱਤਰ: ਸਿਹਾਰੀ।
7. ਜਿਸ ਲਗਾਖਰ ਦੀ ਵਰਤੋਂ ਕਿਸੇ ਅੱਖਰ ਦੀ ਅਵਾਜ਼ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ, ਉਸ ਨੂੰ ਕੀ ਆਖਦੇ ਹਨ?
ਉੱਤਰ: ਅੱਧਕ।
8. ਅੱਖਰਾਂ ਤੋਂ ਸ਼ਬਦ ਬਣਾਉਣ ਲਈ ਮਾਤਰਾਵਾਂ ਦੇ ਨਾਲ਼ ਵਰਤੇ ਜਾਂਦੇ ਸਹਾਇਕ ਚਿੰਨ੍ਹਾਂ ਨੂੰ ਕੀ ਆਖਦੇ ਹਨ?
ਉੱਤਰ: ਲਗਾਖਰ।
9. ਮੁਕਤਾ ਲਗ ਤੋਂ ਕੀ ਭਾਵ ਹੈ?
ਉੱਤਰ: ਪੰਜਾਬੀ ਲਿਖਣ ਵੇਲ਼ੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ, ਉਹਨਾਂ ਅੱਖਰਾਂ ਨੂੰ ਮੁਕਤਾ ਲਗ ਵਾਲ਼ੇ ਅੱਖਰ ਮੰਨਿਆ ਜਾਂਦਾ ਹੈ।
10. ਸੁਰ ਅੱਖਰ ਕਿਹੜੇ ਹਨ?
ਉੱਤਰ: ੳ, ਅ, ੲ।