PSEB CLASS 10 COMPUTER SCIENCE IMPORTANT LONG QUESTION ANSWER

### Part 1: Long Answer Questions (6 Marks) ```html

Part 1: Long Answer Questions (6 Marks) / ਵੱਡੇ ਉੱਤਰਾਂ ਵਾਲੇ ਪ੍ਰਸ਼ਨ (6 ਅੰਕ)

Click on any question to view the complete answer. / ਪੂਰਾ ਉੱਤਰ ਦੇਖਣ ਲਈ ਪ੍ਰਸ਼ਨ ਤੇ ਕਲਿੱਕ ਕਰੋ।

1. Discuss different types of buttons with examples. ਉਦਾਹਰਨ ਦੇ ਨਾਲ ਵੱਖ ਵੱਖ ਕਿਸਮਾਂ ਦੇ ਬਟਨਾਂ ਬਾਰੇ ਚਰਚਾ ਕਰੋ।
English:
Buttons are used to perform some action on a web page. These buttons are of different types. Some important buttons are:
1. Submit Button: This button is used to submit the Form data to a web server.
Exp: <input type=”submit” value=”submit data”>
2. Reset Button: Reset button is used to clear all entries on the Form so users can start over if they change their minds or make mistakes. It has two attributes: “type”, which has reset value, and value attribute defines the name of the reset button which can be displayed on the button.
Exp: <input type=”reset” value=”clear data”>
ਪੰਜਾਬੀ:
ਬਟਨਾਂ ਦੀ ਵਰਤੋਂ ਦਿੱਤੇ ਹੋਏ ਵੈਬਪੇਜ ਤੇ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਕਰਨ ਲਈ ਕੀਤੀ ਜਾਂਦੀ ਹੈ। ਬਟਨ ਦੋ ਪ੍ਰਕਾਰ ਦੇ ਹੁੰਦੇ ਹਨ:
1. Submit ਬਟਨ: Submit ਬਟਨ ਦੀ ਵਰਤੋਂ ਡਾਟੇ ਨੂੰ ਸਰਵਰ ਤਕ ਭੇਜਣ ਲਈ ਕੀਤੀ ਜਾਂਦੀ ਹੈ।
ਉਦਾਹਰਨ: <input type=”submit” value=”submit data”>
ਜਦੋਂ ਯੂਜ਼ਰ ਇਸ ਤੇ ਕਲਿੱਕ ਕਰਦਾ ਹੈ ਤਾਂ ਡਾਟਾ ਸਰਵਰ ਤੇ ਸਬਮਿੱਟ ਹੋ ਜਾਂਦਾ ਹੈ।
2. Reset ਬਟਨ: Reset ਬਟਨ ਦੀ ਵਰਤੋਂ ਫਾਰਮ ਵਿਚ ਡਾਟਾ ਸਾਫ ਕਰਨ ਲਈ ਕੀਤੀ ਜਾਂਦੀ ਹੈ। ਕਈ ਵਾਰ ਅਸੀਂ ਡਾਟਾ ਗਲਤ ਐਂਟਰ ਕਰ ਦਿੰਦੇ ਹਾਂ ਤਾਂ ਇਕ ਇਕ ਕਰਕੇ ਡਾਟਾ ਸਾਫ ਕਰਨ ਦੀ ਜਗ੍ਹਾ ਤੇ ਸਿਰਫ Reset ਬਟਨ ਹੀ ਕਲਿੱਕ ਕਰਕੇ ਸਾਰਾ ਡਾਟਾ ਸਾਫ ਕਰ ਦਿੱਤਾ ਜਾਂਦਾ ਹੈ।
2. What is a selection list in an HTML Form? ਫਾਰਮ ਵਿਚ ਸਿਲੈਕਸ਼ਨ ਸੂਚੀ ਕੀ ਹੁੰਦੀ ਹੈ?
English:
Selection List is an optional list in which a user can select single or multiple options from a given list. In this option, multiple inputs are available but some options can be displayed at a time. Scrolling Lists and Pull Down Pick lists are created with the <select> tag.

Example:
<select Name=”Input” Size =”3”>
<option VALUE =”key” SELECTED>Keyboard</option>
<option VALUE=”MOUSE”>Mouse</option>
<option VALUE=”scan”>Scanner</option>
<option VALUE=”TB”>Track Ball</option>
</select>
ਪੰਜਾਬੀ:
ਸਿਲੈਕਸ਼ਨ ਸੂਚੀ ਬਹੁਤ ਸਾਰੇ ਵਿਕਲਪਾਂ ਵਿਚੋਂ ਇਕ ਜਾਂ ਜ਼ਿਆਦਾ ਵਿਕਲਪ ਚੁਣਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਸਾਨੂੰ ਆਪਸ਼ਨ ਟਾਈਪ ਨਹੀਂ ਕਰਨੇ ਪੈਂਦੇ ਸਿਰਫ ਸਿਲੈਕਟ ਹੀ ਕਰਨੇ ਹੁੰਦੇ ਹਨ। ਇਸ ਲਈ <select> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।

ਉਦਾਹਰਨ:
<select Name=”Input” Size =”3”>
<option VALUE =”key” SELECTED>Keyboard</option>
<option VALUE=”MOUSE”>Mouse</option>
<option VALUE=”scan”>Scanner</option>
<option VALUE=”TB”>Track Ball</option>
</select>
3. Explain Text Area with an example. ਟੈਕਸਟ ਏਰੀਏ ਦੀ ਉਦਾਹਰਨ ਨਾਲ ਵਿਆਖਿਆ ਕਰੋ।
English:
Text area is a main element of a form. This is used to accept multiple lines of text from a user. For using textarea, we use two attributes:
1. ROWS: Defines the number of rows displayed in the text area.
2. COLS: Defines the number of columns used in the text area.

Example:
<textarea name=”TextArea” rows=”5” cols=”20”>
enter data in text area
</textarea>
ਪੰਜਾਬੀ:
ਟੈਕਸਟ ਏਰੀਏ ਦੀ ਵਰਤੋਂ ਬਹੁਤੀਆਂ ਲਾਈਨਾਂ ਦਾ ਇਨਪੁਟ ਲੈਣ ਲਈ ਕੀਤਾ ਜਾਂਦਾ ਹੈ। ਇਸ ਦੇ ਦੋ ਐਟਰੀਬਿਊਟਸ ਹਨ:
1. ROWS: ROWS ਟੈਕਸਟ ਏਰੀਆ ਵਿੱਚ ਪਰਿਭਾਸ਼ਿਤ ਕੀਤੀਆਂ ਰੋਅਜ਼ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦੀ ਹੈ।
2. COLS: COLS ਟੈਕਸਟ ਏਰੀਆ ਵਿੱਚ ਵਰਤੇ ਗਏ ਕਾਲਮਾਂ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦੀ ਹੈ।

ਉਦਾਹਰਨ:
<textarea name=”TextArea” rows=”5” cols=”20”>
enter data in text area
</textarea>
4. What is the purpose of action and method in a form? ਫਾਰਮ ਵਿਚ ਕਾਰਵਾਈ (Action) ਅਤੇ ਵਿਧੀ (Method) ਦਾ ਕੀ ਉਦੇਸ਼ ਹੁੰਦਾ ਹੈ?
English:
Action and method are attributes of the form tag used to send filled data to the web server.
1. Action: The action attribute has a filename as value which is used to process the form’s data on the web server. It tells the browser where to send the data when the submit button is clicked.
