PSEB CLASS 10 PUNJABI B : ਵਚਨ ਅਤੇ ਲਿੰਗ ਬਦਲੋ

ਪ੍ਰਸ਼ਨ 10: ਵਚਨ ਅਤੇ ਲਿੰਗ ਬਦਲੋ (ਮਾਡਲ ਪ੍ਰਸ਼ਨ ਪੇਪਰ ਅਨੁਸਾਰ)

ਹੇਠ ਲਿਖੇ ਵਾਕਾਂ ਨੂੰ ਵਚਨ ਤੇ ਲਿੰਗ ਬਦਲਣ ਉਪਰੰਤ ਦੋ ਵੱਖੋ-ਵੱਖਰੇ ਵਾਕਾਂ ਵਿੱਚ ਲਿਖੋ:

ਸਹੀ ਉੱਤਰ (ਵਚਨ ਅਤੇ ਲਿੰਗ) ਦੇਖਣ ਲਈ ਹੇਠਾਂ ਦਿੱਤੇ ਗਏ ਵਾਕਾਂ 'ਤੇ ਕਲਿੱਕ ਕਰੋ।

ਲਿੰਗ: ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਵੇਂ ਭੇਦ ਦਾ ਪਤਾ ਲੱਗਦਾ ਹੈ ਵਿਆਕਰਨ ਵਿੱਚ ਉਸ ਨੂੰ ਲਿੰਗ ਕਿਹਾ ਜਾਂਦਾ ਹੈ। (ਪੁਲਿੰਗ ਅਤੇ ਇਸਤਰੀ ਲਿੰਗ)

ਵਚਨ: ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ-ਸਥਾਨ ਆਦਿ ਦਾ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦੇ ਫ਼ਰਕ ਦਾ ਪਤਾ ਲੱਗੇ ਉਸ ਨੂੰ ਵਚਨ ਆਖਦੇ ਹਨ। (ਇੱਕਵਚਨ ਅਤੇ ਬਹੁਵਚਨ)

ਮਾਡਲ ਟੈਸਟ ਪੇਪਰ ਵਾਲਾ ਪ੍ਰਸ਼ਨ

ਛੋਟੀਆਂ ਲੜਕੀਆਂ ਖੇਡਦੀਆਂ ਹਨ ।

ਵਚਨ ਬਦਲੋ: ਛੋਟੀ ਲੜਕੀ ਖੇਡਦੀ ਹੈ।

ਲਿੰਗ ਬਦਲੋ: ਛੋਟੇ ਲੜਕੇ ਖੇਡਦੇ ਹਨ।

ਅਧਿਐਨ ਸਮੱਗਰੀ ਵਿਚਲੇ ਅਭਿਆਸ ਲਈ ਵਾਕ

1. ਚਿੱਟਾ ਘੋੜਾ ਦੌੜਦਾ ਹੈ।

ਵਚਨ ਬਦਲੋ: ਚਿੱਟੇ ਘੋੜੇ ਤੇਜ ਦੌੜਦੇ ਹਨ।

ਲਿੰਗ ਬਦਲੋ: ਚਿੱਟੀ ਘੋੜੀ ਤੇਜ ਦੌੜਦੀ ਹੈ।

2. ਚਿੜੀਆਂ ਚੀਂ-ਚੀਂ ਕਰਦੀਆਂ ਹਨ।

ਵਚਨ ਬਦਲੋ: ਚਿੜੀ ਚੀਂ-ਚੀਂ ਕਰਦੀ ਹੈ।

ਲਿੰਗ ਬਦਲੋ: ਚਿੜੇ ਚੀਂ-ਚੀਂ ਕਰਦੇ ਹਨ。

3. ਮੇਲੇ ਵਿੱਚ ਮਦਾਰੀ ਤਮਾਸ਼ਾ ਦਿਖਾ ਰਿਹਾ ਸੀ ਤੇ ਕੁੜੀਆਂ ਪੀਂਘਾਂ ਝੂਟ ਰਹੀਆਂ ਸਨ।

ਵਚਨ ਬਦਲੋ: ਮੇਲਿਆਂ ਵਿੱਚ ਮਦਾਰੀ ਤਮਾਸ਼ੇ ਦਿਖਾ ਰਹੇ ਸਨ ਤੇ ਕੁੜੀ ਪੀਂਘ ਝੂਟ ਰਹੀ ਸੀ।

ਲਿੰਗ ਬਦਲੋ: ਮੇਲੇ ਵਿੱਚ ਮਦਾਰਨ ਤਮਾਸ਼ਾ ਦਿਖਾ ਰਹੀ ਸੀ ਤੇ ਮੁੰਡੇ ਪੀਂਘਾਂ ਝੂਟ ਰਹੇ ਸਨ।

4. ਰਾਜ ਕੁਮਾਰ ਆਪਣੇ ਮਿੱਤਰਾਂ, ਦਰਜ਼ੀ, ਨਾਈ ਤੇ ਤਰਖਾਣ ਨੂੰ ਨਾਲ਼ ਲੈ ਕੇ ਯਾਤਰਾ ਤੇ ਚੱਲ ਪਿਆ।

ਵਚਨ ਬਦਲੋ: ਰਾਜਕੁਮਾਰ ਆਪਣੇ ਮਿੱਤਰਾਂ, ਦਰਜੀਆਂ, ਨਾਈਆਂ ਤੇ ਤਰਖਾਣਾਂ ਨੂੰ ਨਾਲ ਲੈ ਕੇ ਯਾਤਰਾ ਤੇ ਚੱਲ ਪਿਆ।

ਲਿੰਗ ਬਦਲੋ: ਰਾਜਕੁਮਾਰੀ ਆਪਣੀਆਂ ਸਹੇਲੀਆਂ, ਦਰਜ਼ਨ, ਨਾਇਣ ਤੇ ਤਰਖਾਣੀ ਨੂੰ ਨਾਲ ਲੈ ਕੇ ਯਾਤਰਾ ਤੇ ਚੱਲ ਪਈ।

5. ਛੋਟੀਆਂ ਕੁੜੀਆਂ ਖੇਡਦੀਆਂ ਹਨ।

ਵਚਨ ਬਦਲੋ: ਛੋਟੀ ਕੁੜੀ ਖੇਡਦੀ ਹੈ।

ਲਿੰਗ ਬਦਲੋ: ਛੋਟੇ ਮੁੰਡੇ ਖੇਡਦੇ ਹਨ।

6. ਮਾਲਣ ਬੂਟੇ ਨੂੰ ਪਾਣੀ ਦੇ ਰਹੀ ਹੈ।

ਵਚਨ ਬਦਲੋ: ਮਾਲਣਾਂ ਬੂਟਿਆਂ ਨੂੰ ਪਾਣੀ ਦੇ ਰਹੀਆਂ ਹਨ।

ਲਿੰਗ ਬਦਲੋ: ਮਾਲੀ ਬੂਟੀ ਨੂੰ ਪਾਣੀ ਦੇ ਰਿਹਾ ਹੈ।

7. ਏਕਮ ਵਰਗੇ ਬੱਚੇ ਲਗਨ ਨਾਲ਼ ਪੜਦੇ ਹਨ।

ਵਚਨ ਬਦਲੋ: ਏਕਮ ਵਰਗਾ ਬੱਚਾ ਲਗਨ ਨਾਲ ਪੜਦਾ ਹੈ।

ਲਿੰਗ ਬਦਲੋ: ਏਕਮ ਵਰਗੀਆਂ ਬੱਚੀਆਂ ਲਗਨ ਨਾਲ ਪੜਦੀਆਂ ਹਨ।

8. ਮੇਰਾ ਹਰਮਨ-ਪਿਆਰਾ ਲੇਖਕ ਬਾਲ-ਲੇਖਕ ਹੈ।

ਵਚਨ ਬਦਲੋ: ਸਾਡੇ ਹਰਮਨ-ਪਿਆਰੇ ਲੇਖਕ ਬਾਲ-ਲੇਖਕ ਹਨ।

ਲਿੰਗ ਬਦਲੋ: ਮੇਰੀ ਹਰਮਨ-ਪਿਆਰੀ ਲੇਖਕਾ ਬਾਲ-ਲੇਖਕਾ ਹੈ।

9. ਬਾਗ਼ ਵਿਚ ਮੋਰ ਪੈਲ ਪਾ ਰਿਹਾ ਸੀ ਤੇ ਸੱਪ ਫਨ ਖਿਲਾਰੀ ਬੈਠਾ ਸੀ।

ਵਚਨ ਬਦਲੋ: ਬਾਗਾਂ ਵਿੱਚ ਮੋਰ ਪੈਲਾਂ ਪਾ ਰਹੇ ਸਨ ਤੇ ਸੱਪ ਫਨ ਖਿਲਾਰੀ ਬੈਠੇ ਸਨ।

ਲਿੰਗ ਬਦਲੋ: ਬਾਗ਼ ਵਿੱਚ ਮੋਰਨੀ ਪੈਲ ਪਾ ਰਹੀ ਸੀ (ਮੋਰਨੀ ਪੈਲ ਨਹੀਂ ਪਾਉਂਦੀ) ਸੱਪਣੀ ਫਨ ਖਿਲਾਰੀ ਬੈਠੀ ਸੀ।

10. ਵਕੀਲ, ਡਾਕਟਰ ਤੇ ਮਾਸਟਰ ਸਲਾਹਾਂ ਕਰ ਰਹੇ ਹਨ।

ਵਚਨ ਬਦਲੋ: ਵਕੀਲ, ਡਾਕਟਰ ਤੇ ਮਾਸਟਰ ਸਲਾਹ ਕਰ ਰਹੇ ਹਨ।

ਲਿੰਗ ਬਦਲੋ: ਵਕੀਲਣੀਆਂ, ਡਾਕਟਰਾਣੀਆਂ ਤੇ ਮਾਸਟਰਾਣੀਆਂ ਸਲਾਹਾਂ ਕਰ ਰਹੀਆਂ ਹਨ।

11. ਭੰਗੜੇ ਵਿੱਚ ਨੱਚਦੇ ਗੱਭਰੂ ਨੂੰ ਦੇਖ ਬੁੱਢੇ ਤੇ ਮੁੰਡੇ ਵੀ ਨੱਚਣ ਲੱਗ ਪਏ।

ਵਚਨ ਬਦਲੋ: ਭੰਗੜੇ ਵਿੱਚ ਨੱਚਦੇ ਗੱਭਰੂਆਂ ਨੂੰ ਦੇਖ ਕੇ ਬੁੱਢਾ ਤੇ ਮੁੰਡਾ ਵੀ ਨੱਚਣ ਲੱਗ ਪਿਆ।

ਲਿੰਗ ਬਦਲੋ: ਭੰਗੜੇ ਵਿਚ ਨੱਚਦੀ ਮੁਟਿਆਰ ਨੂੰ ਦੇਖ ਕੇ ਬੁੱਢੀਆਂ ਤੇ ਕੁੜੀਆਂ ਵੀ ਨੱਚਣ ਲੱਗ ਪਈਆਂ।

12. ਚੰਗੀਆਂ ਵਿਦਿਆਰਥਣਾਂ ਲਗਨ ਨਾਲ਼ ਪੜਦੀਆਂ ਹਨ।

ਵਚਨ ਬਦਲੋ: ਚੰਗੀ ਵਿਦਿਆਰਥਣ ਲਗਨ ਨਾਲ਼ ਪੜਦੀ ਹੈ।

ਲਿੰਗ ਬਦਲੋ: ਚੰਗੇ ਵਿਦਿਆਰਥੀ ਲਗਨ ਨਾਲ ਪੜਦੇ ਹਨ।

13. ਰਾਜੇ ਕੋਲ ਦੋ ਨੌਕਰ, ਚਾਰ ਹਾਥੀ, ਤਿੰਨ ਘੋੜੇ ਤੇ ਇੱਕ ਕੁੱਤਾ ਸੀ।

ਵਚਨ ਬਦਲੋ: ਰਾਜਿਆਂ ਕੋਲ ਇੱਕ ਨੌਕਰ, ਇੱਕ ਹਾਥੀ, ਇੱਕ ਘੋੜਾ ਤੇ ਦੋ ਕੁੱਤੇ ਸਨ।

ਲਿੰਗ ਬਦਲੋ: ਰਾਣੀ ਕੋਲ ਦੋ ਨੌਕਰਾਣੀਆਂ, ਚਾਰ ਹਥਣੀਆਂ, ਤਿੰਨ ਘੋੜੀਆਂ ਤੇ ਇੱਕ ਕੁੱਤੀ ਸੀ।

14. ਮੇਰੇ ਮਾਸੜ ਦੀ ਧੀ ਦਾ ਮੁੰਡਾ ਆਪਣੇ ਮਿੱਤਰਾਂ ਨਾਲ ਸਿਨੇਮਾ ਹਾਲ ਵਿੱਚ ਮਿਲ ਪਿਆ।

ਵਚਨ ਬਦਲੋ: ਸਾਡੇ ਮਾਸੜਾਂ ਦੀਆਂ ਧੀਆਂ ਦੇ ਮੁੰਡੇ ਆਪਣੇ ਮਿੱਤਰਾਂ ਨਾਲ ਸਿਨੇਮਾ ਹਾਲ ਵਿੱਚ ਮਿਲ ਪਏ।

ਲਿੰਗ ਬਦਲੋ: ਮੇਰੀ ਮਾਸੀ ਦੇ ਪੁੱਤਰ ਦੀ ਕੁੜੀ ਆਪਣੀਆਂ ਸਹੇਲੀਆਂ ਨਾਲ ਸਿਨੇਮਾ ਹਾਲ ਵਿੱਚ ਮਿਲ ਪਈ।

15. ਤਹਿਸੀਲਦਾਰ ਨੇ ਚਪੜਾਸੀ ਦੇ ਸਾਹਮਣੇ ਇੱਕ ਪ੍ਰਾਪਰਟੀ ਡੀਲਰ ਕੋਲੋਂ ਗਿਫਟ ਲੈ ਲਿਆ।

ਵਚਨ ਬਦਲੋ: ਤਹਿਸੀਲਦਾਰਾਂ ਨੇ ਚਪੜਾਸੀਆਂ ਦੇ ਸਾਹਮਣੇ ਕਈ ਪ੍ਰਾਪਰਟੀ ਡੀਲਰਾਂ ਕੋਲੋਂ ਗਿਫਟ ਲੈ ਲਏ।

ਲਿੰਗ ਬਦਲੋ: ਤਹਿਸੀਲਦਾਰਨੀ ਨੇ ਚਪੜਾਸਣ ਦੇ ਸਾਹਮਣੇ ਇੱਕ ਪ੍ਰਾਪਰਟੀ ਡੀਲਰ ਕੋਲੋਂ ਗਿਫਟ ਲੈ ਲਿਆ।

16. ਰਾਣੀ ਪ੍ਰੋਹਤ ਨੂੰ ਭੋਜਨ ਛਕਾ ਰਹੀ ਸੀ ਤੇ ਸੇਵਕ ਪੱਖਾ ਝੱਲ ਰਿਹਾ ਸੀ।

ਵਚਨ ਬਦਲੋ: ਰਾਣੀਆਂ ਪ੍ਰੋਹਤਾਂ ਨੂੰ ਭੋਜਨ ਛਕਾ ਰਹੀਆਂ ਸਨ ਤੇ ਸੇਵਕ ਪੱਖੇ ਝੱਲ ਰਹੇ ਸਨ।

ਲਿੰਗ ਬਦਲੋ: ਰਾਜਾ ਪ੍ਰੋਹਤਾਣੀ ਨੂੰ ਭੋਜਨ ਛਕਾ ਰਿਹਾ ਸੀ ਤੇ ਸੇਵਕਾ ਪੱਖਾ ਝੱਲ ਰਹੀ ਸੀ।

17. ਖੇਤ ਵਿੱਚ ਗੁਆਲਾ ਗਊਆਂ ਚਰਾ ਰਿਹਾ ਹੈ।

ਵਚਨ ਬਦਲੋ: ਖੇਤਾਂ ਵਿੱਚ ਗੁਆਲੇ ਗਊ ਚਰਾ ਰਹੇ ਹਨ।

ਲਿੰਗ ਬਦਲੋ: ਖੇਤ ਵਿੱਚ ਗੁਆਲਣ ਬਲ਼ਦ ਚਰਾ ਰਹੀ ਹੈ।

18. ਮੇਲੇ ਵਿੱਚ ਮੁਟਿਆਰਾਂ ਗਿੱਧਾ ਪਾ ਰਹੀਆਂ ਹਨ ਤੇ ਮਦਾਰੀ ਤਮਾਸ਼ਾ ਦਿਖਾ ਰਿਹਾ ਹੈ।

ਵਚਨ ਬਦਲੋ: ਮੇਲਿਆਂ ਵਿੱਚ ਮੁਟਿਆਰ ਗਿੱਧਾ ਪਾ ਰਹੀ ਹੈ ਤੇ ਮਦਾਰੀ ਤਮਾਸ਼ੇ ਦਿਖਾ ਰਹੇ ਹਨ।

ਲਿੰਗ ਬਦਲੋ: ਮੇਲੇ ਵਿੱਚ ਗੱਭਰੂ ਭੰਗੜਾ ਪਾ ਰਹੇ ਹਨ ਤੇ ਮਦਾਰਨ ਤਮਾਸ਼ਾ ਦਿਖਾ ਰਹੀ ਹੈ।

19. ਨੂੰਹ ਨੇ ਸੱਸ ਕੁੱਟੀ, ਧੀ ਨੇ ਪਤੀਸ ਲੁੱਟੀ।

ਵਚਨ ਬਦਲੋ: ਨੂੰਹਾਂ ਨੇ ਸੱਸਾਂ ਕੁੱਟੀਆਂ, ਧੀਆਂ ਨੇ ਪਤੀਸਾਂ ਲੁੱਟੀਆਂ।

ਲਿੰਗ ਬਦਲੋ: ਪੁੱਤਰ ਨੇ ਸਹੁਰਾ ਕੁੱਟਿਆ, ਜਵਾਈ ਨੇ ਪਤਿਅਹੁਰਾ ਲੁੱਟਿਆ।

20. ਬੱਦਲ ਵਰ੍ਹ ਕੇ ਚਲਾ ਗਿਆ।

ਵਚਨ ਬਦਲੋ: ਬੱਦਲ ਵਰ੍ਹ ਕੇ ਚਲੇ ਗਏ।

ਲਿੰਗ ਬਦਲੋ: ਬੱਦਲੀ ਵਰ੍ਹ ਕੇ ਚਲੀ ਗਈ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends