ਵਸਤੂਨਿਸਠ ਪ੍ਰਸ਼ਨ (Objective Type Questions)
ਪ੍ਰਸ਼ਨ 1. ਪੰਜਾਬੀ ਭਾਸ਼ਾ ਲਈ ਕਿਹੜੀ ਲਿਪੀ ਢੁੱਕਵੀਂ ਹੈ?
ਉੱਤਰ: ਗੁਰਮੁਖੀ ਲਿਪੀ।
ਪ੍ਰਸ਼ਨ 2. ਵਿਆਕਰਨ ਦੇ ਜਿਸ ਭਾਗ ਵਿੱਚ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
ਉੱਤਰ: ਧੁਨੀ-ਬੋਧ।
ਪ੍ਰਸ਼ਨ 3. ਜਿਸ ਸ਼ਬਦ ਦੇ ਇੱਕ ਤੋਂ ਵੱਧ ਅਤੇ ਵੱਖ-ਵੱਖ ਅਰਥ ਹੋਣ, ਉਸ ਨੂੰ ਕੀ ਆਖਦੇ ਹਨ?
ਉੱਤਰ: ਬਹੁਅਰਥਕ ਸ਼ਬਦ।
ਪ੍ਰਸ਼ਨ 4. ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਿਤ ਹਨ?
ਉੱਤਰ: 22
ਪ੍ਰਸ਼ਨ 5. ਸਵਰ ਅੱਖਰ ਕਿਹੜੇ ਹਨ?
ਉੱਤਰ: ੳ, ਅ, ੲ।
ਪ੍ਰਸ਼ਨ 6. ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਦਸ।
ਪ੍ਰਸ਼ਨ 7. ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾਖਰ ਹਨ?
ਉੱਤਰ: ਤਿੰਨ।
ਪ੍ਰਸ਼ਨ 8. ‘ੳ’ ਨਾਲ਼ ਕਿਹੜੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਔਂਕੜ, ਦੁਲੈਂਕੜ, ਹੋੜਾ।
ਪ੍ਰਸ਼ਨ 9. ਪੰਜਾਬੀ ਵਿੱਚ ਫ਼ਾਰਸੀ ਸ਼ਬਦਾਂ ਨੂੰ ਲਿਖਣ ਲਈ ਕਿੰਨੀਆਂ ਨਵੀਆਂ ਧੁਨੀਆਂ ਸ਼ਾਮਲ ਕੀਤੀਆਂ ਗਈਆਂ ਹਨ?
ਉੱਤਰ: ਪੰਜ।
ਪ੍ਰਸ਼ਨ 10. ਬੀਤ ਚੁੱਕੇ ਸਮੇਂ ਨੂੰ ਕੀ ਕਹਿੰਦੇ ਹਨ?
ਉੱਤਰ: ਭੂਤ ਕਾਲ।
ਪ੍ਰਸ਼ਨ 11. ਵਿਸਰਾਮ-ਚਿੰਨ੍ਹ (!) ਦਾ ਕੀ ਨਾਂ ਹੈ?
ਉੱਤਰ: ਵਿਸਮਿਕ ਚਿੰਨ੍ਹ।
ਪ੍ਰਸ਼ਨ 12. ਪੰਜਾਬੀ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹਨ?
ਉੱਤਰ: ਦੋ।
ਪ੍ਰਸ਼ਨ 13. ‘ੲ’ ਨਾਲ਼ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ?
ਉੱਤਰ: ਤਿੰਨ।
ਪ੍ਰਸ਼ਨ 14. ਫਤਹਿਗੜ੍ਹ ਸਾਹਿਬ, ਮੁਕਤਸਰ, ਮਾਨਸਾ ’ਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕਿਹੜੀ ਉਪ-ਭਾਸ਼ਾ ਵਰਤੀ ਜਾਂਦੀ ਹੈ?
ਉੱਤਰ: ਮਲਵਈ।
ਪ੍ਰਸ਼ਨ 15. ਉਹ ਕਿਹੜਾ ਅੱਖਰ ਹੈ ਜਿਸ ਨਾਲ਼ ਹੋੜਾ ਲਾਉਣ ਨਾਲ਼ ਉਸ ਦਾ ਮੂੰਹ ਖੁੱਲ੍ਹਾ ਕਰ ਦਿੱਤਾ ਜਾਂਦਾ ਹੈ?
ਉੱਤਰ: ੳ।
ਪ੍ਰਸ਼ਨ 16. ਹੇਠ ਲਿਖੀਆਂ ਲਗਾਂ ਵਿੱਚੋਂ ਕਿਹੜੀ ਅੱਖਰ ਤੋਂ ਪਹਿਲਾਂ ਪਾਈ ਜਾਂਦੀ ਹੈ?
ਉੱਤਰ: ਸਿਹਾਰੀ।
ਪ੍ਰਸ਼ਨ 17. ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ: ਦੁੱਤ ਅੱਖਰ।
ਪ੍ਰਸ਼ਨ 18. ਅੱਧਕ ਦੀ ਵਰਤੋਂ ਕਿਹੜੀ-ਕਿਹੜੀ ਲਗ ਨਾਲ਼ ਹੁੰਦੀ ਹੈ?
ਉੱਤਰ: ਮੁਕਤਾ, ਸਿਹਾਰੀ, ਔਂਕੜ।
ਪ੍ਰਸ਼ਨ 19. ਜਿਹੜੇ ਨਾਂਵ ਗਿਣਨਯੋਗ ਚੀਜ਼ਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਣ, ਉਹਨਾਂ ਨੂੰ ਕਹਿੰਦੇ ਹਨ?
ਉੱਤਰ: ਇਕੱਠ ਵਾਚਕ ਨਾਂਵ।
ਪ੍ਰਸ਼ਨ 20. ਕਿਸੇ ਭਾਸ਼ਾ ਵਿਚ ਕੰਮ ਕਰਦੇ ਨਿਯਮਾਂ ਨੂੰ ਸਮਝਣ ਵਾਲ਼ੀ ਵਿੱਦਿਆ ਨੂੰ ਕੀ ਕਹਿੰਦੇ ਹਨ?
ਉੱਤਰ: ਵਿਆਕਰਨ।
ਪ੍ਰਸ਼ਨ 21. ਵਿਆਕਰਨ ਦੇ ਮੁੱਖ ਅੰਗ ਕਿਹੜੇ ਹਨ?
ਉੱਤਰ: ੳ. ਧੁਨੀ-ਬੋਧ ਅ. ਸ਼ਬਦ-ਬੋਧ ੲ. ਵਾਕ-ਬੋਧ ਸ. ਉਪਰੋਕਤ ਸਾਰੇ।
ਪ੍ਰਸ਼ਨ 22. ਵਿਆਕਰਨ ਦੇ ਜਿਸ ਅੰਗ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ?
ਉੱਤਰ: ਧੁਨੀ-ਬੋਧ।
ਪ੍ਰਸ਼ਨ 23. ਵਿਆਕਰਨ ਦੇ ਜਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ: ਸ਼ਬਦ-ਵਿਗਿਆਨ / ਸ਼ਬਦ-ਬੋਧ।
ਪ੍ਰਸ਼ਨ 24. ਭਾਸ਼ਾ ਦਾ ਸ਼ੁੱਧ ਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ?
ਉੱਤਰ: ਵਿਆਕਰਨ ਦੀ।
ਪ੍ਰਸ਼ਨ 25. ਕਿਹੜੀ ਭਾਸ਼ਾ ਦੇ ਨਿਯਮ ਬਹੁਤੇ ਪੀਡੇ ਨਹੀਂ ਹੁੰਦੇ ਹਨ?
ਉੱਤਰ: ਬੋਲ-ਚਾਲ ਦੀ ਭਾਸ਼ਾ ਦੇ।
ਪ੍ਰਸ਼ਨ 26. ਜਿਸ ਸ਼ਬਦ ਦੇ ਅਰਥ ਹੋਣ, ਉਸ ਨੂੰ ਕੀ ਆਖਦੇ ਹਨ?
ਉੱਤਰ: ਸਾਰਥਕ ਸ਼ਬਦ।
ਪ੍ਰਸ਼ਨ 27. ਮਨੁੱਖਾਂ ਦੇ ਬੋਲਾਂ ਰਾਹੀਂ ਆਪਸੀ ਵਿਚਾਰ-ਵਟਾਂਦਰੇ ਤੇ ਸੰਚਾਰ ਦੇ ਸਾਧਨ ਨੂੰ ਕੀ ਕਹਿੰਦੇ ਹਨ?
ਉੱਤਰ: ਭਾਸ਼ਾ ਜਾਂ ਬੋਲੀ।
ਪ੍ਰਸ਼ਨ 28. ਬੋਲੀ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
ਉੱਤਰ: ਦੋ।
ਪ੍ਰਸ਼ਨ 29. ਮੂੰਹ ਰਾਹੀਂ ਬੋਲਿਆ ਜਾਣ ਵਾਲ਼ਾ ਭਾਸ਼ਾ ਦਾ ਰੂਪ ਕੀ ਅਖਵਾਉਂਦਾ ਹੈ?
ਉੱਤਰ: ਮੌਖਿਕ ਰੂਪ।
ਪ੍ਰਸ਼ਨ 30. ਪੰਜਾਬੀ ਨੂੰ ਪੰਜਾਬ ਵਿੱਚ ਕੀ ਦਰਜਾ ਪ੍ਰਾਪਤ ਹੈ?
ਉੱਤਰ: ਰਾਜ ਭਾਸ਼ਾ ਦਾ।
ਪ੍ਰਸ਼ਨ 31. ਪੰਜਾਬ ਦੀ ਟਕਸਾਲੀ ਭਾਸ਼ਾ ਦਾ ਆਧਾਰ ਕਿਹੜੀ ਉਪਭਾਸ਼ਾ ਹੈ?
ਉੱਤਰ: ਮਾਝੀ।
ਪ੍ਰਸ਼ਨ 32. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?
ਉੱਤਰ: ਧੁਨੀ।
ਪ੍ਰਸ਼ਨ 33. ਧੁਨੀ ਦਾ ਕੀ ਅਰਥ ਹੈ?
ਉੱਤਰ: ਅਵਾਜ਼।
ਪ੍ਰਸ਼ਨ 34. ਜਿਸ ਧੁਨੀ ਦੇ ਉਚਾਰਨ ਸਮੇਂ ਸਾਹ ਮੂੰਹ ਵਿੱਚੋਂ ਬੇਰੋਕ ਬਾਹਰ ਨਿਕਲ਼ਦਾ ਹੈ, ਉਸ ਨੂੰ ਕੀ ਕਹਿੰਦੇ ਹਨ?
ਉੱਤਰ: ਸਵਰ।
ਪ੍ਰਸ਼ਨ 35. ਕਿਸ ਨੂੰ ਪੰਜਾਬੀ ਭਾਸ਼ਾ ਦਾ ਪਹਿਰਾਵਾ ਕਿਹਾ ਜਾਂਦਾ ਹੈ?
ਉੱਤਰ: ਲਿਪੀ ਨੂੰ।
ਪ੍ਰਸ਼ਨ 36. ਜਿਹਨਾਂ ਧੁਨੀਆਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ, ਉਹ ਕੀ ਹੁੰਦੀਆਂ ਹਨ?
ਉੱਤਰ: ਸਵਰ ਧੁਨੀਆਂ।
ਪ੍ਰਸ਼ਨ 37. ਜਿਹਨਾਂ ਧੁਨੀਆਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜ੍ਹੀ-ਬਹੁਤ ਰੁਕਾਵਟ ਪਾਉਂਦੇ, ਉਹ ਕੀ ਹੁੰਦੀਆਂ ਹਨ?
ਉੱਤਰ: ਵਿਅੰਜਨ ਧੁਨੀਆਂ।
ਪ੍ਰਸ਼ਨ 38. ਦੂਜੇ ਅੱਖਰ ਦੇ ਪੈਰਾਂ ਵਿੱਚ ਲਿਖੇ ਜਾਣ ਵਾਲ਼ੇ ਅੱਖਰਾਂ ਨੂੰ ਕੀ ਆਖਦੇ ਹਨ?
ਉੱਤਰ: ਦੁੱਤ ਅੱਖਰ।
ਪ੍ਰਸ਼ਨ 39. ਗੁਰਮੁਖੀ ਲਿਪੀ ਵਿੱਚ ਲਗਾਂ ਜਾਂ ਮਾਤਰਾਵਾਂ ਕਿੰਨੀਆਂ ਹੁੰਦੀਆਂ ਹਨ?
ਉੱਤਰ: ਦਸ।
ਪ੍ਰਸ਼ਨ 40. ਜਿਸ ਲਗਾਖਰ ਦੀ ਵਰਤੋਂ ਕਿਸੇ ਅੱਖਰ ਦੀ ਅਵਾਜ਼ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ, ਉਸ ਨੂੰ ਕੀ ਆਖਦੇ ਹਨ?
ਉੱਤਰ: ਅੱਧਕ।
ਪ੍ਰਸ਼ਨ 41. ਅੱਖਰਾਂ ਤੋਂ ਸ਼ਬਦ ਬਣਾਉਣ ਲਈ ਮਾਤਰਾਵਾਂ ਦੇ ਨਾਲ਼ ਵਰਤੇ ਜਾਂਦੇ ਸਹਾਇਕ ਚਿੰਨ੍ਹਾਂ ਨੂੰ ਕੀ ਆਖਦੇ ਹਨ?
ਉੱਤਰ: ਲਗਾਖਰ।
ਪ੍ਰਸ਼ਨ 42. ਭਾਸ਼ਾ ਦੀ ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਹੁੰਦੀ ਕੀ ਹੈ?
ਉੱਤਰ: ਵਾਕ।
ਪ੍ਰਸ਼ਨ 43. ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੈ?
ਉੱਤਰ: ਧੁਨੀ।
ਪ੍ਰਸ਼ਨ 44. ਪੰਜਾਬੀ ਵਿੱਚ ਕਿੰਨੀਆਂ ਸਵਰ-ਧੁਨੀਆਂ ਹਨ?
ਉੱਤਰ: ਦਸ।
ਪ੍ਰਸ਼ਨ 45. ਜਦੋਂ ਸਾਨੂੰ ਹੈਰਾਨੀ, ਖੁਸ਼ੀ, ਗਮੀ ਹੁੰਦੀ ਹੈ ਤਾਂ ਉਸ ਨੂੰ ਵਿਆਕਰਨ ਦੀ ਭਾਸ਼ਾ ਵਿੱਚ ਪ੍ਰਗਟ ਕਰਨ ਲਈ ਕਿਹੜੇ ਚਿੰਨ੍ਹ ਵਰਤੇ ਜਾਂਦੇ ਹਨ?
ਉੱਤਰ: ਵਿਸਮਿਕ ਚਿੰਨ੍ਹ।
ਪ੍ਰਸ਼ਨ 46. ਜਿਹੜੀ ਬੱਚਾ ਆਪਣੇ ਜਨਮ ਤੋਂ ਹੀ ਆਪਣੀ ਮਾਂ ਕੋਲ਼ੋਂ ਸਿੱਖਦਾ ਹੈ, ਉਹ ਕਿਹੜੀ ਭਾਸ਼ਾ ਹੁੰਦੀ ਹੈ?
ਉੱਤਰ: ਮਾਤ-ਭਾਸ਼ਾ।
ਪ੍ਰਸ਼ਨ 47. ਮਾਤ-ਭਾਸ਼ਾ ਬੱਚਾ ਕਦੋਂ ਤੋਂ ਸਿੱਖਦਾ ਹੈ?
ਉੱਤਰ: ਜਨਮ ਤੋਂ।
ਪ੍ਰਸ਼ਨ 48. ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ?
ਉੱਤਰ: ਭਾਸ਼ਾ ਦੇ ਸ਼ੁੱਧ ਤੇ ਮਿਆਰੀ ਸਰੂਪ ਨੂੰ ਸਮਝਣ ਲਈ।
ਪ੍ਰਸ਼ਨ 49. ਗੁਰਮੁਖੀ ਵਰਨਮਾਲ਼ਾ ਦੇ ਕਿੰਨੇ ਅੱਖਰ ਹਨ?
ਉੱਤਰ: ਇਕਤਾਲੀ।
ਪ੍ਰਸ਼ਨ 50. ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ?
ਉੱਤਰ: ਮਾਝੀ।
ਪ੍ਰਸ਼ਨ 51. ਵਿਆਕਰਨ ਵਿੱਚ ਧੁਨੀਆਂ ਦੀ ਵਿਆਖਿਆ ਕਰਨ ਵਾਲ਼ੇ ਭਾਗ ਦਾ ਕੀ ਨਾਂ ਹੈ?
ਉੱਤਰ: ਧੁਨੀ-ਬੋਧ।
ਪ੍ਰਸ਼ਨ 52. ਵਿਆਕਰਨ ਦਾ ਸਭ ਤੋਂ ਪਹਿਲਾ ਅੰਗ ਕਿਹੜਾ ਹੈ?
ਉੱਤਰ: ਧੁਨੀ-ਬੋਧ।
ਪ੍ਰਸ਼ਨ 53. ਵਿਆਕਰਨ ਦੇ ਸ਼ਬਦ-ਬੋਧ ਭਾਗ ਅਧੀਨ ਕਿਸ ਦਾ ਅਧਿਐਨ ਕੀਤਾ ਜਾਂਦਾ ਹੈ?
ਉੱਤਰ: ਸ਼ਬਦਾਂ ਦਾ।
ਪ੍ਰਸ਼ਨ 54. ਵਿਆਕਰਨ ਦੇ ਵਾਕ-ਬੋਧ ਭਾਗ ਅਧੀਨ ਕਿਸ ਦਾ ਅਧਿਐਨ ਕੀਤਾ ਜਾਂਦਾ ਹੈ?
ਉੱਤਰ: ਵਾਕਾਂ ਦਾ।
ਕੁਝ ਮਹੱਤਵਪੂਰਨ ਪ੍ਰਸ਼ਨ (Some Important Questions)
ਪ੍ਰਸ਼ਨ 1. ਵਿਆਕਰਨ ਦੇ ਨਿਯਮਾਂ ਵਿਚ ਤਬਦੀਲੀ ਕਿਉਂ ਕਰਨੀ ਪੈਂਦੀ ਹੈ?
ਉੱਤਰ: ਸਮੇਂ ਦੀ ਚਾਲ ਨਾਲ਼ ਭਾਸ਼ਾ ਬਦਲਦੀ ਹੈ, ਇਸ ਕਰਕੇ ਭਾਸ਼ਾ ਦੇ ਨਿਯਮ ਵੀ ਬਦਲਦੇ ਹਨ।
ਪ੍ਰਸ਼ਨ 2. ਪੰਜਾਬੀ ਦੀਆਂ ਉਪਭਾਸ਼ਾਵਾਂ ਕਿਹੜੀਆਂ-ਕਿਹੜੀਆਂ ਹਨ?
ਉੱਤਰ: ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ, ਡੋਗਰੀ ਆਦਿ।
ਪ੍ਰਸ਼ਨ 3. ਪੰਜਾਬੀ ਦੀਆਂ ਪੁਆਧੀ ਅਤੇ ਦੁਆਬੀ ਉਪਭਾਸ਼ਾਵਾਂ ਕਿਹੜੇ-ਕਿਹੜੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ?
ਉੱਤਰ: ਪੁਆਧੀ: ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲੇ ਦਾ ਪੂਰਬੀ ਹਿੱਸਾ, ਸੰਗਰੂਰ ਦਾ ਪਟਿਆਲੇ ਵੱਲ ਦਾ ਖੇਤਰ। ਦੁਆਬੀ: ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ।
ਪ੍ਰਸ਼ਨ 4. ਮਾਝੀ ਉਪਭਾਸ਼ਾ ਕਿਹੜੇ-ਕਿਹੜੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ?
ਉੱਤਰ: ਅੰਮ੍ਰਿਤਸਰ, ਤਰਨ-ਤਾਰਨ, ਗੁਰਦਾਸਪੁਰ, ਪਠਾਨਕੋਟ ਆਦਿ।
ਪ੍ਰਸ਼ਨ 5. ਟਕਸਾਲੀ ਜਾਂ ਮਿਆਰੀ ਪੰਜਾਬੀ ਭਾਸ਼ਾ ਕਿਸ ਨੂੰ ਕਹਿੰਦੇ ਹਨ?
ਉੱਤਰ: ਪੰਜਾਬੀ ਦੀਆਂ ਥੋੜ੍ਹੇ-ਬਹੁਤੇ ਫ਼ਰਕ ਵਾਲ਼ੀਆਂ ਉਪਭਾਸ਼ਾਵਾਂ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਜਿਹੜੀ ਸਰਬ-ਸਾਂਝੀ ਭਾਸ਼ਾ ਵਰਤੀ ਜਾਂਦੀ ਹੈ, ਉਸ ਨੂੰ ਟਕਸਾਲੀ ਜਾਂ ਮਿਆਰੀ ਭਾਸ਼ਾ ਕਿਹਾ ਜਾਂਦਾ ਹੈ।
ਪ੍ਰਸ਼ਨ 6. ਉਪਭਾਸ਼ਾ ਕੀ ਹੁੰਦੀ ਹੈ?
ਉੱਤਰ: ਇੱਕ ਹੀ ਭਾਸ਼ਾ ਵਿੱਚ ਕੁਝ ਫ਼ਰਕਾਂ ਕਾਰਨ ਪ੍ਰਤੀਤ ਹੁੰਦੇ ਭਿੰਨ-ਭਿੰਨ ਰੂਪਾਂ ਨੂੰ ਉਸ ਭਾਸ਼ਾ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ ਹੈ।
ਪ੍ਰਸ਼ਨ 7. ਪਿਜਿਨ ਅਤੇ ਕ੍ਰੀਓਲ ਭਾਸ਼ਾ-ਵੰਨਗੀਆਂ ਵਿੱਚ ਕੀ ਅੰਤਰ ਹੈ?
ਉੱਤਰ: ਪਿਜਿਨ ਦਾ ਭਾਵ ਹੈ, ਕੰਮ ਚਲਾਊ ਭਾਸ਼ਾ ਪਰ ਸਮਾਂ ਪਾ ਕੇ ਜੇ ਇਹੀ ਕੰਮ-ਚਲਾਊ ਭਾਸ਼ਾ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਉਸ ਨੂੰ ਕ੍ਰੀਓਲ ਦਾ ਨਾਂ ਦਿੱਤਾ ਜਾਂਦਾ ਹੈ।
ਪ੍ਰਸ਼ਨ 8. ਵਿਆਕਰਨ ਅਨੁਸਾਰ ਧੁਨੀ ਕਿਸ ਨੂੰ ਕਹਿੰਦੇ ਹਨ?
ਉੱਤਰ: ਬੋਲਣ ਵੇਲ਼ੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਅਵਾਜ਼ਾਂ ਨਿਕਲ਼ਦੀਆਂ ਹਨ, ਉਹਨਾਂ ਨੂੰ ਧੁਨੀਆਂ ਕਿਹਾ ਜਾਂਦਾ ਹੈ।
ਪ੍ਰਸ਼ਨ 9. ਪੰਜਾਬੀ ਦੇ ਨਾਸਕੀ ਵਿਅੰਜਨ ਕਿਹੜੇ ਹਨ?
ਉੱਤਰ: ਙ, ਞ, ਣ, ਨ, ਮ।
ਪ੍ਰਸ਼ਨ 10. ਪੰਜਾਬੀ ਵਿੱਚ ਸਵਰ ਧੁਨੀਆਂ ਕਿਹੜੀਆਂ-ਕਿਹੜੀਆਂ ਹਨ?
ਉੱਤਰ: ਅ, ਆ, ਇ, ਈ, ਉ, ਊ, ਏ, ਐ, ਓ, ਔ।
ਪ੍ਰਸ਼ਨ 11. ਗੁਰਮੁਖੀ ਲਿਪੀ ਅਤੇ ਵਰਨਮਾਲਾ ਵਿੱਚ ਕੀ ਅੰਤਰ ਹੈ?
ਉੱਤਰ: ਗੁਰਮੁਖੀ ਦੇ ਸਾਰੇ ਅੱਖਰਾਂ ਤੇ ਲਗਾਂ ਆਦਿ ਨੂੰ ਮਿਲ਼ਾ ਕੇ ਗੁਰਮੁਖੀ ਲਿਪੀ ਬਣਦੀ ਹੈ। ਗੁਰਮੁਖੀ ਅੱਖਰ ਜਦੋਂ ਪਰੰਪਰਾਗਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ।
ਪ੍ਰਸ਼ਨ 12. ਮੁਕਤਾ ਲਗ ਤੋਂ ਕੀ ਭਾਵ ਹੈ?
ਉੱਤਰ: ਪੰਜਾਬੀ ਲਿਖਣ ਵੇਲ਼ੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ, ਉਹਨਾਂ ਅੱਖਰਾਂ ਨੂੰ ਮੁਕਤਾ ਲਗ ਵਾਲ਼ੇ ਅੱਖਰ ਮੰਨਿਆ ਜਾਂਦਾ ਹੈ।
ਪ੍ਰਸ਼ਨ 13. ਲਿਪੀ ਕੀ ਹੁੰਦੀ ਹੈ?
ਉੱਤਰ: ਕਿਸੇ ਭਾਸ਼ਾ ਵਿਚਲੇ ਬੋਲਾਂ ਨੂੰ ਲਿਖਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ।
ਪ੍ਰਸ਼ਨ 14. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ: ਪੰਜ।
ਪ੍ਰਸ਼ਨ 15. ਭਾਵਵਾਚਕ ਨਾਂਵ ਕਿਸ ਨੂੰ ਕਹਿੰਦੇ ਹਨ? ਉਦਾਹਰਨਾਂ ਸਹਿਤ ਦੱਸੋ।
ਉੱਤਰ: ਜਿਹੜੇ ਸ਼ਬਦ ਤੋਂ ਕਿਸੇ ਗੁਣ, ਹਾਲਾਤ, ਭਾਵ ਆਦਿ ਦਾ ਗਿਆਨ ਹੋਵੇ, ਉਸ ਨੂੰ ਭਾਵਵਾਚਕ ਨਾਂਵ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਸੁੰਦਰਤਾ, ਸਿਹਤ, ਗ਼ਰੀਬੀ, ਖੁਸ਼ੀ ਆਦਿ।
ਪ੍ਰਸ਼ਨ 16. ਪੜਨਾਂਵ ਕਿਸ ਨੂੰ ਕਹਿੰਦੇ ਹਨ?
ਉੱਤਰ: ਉਹ ਸ਼ਬਦ ਜੋ ਨਾਂਵ ਸ਼ਬਦਾਂ ਦੀ ਥਾਂ ਵਰਤੇ ਜਾਣ, ਉਹ ਪੜਨਾਂਵ ਕਹਾਉਂਦੇ ਹਨ। ਜਿਵੇਂ ਮੈਂ, ਉਹ, ਸਾਰੇ, ਜਿਹੜਾ, ਕੌਣ ਆਦਿ।
ਪ੍ਰਸ਼ਨ 17. ਪੁਰਖਵਾਚਕ ਪੜਨਾਂਵ ਕੀ ਹੁੰਦਾ ਹੈ?
ਉੱਤਰ: ਆਪਸ ਵਿੱਚ ਗੱਲਬਾਤ ਕਰਦੇ ਹੋਏ ਅਸੀਂ ਆਪਣਾ ਜਾਂ ਕਿਸੇ ਦੂਜੇ ਪੁਰਖ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ, ਉਹਨਾਂ ਨੂੰ ਪੁਰਖਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ ਮੈਂ, ਤੂੰ, ਉਹ ਆਦਿ।
ਪ੍ਰਸ਼ਨ 18. ਪੁਰਖਵਾਚਕ ਪੜਨਾਂਵ ਦੀਆਂ ਕਿਸਮਾਂ ਦੱਸੋ?
ਉੱਤਰ: ਪਹਿਲਾ ਪੁਰਖ, ਦੂਜਾ ਪੁਰਖ, ਤੀਜਾ ਪੁਰਖ।
ਪ੍ਰਸ਼ਨ 19. ਵਿਸ਼ੇਸ਼ਣ ਕਿਸ ਨੂੰ ਆਖਦੇ ਹਨ? ਉਦਾਹਰਨਾਂ ਸਹਿਤ ਦੱਸੋ।
ਉੱਤਰ: ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ਼ ਆ ਕੇ ਉਸਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ ਲਾਲ ਪੱਗ, ਚਾਰ ਕਾਪੀਆਂ, ਲੰਮਾ ਗੱਭਰੂ, ਥੋੜ੍ਹੇ ਲੋਕ ਆਦਿ।
ਪ੍ਰਸ਼ਨ 20. ਵਿਸ਼ੇਸ਼ਣ ਦੀਆਂ ਕਿਹੜੀਆਂ ਕਿਸਮਾਂ ਹਨ?
ਉੱਤਰ: ਗੁਣਵਾਚਕ ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਨਿਸ਼ਚੇਵਾਚਕ ਵਿਸ਼ੇਸ਼ਣ, ਪੜਨਾਂਵੀ ਵਿਸ਼ੇਸ਼ਣ।
ਪ੍ਰਸ਼ਨ 21. ਕਿਰਿਆ ਕਿਸ ਨੂੰ ਆਖਦੇ ਹਨ?
ਉੱਤਰ: ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਕਿਰਿਆ ਅਖਵਾਉਂਦਾ ਹੈ, ਜਿਵੇਂ ਖਾ, ਪੀ, ਲਿਖ, ਖੇਡਦੀ, ਪੜ੍ਹਦੀ ਆਦਿ।
ਪ੍ਰਸ਼ਨ 22. ਅਕਰਮਕ ਅਤੇ ਸਕਰਮਕ ਕਿਰਿਆ ਕਿਸ ਨੂੰ ਕਹਿੰਦੇ ਹਨ?
ਉੱਤਰ: ਅਕਰਮਕ ਕਿਰਿਆ: ਵਾਕ ਵਿਚ ਜਿਸ ਕਿਰਿਆ ਦਾ ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ ਕਹਿੰਦੇ ਹਨ। ਸਕਰਮਕ ਕਿਰਿਆ: ਜਿਸ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਹਿੰਦੇ ਹਨ।
ਪ੍ਰਸ਼ਨ 23. ਕਾਲ ਕਿਸ ਨੂੰ ਕਹਿੰਦੇ ਹਨ?
ਉੱਤਰ: ਵਿਆਕਰਨ ਵਿਚ ਸਮੇਂ ਨੂੰ ਕਾਲ ਕਿਹਾ ਜਾਂਦਾ ਹੈ। ਕਾਲ ਕਿਰਿਆ ਦੀ ਵਿਆਕਰਨਕ ਸ਼੍ਰੇਣੀ ਹੈ।
ਪ੍ਰਸ਼ਨ 24. ਮੁੱਖ ਕਾਲ ਕਿਹੜੇ-ਕਿਹੜੇ ਹਨ?
ਉੱਤਰ: ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖਤ ਕਾਲ।
ਪ੍ਰਸ਼ਨ 25. ਕਿਰਿਆ-ਵਿਸ਼ੇਸ਼ਣ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ: ਵਾਕ ਵਿੱਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲ਼ੇ ਸ਼ਬਦ ਨੂੰ ਕਿਰਿਆ-ਵਿਸ਼ੇਸ਼ਣ ਆਖਦੇ ਹਨ।
ਪ੍ਰਸ਼ਨ 26. ਕਿਰਿਆ ਵਿਸ਼ੇਸ਼ਣ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹਨ?
ਉੱਤਰ: ਅੱਠ।
ਪ੍ਰਸ਼ਨ 27. ਸਥਾਨਵਾਚਕ ਕਿਰਿਆ ਵਿਸ਼ੇਸ਼ਣ ਤੋਂ ਕੀ ਭਾਵ ਹੈ?
ਉੱਤਰ: ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਸਥਾਨ ਦਾ ਪਤਾ ਲੱਗਦਾ ਹੈ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ ਅੰਦਰ, ਬਾਹਰ, ਨੇੜੇ, ਸੱਜੇ, ਖੱਬੇ, ਇੱਧਰ, ਉੱਧਰ ਆਦਿ।