2. Method: The method attribute represents the way of sending the form to the web server. Value of Method attribute can be GET or POST.
- GET Method: Encodes the fed data using the URL path. Limited data can be sent, and parameters remain in the browser history. (Exp: <FORM method="get" action=”action.php”>)
- POST Method: Stores data to the server without interfering with the URL. It is more secure and has no restriction on sending data. Parameters don't remain in browser history. (Exp: <FORM method="post" action=”action.php”>)
ਪੰਜਾਬੀ:
Action ਅਤੇ Method ਫਾਰਮ ਟੈਗ ਦੇ ਮਹੱਤਵਪੂਰਨ ਐਟਰੀਬਿਊਟ ਹਨ।
1. Action: Action ਐਟਰੀਬਿਊਟ ਇਹ ਦਸਦੀ ਹੈ ਕਿ ਜਦੋਂ ਫਾਰਮ ਨੂੰ ਸਬਮਿਟ ਕੀਤਾ ਜਾਂਦਾ ਹੈ ਤਾਂ ਫਾਰਮ ਨੂੰ ਕਿੱਥੇ ਭੇਜਣਾ ਹੈ। ਇਹ ਸਬਮਿਟ ਹੋਣ ਤੋਂ ਬਾਅਦ ਫਾਰਮ ਡਾਟਾ ਨੂੰ URL ਨਿਸ਼ਚਿਤ ਕਰਦਾ ਹੈ।
2. Method: Method ਐਟਰੀਬਿਊਟ ਉਸ ਤਰੀਕੇ ਨੂੰ ਪਰਿਭਾਸ਼ਿਤ ਕਰਦੀ ਹੈ ਜਿਸ ਰਾਹੀਂ ਯੂਜ਼ਰ ਦੀ ਸੂਚਨਾ ਫਾਰਮ ਵਿੱਚ ਐਂਟਰ ਕੀਤੀ ਜਾਂਦੀ ਹੈ ਅਤੇ ਜਿਸ ਨੂੰ ਵੈਬ ਸਾਈਟ ਸਰਵਰ ਤੇ ਭੇਜਿਆ ਅਤੇ ਸਟੋਰ ਕੀਤਾ ਜਾਂਦਾ ਹੈ।
- Get Method: ਇਸ ਢੰਗ ਵਿਚ ਯੂਜ਼ਰ ਦੁਆਰਾ URL ਪਾਥ ਦੀ ਵਰਤੋਂ ਕਰ ਕੇ ਡਾਟਾ ਨੂੰ ਐਨਕੋਡ ਕਰਨ ਅਤੇ ਸਰਵਰ ਤਕ ਭੇਜਣ ਲਈ ਵਰਤਿਆ ਜਾਂਦਾ ਹੈ। ਇਸ ਰਾਹੀਂ ਲਿਮਿਟਡ ਡਾਟਾ ਹੀ ਭੇਜਿਆ ਜਾ ਸਕਦਾ ਹੈ। (ਉਦਾਹਰਨ: <form method="get" action=”Welcome.php”>)
- Post Method: ਇਸ ਢੰਗ ਵਿਚ ਬਿਨਾਂ URL ਦਾਖਲ ਕੀਤੇ ਡਾਟਾ ਸਰਵਰ ਤਕ ਭੇਜਿਆ ਜਾਂਦਾ ਹੈ। ਇਹ ਜ਼ਿਆਦਾ ਸੁਰੱਖਿਅਤ ਅਤੇ ਪਾਬੰਦੀ ਰਹਿਤ ਢੰਗ ਹੈ। (ਉਦਾਹਰਨ: <form method="post" action=”Welcome.php”>)
5. Explain the main functions of an Operating System. ਆਪਰੇਟਿੰਗ ਸਿਸਟਮ ਦੇ ਮੁੱਖ ਕੰਮਾਂ ਦੀ ਵਿਆਖਿਆ ਕਰੋ।
English:
Following are the most common functions of an operating system:
1. Program Execution: Responsible for executing user programs and system programs.
2. Control Input/Output operations: Controls the operations related to input and output.
3. File Manipulation: Responsible for managing files and folders in a computer system.
4. Communication: Establishes communication between various devices and programs.
5. Error Detection: Detects and corrects errors in the system by taking appropriate actions.
6. Resource Management: Manages system resources such as Memory, CPU, Storage, etc.
7. Protection: Provides various mechanisms to protect user data and programs.
ਪੰਜਾਬੀ:
ਆਪਰੇਟਿੰਗ ਸਿਸਟਮ ਦੇ ਮੁੱਖ ਕੰਮ ਇਸ ਤਰ੍ਹਾਂ ਹਨ:
1. ਪ੍ਰੋਗਰਾਮਾਂ ਨੂੰ ਲਾਗੂ ਕਰਨਾ (Program Execution): ਆਪਰੇਟਿੰਗ ਸਿਸਟਮ ਕੰਪਿਊਟਰ ਵਿਚ ਯੂਜ਼ਰ ਪ੍ਰੋਗਰਾਮਾਂ ਅਤੇ ਸਿਸਟਮ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਕੰਮ ਕਰਦਾ ਹੈ।
2. ਇਨਪੁੱਟ ਆਊਟਪੁੱਟ ਆਪਰੇਸ਼ਨ (I/O Operation): ਇਨਪੁੱਟ ਆਊਟਪੁੱਟ ਨਾਲ ਸੰਬੰਧਤ ਆਪਰੇਸ਼ਨਾਂ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ।
3. ਫਾਈਲ ਸਿਸਟਮ ਨਾਲ ਸੰਬੰਧਤ ਕੰਮ ਕਰਨਾ (File Manipulation): ਫਾਈਲਾਂ ਅਤੇ ਡਾਇਰੈਕਟਰੀਆਂ ਨੂੰ ਪ੍ਰਬੰਧਤ ਕਰਨ ਦਾ ਕੰਮ ਕਰਦਾ ਹੈ।
4. ਸੰਚਾਰ (Communication): ਵੱਖ-ਵੱਖ ਯੰਤਰਾਂ ਅਤੇ ਪ੍ਰੋਗਰਾਮਾਂ ਵਿਚਕਾਰ ਸੰਚਾਰ ਨਾਲ ਸੰਬੰਧਤ ਕੰਮ ਕਰਦਾ ਹੈ।
5. ਗਲਤੀਆਂ ਨੂੰ ਲੱਭਣਾ (Error Detection): ਵੱਖ-ਵੱਖ ਕਿਸਮਾਂ ਦੀਆਂ ਗਲਤੀਆਂ ਲੱਭ ਕੇ ਉਹਨਾਂ ਸਹੀ ਕਰਨ ਸੰਬੰਧੀ ਢੁੱਕਵੇਂ ਕੰਮ ਕਰਦਾ ਹੈ।
6. ਸਾਧਨਾਂ ਦਾ ਪ੍ਰਬੰਧਨ ਕਰਨਾ (Resource Management): ਵੱਖ-ਵੱਖ ਸਾਧਨਾਂ, ਜਿਵੇਂ ਕਿ: ਮੈਮਰੀ, CPU, ਸਟੋਰੇਜ ਆਦਿ ਨੂੰ ਪ੍ਰਬੰਧਤ ਕਰਨ ਦਾ ਕੰਮ ਕਰਦਾ ਹੈ।
7. ਸੁਰੱਖਿਆ ਪ੍ਰਦਾਨ ਕਰਨਾ (Protection): ਯੂਜ਼ਰ ਡਾਟਾ ਅਤੇ ਪ੍ਰੋਗਰਾਮਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵੱਖ-ਵੱਖ ਤਕਨੀਕਾਂ ਪ੍ਰਦਾਨ ਕਰਦਾ ਹੈ।
6. What are the main features of Linux? ਲਾਈਨੈਕਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ?
English:
Some of the important features of Linux are given below:
1. Portable: It can be installed on any kind of hardware platform.
2. Open Source: Linux source code is available free of cost.
3. Multiuser: It allows more than one user to access the system at a time.
4. Multi-Programming: It allows the system to execute more than one program at a time.
5. Hierarchical File System: It organizes files and directories in the form of a Tree.
6. Security: It provides various mechanisms to protect user data.
ਪੰਜਾਬੀ:
ਲਾਈਨੈਕਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
1. ਪੋਰਟੇਬਲ: ਲਾਈਨੈਕਸ ਨੂੰ ਕਿਸੇ ਵੀ ਕਿਸਮ ਦੇ ਹਾਰਡਵੇਅਰ ਪਲੇਟਫਾਰਮ ਤੇ ਇੰਸਟਾਲ ਕੀਤਾ ਜਾ ਸਕਦਾ ਹੈ।
2. ਓਪਨ ਸੋਰਸ: ਲਾਈਨੈਕਸ ਦਾ ਸੋਰਸ ਕੋਡ ਮੁਫਤ ਉਪਲਬਧ ਹੈ।
3. ਮਲਟੀਯੂਜ਼ਰ: ਇਸ ਵਿਚ ਕੰਪਿਊਟਰ ਸਿਸਟਮ ਨੂੰ ਇਕੋ ਸਮੇਂ ਇਕ ਤੋਂ ਵੱਧ ਯੂਜ਼ਰ ਵਰਤ ਸਕਦੇ ਹਨ।
4. ਮਲਟੀਪ੍ਰੋਗਰਾਮਿੰਗ: ਇਸ ਵਿਚ ਇਕੋ ਸਮੇਂ ਇਕ ਤੋਂ ਵੱਧ ਐਪਲੀਕੇਸ਼ਨਾਂ ਚੱਲ ਸਕਦੀਆਂ ਹਨ।
5. ਹਰਾਰੀਕਲ ਫਾਈਲ ਸਿਸਟਮ: ਇਸ ਵਿਚ ਫਾਈਲਾਂ ਅਤੇ ਡਾਇਰੈਕਟਰੀਆਂ ਨੂੰ ਇਕ ਟਰੀ (Tree) ਦੀ ਸ਼ਕਲ ਵਿਚ ਪ੍ਰਬੰਧਿਤ ਕੀਤਾ ਜਾਂਦਾ ਹੈ।
6. ਸੁਰੱਖਿਆ: ਇਹ ਸਿਸਟਮ ਯੂਜ਼ਰ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਵੱਖ-ਵੱਖ ਤਕਨੀਕਾਂ ਪ੍ਰਦਾਨ ਕਰਦਾ ਹੈ।
``` *** ### Part 2: Other Important Questions ```html

Part 2: Other Important Questions / ਹੋਰ ਮਹੱਤਵਪੂਰਨ ਪ੍ਰਸ਼ਨ

Click on any question to view the complete answer. / ਪੂਰਾ ਉੱਤਰ ਦੇਖਣ ਲਈ ਪ੍ਰਸ਼ਨ ਤੇ ਕਲਿੱਕ ਕਰੋ।

1. What is an office tool? Explain any five types of office tools. ਆਫਿਸ ਟੂਲਜ਼ ਕੀ ਹੁੰਦੇ ਹਨ ? ਕਿਸੇ ਵੀ ਪੰਜ ਕਿਸਮ ਦੇ ਆਫਿਸ ਟੂਲਜ਼ ਦੀ ਵਿਆਖਿਆ ਕਰੋ ?
English:
Office tools are software programs designed to make computer users more productive and efficient at their workplace.
1. Word processing tool: Purpose is to produce documents. MS Word, WordPad, Notepad are examples.
2. Database software tool: Purpose is to organize and manage data. You can change the way data is stored and displayed. MS Access, Dbase, Oracle are examples.
3. Spreadsheet tool: Purpose is organizing numbers and performing calculations. MS Excel is an example.
4. Presentation tool: Used to display information in the form of a slide show. Microsoft PowerPoint is an example.
5. Multimedia software: Media players and real players are examples. Forms include audio converters, players, video encoders, and decoders.
ਪੰਜਾਬੀ:
ਆਫਿਸ ਟੂਲਜ਼ ਉਹ ਸਾਫਟਵੇਅਰ ਪ੍ਰੋਗਰਾਮਜ਼ ਹਨ ਜੋ ਇਸ ਤਰ੍ਹਾਂ ਬਣਾਏ ਗਏ ਹਨ ਕਿ ਯੂਜ਼ਰ ਦੀ ਕੰਮ ਕਰਨ ਵਾਲੀ ਥਾਂ ਵਧੇਰੇ ਯੂਜ਼ਰ ਫਰੈਂਡਲੀ, ਪ੍ਰੋਡਕਟਿਵ ਅਤੇ ਲਾਭਕਾਰੀ ਹੋਵੇ।
1. ਵਰਡ ਪ੍ਰੋਸੈਸਿੰਗ ਟੂਲਜ਼: ਕਈ ਤਰ੍ਹਾਂ ਦੇ ਡਾਕੂਮੈਂਟ ਜਿਵੇਂ ਲੈਟਰਜ਼, ਰਿਪੋਰਟ ਆਦਿ ਨੂੰ ਟਾਈਪ ਕਰਨ, ਸੇਵ ਕਰਨ, ਪ੍ਰਿੰਟ ਕਰਨ, ਐਡਿਟ ਕਰਨ ਜਾਂ ਫਾਰਮੈਟ ਕਰਨ ਵਿੱਚ ਸਹਾਇਤਾ ਕਰਦੇ ਹਨ। ਜਿਵੇਂ MS Word, Notepad ਆਦਿ।
2. ਡਾਟਾਬੇਸ ਸਾਫਟਵੇਅਰ ਟੂਲਜ਼: ਡਾਟਾਬੇਸ ਨੂੰ ਤਿਆਰ ਕਰਨ ਅਤੇ ਰੱਖ-ਰਖਾਵ ਲਈ ਵਰਤੇ ਜਾਂਦੇ ਹਨ। ਇਹ ਸਾਨੂੰ ਵੱਡੀ ਮਾਤਰਾ ਵਿੱਚ ਡਾਟਾ ਨੂੰ ਟੇਬਲ ਆਦਿ ਦੇ ਰੂਪ ਵਿੱਚ ਸਟੋਰ ਕਰਨ ਵਿੱਚ ਸਹਾਇਤਾ ਕਰਦੇ ਹਨ। ਜਿਵੇਂ MS-Access, Oracle ਆਦਿ।
3. ਸਪਰੈੱਡਸ਼ੀਟ ਟੂਲਜ਼: ਡਾਟਾ ਨੂੰ ਅੰਕਾਂ ਦੇ ਰੂਪ ਵਿੱਚ ਪ੍ਰੋਸੈੱਸ ਕਰਦੇ ਹਨ। ਇਹਨਾਂ ਦਾ ਇਸਤੇਮਾਲ ਡਾਟਾ ਦੀ ਗਿਣਤੀ ਕਰਨ ਅਤੇ ਵਿਸ਼ਲੇਸ਼ਣ ਕਰਨ ਲਈ ਕੀਤਾ ਜਾਂਦਾ ਹੈ। ਜਿਵੇਂ MS-Excel, LOTUS ਆਦਿ।
4. ਪ੍ਰੈਜ਼ਨਟੇਸ਼ਨ ਟੂਲਜ਼: ਡਾਟਾ ਨੂੰ ਸਲਾਈਡ ਸ਼ੋਅ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਜਿਵੇਂ MS-Power Point ਆਦਿ।
5. ਮਲਟੀਮੀਡੀਆ ਸਾਫਟਵੇਅਰ: ਇਹ ਸਾਫਟਵੇਅਰ ਟੈਕਸਟ, ਗ੍ਰਾਫਿਕ, ਐਨੀਮੇਸ਼ਨ, ਆਡੀਓ, ਵੀਡੀਓ ਆਦਿ ਦੇ ਮੇਲ ਨੂੰ ਸਪੋਰਟ ਕਰਦੇ ਹਨ। ਜਿਵੇਂ Media player ਆਦਿ।
2. Write steps to create Student Annual Report using mail merge with spreadsheet. ਸਪਰੈੱਡਸ਼ੀਟ ਨਾਲ ਮੇਲ ਮਰਜ ਦੀ ਵਰਤੋਂ ਕਰਦੇ ਹੋਏ ਵਿਦਿਆਰਥੀ ਦੀ ਸਲਾਨਾ ਰਿਪੋਰਟ ਤਿਆਰ ਕਰਨ ਲਈ ਕਦਮ ਲਿਖੋ ?
English:
1. First of all, we should prepare the Annual report format in MS Word.
2. On the other side, prepare an excel worksheet according to student information record.
3. Fill the information of students in the worksheet and save it.
4. Now open the Annual report format in MS-Word.
5. Click on the Mailing Tab and start mail merge. Choose the letter option which we already prepared.
6. Click on Select Recipients and select Use Existing list option.
7. Open the excel file which is saved earlier.
8. Choose Sheet1 from Select table dialogue and click on OK.
9. Place our cursor where we want to insert the value of the field. Go to Insert Merge Field option. A drop-down menu will be displayed with field names.
10. Select the field names one by one.
11. Click on Finish & Merge option and choose edit individual document.
12. Select ALL OPTION from Merge to new document dialogue box and click OK.
13. Now the student annual report will be ready.
ਪੰਜਾਬੀ:
1. ਸਭ ਤੋਂ ਪਹਿਲਾਂ, MS-Word ਵਿੱਚ ਸਲਾਨਾ ਰਿਪੋਰਟ ਦਾ ਫਾਰਮੈਟ ਤਿਆਰ ਕਰੋ।
2. ਹੁਣ ਸਲਾਨਾ ਰਿਪੋਰਟ ਦੇ ਫਾਰਮੈਟ ਵਿੱਚ ਲੋੜ ਅਨੁਸਾਰ ਵਿਦਿਆਰਥੀਆਂ ਦੇ ਰਿਕਾਰਡ ਦੀ ਇੱਕ ਵਰਕਸ਼ੀਟ ਤਿਆਰ ਕਰੋ।
3. ਹੁਣ ਇਸ ਵਰਕਸ਼ੀਟ ਵਿੱਚ ਵਿਦਿਆਰਥੀਆਂ ਦਾ ਵੇਰਵਾ ਭਰੋ ਅਤੇ ਸੇਵ ਕਰੋ।
4. MS-Word ਵਿੱਚ ਸਲਾਨਾ ਰਿਪੋਰਟ ਦਾ ਫਾਰਮੈਟ ਖੋਲ੍ਹੋ।
5. Mailing ਟੈਬ ‘ਤੇ ਕਲਿੱਕ ਕਰੋ ਅਤੇ ਮੇਲ ਮਰਜ ਸ਼ੁਰੂ ਕਰੋ। ਹੁਣ ਲੈਟਰ ਆਪਸ਼ਨ ਨੂੰ ਚੁਣੋ।
6. Select Recipients ‘ਤੇ ਕਲਿੱਕ ਕਰੋ ਅਤੇ Use Existing list ਆਪਸ਼ਨ ਨੂੰ ਚੁਣੋ।
7. ਹੁਣ ਐਕਸਲ ਫਾਈਲ ਖੋਲ੍ਹੋ ਜਿਸ ਨੂੰ ਹੁਣੇ ਹੀ ਸੇਵ ਕੀਤਾ ਹੈ।
8. Select table ਡਾਇਲਾਗ ਬਾਕਸ ਵਿੱਚੋਂ Sheet1 ਚੁਣੋ ਅਤੇ OK ਤੇ ਕਲਿੱਕ ਕਰੋ।
9. ਕਰਸਰ ਨੂੰ ਉਸ ਥਾਂ ਤੇ ਰੱਖੋ, ਜਿੱਥੇ ਤੁਸੀਂ ਫੀਲਡ ਦਾ ਮੁੱਲ ਇਨਸਰਟ ਕਰਨਾ ਹੈ। ਹੁਣ Write & Insert Fields ਗਰੁੱਪ ਵਿੱਚ Insert Merge Field ਆਪਸ਼ਨ ਵਿੱਚ ਜਾਉ।
10. ਸਲਾਨਾ ਰਿਪੋਰਟ ਵਿੱਚ ਕਰਸਰ ਨੂੰ ਸਹੀ ਥਾਂ ‘ਤੇ ਰੱਖ ਕੇ ਇੱਕ-ਇੱਕ ਕਰਕੇ ਫੀਲਡ ਨੇਮ ਚੁਣੋ।
11. Finish & Merge ਆਪਸ਼ਨ ‘ਤੇ ਕਲਿੱਕ ਕਰੋ ਅਤੇ ਡਰਾਪ ਡਾਊਨ ਮੀਨੂੰ ਵਿੱਚੋਂ edit individual documents ਚੁਣੋ।
12. ਇਕ ਡਾਇਲਾਗ ਬਾਕਸ Merge to new document ਖੁੱਲ੍ਹੇਗਾ all ਆਪਸ਼ਨ ਨੂੰ ਚੁਣੋ ਅਤੇ OK ਤੇ ਕਲਿੱਕ ਕਰੋ।
13. ਵਿਦਿਆਰਥੀਆਂ ਦੀ ਸਲਾਨਾ ਰਿਪੋਰਟ ਤਿਆਰ ਹੋ ਜਾਵੇਗੀ।
3. What is Tab Stops? Explain setting manual Tab Stops. ਟੈਬ ਸਟਾਪਸ ਕੀ ਹੈ? ਮੈਨੂਅਲ ਟੈਬ ਸਟਾਪਸ ਸੈੱਟ ਕਰਨ ਦੀ ਵਿਆਖਿਆ ਕਰੋ ?
English:
Creating tab stops can be helpful when creating a large number of documents such as flyers, table of contents or even when creating a resume. They help us to display and line up information correctly.
Setting Manual Tab Stops:
1. Click the tab selector at the left end of the ruler until it displays the type of tab that you want.
2. Then click in the ruler at the top of our page, where we want to set the tab stop.
ਪੰਜਾਬੀ:
ਟੈਬ ਸਟਾਪ ਇੱਕ ਸ਼ਬਦ ਹੈ ਜੋ ਕਿ ਉਸ ਸਥਾਨ ਦੀ ਵਿਆਖਿਆ ਕਰਦਾ ਹੈ ਜਿੱਥੇ ਕਿ ਕਰਸਰ ਰੁਕੇਗਾ ਜਦੋਂ ਟੈਬ ਕੀਅ ਨੂੰ ਦੱਬਿਆ ਜਾਵੇਗਾ। ਇਹਨਾਂ ਦਾ ਪ੍ਰਯੋਗ ਜਾਣਕਾਰੀ ਨੂੰ ਸਹੀ ਢੰਗ ਨਾਲ ਸੂਚੀਬੱਧ ਅਤੇ ਪ੍ਰਦਰਸ਼ਿਤ ਕਰਨ ਲਈ ਕੀਤਾ ਜਾਂਦਾ ਹੈ।
ਮੈਨੂਅਲ ਟੈਬ ਸਟਾਪ ਨੂੰ ਸੈੱਟ ਕਰਨ ਲਈ ਸਟੈੱਪ:
1. ਰੂਲਰ ਦੇ ਸਭ ਤੋਂ ਖੱਬੇ ਕਿਨਾਰੇ ‘ਤੇ ਉਸ ਟੈਬ ਸਿਲੈਕਟਰ ਵਿੱਚ ਟੈਬ ਸਟਾਪ ‘ਤੇ ਕਲਿੱਕ ਕਰੋ ਜਿਸ ਥਾਂ ‘ਤੇ ਤੁਸੀਂ ਟੈਬ ਸਟਾਪ ਚਾਹੁੰਦੇ ਹੋ।
2. ਰੂਲਰ ‘ਤੇ ਉਸ ਸਥਾਨ ‘ਤੇ ਕਲਿੱਕ ਕਰੋ ਜਿੱਥੇ ਤੁਸੀਂ ਟੈਬ ਸੈੱਟ ਕਰਨਾ ਚਾਹੁੰਦੇ ਹੋ।
4. Explain Print Preview and Print Command. ਪ੍ਰਿੰਟ ਪ੍ਰੀਵਿਊ ਅਤੇ ਪ੍ਰਿੰਟ ਕਮਾਂਡ ਦੀ ਵਿਆਖਿਆ ਕਰੋ ?
English:
Print Preview: Print preview automatically displays when we click on the Print Tab. When we make a change to a print related setting, the preview automatically updated.
Steps: 1. Click the file tab and then click Print. 2. A preview of our document automatically appears. To view each page, click the arrows below the preview.

Print Command: The print tab is the place to go to make sure we are printing what we want.
Steps: 1. Click on File Tab and click on Print Command. 2. Click on the print button to print our document.
ਪੰਜਾਬੀ:
ਪ੍ਰਿੰਟ ਪ੍ਰੀਵਿਊ: ਪ੍ਰਿੰਟ ਪ੍ਰੀਵਿਊ ਅਜਿਹਾ ਫੀਚਰ ਹੈ ਜੋਕਿ ਇਹ ਵੇਖਣ ਵਿੱਚ ਮਦਦ ਕਰਦਾ ਹੈ ਕਿ ਡਾਕੂਮੈਂਟ ਪ੍ਰਿੰਟ ਹੋਣ ਤੋਂ ਬਾਅਦ ਕਿਵੇਂ ਲੱਗੇਗਾ।
ਸਟੈੱਪ: 1. File ਟੈਬ ‘ਤੇ ਕਲਿੱਕ ਕਰੋ ਅਤੇ ਫਿਰ Print ‘ਤੇ ਕਲਿੱਕ ਕਰੋ। 2. ਡਾਕੂਮੈਂਟ ਦਾ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ। ਹਰੇਕ ਪੰਨੇ ਨੂੰ ਵੇਖਣ ਲਈ ਪ੍ਰੀਵਿਊ ਦੇ ਹੇਠਾਂ ਐਰੋ‘ ਤੇ ਕਲਿੱਕ ਕਰੋ।

ਪ੍ਰਿੰਟ ਕਮਾਂਡ: ਇਸ ਕਮਾਂਡ ਦਾ ਉਪਯੋਗ ਆਪਣੇ ਡਾਕੂਮੈਂਟ ਦਾ ਪ੍ਰਿੰਟ ਲੈਣ ਲਈ ਕੀਤਾ ਜਾਂਦਾ ਹੈ।
ਸਟੈੱਪ: 1. File ਟੈਬ ‘ਤੇ ਕਲਿੱਕ ਕਰੋ ਅਤੇ ਫਿਰ Print ‘ਤੇ ਕਲਿੱਕ ਕਰੋ। 2. ਪ੍ਰਿੰਟਰਾਂ ਦੀ ਲਿਸਟ ਵਿੱਚੋਂ ਪ੍ਰਿੰਟਰ ਚੁਣੋ। 3. ਡਾਕੂਮੈਂਟ ਨੂੰ ਪ੍ਰਿੰਟ ਕਰਨ ਲਈ ਪ੍ਰਿੰਟ ਬਟਨ ‘ਤੇ ਕਲਿੱਕ ਕਰੋ।
5. Describe the basic structure of HTML in detail. HTML ਦੇ ਬੁਨਿਆਦੀ ਢਾਂਚੇ ਦਾ ਵੇਰਵੇ ਸਹਿਤ ਵਰਣਨ ਕਰੋ ?
English:
An HTML document has two main parts: 1. Head Section 2. Body Section.
Structure:
<HTML>
<HEAD><TITLE> COMPUTER </TITLE></HEAD>
<BODY> Computer is an electronic machine... </BODY>
</HTML>
Head Tag: Provides Header information. The document title is written in Head Tag.
Body Tag: It contains the main content of the web page. It may contain text, images, audio, video etc.
ਪੰਜਾਬੀ:
HTML ਡਾਕੂਮੈਂਟ ਦੀ ਬਣਤਰ ਦੇ ਦੋ ਸੈਕਸ਼ਨ ਹਨ: 1. ਹੈੱਡ ਸੈਕਸ਼ਨ 2. ਬਾਡੀ ਸੈਕਸ਼ਨ।
ਬਣਤਰ:
<HTML>
<HEAD><TITLE> COMPUTER </TITLE></HEAD>
<BODY> Computer is an electronic machine... </BODY>
</HTML>
ਹੈੱਡ ਟੈਗ (Head Tag): ਹੈੱਡ ਟੈਗ ਦੀ ਵਰਤੋਂ ਵੈੱਬਪੇਜ ਦਾ ਹੈਡਿੰਗ ਲਿਖਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਹੈੱਡਰ ਸੂਚਨਾ ਹੁੰਦੀ ਹੈ।
ਬਾਡੀ ਟੈਗ (Body Tag): ਬਾਡੀ ਟੈਗ ਵੈੱਬਪੇਜ ਦੇ ਕੰਟੈਂਟਸ ਨੂੰ ਪੇਸ਼ ਕਰਦਾ ਹੈ। ਇਸ ਵਿੱਚ ਟੈਕਸਟ, ਗ੍ਰਾਫਿਕਸ, ਲਿੰਕਸ ਆਦਿ ਹੁੰਦੇ ਹਨ।
6. What are the various tags used in a table? Explain with an example. ਟੇਬਲ ਵਿੱਚ ਵਰਤੇ ਗਏ ਵੱਖ-ਵੱਖ ਟੈਗਜ ਕੀ ਹਨ? ਇੱਕ ਉਦਾਹਰਨ ਦੇ ਨਾਲ ਵਿਆਖਿਆ ਕਰੋ ?
English:
Following tags are used while making a table in HTML:
1. Table Tag: <TABLE> tag is used for making a table in HTML. All other tags are applied within this tag.
2. Table Row: It defines the row in a table. Starts with <TR> and ends with </TR>.
3. Table Heading: Defines table headings. Starts with <TH> and ends with </TH>.
4. Table Data: Defines the data/information in the table. Starts with <TD> and ends with </TD>.
ਪੰਜਾਬੀ:
HTML ਵਿੱਚ ਟੇਬਲ ਬਣਾਉਣ ਲਈ ਹੇਠ ਲਿਖੇ ਟੈਗ ਵਰਤੇ ਜਾਂਦੇ ਹਨ:
1. ਟੇਬਲ ਟੈਗ: HTML ਵਿੱਚ ਟੇਬਲ ਬਣਾਉਣ ਲਈ <TABLE> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਟੇਬਲ ਦੇ ਸ਼ੁਰੂ ਹੋਣ ਅਤੇ ਸਮਾਪਤ ਹੋਣ ਬਾਰੇ ਸੂਚਨਾ ਦਿੰਦਾ ਹੈ।
2. ਟੇਬਲ ਰੋਅ: ਇਸ ਨੂੰ <TR> ਨਾਲ ਦਰਸਾਇਆ ਜਾਂਦਾ ਹੈ। ਇਸ ਦੀ ਵਰਤੋਂ ਟੇਬਲ ਵਿੱਚ ਰੋਅ ਬਣਾਉਣ ਲਈ ਕੀਤੀ ਜਾਂਦੀ ਹੈ।
3. ਟੇਬਲ ਹੈਡਿੰਗ: ਟੇਬਲ ਹੈਡਿੰਗ ਦੀ ਵਰਤੋਂ ਟੇਬਲ ਵਿੱਚ ਹੈਡਿੰਗ ਦਿਖਾਉਣ ਲਈ ਕੀਤੀ ਜਾਂਦੀ ਹੈ। ਇਸ ਨੂੰ <TH> ਨਾਲ ਦਰਸਾਇਆ ਜਾਂਦਾ ਹੈ।
4. ਟੇਬਲ ਡਾਟਾ: ਟੇਬਲ ਡਾਟਾ ਸੈੱਲ ਦੇ ਕੰਟੈਂਟ ਨੂੰ ਦਰਸਾਉਂਦਾ ਹੈ। ਇਸ ਨੂੰ <TD> ਨਾਲ ਦਰਸਾਇਆ ਜਾਂਦਾ ਹੈ।
7. Explain Ordered list with an example. ਇੱਕ ਉਦਾਹਰਨ ਦੇ ਨਾਲ Ordered List ਸਮਝਾਓ ?
English:
It is also known as a numbered list; it is used to define a list in a specific or sequential order in which numbers are used. The basic tag used for Ordered list is <OL> tag at the starting and </OL> at the end of the list. By default, the list is started with 1.

Example:
<OL TYPE=1>
<LI> MONITOR
<LI> PRINTER
</OL>
ਪੰਜਾਬੀ:
ਆਰਡਰਡ ਲਿਸਟ ਵਿੱਚ ਨਿਸ਼ਚਿਤ ਸੀਰੀਅਲ ਨੰਬਰ ਹੁੰਦੇ ਹਨ। ਲਿਸਟ ਦੀਆਂ ਆਈਟਮਾਂ ਦੇ ਅੱਗੇ ਨੰਬਰ ਦਿਖਾਏ ਜਾਂਦੇ ਹਨ। ਇਸ ਲਈ ਇਸ ਨੂੰ ਨੰਬਰਡ ਲਿਸਟ ਵੀ ਕਿਹਾ ਜਾਂਦਾ ਹੈ। ਆਰਡਰਡ ਲਿਸਟ ਬਣਾਉਣ ਲਈ <OL> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੰਟੇਨਰ ਟੈਗ ਹੈ। ਇਹ <OL> ਨਾਲ ਸ਼ੁਰੂ ਅਤੇ </OL> ਨਾਲ ਖਤਮ ਹੁੰਦਾ ਹੈ।

ਉਦਾਹਰਨ:
<OL TYPE=1>
<LI> MONITOR
<LI> PRINTER
</OL>
8. Explain Nesting List with an example. Nested List ਉਦਾਹਰਨ ਸਹਿਤ ਸਮਝਾਓ ?
English:
When a list is inserted in another list it is known as a Nested List. We can explain the nested list with the following example.

Example:
<OL TYPE = 1 >
<LI> NAME OF BOYS
<UL>
<LI> RAM
<LI> SHAM
</UL>
<LI> NAME OF GIRLS
<UL>
<LI> SITA
<LI> RANI
</UL>
</OL>
ਪੰਜਾਬੀ:
ਜਦੋਂ ਇੱਕ ਲਿਸਟ ਵਿੱਚ ਕੋਈ ਦੂਜੀ ਲਿਸਟ ਆ ਜਾਂਦੀ ਹੈ ਤਾਂ ਉਹ ਨੈਸਟਿਡ ਲਿਸਟ ਅਖਵਾਉਂਦੀ ਹੈ। ਨੈਸਟਿਡ ਲਿਸਟ ਲਈ ਕੋਈ ਵੱਖਰੇ ਟੈਗ ਨਹੀਂ ਵਰਤੇ ਜਾਂਦੇ ਹਨ।

ਉਦਾਹਰਨ:
<OL TYPE = 1 >
<LI> NAME OF BOYS
<UL>
<LI> RAM
<LI> SHAM
</UL>
<UL>
<LI> SITA
<LI> RANI
</UL>
</OL>
9. What is the difference between Vector Graphics and Bitmap Graphics? ਵੈਕਟਰ ਅਤੇ ਬਿਟਮੈਪ ਗ੍ਰਾਫਿਕਸ ਵਿੱਚ ਅੰਤਰ ਦੱਸੋ।
English:
Vector Graphics:
1. Vector Graphics are based on Vector Paths.
2. They do not lose quality when expanded.
3. The file size is less.
4. These are used in advanced programmes.

Bitmap Graphics:
1. Bitmap Graphics are based on Pixels.
2. They lose quality when expanded.
3. The file size is more.
4. These are used for basic programmes.
ਪੰਜਾਬੀ:
ਵੈਕਟਰ ਗ੍ਰਾਫਿਕਸ:
1. ਵੈਕਟਰ ਗ੍ਰਾਫਿਕਸ ਹਰ ਪਿਕਸਲ ਨਾਲ ਡੀਲ ਨਹੀਂ ਕਰਦਾ।
2. ਆਕਾਰ ਬਦਲਣ ਨਾਲ ਗੁਣਵਤਾ ਨਹੀਂ ਘਟਦੀ।
3. ਫਾਈਲ ਦਾ ਆਕਾਰ ਛੋਟਾ ਹੁੰਦਾ ਹੈ।
4. ਇਹ ਗਣਿਤਕ ਗਣਨਾਵਾਂ ਤੇ ਆਧਾਰਿਤ ਹੁੰਦਾ ਹੈ।

ਬਿਟਮੈਪ ਗ੍ਰਾਫਿਕਸ:
1. ਬਿਟਮੈਪ ਗ੍ਰਾਫਿਕਸ ਹਰ ਪਿਕਸਲ ਨਾਲ ਡੀਲ ਕਰਦੀ ਹੈ।
2. ਆਕਾਰ ਬਦਲਣ ਨਾਲ ਗੁਣਵਤਾ ਘਟ ਜਾਂਦੀ ਹੈ।
3. ਫਾਈਲ ਦਾ ਆਕਾਰ ਵੱਡਾ ਹੁੰਦਾ ਹੈ।
4. ਇਹ ਗਣਿਤਕ ਗਣਨਾਵਾਂ ਤੇ ਆਧਾਰਿਤ ਹੁੰਦਾ ਹੈ।
10. What is the difference between Impact and Non-Impact Printers? ਇੰਪੈਕਟ ਅਤੇ ਨਾਨ ਇੰਪੈਕਟ ਪ੍ਰਿੰਟਰ ਵਿੱਚ ਅੰਤਰ ਦੱਸੋ।
English:
Impact Printers:
1. They produce Noise.
2. A head is striked on paper.
3. They are not costly.
4. A ribbon is used.
5. They are slower in speed.
6. The printing quality is low.
7. They use continuous paper sheets.
8. Examples are Dot Matrix, Daisy Wheel.

Non-Impact Printers:
1. They do not produce Noise.
2. No head is striked on paper.
3. They are costly.
4. No ribbon is used.
5. They are faster in speed.
6. Their printing quality is high.
7. They use individual paper sheets.
8. Examples are Laser, Inkjet.
ਪੰਜਾਬੀ:
ਇੰਪੈਕਟ ਪ੍ਰਿੰਟਰ:
1. ਇਹ ਪ੍ਰਿੰਟਰ ਆਵਾਜ਼ ਕਰਦੇ ਹਨ।
2. ਇਹ ਪ੍ਰਿੰਟਰ ਪੇਪਰ ਨਾਲ ਸੰਪਰਕ ਕਰਦੇ ਹਨ।
3. ਪ੍ਰਿੰਟਿੰਗ ਮੁੱਲ ਘੱਟ ਹੁੰਦਾ ਹੈ।
4. ਸਿਆਹੀ ਲਈ ਰਿਬਨ ਦੀ ਵਰਤੋਂ ਹੁੰਦੀ ਹੈ।
5. ਇਹਨਾਂ ਦੀ ਰਫਤਾਰ ਘੱਟ ਹੁੰਦੀ ਹੈ।
6. ਇਹ ਪ੍ਰਿੰਟਰ ਸਸਤੇ ਹੁੰਦੇ ਹਨ।
7. ਇਹ ਲਗਾਤਾਰ ਪੇਜ ਵਰਤਦੇ ਹਨ।
8. ਉਦਾਹਰਨ: ਡਾਟ ਮੈਟਰਿਕਸ

ਨਾਨ ਇੰਪੈਕਟ ਪ੍ਰਿੰਟਰ:
1. ਇਹ ਪ੍ਰਿੰਟਰ ਆਵਾਜ਼ ਨਹੀਂ ਕਰਦੇ ਹਨ।
2. ਇਹ ਪ੍ਰਿੰਟਰ ਪੇਪਰ ਨਾਲ ਸੰਪਰਕ ਨਹੀਂ ਕਰਦੇ।
3. ਪ੍ਰਿੰਟਿੰਗ ਮੁੱਲ ਜ਼ਿਆਦਾ ਹੁੰਦਾ ਹੈ।
4. ਸਿਆਹੀ ਲਈ ਅਲਗ ਸਥਾਨ ਹੁੰਦਾ ਹੈ।
5. ਇਹਨਾਂ ਦੀ ਰਫਤਾਰ ਵੱਧ ਹੁੰਦੀ ਹੈ।
6. ਇਹ ਪ੍ਰਿੰਟਰ ਮਹਿੰਗੇ ਹੁੰਦੇ ਹਨ।
7. ਇਹ ਇਕੱਲਾ ਇਕੱਲਾ ਪੇਜ ਵਰਤਦੇ ਹਨ।
8. ਉਦਾਹਰਨ: ਲੇਜ਼ਰ, ਇੰਕਜੈੱਟ
11. Explain any two types of Impact Printers. ਦੋ ਪ੍ਰਕਾਰ ਦੇ ਇੰਪੈਕਟ ਪ੍ਰਿੰਟਰ ਦੀ ਵਿਆਖਿਆ ਕਰੋ।
English:
1. Dot Matrix Printers: The dot Matrix Printer uses print heads containing from 9 to 24 pins. These pins produce patterns of dots on the paper to form individual characters. The pins strike the ribbon individually. Dot Matrix Printers are inexpensive and typically print at speeds of 100-600 characters per second.

2. Daisy Wheel Printers: It is called a daisy wheel printer because the print mechanism looks like a daisy. At the end of each petal is a character that strikes against the ribbon and prints on paper. Its speed is slow, typically 25-55 characters per second.
ਪੰਜਾਬੀ:
1. ਡਾਟ ਮੈਟਰਿਕਸ ਪ੍ਰਿੰਟਰ: ਡਾਟ ਮੈਟਰਿਕਸ ਪ੍ਰਿੰਟਰ 9 ਤੋਂ 24 ਪਿੰਨ ਵਾਲਾ ਪ੍ਰਿੰਟਰ ਹੁੰਦਾ ਹੈ। ਇਹ ਪ੍ਰਿੰਟਰ ਇਹਨਾਂ ਪਿੰਨਾਂ ਦੀ ਮਦਦ ਨਾਲ ਛਪਾਈ ਕਰਦਾ ਹੈ। ਇਹ ਆਮ ਤੌਰ ਤੇ ਕਾਲੇ ਰੰਗ ਨਾਲ ਹੀ ਛਪਾਈ ਕਰਦੇ ਹਨ। ਇਹਨਾਂ ਵਿੱਚ ਸਿਆਹੀ ਇਕ ਰਿਬਨ ਤੇ ਲੱਗੀ ਹੁੰਦੀ ਹੈ। ਇਹ 100 ਤੋਂ 600 ਅੱਖਰ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਛਪਾਈ ਕਰਦੇ ਹਨ।

2. ਡੇਜ਼ੀ ਵੀਲ ਪ੍ਰਿੰਟਰ: ਡੇਜ਼ੀ ਵੀਲ ਪ੍ਰਿੰਟਰ ਦਾ ਨਾਮ ਇਸਦੀ ਪ੍ਰਿੰਟਿੰਗ ਪ੍ਰਣਾਲੀ ਦੇ ਡੇਜ਼ੀ ਫੁੱਲ ਵਾਂਗ ਦਿਖਾਈ ਦੇਣ ਕਰ ਕੇ ਪਿਆ। ਇਸ ਵਿਚ ਪੈਟਲ ਹੁੰਦੇ ਹਨ। ਹਰੇਕ ਪੈਟਲ ਤੇ ਇਕ ਪੂਰੀ ਤਰ੍ਹਾਂ ਤਿਆਰ ਅੱਖਰ ਹੁੰਦਾ ਹੈ। ਇਸ ਵਿਚ ਇਕ ਹੈਮਰ ਹੁੰਦਾ ਹੈ ਜੋ ਅੱਖਰ ਨੂੰ ਰਿਬਨ ਤੇ ਮਾਰਦਾ ਹੈ ਜਿਸ ਨਾਲ ਅੱਖਰ ਛੱਪ ਜਾਂਦਾ ਹੈ। ਇਹ ਜ਼ਿਆਦਾਤਰ 25-55 ਅੱਖਰ ਪ੍ਰਤੀ ਸੈਕਿੰਡ ਪ੍ਰਿੰਟ ਕਰਦਾ ਹੈ।
12. How can we make a publication in publisher by using a blank layout? ਖਾਲੀ ਲੇਆਉਟ ਦੀ ਵਰਤੋਂ ਕਰਕੇ ਅਸੀਂ ਪਬਲੀਸ਼ਰ ਵਿਚ ਪਬਲੀਕੇਸ਼ਨ ਕਿਵੇਂ ਕਰ ਸਕਦੇ ਹਾਂ?
English:
The file that we make in publisher is called Publication. Following are the steps to make a publication using Blank Layout:
1. Click on the File menu.
2. Click on New option.
3. Click on Blank Publication Template.
4. Click on Create button.
5. Now, create publication as per the requirement.
6. After creating publication, save it using File menu.
ਪੰਜਾਬੀ:
ਜੋ ਫਾਈਲ ਅਸੀਂ ਪਬਲੀਸ਼ਰ ਵਿੱਚ ਤਿਆਰ ਕਰਦੇ ਹਾਂ ਉਸਨੂੰ ਪਬਲੀਕੇਸ਼ਨ ਕਹਿੰਦੇ ਹਨ। ਪਬਲੀਕੇਸ਼ਨ ਤਿਆਰ ਕਰਨ ਲਈ ਹੇਠ ਦਿੱਤੇ ਕਦਮ ਹਨ:
1. ਫਾਈਲ ਮੀਨੂ ਉੱਤੇ ਕਲਿਕ ਕਰੋ।
2. New ਵਿਕਲਪ ਤੇ ਕਲਿਕ ਕਰੋ।
3. ਬਲੈਂਕ ਪਬਲੀਕੇਸ਼ਨ ਟੈਂਪਲੇਟ ਤੇ ਕਲਿਕ ਕਰੋ।
4. Create ਬਟਨ ਉੱਤੇ ਕਲਿਕ ਕਰੋ।
5. ਹੁਣ, ਜ਼ਰੂਰਤ ਦੇ ਅਨੁਸਾਰ ਪਬਲੀਕੇਸ਼ਨ ਤਿਆਰ ਕਰੋ।
6. ਪਬਲੀਕੇਸ਼ਨ ਬਣਾਉਣ ਤੋਂ ਬਾਅਦ, ਇਸਨੂੰ ਫਾਇਲ ਮੀਨੂ ਦੀ ਵਰਤੋਂ ਕਰਕੇ ਸੇਵ ਕਰੋ।
13. Write the steps to add and edit text in Publisher by using Text Boxes. ਟੈਕਸਟ ਬਾਕਸ ਦੀ ਵਰਤੋਂ ਕਰਕੇ ਪਬਲੀਸ਼ਰ ਵਿੱਚ ਟੈਕਸਟ ਜੋੜਨ ਅਤੇ ਐਡਿਟ ਕਰਨ ਲਈ ਕਦਮ ਲਿਖੋ?
English:
Steps to add Text:
1. Click on Home or Insert tab.
2. Click on Draw Text Box.
3. Now draw the text box by clicking and dragging it.
4. Now, we can add text in the text box.

Steps to edit text:
1. Select that text box whose text we want to edit.
2. Now, Click on the Format tab of the textbox tool.
3. By using different options available in Groups of Format tab, we can update/edit text as per our requirement.
ਪੰਜਾਬੀ:
ਟੈਕਸਟ ਜੋੜਨ ਲਈ ਕਦਮ:
1. Home ਜਾਂ Insert ਟੈਬ ਤੇ ਕਲਿਕ ਕਰੋ.
2. Draw ਟੈਕਸਟ ਬਾਕਸ ਤੇ ਕਲਿਕ ਕਰੋ.
3. ਹੁਣ ਟੈਕਸਟ ਬਾਕਸ ਨੂੰ ਕਲਿੱਕ ਕਰਕੇ ਅਤੇ ਖਿੱਚ ਕੇ ਖਿੱਚੋ.
4. ਹੁਣ ਅਸੀ ਟੈਕਸਟ ਬਾਕਸ ਵਿੱਚ ਟੈਕਸਟ ਜੋੜ ਸਕਦੇ ਹਾਂ।

ਟੈਕਸਟ ਨੂੰ ਐਡਿਟ ਲਈ ਕਦਮ:
1. ਉਹ ਟੈਕਸਟ ਬਾਕਸ ਚੁਣੋ ਜਿਸਦਾ ਪਾਠ ਅਸੀਂ ਐਡਿਟ ਕਰਨਾ ਚਾਹੁੰਦੇ ਹਾਂ.
2. ਹੁਣ ਟੈਕਸਟ ਬਾਕਸ ਟੂਲ ਦੀ ਫਾਰਮੈਟ ਟੈਬ ਉੱਤੇ ਕਲਿਕ ਕਰੋ.
3. ਗਰੁੱਪ ਅਤੇ ਫਾਰਮੈਟ ਟੈਬ ਵਿੱਚ ਵੱਖੋ-ਵੱਖਰੇ ਵਿਕਲਪਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਟੈਕਸਟ ਨੂੰ ਅਪਡੇਟ / ਐਡਿਟ ਕਰ ਸਕਦੇ ਹਾਂ।
14. How a publication is printed? Write its steps. ਇਕ ਪਬਲੀਸ਼ਰ ਕਿਵੇਂ ਪ੍ਰਿੰਟ ਕੀਤਾ ਜਾਂਦਾ ਹੈ? ਇਸ ਦੇ ਕਦਮ ਲਿਖੋ?
English:
Following are the steps to print a publication:
1. Click on File menu.
2. Click on Print option.
3. Set value for Number of Copies to be printed.
4. Choose different types of settings related to printing (Paper size, Page Orientation etc.).
5. Now, click on Print button.
ਪੰਜਾਬੀ:
ਕਿਸੇ ਪਬਲੀਸ਼ਰ ਨੂੰ ਪ੍ਰਿੰਟ ਲਈ ਹੇਠ ਦਿੱਤੇ ਕਦਮ ਹਨ:
1. ਫਾਈਲ ਮੀਨੂ ਉੱਤੇ ਕਲਿਕ ਕਰੋ।
2. ਪ੍ਰਿੰਟ ਵਿਕਲਪ ਉੱਤੇ ਕਲਿਕ ਕਰੋ।
3. ਕਾੱਪੀਜ਼ ਦੀ ਗਿਣਤੀ ਲਈ ਛਾਪਣ ਲਈ ਮੁੱਲ ਨਿਰਧਾਰਤ ਕਰੋ।
4. ਪ੍ਰਿੰਟ ਨਾਲ ਸਬੰਧਤ ਵੱਖ-ਵੱਖ ਕਿਸਮਾਂ ਦੀਆਂ ਸੈਟਿੰਗਾਂ ਦੀ ਚੋਣ ਕਰੋ (ਪੇਪਰ ਦਾ ਆਕਾਰ, ਪੇਜ ਓਰੀਐਟੇਂਸ਼ਨ ਆਦਿ)।
5. ਹੁਣ, ਪ੍ਰਿੰਟ ਬਟਨ ਉੱਤੇ ਕਲਿਕ ਕਰੋ।

💐🌿Follow us for latest updates 👇👇👇

Featured post

PSTET 2026 Result (out soon) Download Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends